ਵਿਧਾਇਕਾਂ ਤੇ ਐਮ ਪੀ ਤੇ ਮਹਿੰਗਾਈ ਦੀ ਮਾਰ ; ਐਮ ਐਲ ਏ ਹੋਸਟਲ ਦੇ ਕਮਰੇ ਦਾ ਕਰਾਇਆ ਹੋਇਆ ਦੁਗਣਾ
ਦੇਸ਼ ਅੰਦਰ ਪੈਟਰੋਲ , ਡੀਜ਼ਲ ਦੀ ਕੀਮਤਾਂ ਵਿੱਚ ਭਾਰੀ ਵਾਧਾ ਹੋ ਰਿਹਾ ਹੈ ਅਤੇ ਲੋਕਾਂ ਨੂੰ ਮਹਿੰਗਾਈ ਦੇ ਦੌਰ ਵਿੱਚੋ ਲੰਘਣਾ ਪੈ ਰਿਹਾ ਹੈ । ਓਥੇ ਪੰਜਾਬ ਦੇ ਵਿਧਾਇਕਾਂ ਅਤੇ ਸੰਸਦ ਮੈਂਬਰਾਂ ਤੇ ਮਹਿੰਗਾਈ ਦੀ ਭਾਰੀ ਮਾਰ ਪੈ ਗਈ ਹੈ । ਪੰਜਾਬ ਵਿਧਾਨ ਸਭਾ ਵਲੋਂ ਚੰਡੀਗੜ੍ਹ ਦੇ ਸੈਕਟਰ 4 ਵਿੱਚ ਸਥਿਤ ਐਮ ਐਲ ਏ ਹੋਸਟਲ ਦੇ ਕਮਰੇ ਦਾ ਕਰਾਇਆ ਦੁਗਣਾ ਕਰ ਦਿੱਤਾ ਹੈ ਅਤੇ ਇਸ ਦੇ ਨਾਲ ਹੀ ਦੂਜੇ ਰਾਜਾਂ ਤੋਂ ਆਉਣ ਵਾਲੇ ਵਿਧਾਇਕਾਂ ਤੇ ਸੰਸਦਾਂ ਦੇ ਲਈ ਕਮਰੇ ਦਾ ਕਰਾਇਆ ਕਾਫੀ ਜ਼ਿਆਦਾ ਕਰ ਦਿੱਤਾ ਗਿਆ ਹੈ ।
ਪੰਜਾਬ ਦੇ ਵਿਧਾਇਕਾਂ ਨੂੰ ਹੁਣ ਚੰਡੀਗੜ੍ਹ ਦੇ ਸੈਕਟਰ 4 ਵਿੱਚ ਸਥਿਤ ਐਮ ਐਲ ਏ ਹੋਸਟਲ ਵਿੱਚ ਪਹਿਲਾ ਕਮਰਾ 50 ਰੁਪਏ ਪ੍ਰਤੀ ਦਿਨ ਦੇ ਹਿਸਾਬ ਨਾਲ ਮਿਲਦਾ ਸੀ ਹੁਣ ਕਮਰੇ ਦੇ ਪ੍ਰਤੀ ਦਿਨ 100 ਰੁਪਏ ਵਸੂਲ ਕੀਤੇ ਜਾਣਗੇ । ਇਸ ਨੂੰ ਲੈ ਕੇ ਵਿਧਾਨ ਸਭਾ ਵਲੋਂ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਗਿਆ ਹੈ । ਇਸ ਤੋਂ ਇਲਾਵਾ ਐਲ ਐਲ ਏ ਤੇ ਨਿਰਭਰ ਪਰਿਵਾਰਕ ਮੈਂਬਰਾਂ ਲਈ ਕਰਾਇਆ 250 ਰੁਪਏ ਪ੍ਰਤੀ ਦਿਨ ਜਦੋ ਹੋਰ ਪਰਿਵਾਰਕ ਮੈਂਬਰਾਂ ਲਈ 500 ਰੁਪਏ ਪ੍ਰਤੀ ਦਿਨ ਦੇ ਹਿਸਾਬ ਨਾਲ ਕਰਾਇਆ ਰੱਖਿਆ ਗਿਆ ਹੈ ।