ਪੰਜਾਬ ਦੇ ਡਰੱਗ ਮਾਮਲੇ ਦੀ ਸੁਣਵਾਈ ਹੋਈ ਮੁਲਤਵੀ , ਜਸਟਿਸ ਅਜੇ ਤਿਵਾੜੀ ਨੇ ਖੁਦ ਨੂੰ ਕੇਸ ਤੋਂ ਕੀਤਾ ਅਲੱਗ
ਪੰਜਾਬ ਦੇ 6000 ਹਜ਼ਾਰ ਕਰੋੜ ਦੇ ਡਰੱਗ ਰੈਕੇਟ ਮਾਮਲੇ ‘ਤੇ ਹਾਈ ਕੋਰਟ ਦੇ ਵਿਸ਼ੇਸ਼ ਬੈਂਚ ਤੋਂ ਜਸਟਿਸ ਅਜੈ ਤਿਵਾੜੀ ਨੇ ਇਸ ਕੇਸ ਦੀ ਸੁਣਵਾਈ ਤੋਂ ਆਪਣੇ ਆਪ ਨੂੰ ਵੱਖ ਕਰਦੇ ਹੋਏ ਇਸ ਮਾਮਲੇ ਨੂੰ ਚੀਫ ਜਸਟਿਸ ਕੋਲ ਭੇਜ ਦਿੱਤਾ ਹੈ ਤਾਂ ਜੋ ਇਹ ਮਾਮਲਾ ਕਿਸੇ ਹੋਰ ਬੈਂਚ ਨੂੰ ਭੇਜਿਆ ਜਾ ਸਕੇ। ਹੁਣ ਚੀਫ ਜਸਟਿਸ ਦੇ ਆਦੇਸ਼ਾਂ ‘ਤੇ ਗਠਿਤ ਇਕ ਹੋਰ ਵਿਸ਼ੇਸ਼ ਬੈਂਚ ਮਾਮਲੇ ਦੀ ਸੁਣਵਾਈ ਕਰੇਗਾ।
ਦੱਸਣਯੋਗ ਹੈ ਕਿ ਇਸ ਕੇਸ ਦੀ ਸੁਣਵਾਈ ਜਸਟਿਸ ਰਾਜਨ ਗੁਪਤਾ ਅਤੇ ਜਸਟਿਸ ਅਜੇ ਤਿਵਾੜੀ ਦੇ ਵਿਸ਼ੇਸ਼ ਬੈਂਚ ਵਿੱਚ ਹੋਣੀ ਸੀ।
ਇਸ ਸਪੈਸ਼ਲ ਬੇਂਚ ਵਿਚ ਹੁਣ ਜਸਟਿਸ ਅਜੇ ਤਿਵਾੜੀ ਨੇ ਹੁਣ ਆਪਣੇ ਆਪ ਨੂੰ ਵੱਖ ਕਰ ਲਿਆ ਹੈ ਤਹਿ ਹੈ ਕੇ ਹੁਣ ਅਗਲੀ ਸੁਣਵਾਈ ਤੇ ਜਸਟਿਸ ਰਾਜਨ ਗੁਪਤਾ ਦੇ ਨਾਲ ਬੇਂਚ ਵਿਚ ਚੀਫ ਜਸਟਿਸ ਦੇ ਆਦੇਸ਼ ਤੋਂ ਬਾਅਦ ਹੋਰ ਜਜ ਸ਼ਾਮਿਲ ਹੋਣਗੇ
। ਓਦੋ ਤਕ ਇਸ ਮਾਮਲੇ ਦੀ ਸੁਣਵਾਈ ਮੁਲਤਵੀ ਕਰ ਦਿੱਤੀ ਹੈ । ਐਡਵੋਕੇਟ ਨਵਕਿਰਨ ਸਿੰਘ ਦੀ ਅਰਜੀ ਤੇ ਹੀ ਇਸ ਮਾਮਲੇ ਦੀ ਸੁਣਵਾਈ ਸ਼ੁਰੂ ਹੋਈ ਹੈ , ਨਹੀਂ ਤਾ ਸੁਣਵਾਈ ਨਵੰਬਰ ਵਿਚ ਹੋਣੀ ਸੀ ਨਵਕਿਰਨ ਸਿੰਘ ਦੀ ਅਰਜ਼ੀ ‘ਤੇ, ਹਾਈ ਕੋਰਟ ਦੇ ਵਿਸ਼ੇਸ਼ ਬੈਂਚ ਨੇ ਕਿਹਾ ਸੀ ਕਿ ਇਸ ਮਾਮਲੇ ਵਿੱਚ ਕੀਤੀਆਂ ਗਈਆਂ ਸਾਰੀਆਂ ਜਾਂਚਾਂ ਦੀਆਂ ਰਿਪੋਰਟਾਂ ਦੋ ਤੋਂ ਤਿੰਨ ਸਾਲ ਪਹਿਲਾਂ ਹਾਈ ਕੋਰਟ ਨੂੰ ਸੌਂਪੀਆਂ ਗਈਆਂ ਸਨ, ਜੋ ਕਿ ਰਜਿਸਟਰਾਰ ਨਿਆਇਕ ਦੀ ਹਿਰਾਸਤ ਵਿੱਚ ਹਨ । ਹੁਣ ਇਹਨਾਂ ਤੇ ਕੋਈ ਆਦੇਸ਼ ਦੇਣ ਤੋਂ ਪਹਿਲਾ ਬੈਂਚ ਪਹਿਲਾਂ ਇਨ੍ਹਾਂ ਸਾਰੀਆਂ ਰਿਪੋਰਟਾਂ ਨੂੰ ਪੜ੍ਹੇਗਾ ।