Punjab
ਭੇਡ ਫਾਰਮ ਡੱਲਾ ਧਾਰ (ਪਠਾਨਕੋਟ ) ਨੂੰ ਅਧੁਨਿਕ ਰੂਪ ਦਿਤਾ ਜਾਵੇਗਾ — ਡਾ ਕਾਹਲੋਂ
ਅੱਜ ਡਾਇਰੈਕਟਰ ਪਸੂ਼ ਪਾਲਣ ਵਿਭਾਗ ਡਾਕਟਰ ਐਚ ਐਸ ਕਾਹਲੋਂ ਵੱਲੋਂ ਆਪਣੇ ਵਿਭਾਗ ਦੇ ਉਚ ਅਧਿਕਾਰੀਆਂ ਨਾਲ ਭੇਡ ਫਾਰਮ ਡੱਲਾ ਧਾਰ (ਪਠਾਨਕੋਟ) ਵਿਖੇ ਪੁੱਜ ਕੇ ਭੇਡ ਫਾਰਮ ਡੱਲਾ ਨੂੰ ਅਧੁਨਿਕ ਸਹੂਲਤਾ ਨਾਲ ਲੈਸ ਭੇਡ ਫਾਰਮ ਬਣਾਉਣ ਲਈ ਵੱਖ ਵੱਖ ਵਿਭਾਗਾਂ ਦੇ ਅਧਿਕਾਰੀਆਂ ਨਾਲ ਭੇਡ ਫਾਰਮ ਵਾਲੇ ਸਥਾਨ ਤੇ ਪੁੱਜ ਕੇ ਇਕ ਉਚ ਪੱਧਰੀ ਮੀਟਿੰਗ ਕੀਤੀ ਅਤੇ ਵੱਖ ਵੱਖ ਵਿਭਾਗਾਂ ਦੇ ਅਧਿਕਾਰੀਆਂ ਨਾਲ ਉਥੇ ਬੱਨਣ ਵਾਲੇ ਪ੍ਰਜੈਕਟਾ ਦੀ ਸਮੀਖਿਆ ਕੀਤੀ ਡਾਕਟਰ ਕਾਹਲੋਂ ਨੇ ਦੱਸਿਆ ਕਿ ਧਾਰ ਭੇਡ ਫਾਰਮ ਨੂੰ ਵਿਕਸਿਤ ਕਰਕੇ ਇਥੇ ਮੱਤੇਵਾੜਾ ਫਾਰਮ ਤੋਂ 500 ਹੋਰ ਭੇਡਾਂ ਇਥੇ ਭੇਜ ਕੇ ਇਥੇ ਬਰੀਡਿੰਗ ਦਾ ਕੰਮ ਹੋਰ ਤੇਜ ਕੀਤਾ ਜਾਵੇਗਾ ਤਾਂ ਕਿ ਨੀਮ ਪਹਾੜੀ ਲੋਕਾਂ ਅਤੇ ਕੰਡੀ ਏਰੀਆ ਦੇ ਵਸਨੀਕਾਂ ਨੂੰ ਸਸਤੇ ਭਾਅ ਤੇ ਭੇਡਾਂ ਦੇ ਬੱਚੇ ਮੁਹੱਈਆ ਕਰਾਏ ਜਾ ਸੱਕਣ ਤਾਂ ਕਿ ਇਸ ਪਹਾੜੀ ਖੇਤਰ ਦੇ ਲੋਕਾਂ ਵਿਚ ਭੇਡਾਂ ਪਾਲਣ ਦੇ ਕਿਤੇ ਨੂੰ ਬੜਾਵਾ ਦਿਤਾ ਜਾ ਸਕੇ ਉਹਨਾਂ ਨੇ ਪੰਚਾਇਤੀ ਰਾਜ ਦੇ ਉਚ ਅਧਿਕਾਰੀਆਂ ਨਾਲ ਭੇਡ ਫਾਰਮ ਸਥਾਨ ਤੇ ਵੈਟਨਰੀ ਅਫ਼ਸਰਾਂ ਵੈਟਨਰੀ ਇੰਸਪੈਕਟਰਾਂ ਅਤੇ ਦਰਜਾ ਚਾਰ ਕਰਮਚਾਰੀਆਂ ਲਈ ਬਨਾਏ ਜਾ ਰਹੇ ਰਿਹਾਇਸੀ ਅਤੇ ਦਫਤਰੀ ਕਮਰਿਆਂ ਬਾਰੇ ਰੂਪ ਰੇਖਾ। ਤਿਆਰ ਕੀਤੀ ਉਹਨਾਂ ਨੇ ਥੱਲੇ ਖੱਡ ਵਿਚ ਜਾ ਕੇ ਭੇਡਾਂ ਦੇ ਵਾੜੇ ਬਨਾਉਣ ਵਾਲੇ ਸੈਡਾ ਦਾ ਵੀ ਨਿਰੀਖਣ ਕੀਤਾ
ਇਸ ਮੌਕੇ ਤੇ ਪਸੂ਼ ਪਾਲਣ ਵਿਭਾਗ ਦੇ ਜੁਆਇੰਟ ਡਾਇਰੈਕਟਰ ਡਾਕਟਰ ਮਹਿੰਦਰ ਪਾਲ ਡਾਕਟਰ ਨਰਿੰਦਰ ਸਿੰਘ ਡਾਕਟਰ ਐਮ ਪੀ ਸਿੰਘ ਐਕਸੀਅਨ ਪੰਚਾਇਤੀ ਰਾਜ ਪਰਮਜੀਤ ਸਿੰਘ ਡਿਪਟੀ ਡਾਇਰੈਕਟਰ ਪਸੂ਼ ਪਾਲਣ ਵਿਭਾਗ ਮੱਤੇਵਾੜਾ ਫਾਰਮ ਡਿਪਟੀ ਡਾਇਰੈਕਟਰ ਪਸੂ਼ ਪਾਲਣ ਵਿਭਾਗ ਡਾਕਟਰ ਰਮੇਸ਼ ਕੋਹਲੀ ਸੀ਼ਨੀਅਰ ਵੈਟਨਰੀ ਅਫ਼ਸਰ ਡਾਕਟਰ ਸ਼ਮੇਸ ਸਿੰਘ ਡਾਕਟਰ ਵਰੁਣ ਕੁਮਾਰ ਸੰਦੀਪ ਮਹਾਜ਼ਨ ਰਣਬੀਰ ਸਿੰਘ ਸੂਰਜੇਵਾਲਾ ਸੀਨੀਅਰ ਸਹਾਇਕ ਅਤੇ ਵੱਖ ਵੱਖ ਵਿਭਾਗਾਂ ਦੇ ਉਚ ਅਧਿਕਾਰੀ ਇਸ ਉਚ ਪੱਧਰੀ ਮੀਟਿੰਗ ਵਿਚ ਹਾਜ਼ਰ ਸੰਨ ਇਹ ਜਾਣਕਾਰੀ ਮੀਡੀਆਂ ਨੂੰ ਪਸੂ਼ ਪਾਲਣ ਵਿਭਾਗ ਦੇ ਸੂਤਰਾਂ ਦੇ ਹਵਾਲੇ ਨਾਲ ਪੰਜਾਬ ਸਟੇਟ ਵੈਟਨਰੀ ਇੰਸਪੈਕਟਰਜ ਐਸੋਸੀਏਸ਼ਨ ਦੇ ਸੂਬਾ ਪ੍ਰੈਸ ਸਕੱਤਰ ਕਿਸ਼ਨ ਚੰਦਰ ਮਹਾਜ਼ਨ ਨੇ ਦਿਤੀ