
ਮੋਦੀ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਦੀਆਂ 'ਵਿਕਾਸ-ਮੁਖੀ ਅਤੇ ਲੋਕ ਪੱਖੀ ਨੀਤੀਆਂ' 'ਤੇ ਦਿੱਲੀ ਦੀ ਜਨਤਾ ਨੇ ਪ੍ਰਗਟਾਇਆ ਭਰੋਸਾ : ਕੈਂਥ
ਚੰਡੀਗੜ੍ਹ,9 ਫ਼ਰਵਰੀ: ਆਮ ਆਦਮੀ ਪਾਰਟੀ ‘ਆਪ’ ਸੁਪਰੀਮੋ ਅਰਵਿੰਦ ਕੇਜਰੀਵਾਲ ਦੀ ਆਪਣੀ ਸੀਟ ਅਤੇ ਹੋਰਨਾਂ ਆਗੂਆਂ ਦੇ ਹਾਰਨ ਦੇ ਨਾਲ ਅਖੌਤੀ ਦਿੱਲੀ ਮਾਡਲ ਅਸਲ ਵਿੱਚ ਇਹ ਇੱਕ ਖੋਖਲਾ ਦਾਅਵਾ ਸਾਬਤ ਹੋਇਆ ਹੈ ਅਤੇ ਅਮਲੀ ਰੂਪ ਵਿੱਚ ਦਿਖਾਉਣ ਲਈ ਕੁਝ ਵੀ ਨਹੀਂ ਹੈ ਇਹ ਵਿਚਾਰਾਂ ਦਾ ਪ੍ਰਗਟਾਵਾ ਕਰਦਿਆਂ ਭਾਰਤੀ ਜਨਤਾ ਪਾਰਟੀ ਅਨੁਸੂਚਿਤ ਜਾਤੀ ਮੋਰਚਾ ਦੇ ਸੂਬਾਈ ਮੀਤ ਪ੍ਰਧਾਨ ਪਰਮਜੀਤ ਸਿੰਘ ਕੈਂਥ ਨੇ ਕਿਹਾ ਕਿ ਹੁਣ ਆਪਣੇ ਆਪ ਨੂੰ ਨਮੋਸ਼ੀ ਭਰੀ ਹਾਰ ਦਾ ਸਾਹਮਣਾ ਕਰਨ ਨਾਲ ‘ਆਪ’ ਇਕ ਹੈਰਾਨੀਜਨਕ ਅਜੂਬਾ ਬਣ ਕੇ ਰਹਿ ਗਈ ਹੈ। ਆਪ ਦੇ ਵਿਰੋਧਾਭਾਸ ਅਤੇ ਗੈਰ-ਕਾਰਗੁਜ਼ਾਰੀ ਦੇ ਮੱਦੇਨਜ਼ਰ, ‘ਆਪ’ ਦੀ ਪੰਜਾਬ ਇਕਾਈ ਵੀ ਢਹਿ ਜਾਵੇਗੀ। ਉਹ ਪ੍ਰਸ਼ਾਸਨ ਦੇ ਮੁੱਦਿਆਂ ‘ਤੇ ਪਹਿਲਾਂ ਹੀ ਪੰਜਾਬ ਵਿਚ ਬੁਰੀ ਤਰ੍ਹਾਂ ਫੇਲ੍ਹ ਹੋ ਚੁੱਕੇ ਹਨ।” ਦਲਿਤ ਆਗੂ ਨੇ ਕਿਹਾ ਕਿ ਦਿੱਲੀ ਫ਼ਤਿਹ ਕਰਨ ਨਾਲ ਜਨਤਾ ਨੇ ਮੋਦੀ ਦੀ ਗਾਰੰਟੀਆਂ ਦਾ ਸਪਸ਼ਟ ਸੰਦੇਸ਼ ‘ਤੇ ਭਰੋਸਾ ਜਤਾਇਆ ਅਤੇ “ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀਆਂ ਨੀਤੀਆਂ ਦਾ ਸਮਰਥਨ” ਕੀਤਾ ਹੈ।