ਰਾਤ ਨੂੰ ਮਸ਼ਾਲਾਂ ਜਗਾ ਕੇ, ਦਿਨੇਂ ਝੰਡੇ ਬੁਲੰਦ ਕਰ ਨਰੇਗਾ ਮੁਲਾਜ਼ਮਾਂ ਨੇ ਮੋਹਾਲੀ ਦੇ ਚੌਂਕ ਮੱਲੇ
ਮੋਹਾਲੀ,20 ਅਗਸਤ () : ਵਿਕਾਸ ਭਵਨ ਮੋਹਾਲੀ ਵਿਖੇ ਲੱਗਾ ਨਰੇਗਾ ਮੁਲਾਜ਼ਮਾਂ ਦਾ ਪੱਕਾ ਮੋਰਚਾ ਅੱਜ ਨੌਵੇਂ ਦਿਨ ਵਿੱਚ ਦਾਖ਼ਲ ਹੋ ਗਿਆ। ਅੱਜ ਇੱਥੇ ਧਰਨਾ ਸਥਾਨ ਤੇ ਹੀ ਲੰਗਰ ਵਰਤਾਉਣ ਤੋਂ ਬਾਅਦ ਨਰੇਗਾ ਮੁਲਾਜ਼ਮਾਂ ਵੱਲੋਂ 7-ਫੇਜ਼ ਚੌਂਕ ਵਿੱਚ ਸ਼ਾਂਤਮਈ ਖੜ੍ਹੇ ਹੋ ਕੇ ਆਪਣੀ ਰੈਗੂਲਰ ਕਰਨ ਦੀ ਮੰਗ ਨੂੰ ਅਤੇ ਸਰਕਾਰ ਦੀ ਵਾਅਦਾ ਖਿਲਾਫੀ ਨੂੰ ਜ਼ੋਰਦਾਰ ਨਾਅਰੇਬਾਜ਼ੀ ਰਾਹੀਂ ਉਭਾਰਿਆ।
ਪ੍ਰੈੱਸ ਨੂੰ ਜਾਣਕਾਰੀ ਦਿੰਦਿਆਂ ਯੂਨੀਅਨ ਦੇ ਪ੍ਰਧਾਨ ਵਰਿੰਦਰ ਸਿੰਘ, ਜਨਰਲ ਸਕੱਤਰ ਅੰਮ੍ਰਿਤਪਾਲ ਸਿੰਘ, ਵਿੱਤ ਸਕੱਤਰ ਮਨਸ਼ੇ ਖਾਂ, ਸੀਨੀਅਰ ਮੀਤ ਪ੍ਰਧਾਨ ਰਣਧੀਰ ਸਿੰਘ, ਪ੍ਰੈੱਸ ਸਕੱਤਰ ਅਮਰੀਕ ਸਿੰਘ ਨੇ ਸਾਂਝੇ ਬਿਆਨ ਵਿੱਚ ਕਿਹਾ ਕਿ 7 ਜੁਲਾਈ ਤੋਂ ਨਰੇਗਾ ਮੁਲਾਜ਼ਮ ਲਗਾਤਾਰ ਹੜਤਾਲ ਚੱਲ ਰਹੀ ਹੈ ਪਰ ਵਿਭਾਗ ਦੇ ਉੱਚ ਅਧਿਕਾਰੀ ਅਤੇ ਮੰਤਰੀ ਅਣਜਾਣ ਬਣ ਰਹੇ ਹਨ ਪਿੰਡਾਂ ਦਾ ਵਿਕਾਸ ਰੁਕਿਆ ਪਿਆ ਹੈ। ਕੀਤੇ ਗਏ ਵਿਕਾਸ ਕਾਰਜਾਂ ਦੀ ਕਰੋੜਾਂ ਰੁਪਏ ਦੀ ਅਦਾਇਗੀ ਰੁਕੀ ਪਈ ਹੈ। ਪਿੰਡਾਂ ਦੀਆਂ ਪੰਚਾਇਤਾਂ ਵੱਲੋਂ ਖ਼ਰੀਦ ਕੀਤਾ ਕਰੋੜਾਂ ਰੁਪਏ ਦਾ ਮਟੀਰੀਅਲ ਰੁਲ ਰਿਹਾ ਹੈ।ਹਰ ਰੋਜ਼ ਢਾਈ ਲੱਖ ਮਜ਼ਦੂਰ ਪਿੰਡਾਂ ਵਿੱਚ ਨਰੇਗਾ ਰਾਹੀਂ ਰੁਜ਼ਗਾਰ ਪ੍ਰਾਪਤ ਕਰਦਾ ਸੀ ਪਰ ਅੱਜ ਮਜ਼ਦੂਰਾਂ ਦੇ ਚੁੱਲ੍ਹੇ ਠੰਡੇ ਹੋਏ ਪੇ ਹਨ। ਸਰਕਾਰ ਮੁਲਾਜ਼ਮਾਂ ਦਾ ਸਬਰ ਪਰਖ਼ਣਾ ਚਾਹੁੰਦੀ ਹੈ ਪਰ ਪੰਜਾਬ ਭਰ ਦੇ ਮੁਲਾਜ਼ਮ ਡੋਲਣ ਵਾਲੇ ਨਹੀਂ ਹਨ।ਇਸੇ ਲਈ ਸੁੱਤੇ ਪਏ ਵਿਭਾਗ ਦੇ ਅਧਿਕਾਰੀਆਂ ਨੂੰ ਜਗਾਉਣ ਲਈ 19 ਅਗਸਤ ਦੀ ਰਾਤ ਨੂੰ ਵਿਕਾਸ ਭਵਨ ਤੋਂ 3 B-2 ਚੌਂਕ ਤੱਕ ਭਰਵੀਂ ਗਿਣਤੀ ਨਾਲ ਲੰਬਾ ਮਿਸਾਲ ਮਾਰਚ ਵੀ ਕੀਤਾ ਗਿਆ। ਅੱਜ ਧਰਨੇ ਵਿੱਚ ਆਏ ਕੇ ਭਾਰਤੀ ਕਿਸਾਨ ਮਜ਼ਦੂਰ ਏਕਤਾ ਯੂਨੀਅਨ ਵੱਲੋਂ ਸਰਪੰਚ ਬੋਹੜ ਸਿੰਘ ਬੱਲ੍ਹਮਗੜ੍ਹ ਜ਼ਿਲ੍ਹਾ ਮੁਕਤਸਰ ਅਤੇ ਹਰਮੀਤ ਕੌਰ ਨੇ ਜਥੇਬੰਦੀ ਵੱਲੋਂ ਸਮਰਥਨ ਦਿੱਤਾ