Punjab

ਆਜ਼ਾਦੀ ਦਿਹਾੜੇ ਦੀ ਪੂਰਵ ਸੰਧਿਆ ਮੌਕੇ ਗ੍ਰਹਿ ਮੰਤਰਾਲੇ ਨੇ ਪੀ.ਐਮ.ਜੀ. ਪੀ.ਪੀ.ਐਮ.ਡੀ.ਐਸ, ਪੀ.ਐਮ.ਐਮ.ਐਸ. ਪੁਰਸਕਾਰਾਂ ਲਈ ਪੰਜਾਬ ਪੁਲਿਸ ਦੇ ਅਧਿਕਾਰੀਆਂ ਦੇ ਨਾਮ ਐਲਾਨੇ

ਆਜ਼ਾਦੀ ਦਿਹਾੜੇ ਦੀ ਪੂਰਵ ਸੰਧਿਆ ਮੌਕੇ ਗ੍ਰਹਿ ਮੰਤਰਾਲੇ ਨੇ ਪੀ.ਐਮ.ਜੀ. ਪੀ.ਪੀ.ਐਮ.ਡੀ.ਐਸ, ਪੀ.ਐਮ.ਐਮ.ਐਸ. ਪੁਰਸਕਾਰਾਂ ਲਈ ਪੰਜਾਬ ਪੁਲਿਸ ਦੇ ਅਧਿਕਾਰੀਆਂ ਦੇ ਨਾਮ ਐਲਾਨੇ
ਡੀ.ਜੀ.ਪੀ. ਦਿਨਕਰ ਗੁਪਤਾ ਨੇ ਸਾਰੇ ਐਵਾਰਡੀਆਂ ਨੂੰ ਦਿੱਤੀ ਵਧਾਈ; ਪੰਜਾਬ ਪੁਲਿਸ ਦੇ ਬਹਾਦਰ ਜਵਾਨਾਂ ਦੀਆਂ ਸੇਵਾਵਾਂ ਨੂੰ ਮਾਨਤਾ ਦੇਣ ਲਈ ਗ੍ਰਹਿ ਮੰਤਰਾਲੇ ਦਾ ਕੀਤਾ ਧੰਨਵਾਦ
ਚੰਡੀਗੜ, 14 ਅਗਸਤ:
ਪੰਜਾਬ ਪੁਲਿਸ ਦੀਆਂ ਸ਼ਾਨਦਾਰ ਸੇਵਾਵਾਂ ਨੂੰ ਮਾਨਤਾ ਦਿੰਦਿਆਂ ਭਾਰਤ ਸਰਕਾਰ ਦੇ ਗ੍ਰਹਿ ਮੰਤਰਾਲੇ ਨੇ 75ਵੇਂ ਆਜ਼ਾਦੀ ਦਿਹਾੜੇ ਦੀ ਪੂਰਵ ਸੰਧਿਆ ਮੌਕੇ ਪੰਜਾਬ ਪੁਲਿਸ ਦੇ ਅਧਿਕਾਰੀਆਂ/ਕਰਮਚਾਰੀਆਂ ਦੇ ਨਾਵਾਂ ਦਾ ਐਲਾਨ ਕੀਤਾ, ਜਿਨਾਂ ਨੂੰ ਬਹਾਦਰੀ ਲਈ ਪੁਲਿਸ ਮੈਡਲ ( ਪੀਐਮਜੀ), ਵਿਲੱਖਣ ਸੇਵਾਵਾਂ ਬਦਲੇ ਰਾਸ਼ਟਰਪਤੀ ਪੁਲਿਸ ਮੈਡਲ (ਪੀਪੀਐਮਡੀਐਸ) ਅਤੇ ਬੇਮਿਸਾਲ ਸੇਵਾਵਾਂ ਬਦਲੇ ਪੁਲਿਸ ਮੈਡਲ (ਪੀਐਮਐਮਐਸ) ਨਾਲ ਸਨਮਾਨਿਤ ਕੀਤਾ ਜਾਵੇਗਾ।
ਸਪੈਸ਼ਲ ਟਾਸਕ ਫੋਰਸ (ਐਸਟੀਐਫ), ਬਾਰਡਰ ਰੇਂਜ, ਅੰਮਿ੍ਰਤਸਰ ਦੇ ਏਐਸਆਈ ਗੁਰਸੇਵਕ ਸਿੰਘ ਨੂੰ ਬਹਾਦਰੀ ਲਈ ਪੁਲਿਸ ਮੈਡਲ ਨਾਲ ਸਨਮਾਨਿਤ ਕੀਤਾ ਜਾਵੇਗਾ, ਜਦੋਂ ਕਿ ਏਡੀਜੀਪੀ ਮਾਡਰਨਾਈਜੇਸ਼ਨ ਰਾਮ ਸਿੰਘ ਅਤੇ ਏਆਈਜੀ-ਕਮ-ਡੀ.ਜੀ.ਪੀ. ਪੰਜਾਬ ਦੇ ਸਟਾਫ ਅਧਿਕਾਰੀ ਜਸਦੀਪ ਸਿੰਘ ਨੂੰ ਵਿਲੱਖਣ ਸੇਵਾਵਾਂ ਲਈ ਰਾਸ਼ਟਰਪਤੀ ਪੁਲਿਸ ਮੈਡਲ ਨਾਲ ਸਨਮਾਨਤ ਕੀਤਾ ਜਾਵੇਗਾ।
ਇਸੇ ਤਰਾਂ ਪੰਜ ਪੀਪੀਐਸ ਅਧਿਕਾਰੀ ਜਿਨਾਂ ਵਿੱਚ ਐਸਐਸਪੀ ਕਪੂਰਥਲਾ, ਹਰਕਮਲਪ੍ਰੀਤ ਸਿੰਘ ਖੱਖ, ਏਡੀਸੀਪੀ -2 ਲੁਧਿਆਣਾ ਜਸਕਿਰਨਜੀਤ ਸਿੰਘ ਤੇਜਾ, ਡੀਐਸਪੀ ਪੀਬੀਆਈ ਰਾਜ ਕੁਮਾਰ, ਡੀਐਸਪੀ ਸੀਆਈਡੀ ਯੂਨਿਟ ਬਠਿੰਡਾ ਪਰਮਿੰਦਰ ਸਿੰਘ ਅਤੇ ਡੀਐਸਪੀ ਡਿਟੈਕਟਿਵ ਅੰਮਿ੍ਰਤਸਰ ਦਿਹਾਤੀ ਗੁਰਿੰਦਰਪਾਲ ਸਿੰਘ ਦੇ ਨਾਮ ਉਨਾਂ 13 ਅਧਿਕਾਰੀਆਂ/ਕਰਮਚਾਰੀਆਂ ਵਿੱਚ ਸ਼ਾਮਲ ਹਨ ਜਿਨਾਂ ਨੂੰ ਬੇਮਿਸਾਲ ਸੇਵਾਵਾਂ ਲਈ ਪੁਲਿਸ ਮੈਡਲ ਵਾਸਤੇ ਚੁਣਿਆ ਗਿਆ ਹੈ।ਬਾਕੀ ਅਧਿਕਾਰੀਆਂ ਵਿੱਚ ਇੰਸਪੈਕਟਰ ਕੁਲਵੀਰ ਸਿੰਘ, ਇੰਸਪੈਕਟਰ ਅਸ਼ੋਕ ਕੁਮਾਰ, ਇੰਸਪੈਕਟਰ ਪੂਰਨ ਸਿੰਘ, ਐਸਆਈ ਨੱਥਾ ਸਿੰਘ, ਐਸਆਈ ਨਿਰੰਜਨ ਦਾਸ, ਐਸਆਈ ਹਰਜੀਤ ਸਿੰਘ, ਏਐਸਆਈ ਓਂਕਾਰ ਤਿਵਾੜੀ ਅਤੇ ਏਐਸਆਈ ਅਸ਼ੋਕ ਕੁਮਾਰ ਸ਼ਾਮਲ ਹਨ।

ਡਾਇਰੈਕਟਰ ਜਨਰਲ ਆਫ਼ ਪੁਲਿਸ (ਡੀਜੀਪੀ), ਪੰਜਾਬ ਦਿਨਕਰ ਗੁਪਤਾ ਨੇ ਐਵਾਰਡੀਆਂ ਨੂੰ ਵਧਾਈ ਦਿੰਦਿਆਂ ਇਨਾਂ ਅਧਿਕਾਰੀਆਂ ਦੀਆਂ ਸੇਵਾਵਾਂ ਨੂੰ ਮਾਨਤਾ ਦੇਣ ਅਤੇ ਸਮੁੱਚੀ ਪੰਜਾਬ ਪੁਲਿਸ ਫੋਰਸ ਦੇ ਮਨੋਬਲ ਨੂੰ ਵਧਾਉਣ ਲਈ ਭਾਰਤ ਸਰਕਾਰ ਦੇ ਗ੍ਰਹਿ ਮੰਤਰਾਲੇ ਦਾ ਧੰਨਵਾਦ ਕੀਤਾ। ਉਨਾਂ ਕਿਹਾ ਕਿ ਅਜਿਹੀ ਮਾਨਤਾ ਪੁਲਿਸ ਫੋਰਸ ਨੂੰ ਵਧੇਰੇ ਸਮਰਪਣ ਅਤੇ ਤਨਦੇਹੀ ਨਾਲ ਕੰਮ ਕਰਨ ਲਈ ਉਤਸ਼ਾਹਿਤ ਕਰਨ ਵਿੱਚ ਮਹੱਤਵਪੂਰਣ ਭੂਮਿਕਾ ਨਿਭਾਉਂਦੀ ਹੈ ਜੋ ਕਿ ਵੱਖ ਵੱਖ ਸੁਰੱਖਿਆ ਚੁਣੌਤੀਆਂ ਵਾਲੇ ਇੱਕ ਸਰਹੱਦੀ ਰਾਜ ਲਈ ਬਹੁਤ ਜ਼ਰੂਰੀ ਹਨ।   

On eve of Independence Day, MHA announces names of Punjab Police officials for PMG, PPMDS, PMMS awards

– DGP Dinkar Gupta congratulates all Awardees, thanked MHA for recognising the services of brave Punjab Police officers

CHANDIGARH, August 14:

          Recognising the outstanding services of the Punjab Police, the Ministry of Home Affairs, Government of India (GOI), on the eve of 75th Independence Day, announced the names of the Punjab Police officers/officials, to be awarded with Police Medal of Gallantry (PMG), President’s Police Medal for Distinguished Service (PPMDS) and Police Medal for Meritorious Service (PMMS).

          ASI Gursewak Singh from Special Task Force (STF), Border Range, Amritsar has been awarded with Police Medal for Gallantry, while, ADGP Modernisation Ram Singh and AIG-cum-Staff Officer to DGP Punjab Jasdeep Singh would be conferred with President’s Police Medal for Distinguished Service.

          Similarly, five PPS officers, including SSP Kapurthala, Harkamalpreet Singh Khakh, ADCP-2 Ludhiana Jaskiranjit Singh Teja, DSP PBI Raj Kumar, DSP CID Unit Bathinda Parminder Singh and DSP Detective Amritsar Rural Gurinderpal Singh are among 13 officers/officials have been selected for the Police Medal for Meritorious Service. Remaining officials include Inspector Kulvir Singh, Inspector Ashok Kumar, Inspector Puran Singh, SI Natha Singh, SI Niranjan Dass, SI Harjit Singh, ASI Onkar Tiwari and ASI Ashok Kumar.

          Director General of Police (DGP) Punjab Dinkar Gupta, while congratulating the awardees, expressed gratitude to the Ministry of Home Affairs GOI for recognising the services of these officers and boosting the morale of the entire Punjab Police force. He said that such recognition plays a significant role in encouraging the Police force to work with more dedication and devotion, which is very much required in a border state having manifold security challenges.

Related Articles

Leave a Reply

Your email address will not be published. Required fields are marked *

Back to top button
error: Sorry Content is protected !!