Punjab

ਸ਼੍ਰੋਮਣੀ ਅਕਾਲੀ ਦਲ ਨੇ ਆਸ਼ੂ ਨੁੰ ਬਰਖ਼ਾਸਤ ਕੀਤੇ ਜਾਣ ਤੇ ਉਹਨਾਂ ਅਤੇ ਵਿਭਾਗ ਦੇ ਸੀ ਵੀ ਸੀ ਸਮੇਤ ਅਫਸਰਾਂ ਖਿਲਾਫ ਸੀ ਬੀ ਆਈ ਜਾਂਚ ਕੀਤੇ ਜਾਣ ਦੀ ਕੀਤੀ ਮੰਗ

ਆਸ਼ੂ ਨੇ ਸਾਰੇ ਨਿਯਮ ਛਿੱਕੇ ਟੰਗ ਕੇ ਦਾਗੀ ਅਫਸਰ ਨੁੰ ਵਿਭਾਗ ਦਾ ਸੀ ਵੀ ਸੀ ਬਣਾਇਆ ਤੇ ਜਲਾਲਪੁਰ ਨਾਲ ਸਬੰਧਤ ਇੰਸਪੈਕਟਰ ਨੁੰ 8 ਗੋਦਾਮਾਂ ਦਾ ਚਾਰਜ ਦਿੱਤਾ

ਚੰਡੀਗੜ੍ਹ, 13 ਅਗਸਤ : ਸ਼੍ਰੋਮਣੀ ਅਕਾਲੀ ਦਲ ਨੇ ਅੱਜ ਖੁਰਾਕ ਤੇ ਸਿਵਲ ਸਪਲਾਈ ਮੰਤਰੀ ਭਾਰਤ ਭੂਸ਼ਣ ਆਸ਼ੂ ਨੂੰ ਬਰਖ਼ਾਸਤ ਕੀਤੇ ਜਾਣ ਅਤੇ ਮੰਤਰੀ ਦੇ ਭ੍ਰਿਸ਼ਟ ਕੰਮਾਂ ਤੇ ਚੀਫ ਵਿਜੀਲੈਂਸ ਅਫਸਰ ਸਮੇਤ ਵਿਭਾਗੀ ਅਧਿਕਾਰੀਆਂ ਖਿਲਾਫ ਸੀ ਬੀ ਆਈ ਜਾਂਚ ਦੀ ਮੰਗ ਕੀਤੀ ਹੈ।

ਇਥੇ ਇਕ ਪ੍ਰੈਸ ਕਾਨਫਰੰਸ ਨੁੰ ਸੰਬੋਧਨ ਕਰਦਿਆਂ ਸਾਬਕਾ ਮੰਤਰੀ  ਬਿਕਰਮ ਸਿੰਘ ਮਜੀਠੀਆ ਨੇ ਕਿਹਾ ਕਿ  ਭਾਰਤ ਭੂਸ਼ਣ ਆਸ਼ੂ ਹਜ਼ਾਰਾਂ ਕਰੋੜ ਰੁਪਏ ਦਾ ਭ੍ਰਿਸ਼ਟਾਚਾਰ ਕੀਤਾ ਹੈ। ਉਹਨਾਂ ਕਿਹਾ ਕਿ ਮੰਤਰੀ ਸੁਬੇ ਵਿਚੋਂ ਕਣਕ  ਲਿਆਉਣ ਦੀ ਆਗਿਆ ਦੇਣ ਲਈ ਸਿੱਧੇ ਤੌਰ ’ ਤੇ ਜ਼ਿੰਮੇਵਾਰ ਹੈ ਜੋ ਪੰਜਾਬ ਵਿਚ ਐਮ ਐਸ ਪੀ ਅਨੁਸਾਰ ਖਰੀਦੀ ਗਈ। ਉਹਨਾਂ ਕਿਹਾ ਕਿ ਸੂਬੇ ਦੇ ਬਾਹਰੋਂ ਕਣਕ  1000 ਰੁਪਏ ਕੁਇੰਟਲ ਨੁੰ ਖਰੀਦੀ ਗਈ ਤੇ ਸੂਬੇ ਵਿਚ 1883 ਰੁਪਏ ਪ੍ਰਤੀ ਕੁਇੰਟਲ ਦੇ ਹਿਸਾਬ ਨਾਲ ਵੇਚੀ ਗਈ। ਉਹਨਾਂ ਕਿਹਾ ਕਿ ਇਸ ਤੋਂ ਇਲਾਵਾ ਪਨਸਪ ਦੇ ਡੀ ਐਮ ਵੱਲੋਂ ਇਕ ਆੜ੍ਹਤੀਏ ਨਾਲ ਕੀਤੀ ਗੱਲਬਾਤ ਯਾਨੀ ਚੈਟ ਪਿਛਲੇਸਾਲ ਵਾਇਰਲ ਹੋ ਗਈ ਸੀ।  ਉਹਨਾਂ ਕਿਹਾ ਕਿ ਸਿ ਚੈਟ ਵਿਚ ਅਫਸਰ ਆੜ੍ਹਤੀਆਂ ਤੋਂ ਕਮਿਸ਼ਨ ਮੰਗ ਰਿਹਾ ਸੀ ਤੇ ਰਾਹੁਲਗਾਂਧੀ ਦੇ ਪੰਜਾਬ ਦੌਰੇ ਵਾਸਤੇ ਪੈਸੇਮ ੰਗ ਰਿਹਾ ਸੀ।

 ਮਜੀਠੀਆ ਨੇ ਕਿਹਾ ਕਿ ਖੁਰਾਕ ਤੇ ਸਪਲਾਈ ਮੰਤਰੀ ਇਕ ਦਾਗੀ ਅਫਸਰ ਨੁੰ ਚੀਫ ਵਿਜੀਲੈਂਸ ਕਮਿਸ਼ਨਰ ਨਿਯੁਕਤ ਕਰਨ ਲਈ ਜ਼ਿੰਮੇਵਾਰ ਹੈ ਜਿਸ ਕਾਰਨ ਸੂਬੇ ਨੁੰ  ਸੈਂਕੜੇ ਕਰੋੜ ਰੁਪਏ ਦਾ ਘਾਟਾ ਪਿਆ ਹੈ। ਉਹਨਾਂ ਕਿਹਾ ਕਿ ਇਹ ਅਫਸਰ ਰਾਕੇਸ਼ ਕੁਮਾਰ ਸਿੰਗਲਾ ਨੂੰ  ਅਕਤੂਬਰ 2017 ਵਿਚ ਵਿਭਾਗ ਦੇ ਪ੍ਰਮੁੱਖ ਸਕੱਤਰ ਨੇ ਦੋਸ਼ੀ ਠਹਿਾਇਆ ਸੀ ਤੇ ਇਸਨੁੰ 85 ਕਰੋੜ ਰੁਪਏ ਦਾ ਭ੍ਰਿਸ਼ਟਾਚਾਰ ਕਰਨ ਦਾ ਦੋਸ਼ੀ ਪਾਇਆ ਗਿਆ ਸੀ। ਉਹਨਾਂ ਕਿਹਾ ਕਿ ਪ੍ਰਮੱਖ ਸਕੱਤਰ ਨੇ ਹੁਕਮ ਜਾਰੀ ਕੀਤੇ ਸਨ ਕਿ ਰਾਕੇਸ਼ ਸਿੰਗਲਾ ਨੁੰ ਡਿਮੋਟ ਕੀਤਾਜਾਵੇ ਤੇ  ਉਸ ’ਤੇ ਕੇਂਦਰ ਤੋਂ ਵੱਖ ਵੱਖ ਸਕੀਮਾਂ ਤਹਿਤ ਪ੍ਰਾਪਤ ਹੋਏ ਕਣਕ ਖੁਰਦ ਬੁਰਦ ਕਰਨ ਦੇ ਵੀ ਦੋਸ਼ ਲੱਗੇ ਸਨ। ਉਹਨਾਂ  ਦੱਸਿਆ ਕਿ ਅਜਿਹਾ ਦੱਸਿਆ ਗਿਆ ਹੈ ਕਿ ਸਿੰਗਲਾ ਨੇ ਕੈਨੇਡਾ ਦੀ ਪੀ ਆਰ ਲੈ ਲਈ ਹੈ ਤੇ ਉਹ ਦੋ ਨੰਬਰ ਵਿਚ ਕਮਾਇਆ ਪੈਸਾ ਵਿਦੇਸ਼ ਭੇਜ ਸਕਦਾ ਹੈ।

 ਮਜੀਠੀਆ ਨੇ ਕਿਹਾ ਕਿ ਆਸ਼ੂ ਨੇ ਨਾ ਸਿਰਫ ਸਿੰਗਲਾ ਨੁੰ ਵਿਭਾਗ ਦਾ ਸੀ ਵੀ ਸੀ ਨਿਯੁਕਤ ਕੀਤਾ ਬਲਕਿ ਉਸਨੂੰ ਟਰਾਂਸਪੋਰਟੇਸ਼ਨ ਤੇ ਲੇਬਰ ਦਾ ਚਾਰਜ ਵੀ ਦਿੱਤਾ ਜਿਸਦਾ ਸਾਲਾਨਾ ਬਜਟ 600 ਕਰੋੜ ਰੁਪਏ ਹੁੰਦਾ ਹੈ ਤੇ ਨਾਲ ਹੀ ਉਸਨੁੰ ਏਜੰਡੀਆਂ ਦੇ ਕਰੇਟਾਂ ਦੀ ਇੰਸਪੈਕਸ਼ਨਦੀ ਜ਼ਿੰਮੇਵਾਰੀ ਵੀ ਦਿੱਤੀ ਗਈ।

ਅਕਾਲੀ ਆਗੂ ਨੇ ਕਿਹਾ ਕਿ ਆਸ਼ ਘਨੌਰ ਦੇ ਵਿਧਾਇਕ ਮਦਨ ਲਾਲ ਜਲਾਲਪੁਰ ਦੇ ਭਾਣਜੇ ਜਸਦੇਵ ਸਿੰਘ ਵੱਲੋਂ ਵਿਭਾਗ ਵਿਚ ਕੀਤੇ ਭ੍ਰਿਸ਼ਟਾਚਾਰ ਲਈ ਵੀ ਸਿੱਧੇ ਦੋਸ਼ੀ ਹਨ। ਉਹਨਾਂ ਕਿਹਾ ਕਿ ਜਸਦੇਵ ਨੂੰ 8 ਗੋਦਮਾਂ ਦਾ ਚਾਰਜ ਦਿੱਤਾ ਗਿਆ ਜਦਕਿ  ਨਿਯਮਾਂ ਮੁਤਾਬਕ ਸਿਰਫ ਦੋ ਦਾ ਚਾਰਜ ਦਿੱਤਾ ਜਾ ਸਕਦਾ ਹੈ ਅਤੇ ਉਸਨੇ 20 ਕਰੋੜ ਰੁਪਏ ਮੁੱਲ ਦੀ 87000 ਕਇੰਟਲ ਕਣਕ ਖੁਰਦ ਬੁਰਦ ਕਰ ਦਿੱਤੀ। ਉਹਨਾਂ ਕਿਹਾ ਕਿ ਮਦਨ ਲਾਲ ਜਲਾਲਪੁਰ ਹੁਣ ਦਾਅਵਾ ਕਰ ਰਹੇ ਹਨ ਕਿ ਉਹਨਾਂ ਦਾ ਭਾਣਜਾ ਦਿਮਾਗੀ ਤੌਰ  ’ ਤੇ ਠੀਕ ਨਹੀਂ ਹੈ। ਉਹਨਾਂ ਕਿਹਾ ਕਿ ਹੈਰਾਨੀ ਵਾਲੀ ਗੱਲ ਹੈ ਕਿ  ਦਿਮਾਗੀ ਤੌਰ ’ ਤੇ ਠੀਕ ਨਾ ਹੋਣ ਵਾਲਾ ਵਿਅਕਤੀ ਆਪਣੀ ਕਰੋੜਾਂ ਦੀ ਜਾਇਦਾਦ ਵੇਚ ਕੇ ਆਪਣੇਪਰਿਵਾਰ ਨਾਲ ਫਰਾਰ ਹੋ ਗਿਆ ਹੈ।

ਉਹਨਾਂ ਕਿਹਾ ਕਿ ਸਪਸ਼ਟ ਹੈ ਕਿ ਜਲਾਲਪੁਰ ਵੀ ਇਸ ਘੁਟਾਲੇ ਵਿਚ ਸ਼ਾਮਲ ਹੈ ਤੇ ਇਸ ਕੇਸ ਵਿਚ ਕੋਈ ਵੀ ਕਾਰਵਾਈ ਨਹੀਂ ਕੀਤੀ ਜਾ ਰਹੀ ਕਿਉਂਕਿ ਉਹਨਾਂ ਨੁੰ ਹੁਣ ਨਵੇਂ ਪ੍ਰਦੇਸ਼ ਕਾਂਗਰਸ ਪ੍ਰਧਾਨ ਨਵਜੋਤ ਸਿੱਧੂ ਦੀ  ਪੁਸ਼ਤ ਪਨਾਹੀ ਹਾਸਲ ਹੈ।

ਮਜੀਠੀਆ ਨੇ ਕਿਹਾ ਕਿ ਆਸ਼ੂ ਦਾ ਇਕ ਹੋਰ ਸਹਿਯੋਗ ਰਾਜਦੀਪ ਸਿੰਘ ਖੰਨਾ ਦੇ ਵਿਧਾਇਕ ਗੁਰਕੀਰਤ ਕੋਟਲੀ ਦਾ ਨਜ਼ਦੀਕੀ ਹੈ ਜੋ ਮੰਤਰੀ ਦੇ ਨਾਲ ਰਲ ਕੇ ਕਈ ਘੁਟਾਲਿਆਂ ਵਿਚ ਸ਼ਾਮਲ ਹੈ। ਉਹਨਾਂ ਮੰਗ ਕੀਤੀ ਕਿ ਇਹਨਾਂ ਸਾਰੇ ਅਫਸਰਾਂ ਦੇ ਨਾਲ ਨਾਲ ਮੰਤਰੀ ਦੇ ਕਰੀਬੀਆਂ ਤੇ ਹੁਣ ਸਿੱਧੂ ਦੇ ਨੇੜੇ ਹੋਣ ਕਾਰਨ ਹੁਕਮ ਚਲਾਉਣ ਵਾਲਿਆਂ ਦੀ ਸੀ ਬੀ ਆਈ ਕੋਲੋਂ ਜਾਂਚ ਕਰਵਾਈ ਜਾਣੀ ਚਾਹੀਦੀ ਹੈ।

Related Articles

Leave a Reply

Your email address will not be published. Required fields are marked *

Back to top button
error: Sorry Content is protected !!