ਖੁਰਾਕ ਅਤੇ ਸਪਲਾਈ ਮੰਤਰੀ ਵੱਲੋਂ ਅੰਮਿ੍ਤਸਰ ਜ਼ਿਲੇ ਦੇ ਜੰਡਿਆਲਾ ਗੁਰੂ ਕੇਂਦਰ ਵਿਖੇ ਕਣਕ ਦੇ ਸਟਾਕ ਵਿੱਚ ਪਾਈ ਗਈ ਘਾਟ ਲਈ ਜਿੰਮੇਵਾਰ ਅਧਿਕਾਰੀਆਂ / ਕਰਮਚਾਰੀਆਂ ਵਿਰੁਧ ਸਖਤ ਕਾਰਵਾਈ ਕਰਨ ਦੇ ਆਦੇਸ਼
ਖੁਰਾਕ ਅਤੇ ਸਪਲਾਈ ਮੰਤਰੀ ਵੱਲੋਂ ਅੰਮਿ੍ਤਸਰ ਜ਼ਿਲੇ ਦੇ ਜੰਡਿਆਲਾ ਗੁਰੂ ਕੇਂਦਰ ਵਿਖੇ ਕਣਕ ਦੇ ਸਟਾਕ ਵਿੱਚ ਪਾਈ ਗਈ ਘਾਟ ਲਈ ਜਿੰਮੇਵਾਰ ਅਧਿਕਾਰੀਆਂ / ਕਰਮਚਾਰੀਆਂ ਵਿਰੁਧ ਸਖਤ ਕਾਰਵਾਈ ਕਰਨ ਦੇ ਆਦੇਸ਼
ਚੰਡੀਗੜ, 8 ਅਗਸਤ:
ਖੁਰਾਕ ਤੇ ਸਿਵਲ ਸਪਲਾਈ ਮੰਤਰੀ , ਪੰਜਾਬ ਸ੍ਰੀ ਭਾਰਤ ਭੂਸ਼ਨ ਆਸ਼ੂ ਨੇ ਅੱਜ ਅੰਮਿ੍ਤਸਰ ਜ਼ਿਲੇ ਦੇ ਜੰਡਿਆਲਾ ਗੁਰੂ ਕੇਂਦਰ ਵਿਖੇ ਕਣਕ ਦੇ ਸਟਾਕ ਵਿੱਚ ਪਾਈ ਗਈ ਘਾਟ ਲਈ ਜਿੰਮੇਵਾਰ ਅਧਿਕਾਰੀਆਂ / ਕਰਮਚਾਰੀਆਂ ਵਿਰੁਧ ਸਖਤ ਕਾਰਵਾਈ ਕਰਨ ਦੇ ਆਦੇਸ਼ ਜਾਰੀ ਕੀਤੇ ਗਏ ਹਨ।
ਇਹ ਜਾਣਕਾਰੀ ਦਿੰਦੇ ਹੋਏ ਸ੍ਰੀ ਆਸ਼ੂ ਨੇ ਦੱਸਿਆ ਕਿ ਖੁਰਾਕ ਅਤੇ ਸਿਵਲ ਸਪਲਾਈਜ਼ ਵਿਭਾਗ ਦੇ ਮੁੱਖ ਦਫਤਰ ਵਲੋਂ ਜ਼ਿਲਾ ਅੰਮਿ੍ਤਸਰ ਦੇ ਕੇਂਦਰ ਜੰਡਿਆਲਾ ਗੁਰੂ ਵਿਖੇ ਤਾਇਨਾਤ ਨਿਰੀਖਕ , ਸ੍ਰੀ ਜਸਦੇਵ ਸਿੰਘ ਦੇ ਅਚਾਨਕ ਲਾਪਤਾ ਹੋਣ ਬਾਰੇ ਸੂਚਨਾ ਮਿਲਣ ਤੇ ਤੁਰੰਤ ਮੁੱਖ ਦਫਤਰ ਦੀ ਸੈਂਟਰਲ ਵਿਜੀਲੈਂਸ ਕਮੇਟੀ ( ਸੀ.ਵੀ.ਸੀ ) ਨੂੰ ਟੀਮਾਂ ਦਾ ਗਠਨ ਕਰਕੇ ਜੰਡਿਆਲਾ ਗੁਰੂ ਵਿਖੇ ਪਨਗ੍ਰੇਨ ਦੇ ਗੋਦਾਮਾਂ /ਪਲਿੰਥਾਂ ਦੀ ਸਪੈਸ਼ਲ ਪੀ.ਵੀ. ਕਰਨ ਲਈ ਹਦਾਇਤ ਕੀਤੀ ਗਈ । ਸੀ.ਵੀ.ਸੀ ਵਲੋਂ ਵੱਖ – ਵੱਖ ਟੀਮਾਂ ਦਾ ਗਠਨ ਕਰਕੇ ਪੜਤਾਲ ਕੀਤੀ ਗਈ, ਜਿਸਦੀ ਮੁਢਲੀ ਰਿਪੋਰਟ ਅਨੁਸਾਰ ਜੰਡਿਆਲਾ ਗੁਰੂ ਕੇਂਦਰ ਵਿਖੇ ਸਾਲ 2018-19 , 2020-21 ਅਤੇ 2021-22 ਦੇ ਕੇਂਦਰੀ ਪੂਲ ਅਤੇ ਡੀ.ਸੀ.ਪੀ ਕਣਕ ਦੇ ਸਟਾਕ ਵਿੱਚ 184344 ਬੋਰੀਆਂ ( 50 ਕਿਲੋ ਜੂਟ 30 ਕਿਲੋ ਪੀ.ਪੀ ) ਦੀ ਘਾਟ ਪਾਈ ਗਈ ਹੈ , ਜਿਸਦੀ ਕੀਮਤ ਤਕਰੀਬਨ 20 ਕਰੋੜ ਰੁਪਏ ਬਣਦੀ ਹੈ । ਇਸਦਾ ਗੰਭੀਰ ਨੋਟਿਸ ਲੈਂਦੇ ਹੋਏ ਉਨਾਂ ਵੱਲੋਂ ਇਸ ਕੇਸ ਵਿੱਚ ਸਾਰੇ ਜ਼ਿੰਮੇਵਾਰ ਅਧਿਕਾਰੀਆਂ / ਕਰਮਚਾਰੀਆਂ ਵਿਰੁਧ ਸਖ਼ਤ ਵਿਭਾਗੀ ਕਾਰਵਾਈ ਕਰਨ ਦੇ ਹੁਕਮ ਦਿੱਤੇ ਹਨ , ਜਿਨਾਂ ਅਨੁਸਾਰ ਅੰਮਿ੍ਤਸਰ ਜ਼ਿਲੇ ਦੇ ਜੰਡਿਆਲਾ ਗੁਰੂ ਕੇਂਦਰ ਵਿਖੇ ਤਾਇਨਾਤ ਸ੍ਰੀ ਅਮਰਿੰਦਰ ਸਿੰਘ , ਡੀ.ਐਫ.ਐਸ.ਓ. ਅਤੇ ਸ੍ਰੀ ਅਰਸ਼ਦੀਪ ਸਿੰਘ , ਏ.ਐਫ.ਐਸ.ਓ. ਨੂੰ ਤੁਰੰਤ ਮੁਅੱਤਲੀ ਅਧੀਨ ਕਰਦੇ ਹੋਏ, ਉਨਾਂ ਖਿਲਾਫ ਵਿਭਾਗੀ ਕਾਰਵਾਈ / ਚਾਰਜਸ਼ੀਟ ਕਰਨ ਦੇ ਹੁਕਮ ਦਿੱਤੇ ਗਏ ਹਨ । ਇਸ ਤੋਂ ਇਲਾਵਾ , ਸ੍ਰੀ ਰਾਜ ਰਿਸ਼ੀ ਮਹਿਰਾ , ਡੀ.ਐਫ.ਐਸ.ਸੀ. ਅੰਮਿ੍ਰਤਸਰ ਅਤੇ ਉਨਾਂ ਤੋਂ ਪਹਿਲਾਂ ਤਾਇਨਾਤ ਡੀ.ਐਫ.ਐਸ.ਸੀ. ਅੰਮਿ੍ਤਸਰ , ਸ੍ਰੀਮਤੀ ਜਸਜੀਤ ਕੌਰ ਵਿਰੁੱਧ ਵੀ ਸੁਪਰਵਾਇਜ਼ਰੀ ਲੈਪਸ ਅਤੇ ਅਣਗਹਿਲੀ ਕਾਰਣ ਵਿਭਾਗੀ ਕਾਰਵਾਈ ਚਾਰਜਸ਼ੀਟ ਜਾਰੀ ਕਰਨ ਦੇ ਹੁਕਮ ਦਿੱਤੇ ਹਨ । ਇਸ ਤੋਂ ਇਲਾਵਾ ਪੁਲਿਸ ਸਟੇਸ਼ਨ ਜੰਡਿਆਲਾ ਜ਼ਿਲਾ ਅੰਮਿ੍ਤਸਰ ਦਿਹਾਤੀ ਵਿਖੇ ਦੋਸ਼ੀ ਨਿਰੀਖਕ ਵਿਰੁੱਧ ਐਫ.ਆਈ.ਆਰ ਨੰ 0239 ਮਿਤੀ 06.08.2021 ਦਰਜ ਕਰਵਾਈ ਗਈ ਹੈ ।
ਸੀ.ਵੀ.ਸੀ ਦੀ ਮੁੱਢਲੀ ਰਿਪੋਰਟ ਵਿੱਚ ਕਣਕ ਦੀ ਬੋਗਸ ਖ਼ਰੀਦ ਅਤੇ ਲਾਭਪਾਤਰੀਆਂ ਨੂੰ ਕਣਕ ਦੀ ਵੰਡ ਵਿੱਚ ਵੀ ਹੇਰਾਫੇਰੀ ਹੋਣ ਦਾ ਖਦਸ਼ਾ ਪ੍ਰਗਟ ਕੀਤਾ ਗਿਆ ਹੈ। ਇਸ ਸਬੰਧ ਵਿਚ ਸੀ.ਵੀ.ਸੀ. ਨੂੰ ਆਦੇਸ਼ ਦਿੱਤੇ ਗਏ ਹਨ ਕਿ ਮਾਮਲੇ ਦੀ ਡੂੰਘਾਈ ਨਾਲ ਜਾਂਚ ਕਰਦੇ ਹੋਏ , ਜੰਡਿਆਲਾ ਗੁਰੂ ਕੇਂਦਰ ਵਿਖੇ ਸਾਲ 2018-19 ਤੋਂ ਕੇਂਦਰੀ ਪੂਲ ਦੇ ਸਟਾਕ ਦੀ ਪੜਤਾਲ ਦੇ ਨਾਲ ਪੀ.ਐਮ.ਜੀ.ਕੇ.ਵਾਈ/ ਐਨ.ਐਫ.ਐਸ.ਏ. – 2013 ਅਧੀਨ ਵੰਡੀ ਗਈ ਕਣਕ ਬਾਰੇ ਵੀ ਰਿਪੋਰਟ ਦਿੱਤੀ ਜਾਵੇ। ਇਸ ਕੇਸ ਦੀ ਹੋਰ ਜਾਂਚ ਲਈ ਚੌਕਸੀ ਵਿਭਾਗ , ਪੰਜਾਬ ਨੂੰ ਵੀ ਲਿਖਣ ਦਾ ਫੈਸਲਾ ਕੀਤਾ ਗਿਆ ਹੈ ।
ਖੁਰਾਕ ਅਤੇ ਸਪਲਾਈਜ਼ ਮੰਤਰੀ , ਪੰਜਾਬ ਵਲੋਂ ਸਪਸ਼ਟ ਕੀਤਾ ਗਿਆ ਹੈ ਕਿ ਸਰਕਾਰ ਵਲੋਂ ਕਿਸੇ ਵੀ ਤਰਾਂ ਦੇ ਭਿ੍ਸ਼ਟਾਚਾਰ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ ਅਤੇ ਦੋਸ਼ੀ ਪਾਏ ਜਾਂਦੇ ਅਧਿਕਾਰੀਆਂ / ਕਰਮਚਾਰੀਆਂ ਵਿਰੁਧ ਸਖਤ ਕਾਰਵਾਈ ਅਮਲ ਵਿਚ ਲਿਆਂਦੀ ਜਾਵੇਗੀ । ਭਵਿੱਖ ਵਿੱਚ ਅਜਿਹੀਆਂ ਘਟਨਾਵਾਂ ਨੂੰ ਰੋਕਣ ਲਈ ਵਿਭਾਗ ਦੇ ਅਧਿਕਾਰੀਆਂ ਦੀ ਕਮੇਟੀ ਦਾ ਗਠਨ ਕੀਤਾ ਗਿਆ ਹੈ , ਜਿਸਨੂੰ ਤਿੰਨ ਹਫਤਿਆਂ ’ਚ ਰਿਪੋਰਟ / ਸੁਝਾਅ ਦੇਣ ਲਈ ਹਦਾਇਤ ਕੀਤੀ ਗਈ ਹੈ ।
Food Supplies Minister orders action against erring officials responsible for shortage of wheat stocks at Jandiala Guru centre in Amritsar district
Chandigarh, August 8:
Bharat Bhushan Ashu, Food Supplies Minister, Punjab has ordered strict action against the officials responsible for shortage of wheat stocks at Jandiala Guru centre in Amritsar district.
Disclosing this in a press communiqué Mr. Ashu said that the Department of Food & Supplies Punjab immediately deputed the Central Vigilance Committee (CVC) from head office to undertake a special physical verification of Pungrain wheat stocks at Jandiala Guru in Amritsar district, after it came to notice that the concerned Inspector, Sh. Jasdev Singh is absconding. He said that CVC constituted various teams to verify the wheat stocks in various godowns/ plinths of Pungrain at Jandiala Guru. As per the preliminary report, 184344 bags (50 kg jute/ 30 kg PP) pertaining to crop year 2018-19, 2020-21 & 2021-22 have been found to be short, the cost of which is approx. Rs 20 crores. The Food & Supplies Minister, Punjab said that he has taken a serious note of the same and ordered to initiate Departmental proceedings for major penalty against all the staff/ officials responsible for the shortage. Accordingly, Sh. Amarinder Singh, DFSO & Sh. Arshdeep Singh, AFSO Jandiala Guru have been placed under suspension and Departmental proceedings/ issuance of charge sheet has been ordered. Further, Departmental proceedings have also been initiated against Sh. Raj Rishi Mehra, DFSC Amritsar and his predecessor, Ms. Jasjit Kaur for supervisory lapse and charge sheets are to be issued to both the officers. Also, FIR no. 0239 dated 06.08.2021 has been registered against the delinquent Inspector at Police Station Jandiala District Amritsar Rural.
CVC, in its preliminary report, has also apprehended that there might be bogus purchase of wheat and embezzlement of wheat distributed under NFSA-2013/ PMGKY. In this regard, CVC has been directed to undertake thorough enquiry of the matter and verify the central pool wheat stocks of RMS 2018-19 onwards and also report regarding distribution of wheat under NFSA-2013/ PMGKY. It has also been decided to refer the case to Vigilance Department, Punjab for further investigation.
Food & Supplies Minister, Punjab clarified that the Government would not tolerate any corruption and strict action would be taken against any officer/ staff found responsible for such acts. To prevent such cases in future, a committee of Departmental officers has been constituted and directed to submit their report/ comments within three weeks.
खाद्य एवं नागरिक आपूर्ति मंत्री द्वारा अमृतसर जिले के जंडियाला गुरू केंद्र में गेहूँ के स्टॉक में पाई गई कमी के लिए ज़िम्मेदार अधिकारियों / कर्मचारियों के विरुद्ध कड़ी कार्रवाई करने के आदेश
चण्डीगढ़, 8 अगस्तः
पंजाब के खाद्य एवं नागरिक आपूर्ति मंत्री श्री भारत भूषण आशु द्वारा आज अमृतसर जिले के जंडियाला गुरू केंद्र में गेहूँ के स्टॉक में पाई गई कमी के लिए ज़िम्मेदार अधिकारियों / कर्मचारियों के विरुद्ध कड़ी कार्रवाई करने के आदेश जारी किये गए हैं।
यह जानकारी देते हुए श्री आशु ने बताया कि पंजाब द्वारा खाद्य एवं नागरिक आपूर्ति विभाग के मुख्यालय द्वारा ज़िला अमृतसर केंद्र जंडियाला गुरू में तैनात निरीक्षक, श्री जसदेव सिंह के अचानक लापता होने बारे सूचना मिलने पर तुरंत मुख्यालय की सैंट्रल विजीलेंस कमेटी ( सी.वी.सी) को टीमों का गठन करके जंडियाला गुरू में पनग्रेन के गोदामों /पलिंथों की स्पैशल पी.वी. करने के लिए हिदायत की गई। सी.वी.सी द्वारा अलग-अलग टीमों का गठन करके पड़ताल की गई, जिसकी प्राथमिक रिपोर्ट के अनुसार जंडियाला गुरू केंद्र में साल 2018-19, 2020-21 और 2021-22 केंद्रीय पूल और डी.सी.पी गेहूँ के स्टॉक में 184344 बोरियाँ ( 50 किलो जूट 30 किलो पी.पी) की कमी पाई गई है, जिसकी कीमत तकरीबन 20 करोड़ रुपए बनती है। इसका गंभीर नोटिस लेते हुए उन्होंने इस केस में सभी ज़िम्मेदार अधिकारियों / कर्मचारियों के विरुद्ध सख़्त विभागीय कार्रवाई करने के हुक्म दिए हैं, जिसके अनुसार अमृतसर जिले के जंडियाला गुरू केंद्र में तैनात श्री अमरिन्दर सिंह, डी.एफ.एस.ओ. और श्री अर्शदीप सिंह, ए.एफ.एस.ओ. को तुरंत निलंबन अधीन करते हुए, उनके खि़लाफ़ विभागीय कार्रवाई / चार्जशीट करने के हुक्म दिए गए हैं। इसके अलावा, श्री राज ऋषि महरा, डी.एफ.एस.सी. अमृतसर और उनसे पहले तैनात डी.एफ.एस.सी. अमृतसर, श्रीमती जसजीत कौर के विरुद्ध भी सुपरवाईज़री लैप्स और लापरवाही के कारण विभागीय कार्रवाई चार्जशीट जारी करने के हुक्म दिए हैं। इसके अलावा पुलिस स्टेशन जंडियाला ज़िला अमृतसर रुरल में दोषी निरीक्षक के विरुद्ध एफ.आई.आर नं 0239 तारीख़ 06.08.2021 दर्ज करवाई गई है।
सी.वी.सी की प्राथमिक रिपोर्ट में गेहूँ की जाली ख़रीद और लाभार्थीयों को गेहूँ के वितरण में भी हेराफेरी होने की शंका प्रकट की गई है। इस सम्बन्ध में सी.वी.सी. को आदेश दिए गए हैं कि मामले की गहराई के साथ जांच करते हुए जंडियाला गुरू केंद्र में साल 2018-19 केंद्रीय पूल के स्टॉक की पड़ताल के साथ पी.एम.जी.के.वाई / एन.एफ.एस.ए.-2013 अधीन बांटे गए गेहूँ के बारे में भी रिपोर्ट दी जाये। इस केस की और जांच के लिए चौकसी विभाग, पंजाब को भी लिखने का फ़ैसला किया गया है।
खाद्य एवं नागरिक आपूर्ति मंत्री, पंजाब द्वारा स्पष्ट किया गया है कि सरकार द्वारा किसी भी तरह के भ्रष्टाचार को बर्दाश्त नहीं किया जायेगा और दोषी पाए जाने वाले अधिकारियों / कर्मचारियों के विरुद्ध कड़ी कार्रवाई अमल में लाई जायेगी। भविष्य में एसी घटनाओं को रोकने के लिए विभाग के अधिकारियों की समिति का गठन किया गया है, जिसको तीन हफ़्तों में रिपोर्ट / सुझाव देने के लिए हिदायत की गई है। .
——