Punjab
ਸਿਹਤ ਵਿਭਾਗ ਨੇ ਡਾਕਟਰ ੳ ਪੀ ਵਿੱਗ ਦੀ ਅਗਵਾਈ ਹੇਠ 200 ਨਾਗਰਿਕਾਂ ਦਾ ਕੀਤਾ ਟੀਕਾਕਰਨ
ਅੱਜ ਪਸੂ ਹਸਪਤਾਲ ਵਿਚ ਕੋਰੋਨਾ ਵੈਕਸੀ਼ਨ ਦੇ ਨੋਡਲ ਅਫਸਰ ਡਾਕਟਰ ਉਮ ਪ੍ਰਕਾਸ ਵਿੱਗ ਦੀ ਅਗਵਾਈ ਹੇਠ ਮੈਡਮ ਮਨਜੀਤ ਅਤੇ ਰਾਕੇਸ਼ ਕੁਮਾਰ ਦੀਆਂ ਟੀਮਾਂ ਵੱਲੋਂ ਆਪਣੇ ਕੰਮ ਨੂੰ ਨਿਰਵਿਘਨ ਜਾਰੀ ਰੱਖਦੇ ਹੋਏ ਸਹਿਰ ਪਠਾਨਕੋਟ ਅਤੇ ਆਸ ਪਾਸ ਦੇ 200 ਵਸਨੀਕਾਂ ਦਾ ਟੀਕਾਕਰਨ ਕੀਤਾ ।
ਡਾ. ਉ ਪੀ ਵਿੱਗ ਨੇ ਵਿਦੇਸ਼ ਜਾਣ ਵਾਲੇ ਵਿਅਕਤੀਆਂ ਨੂੰ ਜਗਰੂਤ ਕੀਤਾ ਅਤੇ ਉਹਨਾਂ ਨੇ ਦਸਿਆ ਕਿ ਜੋਂ ਵੀ ਵਿਦੇਸ਼ ਜਾਨ ਲਈ ਲੋਕ ਹਨ ,ਉਹਨਾਂ ਨੂੰ 30 ਦਿਨਾਂ ਬਾਅਦ ਦੁੱਜੀ ਖੁਰਾਕ ਲਗਾਈ ਹੋਵੇਗੀ ਲਾਜ਼ਮੀ। ਇਨਾਂ ਵਿਚੋਂ ਵਿਦੇਸ਼ ਜਾਨ ਵਾਲੇ ਵਸਨੀਕਾਂ ਨੂੰ 110 ਖੁਰਾਕਾਂ ਕੋਵਾਸੀਲਡ ਅਤੇ ਕੁਵੈਕਸੀਨ 90 ਖੁਰਾਕਾਂ ਲਗਾਈਆਂ ਗਈਆਂ ਇਸ ਮੌਕੇ ਤੇ ਸਿਹਤ ਵਿਭਾਗ ਵੱਲੋਂ ਮੈਡਮ ਰਜ਼ਨੀ, ਮੈਡਮ ਰਿਤਿਕਾ, ਮੈਡਮ ਸ਼ਾਈਨਾ, ਆਸ਼ਾ ਵਰਕਰ ਪਰਮਜੀਤ, ਕੰਪਿਊਟਰ ਅਧਿਆਪਕ ,ਰਕੇਸ਼ ਕੁਮਾਰ, ਬਲਜੀਤ ਸਿੰਘ ਅਤੇ ਵੈਟਰਨਰੀ ਇੰਸਪੈਕਟਰ ਸਾਜ਼ਨ ਸ਼ਰਮਾ ਆਦਿ ਸਟਾਫ ਮੈਬਰ ਹਾਜ਼ਰ ਸਨ।
ਇਹ ਜਾਣਕਾਰੀ ਮੀਡੀਆ ਨੂੰ ਪੰਜਾਬ ਸਟੇਟ ਵੈਟਨਰੀ ਇੰਸਪੈਕਟਰਜ ਐਸੋਸੀਏਸ਼ਨ ਦੇ ਸੂਬਾ ਪ੍ਰੈਸ ਸਕੱਤਰ ਕਿਸ਼ਨ ਚੰਦਰ ਮਹਾਜ਼ਨ ਨੇ ਸਿਹਤ ਵਿਭਾਗ ਦੇ ਸੂਤਰਾਂ ਦੇ ਹਵਾਲੇ ਨਾਲ ਦਿਤੀ।