Punjab
ਕੱਚੇ ਮੁਲਾਜ਼ਮਾਂ ਦੇ ਪੱਲੇ ਪਈ ਫਿਰ ਨਿਰਾਸ਼ਾ : ਕੈਬਨਿਟ ਸਬ ਕਮੇਟੀ ਨਾਲ ਅੱਜ ਹੋਈ ਮੁਲਾਜ਼ਮਾਂ ਦੀ ਮੀਟਿੰਗ ਵਿੱਚ ਕੱਚੇ ਮੁਲਾਜ਼ਮਾਂ ਨੂੰ ਵਿਸਾਰਿਆ
*ਕੈਬਨਿਟ ਸਬ ਕਮੇਟੀ ਦੇ ਚੇਅਰਮੈਨ ਬ੍ਰਹਮ ਮਹਿੰਦਰਾ ਦੇ ਵਿਧਾਨ ਸਭਾ ਹਲਕੇ ਵਿਚ 7 ਅਗਸਤ ਨੂੰ ਸਰਕਾਰ ਵਿਰੋਧੀ ਪਰਚੇ ਵੰਡ ਕੇ ਰੋਸ ਕਰਨਗੇ ਜ਼ਾਹਿਰ*
ਚੰਡੀਗੜ੍ਹ , 30 ਜੁਲਾਈ:
ਕੱਲ ਪਟਿਆਲਾ ਵਿਖੇ ਕੀਤੀ ਗਈ ਮਹਾਰੈਲੀ ਵਿਚ ਸਰਕਾਰ ਨਾਲ ਦੋ ਹੱਥ ਕਰਨ ਤੋ ਬਾਅਦ ਜਿਥੇ ਅੱਜ ਸਮੁੱਚੇ ਮੁਲਾਜ਼ਮਾਂ ਵਰਗ ਨੂੰ ਇਹ ਉਮੀਦ ਸੀ ਸਰਕਾਰ ਕੋਈ ਮੁਲਾਜ਼ਮ ਹਿਤੈਸ਼ੀ ਫੈਸਲਾ ਕਰੇਗੀ ਖਾਸਕਰ ਕੱਚੇ ਮੁਲਾਜ਼ਮਾਂ ਨੂੰ ਵੱਡੀ ਆਸ ਸੀ ਕਿ ਉਹਨਾਂ ਨੂੰ ਪੱਕਾ ਕੀਤਾ ਜਾਵੇਗਾ।
ਕੱਲ ਪਟਿਆਲਾ ਵਿਖੇ ਕੀਤੀ ਗਈ ਮਹਾਰੈਲੀ ਵਿਚ ਸਰਕਾਰ ਨਾਲ ਦੋ ਹੱਥ ਕਰਨ ਤੋ ਬਾਅਦ ਜਿਥੇ ਅੱਜ ਸਮੁੱਚੇ ਮੁਲਾਜ਼ਮਾਂ ਵਰਗ ਨੂੰ ਇਹ ਉਮੀਦ ਸੀ ਸਰਕਾਰ ਕੋਈ ਮੁਲਾਜ਼ਮ ਹਿਤੈਸ਼ੀ ਫੈਸਲਾ ਕਰੇਗੀ ਖਾਸਕਰ ਕੱਚੇ ਮੁਲਾਜ਼ਮਾਂ ਨੂੰ ਵੱਡੀ ਆਸ ਸੀ ਕਿ ਉਹਨਾਂ ਨੂੰ ਪੱਕਾ ਕੀਤਾ ਜਾਵੇਗਾ।
ਅੱਜ ਪੰਜਾਬ ਭਵਨ ਚੰਡੀਗੜ੍ਹ ਵਿਖੇ ਕੈਬਿਨਟ ਸਬ ਕਮੇਟੀ ਵੱਲੋ ਮੰਤਰੀ ਬ੍ਰਹਮ ਮਹਿੰਦਰਾ ਦੀ ਅਗਵਾਈ ਵਿੱਚ ਮੰਤਰੀ ਬਲਬੀਰ ਸਿੱਧੂ, ਮੰਤਰੀ ਸਾਧੂ ਸਿੰਘ ਧਰਮਸੋਤ ਅਤੇ ਮੰਤਰੀ ਓ ਪੀ ਸੋਨੀ ਦੀ ਮੌਜੂਦਗੀ ਵਿੱਚ ਮੁਲਾਜ਼ਮਾਂ ਨਾਲ ਮੀਟਿੰਗ ਕੀਤੀ ਗਈ ਪਰ ਮੀਟਿੰਗ ਸ਼ੁਰੂ ਹੁੰਦੇ ਹੀ ਚੇਅਰਮੈਨ ਬ੍ਰਹਮ ਮਹਿੰਦਰਾ ਵੱਲੋਂ ਕਿਹਾ ਗਿਆ ਕਿ ਉਹ ਸਿਰਫ ਪੇ ਕਮਿਸ਼ਨ ਤੇ ਗੱਲਬਾਤ ਕਰਨਗੇ। ਜਿਸ ਨਾਲ ਕੱਚੇ ਮੁਲਾਜ਼ਮਾਂ ਨੂੰ ਵੱਡਾ ਝਟਕਾ ਲੱਗਾ ਹੈ ਕੱਚੇ ਮੁਲਾਜ਼ਮ ਆਗੂ ਅਸ਼ੀਸ਼ ਜੁਲਾਹਾ ਨੇ ਦੱਸਿਆ ਕਿ ਸਾਲ 2019 ਵਿੱਚ ਬ੍ਰਹਮ ਮਹਿੰਦਰਾ ਦੀ ਅਗਵਾਈ ਵਿਚ ਪਹਿਲੀ ਕੈਬਨਿਟ ਸਬ ਕਮੇਟੀ ਬਣਾਈ ਗਈ ਸੀ ਜਿਸ ਵਿੱਚ ਸਮੇਂ ਸਮੇਂ ਤੇ ਮੰਤਰੀ ਬਦਲੇ ਗਏ ਪਰ ਚੇਅਰਮੈਨ ਹਮੇਸ਼ਾ ਬ੍ਰਹਮ ਮਹਿੰਦਰਾ ਹੀ ਰਹੇ, ਅੱਜ ਢਾਈ ਸਾਲ ਬੀਤ ਜਾਣ ਦੇ ਬਾਅਦ ਕਮੇਟੀ ਦੇ ਚੇਅਰਮੈਨ ਵੱਲੋਂ ਅਜਿਹਾ ਕਹਿਣਾ ਬੁਹਤ ਹੀ ਮੰਦਭਾਗਾ ਹੈ। ਇੱਕ ਪਾਸੇ ਜਿੱਥੇ ਕਾਂਗਰਸ ਪਾਰਟੀ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਮੁਲਜ਼ਮਾਂ ਦੀ ਮੰਗ ਹੱਲ ਕਰਨ ਲਈ ਸਰਕਾਰ ਨੂੰ ਮੰਗ ਪੱਤਰ ਦੇ ਰਹੇ ਹਨ ਓਥੇ ਪੰਜਾਬ ਦੇ ਨੋਜਵਾਨਾਂ ਦੇ ਭਵਿੱਖ ਨਾਲ ਜੁੜੀ ਮੰਗ ਤੇ ਸਰਕਾਰ ਦਾ ਇਹ ਰਵੱਈਆ ਨਿਰਾਸ਼ਾਜਨਕ ਹੈ।
ਉਹਨਾਂ ਅੱਗੇ ਦੱਸਿਆ ਕਿ ਕੱਚੇ ਮੁਲਾਜ਼ਮਾਂ ਜੀਅ ਜਾਨ ਲਗਾ ਕੇ ਜਿਥੇ ਲੰਮੇ ਸਮੇਂ ਤੋਂ ਸਰਕਾਰੀ ਦਫ਼ਤਰਾਂ ਵਿੱਚ ਕੰਮ ਕਰ ਰਹੇ ਹਨ ਓਥੇ ਉਹ ਆਪਣੇ ਹੱਕਾਂ ਲਈ ਚੁੱਪ ਨਹੀ ਬੈਠਣਗੇ ਇਸ ਲਈ ਮੁਲਾਜ਼ਮ ਕੈਬਨਿਟ ਸਬ ਕਮੇਟੀ ਦੇ ਚੇਅਰਮੈਨ ਬ੍ਰਹਮ ਮਹਿੰਦਰਾ ਦੇ ਵਿਧਾਨ ਸਭਾ ਹਲਕੇ ਵਿਚ 7 ਅਗਸਤ ਨੂੰ ਸਰਕਾਰ ਵਿਰੋਧੀ ਪਰਚੇ ਵੰਡ ਕੇ ਰੋਸ ਜ਼ਾਹਿਰ ਕਰਨਗੇ ਤੇ ਆਉਣ ਵਾਲੇ ਦਿਨਾਂ ਵਿੱਚ ਮੰਤਰੀਆਂ ਨੂੰ ਹਰ ਜਗ੍ਹਾ ਘੇਰਨਗੇ।