ਸਿੱਧੂ ਦੇ ਟਵੀਟ ਤੋਂ ਬਾਅਦ ਭਗਵੰਤ ਮਾਨ ਹੋ ਬੇਚੈਨ ,, ਸਿੱਧੂ ਤੇ ਭਗਵੰਤ ਮਾਨ ਵਿਚ ਛਿੜੀ ਟਵੀਟਰ ਜੰਗ
ਸਿੱਧੂ ਤੇ ਭਗਵੰਤ ਮਾਨ ਵਿਚ ਛਿੜੀ ਟਵੀਟਰ ਜੰਗ , ਸਿੱਧੂ ਦਾ ਭਗਵੰਤ ਮਾਨ ਤੇ ਪਲਟਵਾਰ
ਪੰਜਾਬ ਦੇ ਸਾਬਕਾ ਮੰਤਰੀ ਨਵਜੋਤ ਸਿੰਘ ਸਿੱਧੂ ਨੇ ਆਪ ਨੂੰ ਲੈ ਕੇ ਆਪਣਾ ਰੁੱਖ ਨਰਮ ਹੀ ਕੀਤਾ ਸੀ । ਉਸ ਤੇ ਆਪ ਦੇ ਪ੍ਰਧਾਨ ਭਗਵੰਤ ਮਾਨ ਨੂੰ ਆਪਣੀ ਕੁਰਸੀ ਖ਼ਤਰੇ ਵਿਚ ਨਜ਼ਰ ਆਉਂਣ ਲੱਗ ਗਈ । ਸਿੱਧੂ ਦੇ ਟਵੀਟ ਤੇ ਮਾਨ ਨੂੰ ਤੁਰੰਤ ਜਵਾਬ ਦਿੰਦੇ ਹੋਏ ਕਿਹਾ ਕਿ ਉਹ ਜਾਣਦੇ ਹਨ ਕਿ ਪੰਜਾਬ ਲਈ ਕੌਣ ਕੰਮ ਕਰਦਾ ਹੈ । ਭਗਵੰਤ ਮਾਨ ਦੇ ਇਸ ਟਵੀਟ ਤੇ ਪਲਟਵਾਰ ਕਰਦੇ ਹੋਏ ਨਵਜੋਤ ਸਿੱਧੂ ਨੇ ਕਿਹਾ ਕਿ ਜੇ ਵਿਰੋਧੀ ਧਿਰ ਮੇਰੇ ਤੋਂ ਪ੍ਰਸ਼ਨ ਕਰਨ ਦੀ ਹਿੰਮਤ ਕਰਦੀ ਹੈ, ਫਿਰ ਵੀ ਉਹ ਮੇਰੇ ਲੋਕ-ਪੱਖੀ ਏਜੰਡੇ ਤੋਂ ਨਹੀਂ ਬਚ ਸਕਦੇ …ਬਾਕੀ ਉਹ ਆਪਣੀ ਕਿਸਮਤ ਦੇ ਖੁਦ ਮਾਲਕ ਹਨ !! ਭਗਵੰਤ ਮਾਨ ਨੇ ਸਿੱਧੂ ਦੇ ਟਵੀਟ ਦਾ ਜਵਾਬ ਦਿੰਦੇ ਹੋਏ ਕਿਹਾ ਸੀ ਸਾਡੀ ਵਿਰੋਧੀ ਪਾਰਟੀ ਧਿਰ ਆਮ ਆਦਮੀ ਪਾਰਟੀ ਨੂੰ ਪਤਾ ਹੈ । ਅਸਲ ਵਿਚ ਕੌਣ ਪੰਜਾਬ ਲਈ ਲੜ ਰਿਹਾ ਹੈ ,ਜਿਸ ਦੇ ਜਵਾਬ ਵਿਚ ਸਿੱਧੂ ਨੇ ਮਾਨ ਤੇ ਪਲਟਵਾਰ ਕੀਤਾ ਹੈ ।
ਅਸਲ ਵਿਚ ਭਗਵੰਤ ਮਾਨ ਵੀ ਪੰਜਾਬ ਦਾ ਮੁੱਖ ਮੰਤਰੀ ਬਣਨ ਦੇ ਸੁਪਨੇ ਲੈ ਰਿਹਾ ਹੈ । ਇਸ ਲਈ 2017 ਦੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾ ਸੁਚਾ ਸਿੰਘ ਛੋਟੇਪੁਰ ਨੂੰ ਆਪ ਤੋਂ ਬਾਹਰ ਦਾ ਰਸਤਾ ਦਿਖਾ ਦਿੱਤਾ ਗਿਆ ਸੀ । ਜਿਸ ਦਾ ਖਾਮਿਆਜਾ ਆਪ ਨੂੰ ਭੁਗਤਣਾ ਪਿਆ ਸੀ । ਸਿਰਫ 20 ਸੀਟਾਂ ਹੀ ਮਿਲੀਆਂ ਸਨ । ਇਸ ਸਮੇ ਭਗਵੰਤ ਮਾਨ ਫਿਰ ਤੋਂ ਪੰਜਾਬ ਦਾ ਮੁੱਖ ਮੰਤਰੀ ਬਣਨ ਦਾ ਸੁਫਨਾ ਲੈ ਰਹੇ ਹਨ । ਇਸ ਲਈ ਮਾਨ ਨੂੰ ਸਿੱਧੂ ਦੀ ਕਹਿ ਗੱਲ ਹਜਮ ਨਹੀਂ ਹੋਈ ਤੇ ਤੁਰੰਤ ਉਨ੍ਹਾਂ ਦੇ ਸਿੱਧੂ ਤੇ ਪਲਟਵਾਰ ਕਰ ਦਿਤਾ ਹੈ । ਜਦੋ ਕਿ ਵਿਰੋਧੀ ਧਿਰ ਦੇ ਨੇਤਾ ਹਰਪਾਲ ਸਿੰਘ ਚੀਮਾ ਤੇ ਆਪ ਦੇ ਕਈ ਵਿਧਾਇਕ ਸਿੱਧੂ ਵੱਲ ਦੇਖ ਰਹੇ ਹਨ ਅਤੇ ਕਈ ਵਾਰ ਉਨ੍ਹਾਂ ਨੂੰ ਆਪ ਵਿਚ ਆਉਂਣ ਦੀ ਗੁਜਾਰਿਸ਼ ਕਰ ਚੁਕੇ ਹਨ । ਅਗਰ ਸਿੱਧੂ ਆਪ ਵਿਚ ਆ ਕੇ ਮੁੱਖ ਮੰਤਰੀ ਬਣਦਾ ਹੈ ਤਾਂ ਉਨ੍ਹਾਂ ਨੂੰ ਕੋਈ ਇਤਰਾਜ ਨਹੀਂ ਹੈ । ਸਿੱਧੂ ਨੇ ਜਦੋ ਭਾਜਪਾ ਛੱਡੀ ਸੀ ਤਾਂ ਉਸ ਸਮੇ ਇਹ ਚਰਚਾ ਸੀ । ਸਿੱਧੂ ਆਪ ਵਿਚ ਸ਼ਾਮਿਲ ਹੋ ਸਕਦੇ ਹਨ । ਸਿੱਧੂ ਨੇ ਅੱਜ ਟਵੀਟ ਤੇ ਉਹ ਵੀਡੀਓ ਸ਼ੇਅਰ ਕੀਤੀ ਹੈ । ਜਿਸ ਵਿਚ ਆਪ ਦੇ ਸੰਜੇ ਸਿੰਘ ਵਲੋਂ ਸਿੱਧੂ ਨੂੰ ਆਪ ਵਿਚ ਆਉਂਣ ਦਾ ਸੱਦਾ ਦਿੱਤਾ ਗਿਆ ਸੀ ।
ਇਹ ਵੀ ਚਰਚਾ ਹੈ ਕੇ ਅਗਰ ਸਿੱਧੂ ਆਪ ਵਿਚ ਆ ਜਾਣਦੇ ਹਨ ਪੰਜਾਬ ਵਿਚ ਆਪ ਦੀ ਸਰਕਾਰ ਬਣ ਸਕਦੀ ਹੈ।