BIG Breaking : ਨਵਜੋਤ ਸਿੱਧੂ ਦਾ ਪਿਆ ਹੁਣ ਆਮਦਨ ਕਰ ਵਿਭਾਗ ਨਾਲ ਪੇਚਾ ,ਸਿੱਧੂ ਦੇ ਨਿਸ਼ਾਨੇ ਤੇ ਆਮਦਨ ਕਰ ਵਿਭਾਗ
ਸਿੱਧੂ ਦੀ ਇਸ ਪਟੀਸ਼ਨ ਤੇ ਹਾਈ ਕੋਰਟ ਵਲੋਂ ਸੁਣਵਾਈ 27 ਜੁਲਾਈ ਤਕ ਮੁਲਤਵੀ
ਸਿੱਧੂ ਦੀ ਆਮਦਨ ਵਿਚ ਆਮਦਨ ਕਰ ਵਿਭਾਗ ਨੇ 3 ਕਰੋੜ 53 ਲੱਖ 38 ਹਜ਼ਾਰ 67 ਰੁਪਏ ਜੋੜੇ
ਪੰਜਾਬ ਦੇ ਸਾਬਕਾ ਮੰਤਰੀ ਨਵਜੋਤ ਸਿੰਘ ਸਿੱਧੂ ਦਾ ਹੁਣ ਆਮਦਨ ਕਰ ਵਿਭਾਗ ਨਾਲ ਪੇਚਾ ਪੈ ਗਿਆ ਹੈ । ਸਿੱਧੂ ਦੀ ਆਮਦਨ ਨੂੰ ਲੈ ਕੇ ਆਮਦਨ ਕਰ ਵਿਭਾਗ ਸਿੱਧੂ ਦੇ ਨਿਸ਼ਾਨੇ ਤੇ ਆ ਗਿਆ ਹੈ । ਸਿੱਧੂ ਨੇ ਹੁਣ ਅੰਮ੍ਰਿਤਸਰ ਦੇ ਜੋਇੰਟ ਕਮਿਸ਼ਨਰ ਆਮਦਨ ਕਰ ਵਿਭਾਗ ਦੇ ਉਨ੍ਹਾਂ ਆਦੇਸ਼ ਨੂੰ ਹਾਈ ਕੋਰਟ ਵਿਚ ਚਣੋਤੀ ਦਿੱਤੀ ਹੈ ,ਜਿਸ ਦੇ ਤਹਿਤ ਜੋਇੰਟ ਕਮਿਸ਼ਨਰ ਵਲੋਂ ਉਨ੍ਹਾਂ ਦੀ ਪਟੀਸ਼ਨ ਖਾਰਿਜ ਕਰ ਦਿੱਤੀ ਹੈ । ਸਿੱਧੂ ਦੀ ਇਸ ਪਟੀਸ਼ਨ ਤੇ ਹਾਈ ਕੋਰਟ ਨੇ ਸੁਣਵਾਈ 27 ਜੁਲਾਈ ਤਕ ਮੁਲਤਵੀ ਕਰ ਦਿੱਤੀ ਹੈ ।
ਅਸਲ ਵਿਚ ਮਾਮਲਾ ਇਹ ਹੈ ਕਿ ਸਿੱਧੂ ਨੇ 2016 -17 ਵਿਚ ਆਪਣੀ ਇਨਕਮ ਟੈਕਸ ਰੀਟਰਨ ਭਰਦੇ ਹੋਏ ਆਪਣੀ ਇਸ ਸਾਲ ਦੀ ਆਮਦਨ 9 ਕਰੋੜ 66 ਲੱਖ 28 ਹਜ਼ਾਰ 470 ਦੱਸੀ ਸੀ । ਰੀਟਰਨ 19 ਅਕਤੂਬਰ 2016 ਨੂੰ ਭਰੀ ਸੀ ਲੇਕਿਨ ਇਸ ਨੂੰ ਭਰਨ ਤੋਂ ਬਾਅਦ ਆਮਦਨ ਕਰ ਵਿਭਾਗ ਨੇ 13 ਮਾਰਚ 2019 ਉਨ੍ਹਾਂ ਨੂੰ ਸੂਚਿਤ ਕਰਦੇ ਹੋਏ ਦੱਸਿਆ ਕਿ ਉਨ੍ਹਾਂ ਦੀ ਆਮਦਨ 13 ਕਰੋੜ 19 ਲੱਖ 66 ਹਜ਼ਾਰ 530 ਰੁਪਏ ਬਣਦੀ ਹੈ । ਇਸ ਤਰ੍ਹਾਂ ਆਮਦਨ ਕਰ ਵਿਭਾਗ ਨੇ 3 ਕਰੋੜ 53 ਲੱਖ 38 ਹਜ਼ਾਰ 67 ਰੁਪਏ ਜੋੜ ਦਿੱਤੇ । ਇਨਕਮ ਟੈਕਸ ਆਮਦਨ ਕਰ ਵਿਭਾਗ ਵਲੋਂ ਆਮਦਨ ਗ਼ਲਤ ਅਸੈਸਮੈਂਟ ਕਰਨ ਦੇ ਖਿਲਾਫ ਸਿੱਧੂ ਵਲੋਂ ਆਮਦਨ ਕਰ ਵਿਭਾਗ ਦੇ ਕਮਿਸ਼ਨਰ (ਅਪੀਲ ) ਦੇ ਸਾਹਮਣੇ ਰਵੀਜਨ ਦਾਖਿਲ ਕਰਕੇ ਇਸ ਨੀ ਠੀਕ ਕਰਨ ਅਪੀਲ ਕੀਤੀ ਸੀ ਜਿਸ ਨੂੰ ਆਮਦਨ ਕਰ ਵਿਭਾਗ ਦੇ ਕਮਿਸ਼ਨਰ ਵਾਲਪ ਖਾਰਿਜ ਕਰ ਦਿਤਾ ਗਿਆ ਸੀ ।
ਨਵਜੋਤ ਸਿੱਧੂ ਨੇ ਹਾਈ ਕੋਰਟ ਵਿਚ ਦਾਇਰ ਪਟੀਸ਼ਨ ਵਿਚ ਆਮਦਨ ਕਰ ਵਿਭਾਗ ਦੇ 27 ਮਾਰਚ ਦੇ ਫੈਸਲੇ ਜਿਸ ਵਿਚ ਉਨ੍ਹਾਂ ਦੀ ਰਵੀਜਨ ਖਾਰਿਜ ਕਰ ਦਿਤੀ ਸੀ । ਉਸਨੂੰ ਹਾਈ ਕੋਰਟ ਵਿਚ ਚਣੋਤੀ ਦਿੰਦੇ ਹੋਏ ਕਿਹਾ ਕਿ ਆਮਦਨ ਕਰ ਵਿਭਾਗ ਦੇ ਕਮਿਸ਼ਨਰ ਨੇ ਤੱਥਾਂ ਤੇ ਗੋਰ ਕੀਤੇ ਬਿਨ੍ਹਾ ਹੀ ਉਨ੍ਹਾਂ ਦੀ ਅਪੀਲ ਖਾਰਿਜ ਕਰ ਦਿਤੀ ਹੈ । ਉਹ ਵੀ ਬੇਹੱਦ ਮਾਮੂਲੀ ਅਧਾਰ ਉਤੇ । ਸਿੱਧੂ ਨੇ ਇਸ ਫੈਸਲੇ ਨੂੰ ਹਾਈ ਕੋਰਟ ਵਿਚ ਚਣੋਤੀ ਦਿੰਦੇ ਹੋਏ ਇਸ ਫੈਸਲੇ ਨੂੰ ਰੱਦ ਕਰ ਦੀ ਮੰਗ ਕੀਤੀ ਹੈ ।