2022 ਦੀਆਂ ਵਿਧਾਨ ਸਭਾ ਚੋਣ ਵਿਚ ਕੈਪਟਨ ਅਮਰਿੰਦਰ ਸਿੰਘਹੀ ਹੋਣਗੇ ਚੇਹਰਾ, ਕਾਂਗਰਸ ਹਾਈ ਕਮਾਂਡ ਵਲੋਂ ਫਾਰਮੂਲਾ ਤਿਆਰ , ਐਲਾਨ ਕਰਨਾ ਬਾਕੀ
ਪੰਜਾਬ ਕਾਂਗਰਸ ਦਾ ਨਵਾਂ ਪ੍ਰਧਾਨ ਕਿਸੇ ਹਿੰਦੂ ਲੀਡਰ ਨੂੰ ਲਗਾਇਆ ਜਾ ਰਿਹਾ
ਪੰਜਾਬ ਵਿਚ ਕੈਪਟਨ ਅਮਰਿੰਦਰ ਸਿੰਘ ਤੇ ਨਵਜੋਤ ਸਿੰਘ ਸਿੱਧੂ ਦੇ ਵਿਚਕਾਰ ਚੱਲ ਰਹੇ ਵਿਵਾਦ ਦੇ ਵਿਚ ਕਾਂਗਰਸ ਹਾਈ ਕਮਾਂਡ ਨੇ ਜੋ ਫਾਰਮੂਲਾ ਤਿਆਰ ਕੀਤਾ ਹੈ । ਬਸ ਹੁਣ ਐਲਾਨ ਕਰਨਾ ਹੀ ਬਾਕੀ ਹੈ । ਉਸ ਦੇ ਤਹਿਤ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਹੀ 2022 ਦੀਆਂ ਵਿਧਾਨ ਸਭਾ ਚੋਣ ਵਿਚ ਕਾਂਗਰਸ ਦਾ ਚੇਹਰਾ ਹੋਣਗੇ ਤੇ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਿਚ ਅਗਲੀ ਚੋਣ ਲੜੀ ਜਾਵੇਗੀ ।
ਸੂਤਰਾਂ ਦਾ ਕਹਿਣਾ ਹੈ ਕਿ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਵਲੋਂ ਫੈਸਲਾ ਲੈ ਲਿਆ ਗਿਆ ਹੈ । ਕਾਂਗਰਸ ਹਾਈ ਕਮਾਂਡ ਜਲਦੀ ਹੀ ਆਪਣਾ ਫੈਸਲਾ ਸੁਣਾ ਸਕਦਾ ਹੈ । ਸੂਤਰਾਂ ਦਾ ਕਹਿਣਾ ਕੈਪਟਨ ਅਮਰਿੰਦਰ ਸਿੰਘ ਨੇ ਪਿਛਲੇ ਦਿਨੀ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਨਾਲ ਮੁਲਾਕਾਤ ਕੀਤੀ ਸੀ। ਜਿਸ ਵਿਚ ਕੈਪਟਨ ਅਮਰਿੰਦਰ ਸਿੰਘ ਨੇ ਆਪਣੀ ਰਿਪੋਰਟ ਕਾਂਗਰਸ ਪ੍ਰਧਾਨ ਅੱਗੇ ਰੱਖ ਦਿੱਤੀ ਸੀ । ਕੈਪਟਨ ਅਮਰਿੰਦਰ ਸਿੰਘ ਨੇ ਸਾਫ ਕਰ ਦਿੱਤਾ ਹੈ ਕਿ ਉਹ ਪੰਜਾਬ ਅੰਦਰ ਅਗਲੀ ਸਰਕਾਰ ਬਣਾਉਣਗੇ ।
ਸੋਨੀਆ ਗਾਂਧੀ ਨਾਲ ਮੁਲਾਕਾਤ ਤੋਂ ਬਾਅਦ ਕੈਪਟਨ ਅਮਰਿੰਦਰ ਸਿੰਘ ਨੇ ਦਿੱਲੀ ਵਿਚ ਰਾਜਨੀਤੀਕਾਰ ਪ੍ਰਸ਼ਾਂਤ ਕਿਸੋਰ ਨਾਲ ਬੈਠਕ ਕੀਤੀ ਅਤੇ ਪੰਜਾਬ ਦੀਆਂ ਅਗਲੀਆਂ ਵਿਧਾਨ ਸਭਾ ਚੋਣਾਂ ਬਾਰੇ ਚਰਚਾ ਕੀਤੀ ਸੀ । ਜਿਸ ਤੋਂ ਸਾਫ ਹੋ ਗਿਆ ਸੀ ਕਿ ਮੁਲਾਕਾਤ ਦੌਰਾਨ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਵਲੋਂ ਕੈਪਟਨ ਅਮਰਿੰਦਰ ਸਿੰਘ ਨੂੰ ਅਗਲੀਆਂ ਵਿਧਾਨ ਚੋਣਾਂ ਲਈ ਆਪਣਾ ਅਸ਼ੀਰਵਾਦ ਦੇ ਦਿੱਤਾ ਸੀ । ਜਿਸ ਤੋਂ ਬਾਅਦ ਕੈਪਟਨ ਅਮਰਿੰਦਰ ਸਿੰਘ ਨੇ ਪ੍ਰਸ਼ਾਂਤ ਕਿਸੋਰ ਨਾਲ ਮੁਲਾਕਾਤ ਕੀਤੀ ਅਤੇ ਅਗਲੀ ਰਣਨੀਤੀ ਤੇ ਚਰਚਾ ਕੀਤੀ । ਅਗਰ ਉਸ ਦਿਨ ਕੈਪਟਨ ਅਮਰਿੰਦਰ ਨੂੰ ਅਸ਼ੀਰਵਾਦ ਨਾ ਮਿਲਿਆ ਹੁੰਦਾ ਤਾਂ ਉਹ ਪ੍ਰਸ਼ਾਂਤ ਕਿਸੋਰ ਨਾਲ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਚਰਚਾ ਨਾ ਕਰਦੇ ।
ਅਸਲ ਵਿਚ ਉਸ ਦਿਨ ਹੀ ਸਾਫ ਹੋ ਗਿਆ ਸੀ ਕਿ ਕੈਪਟਨ ਅਮਰਿੰਦਰ ਸਿੰਘ ਨੂੰ ਹਾਈ ਕਮਾਂਡ ਨੇ 2022 ਦੀਆਂ ਵਿਧਾਨ ਸਭਾ ਚੋਣ ਵਿਚ ਜੁਟ ਜਾਣ ਲਈ ਕਹਿ ਦਿੱਤਾ ਸੀ । ਦੂਜੇ ਪਾਸੇ ਕਾਂਗਰਸ ਹਾਈਕਮਾਂਡ ਵਲੋਂ ਗਠਿਤ 3 ਮੈਂਬਰੀ ਕਮੇਟੀ ਵਲੋਂ ਕੈਪਟਨ ਅਮਰਿੰਦਰ ਸਿੰਘ ਨੂੰ 18 ਸੂਤਰੀ ਏਜੇਂਡਾ ਦਿੱਤਾ ਹੈ । ਜਿਸ ਤੇ ਮੁੱਖ ਮੰਤਰੀ ਵਲੋਂ ਕੰਮ ਸ਼ੁਰੂ ਕਰ ਦਿਤਾ ਗਿਆ । ਸਰਕਾਰ ਵਲੋਂ ਬਿਜਲੀ ਦੇ ਸਮਝੌਤਿਆਂ ਨੂੰ ਲੈ ਕੇ ਮੰਥਨ ਸ਼ੁਰੂ ਕਰ ਦਿੱਤਾ ਗਿਆ ਹੈ । ਦੂਜੇ ਪਾਸੇ ਬੇਅਦਬੀ ਮਾਮਲੇ ਵਿਚ ਐਸ ਆਈ ਟੀ ਨੇ ਕੱਲ੍ਹ ਚਲਾਨ ਵੀ ਪੇਸ਼ ਕਰ ਦਿਤਾ ਹੈ । ਕੈਪਟਨ ਅਮਰਿੰਦਰ ਸਿੰਘ ਨੂੰ ਲੈ ਕੇ ਕਮੇਟੀ ਮੈਂਬਰ ਜੇ ਪੀ ਅਗਰਵਾਲ ਪਹਿਲਾ ਹੀ ਕਹਿ ਚੁਕੇ ਹਨ ਕਿ ਕੈਪਟਨ ਅਮਰਿੰਦਰ ਸਿੰਘ ਏਜੰਡੇ ਤੇ ਕੰਮ ਕਰਨ ਲੱਗ ਪਏ ਹਨ । ਹੁਣ ਕਮੇਟੀ ਦਾ ਕੰਮ ਖ਼ਤਮ ਹੋ ਗਿਆ ਹੈ । ਕਮੇਟੀ ਨੇ ਆਪਣੀ ਰਿਪੋਰਟ ਸੋਨੀਆ ਗਾਂਧੀ ਨੂੰ ਪੇਸ਼ ਕਰ ਦਿੱਤੀ ਹੈ । ਜਿਨ੍ਹਾਂ ਵਲੋਂ ਪਹਿਲਾ ਹੀ ਇਸ਼ਾਰਾ ਕਰ ਦਿੱਤਾ ਗਿਆ ਹੈ ਕਿ ਕੈਪਟਨ ਅਮਰਿੰਦਰ ਸਿੰਘ ਹੁਣ ਕਮੇਟੀ ਵਲੋਂ ਦਿੱਤੇ ਏਜੰਡੇ ਨੂੰ ਲਾਗੂ ਕਰਨ ਵਿਚ ਜੁਟ ਗਏ ਹਨ ।
ਸੂਤਰਾਂ ਦਾ ਕਹਿਣਾ ਹੈ ਕਿ ਕੈਪਟਨ ਅਮਰਿੰਦਰ ਸਿੰਘ ਅਗਲੀਆਂ ਵਿਧਾਨ ਸਭਾ ਚੋਣਾਂ ਵਿਚ ਲੀਡ ਕਰਨਗੇ । ਇਹ ਵੀ ਪਤਾ ਲਗਾ ਹੈ ਕਿ ਵਿਧਾਨ ਸਭਾ ਚੋਣਾਂ ਵਿਚ 7 ਮਹੀਨੇ ਦਾ ਸਮਾਂ ਰਹਿ ਗਿਆ ਹੈ । ਇਸ ਲਈ ਕੋਈ ਉਪ ਮੁੱਖ ਮੰਤਰੀ ਨਹੀਂ ਲਗਾਇਆ ਜਾਵੇਗਾ ਅਤੇ ਪੰਜਾਬ ਕਾਂਗਰਸ ਦਾ ਨਵਾਂ ਪ੍ਰਧਾਨ ਕਿਸੇ ਹਿੰਦੂ ਲੀਡਰ ਨੂੰ ਲਗਾਇਆ ਜਾ ਰਿਹਾ ਹੈ । ਸੂਤਰਾਂ ਦਾ ਕਹਿਣਾ ਹੈ ਕਿ ਕਾਂਗਰਸ ਹਾਈ ਕਮਾਂਡ ਵਲੋਂ ਨਵਜੋਤ ਸਿੰਘ ਸਿੱਧੂ ਨੂੰ ਪੰਜਾਬ ਕਾਂਗਰਸ ਦਾ ਪ੍ਰਧਾਨ ਨਹੀਂ ਬਣਾਇਆ ਜਾ ਰਿਹਾ ਹੈ । ਕਾਂਗਰਸ ਹਾਈ ਕਮਾਂਡ ਵਲੋਂ ਨਵਜੋਤ ਸਿੰਘ ਸਿੱਧੂ ਨੂੰ ਚੋਣ ਸੰਚਾਲਨ ਕਮੇਟੀ ਦਾ ਚੇਅਰਮੈਨ ਲਗਾਇਆ ਜਾ ਰਿਹਾ ਹੈ , ਜਿਸ ਨਾਲ ਟਿਕਟਾਂ ਦੀ ਵੰਡ ਸਮੇ ਸਿੱਧੂ ਦੀ ਵੀ ਗੱਲ ਮੰਨੀ ਜਾਵੇਗੀ ।