ਕਿਸਾਨਾਂ ਨੇ ਮੋਦੀ ਸਰਕਾਰ ਨੂੰ ਘੇਰਨ ਲਈ ਘੜੀ ਨਵੀ ਰਣਨੀਤੀ , ਵਿਰੋਧੀ ਧਿਰ ਦੇ ਨੇਤਾਵਾਂ ਨੂੰ ਚਿਤਾਵਨੀ, ਇਹ ਕੰਮ ਕਰਨ ਲਈ ਕਿਹਾ
ਖੇਤੀ ਕਨੂੰਨ ਨੂੰ ਲੈ ਕੇ ਸੰਘਰਸ਼ ਕਰ ਰਹੇ ਕਿਸਾਨਾਂ ਨੇ ਮੋਦੀ ਸਰਕਾਰ ਨੂੰ ਘੇਰਨ ਲਈ ਨਵੀ ਰਣਨੀਤੀ ਤਿਆਰ ਕਰ ਲਈ ਹੈ । ਇਸ ਰਣਨੀਤੀ ਨੂੰ ਅਮਲ ਵਿਚ ਲਿਆਉਣ ਲਈ ਵਿਰੋਧੀ ਧਿਰ ਨੂੰ ਵੀ ਚਿਤਾਵਨੀ ਦਿੱਤੀ ਹੈ ਕਿ ਜੇਕਰ ਉਨ੍ਹਾਂ ਨੇ ਸਾਥ ਨਹੀਂ ਦਿੱਤਾ ਤਾ ਕਿਸਾਨ ਜਿਸ ਤਰੀਕੇ ਨਾਲ ਭਾਜਪਾ ਦੇ ਆਗੂਆਂ ਦਾ ਵਿਰੋਧ ਕਰ ਰਹੇ ਹਨ ਅਤੇ ਉਹਨਾਂ ਨੂੰ ਪਿੰਡਾਂ ਵਿਚ ਨਹੀਂ ਵੜਨ ਦਿੱਤਾ ਜਾ ਰਿਹਾ ਉਸ ਤਰ੍ਹਾਂ ਓਹਨਾ ਦਾ ਵੀ ਬਾਈਕਾਟ ਕੀਤਾ ਜਾਵਗਾ ।ਭਾਰਤੀ ਕਿਸਾਨ ਯੂਨੀਅਨ ਦੇ ਨੇਤਾ ਬਲਬੀਰ ਸਿੰਘ ਰਾਜੇਵਾਲ ਨੇ ਕਿਹਾ ਹੈ ਕਿ 16 ਜੁਲਾਈ ਤੋਂ ਪਾਰਲੀਮੈਂਟ ਦਾ ਇਜਲਾਸ਼ ਸ਼ੁਰੂ ਹੋਣ ਜਾ ਰਿਹਾ ਹੈ । ਜਿਸ ਦੇ ਚਲਦੇ ਕਿਸਾਨ ਵਿਰੋਧੀ ਧਿਰ ਦੇ ਸੰਸਦ ਅਤੇ ਰਾਜ ਸਭਾ ਮੈਬਰਾਂ ਨੂੰ ਮੰਗ ਪੱਤਰ ਦੇਣਗੇ ਕਿ ਉਹ ਪਾਰਲੀਮੈਂਟ ਵਿਚ ਕਾਲੇ ਕਨੂੰਨਾਂ ਦਾ ਵਿਰੋਧ ਕਰਨ । ਵਿਰੋਧੀ ਧਿਰ ਦੇ ਨੇਤਾ ਸਦਨ ਵਿਚ ਵਾਕ ਆਊਟ ਕਰ ਕੇ ਬਾਹਰ ਨਾ ਆਉਣ ਬਲਕਿ ਪਾਰਲੀਮੈਂਟ ਅੰਦਰ ਰਹਿ ਕੇ ਪਾਰਲੀਮੈਂਟ ਦੀ ਕਾਰਵਾਈ ਨਾਲ ਚੱਲਣ ਦੇਣ ।
ਰਾਜੇਵਾਲ ਨੇ ਇਹਨਾਂ ਸਾਰਿਆਂ ਨੂੰ ਚਿਤਾਵਨੀ ਦਿੰਦੇ ਹੋਏ ਕਿਹਾ ਕਿ ਅਗਰ ਉਨ੍ਹਾਂ ਦਾ ਵਿਰੋਧ ਨਾ ਕੀਤਾ ਤਾਂ ਕਿਸਾਨ ਓਹਨਾ ਦਾ ਵੀ ਭਾਜਪਾ ਆਗੂਆਂ ਦੀ ਤਰ੍ਹਾਂ ਵਿਰੋਧ ਕਰਨਗੇ । ਉਨ੍ਹਾਂ ਨੂੰ ਪਿੰਡਾਂ ਵਿਚ ਵੜਨ ਨਹੀਂ ਦਿੱਤਾ ਜਾਵੇਗਾ । ਰਾਜੇਵਾਲ ਨੇ ਕਿਹਾ ਕਿ 22 ਜੁਲਾਈ ਤੋਂ ਕਿਸਾਨਾਂ ਦਾ ਜੱਥਾ ਪਾਰਲੀਮੈਂਟ ਵਿਖੇ ਇਹਨਾਂ ਕਾਲੇ ਕਨੂੰਨਾਂ ਦਾ ਵਿਰੋਧ ਕਰਨ ਲਈ ਜਾਵੇਗਾ। ਉਨ੍ਹਾਂ ਨੇ ਲੋਕਾਂ ਨੂੰ ਅਪੀਲ ਕੀਤੀ ਕਿ 8 ਜੁਲਾਈ ਨੂੰ ਸਵੇਰੇ 10 ਤੋਂ 2 ਵਜੇ ਤਕ ਸਾਰੇ ਆਪਣੇ ਵਾਹਨ ਲੈ ਕੇ ਸੜਕਾਂ ਤੇ ਆਉਣਗੇ ਅਤੇ 8 ਮਿੰਟ ਹੋਰਨ ਵਜਾਇਆ ਜਾਵੇਗਾ । ਉਨ੍ਹਾਂ ਸਾਰਿਆਂ ਨੂੰ ਅਪੀਲ ਕੀਤੀ ਕਿ ਸੜਕਾਂ ਨੂੰ ਜਾਮ ਨਹੀਂ ਲਗਾਇਆ ਜਾਵੇਗਾ ਅਤੇ ਸੜਕ ਦੇ ਕਿਨਾਰੇ ਤੇ ਸਾਰੇ ਆਪਣੇ ਵਾਹਨ ਖੜੇ ਕਰਨਗੇ । ਇਸ ਦਿਨ ਪੈਟਰੋਲ ਦੀਆਂ ਕੀਮਤਾਂ ਦੇ ਖਿਲਾਫ ਦੇਸ਼ ਭਰ ਵਿਚ ਵਿਰੋਧ ਪ੍ਰਦਰਸ਼ਨ ਕੀਤਾ ਜਾਵੇਗਾ।