Punjab
ਐੱਸ .ਕੇ.ਆਰ. ਐੱਮ ਕਾਲਜ ਵਿਖੇ ਪੁਸਤਕ ਮਿਲਣੀ ਪ੍ਰੋਗਰਾਮ ਦਾ ਆਯੋਜਨ
ਸ਼ਹੀਦ ਕਾਂਸ਼ੀ ਰਾਮ ਮੈਮੋਰੀਅਲ ਕਾਲਜ ਭਾਗੂ ਮਾਜਰਾ ( ਖਰੜ ) ਵਿਖੇ ਪੰਜਾਬੀ ਦੇ ਉੱਘੇ ਸਾਹਿਤਕਾਰ ਸ਼੍ਰੀ ਮਨਮੋਹਨ ਸਿੰਘ ਦਾਊਂ ਨਾਲ ਉਨ੍ਹਾਂ ਦੀਆਂ ਪੁਸਤਕਾਂ ਤੇ ਦਾਊਂ ਪਰਿਵਾਰ ਦੀਆਂ ਪੁਸਤਕਾਂ ਸਬੰਧੀ ਇੱਕ ਪੁਸਤਕ ਮਿਲਣੀ ਕੀਤੀ ਗਈ । ਇਸ ਬੈਠਕ ਦੌਰਾਨ ਪ੍ਰਧਾਨਗੀ ਡਾ . ਮਨਿੰਦਰਪਾਲ ਸਿੰਘ ( ਕਾਲਜ ਡਾਇਰੈਕਟਰ ) ਨੇ ਕੀਤੀ ।ਇਸ ਮੌਕੇ ਉਨ੍ਹਾਂ ਵੱਲੋਂ ਬੋਲਦਿਆਂ ਹੋਇਆਂ ਕਿਹਾ ਗਿਆ ਕਿ ਪੂਰੇ ਦਾਊਂ ਪਰਿਵਾਰ ਵੱਲੋਂ ਪੰਜਾਬੀ ਸਾਹਿਤ ਦੇ ਖੇਤਰ ਨੂੰ ਬਹੁਤ ਵੱਡੀ ਦੇਣ ਹੈ । ਇਸਦੇ ਨਾਲ ਹੀ ਪੰਜਾਬੀ ਵਿਭਾਗ ਦੇ ਮੁਖੀ ਡਾ . ਬਲਵਿੰਦਰ ਸਿੰਘ ਨੇ ਮਨਮੋਹਨ ਸਿੰਘ ਦਾਊਂ ਬਾਰੇ ਜਾਣ – ਪਛਾਣ ਕਰਵਾਈ ਅਤੇ ਉਨ੍ਹਾਂ ਦੀ ਸਾਹਿਤਕ ਘਾਲਣਾ ਉੱਤੇ ਚਾਨਣਾ ਪਾਇਆ ।ਇਸ ਮੌਕੇ ਡਾ . ਵੀਰਪਾਲ ਕੌਰ ਨੇ ਬੋਲਦਿਆਂ ਹੋਇਆਂ ਕਿਹਾ ਕਿ ਨਵੀਂ ਪੀੜ੍ਹੀ ਨੂੰ ਮਨਮੋਹਨ ਦਾਊਂ ਜੀ ਵੱਲੋਂ ਰਚਿਤ ਸਾਹਿਤ ਨਾਲ ਜੁੜਨਾ ਚਾਹੀਦਾ ਹੈ, ਅਤੇ ਉਨ੍ਹਾਂ ਵੱਲੋਂ ਰਚਿਆ ਗਿਆ ਸਾਹਿਤ ਹਰ ਵਰਗ ਨੂੰ ਇਕ ਨਵੀਂ ਸੇਧ ਦਿੰਦਾ ਹੈ । ਸ੍ਰੀ ਮਨਮੋਹਨ ਸਿੰਘ ਦਾਊਂ ਨੇ ਇਸ ਦੌਰਾਨ ਆਪਣੀਆਂ ਛਪੀਆਂ ਪੁਸਤਕਾਂ ‘ ਨੂਰੀ ਸੀਸ ਨੂੰ ਕਾਵਿ ਸਿਜਦਾ ‘ , ‘ ਸਮਿਆਂ ਦੇ ਨਾਇਕ , ‘ ਜ਼ਿੰਦਗੀ ਦੀ ਟਕਸਾਲ ’ , ‘ ਸਾਹਿਤਕ ਡਾਇਰੀ ਅਤੇ ਪੁਆਧ ਕੀਆਂ ਝਲਕਾਂ ਬਾਰੇ ਸੰਖੇਪ ਜਾਣਕਾਰੀ ਦਿੱਤੀ । ਦਲਜੀਤ ਕੌਰ ਦਾਊਂ ਰਚਿਤ ਪੁਸਤਕਾਂ ‘ ਸ੍ਰੀ ਗੁਰੂ ਤੇਗ ਬਹਾਦਰ : ਜੀਵਨ ਦਰਪਣ ਤੇ ਬਾਣੀ ਪ੍ਰਸੰਗਕਤਾ ’ ਅਤੇ ‘ ਜੀਰਾਂਦ ‘ ( ਕਾਵਿ ਸੰਗ੍ਰਹਿ ) ਬਾਰੇ ਡਾ . ਬਲਵਿੰਦਰ ਸਿੰਘ ਨੇ ਆਪਣੇ ਵਿਚਾਰ ਪੇਸ਼ ਕੀਤੇ । ਅੰਤ ਵਿਚ ਡਾ . ਮਨਿੰਦਰਪਾਲ ਸਿੰਘ ਨੇ ਮਨਮੋਹਨ ਸਿੰਘ ਦਾਊਂ ਦੀ ਪੁਆਧ ਖੇਤਰ ਨੂੰ ਸਾਹਿਤਕ ਦੇਣ ਦੀ ਸ਼ਲਾਘਾ ਕਰਦਿਆਂ ਸਾਰਿਆਂ ਦਾ ਧੰਨਵਾਦ ਕੀਤਾ । ਇਸ ਮੌਕੇ ਪ੍ਰੋ . ਇੰਮਪਿੰਦਰਜੀਤ ਕੌਰ ਅਤੇ ਕਾਲਜ ਦੇ ਲਾਇਬ੍ਰੇਰੀਅਨ ਪੰਕਜ ਕੁਮਾਰ ਅਤੇ ਸਮੂਹ ਵਿਦਿਆਰਥੀ ਵੀ ਸ਼ਾਮਲ ਹੋਏ ।