Punjab
ਇਨਫੋਸਿਸ ਫਾਉਂਡੇਸ਼ਨ ਵੱਲੋਂ ਸਿਹਤ ਵਿਭਾਗ ਨੂੰ 1.50 ਕਰੋੜ ਦੀ ਕੀਮਤ ਵਾਲੇ ਸਾਜੋ ਸਾਮਾਨ ਨਾਲ ਸਹਿਯੋਗ
ਚੰਡੀਗੜ੍ਹ, 21 ਜੂਨ, 2021
ਇਨਫੋਸਿਸ ਫਾਉਂਡੇਸ਼ਨ ਵੱਲੋਂ ਸਿਹਤ ਤੇ ਪਰਿਵਾਰ ਭਲਾਈ ਵਿਭਾਗ, ਪੰਜਾਬ ਨੂੰ ਕੋਰੋਨਾ ਵਾਇਰਸ ਖਿਲਾਫ ਲੜਾਈ ਵਿੱਚ ਅੱਜ ਇਥੇ ਲਗਭਗ ਕੀਤਾ ਗਿਆ। ਇਸ ਮੌਕੇ ਤੇ ਉਨ੍ਹਾਂ ਵੱਲੋਂ ਸਿਹਤ ਤੇ ਪਰਿਵਾਰ ਭਲਾਈ ਵਿਭਾਗ ਦੇ ਪ੍ਰਮੁੱਖ ਸਕੱਤਰ ਹੁਸਨ ਲਾਲ ਅਤੇ ਪੰਜਾਬ ਹੈਲਥ ਸਿਸਟਮਜ਼ ਕਾਰਪੋਰੇਸ਼ਨ ਦੀ ਮੈਨੇਜਿੰਗ ਡਾਇਰੈਕਟਰ ਸ਼੍ਰੀਮਤੀ ਤੰਨੂ ਕਸ਼ੀਅਪ ਨੇ ਇਹ ਸਮਾਨ ਸੌਂਪਿਆ ਗਿਆ। ਇਨਫੋਸਿਸ ਫਾਉਂਡੇਸ਼ਨ ਵੱਲੋਂ ਸਬ ਡਿਵੀਜ਼ਨਲ ਹਸਪਤਾਲ ਖਰੜ ਵਿਖੇ ਇੱਕ ਆਕਸੀਜ਼ਨ ਪਲਾਂਟ ਲਗਾਇਆ ਜਾ ਰਿਹਾ ਹੈ ਅਤੇ ਇਸਨੂੰ ਚਲਾਉਣ ਲਈ ਇੱਕ ਜਨਰੇਟਰ ਸੈੱਟ ਵੀ ਉਪਲਬੱਧ ਕਰਵਾਇਆ ਹੈ। ਇਸ ਤੋਂ ਇਲਾਵਾ 2 ਬਾਈਪੈਪ ਮਸ਼ੀਨਾਂ, 2 ਆਕਸੀਜ਼ਨ ਕੰਸਟਰੇਟਰ, 1 ਯੂਨੀਵਰਸਲ ਵੈਂਟੀਲੇਟਰ, 15 ਆਈਸੀਯੂ ਮੌਨੀਟਰ, 13 ਆਕਸੀਜ਼ਨ ਏਅਰ ਫਲੋ ਮੀਟਰ, 100 ਡਿਜੀਟਲ ਥਰਮਾਮੀਟਰ ਤੇ 100 ਪਲਸ ਆਕਸੀਮੀਟਰ ਮੁਹੱਈਆ ਕਰਵਾਏ ਗਏ। ਇਸ ਫਾਉਂਡੇਸ਼ਨ ਵੱਲੋਂ ਭਵਿੱਖ ਵਿੱਚ ਹੋਰ ਸਾਜੋ ਸਮਾਨ ਉਪਲਬੱਧ ਕਰਵਾਉਣ ਦਾ ਵਿਸ਼ਵਾਸ ਦੁਆਇਆ ਹੈ।
ਸਿਹਤ ਤੇ ਪਰਿਵਾਰ ਭਲਾਈ ਵਿਭਾਗ ਦੇ ਪ੍ਰਮੁੱਖ ਸਕੱਤਰ ਹੁਸਨ ਲਾਲ ਨੇ ਦੱਸਿਆ ਕਿ ਇਸ ਮਹਾਂਮਾਰੀ ਖਿਲਾਫ ਲੜਾਈ ਵਿੱਚ ਇਹ ਯੋਗਦਾਨ ਸ਼ਲਾਘਾਯੋਗ ਹੈ ਅਤੇ ਇਨਫੋਸਿਸ ਫਾਉਂਡੇਸ਼ਨ ਦਾ ਧੰਨਵਾਦ ਕੀਤਾ। ਉਨ੍ਹਾਂ ਦੇ ਨਾਲ ਪੀਐਚਐਸਸੀ ਦੇ ਸਹਾਇਕ ਨਿਰਦੇਸ਼ਕ ਡਾ. ਵਿਸ਼ਾਲ ਗਰਗ, ਇਨਫੋਸਿਸ ਦੇ ਉਪ ਪ੍ਰਧਾਨ ਤੇ ਚੰਡੀਗੜ੍ਹ ਸੈਂਟਰ ਹੈੱਡ ਅਭਿਸ਼ੇਕ ਗੋਇਲ, ਡਿਲੀਵਰੀ ਮੈਨੇਜਰ ਡਾ. ਸਮੀਰ ਗੋਇਲ, ਸੁਰੇਸ਼ ਸ਼ਨੋਏ, ਰੀਜਨਲ ਹੈਡ ਸੁਵਿਧਾਵਾਂ ਪੁਨੀਤ ਰੰਧਾਵਾ, ਲਲਿਤ ਸਿੰਗਲਾ ਤੇ ਕੁਲਦੀਪ ਸੈਣੀ ਮੌਜੂਦ ਸਨ।