ਭਾਜਪਾ ਦਾ ਮਿਸਨ 2022 : ਕਿਸਾਨ ਫੇਰ ਰਹੇ ਨੇ ਸੁਪਨਿਆਂ ਤੇ ਪਾਣੀ , ਕਿਸਾਨਾਂ ਵਲੋਂ ਫਾਜ਼ਿਲਕਾ ਵਿਚ ਭਾਜਪਾ ਆਗੂਆਂ ਦਾ ਵਿਰੋਧ
ਪੰਜਾਬ ਅੰਦਰ 2022 ਦੀਆਂ ਵਿਧਾਨ ਸਭਾ ਚੋਣਾਂ ਆਪਣੀ ਸਰਕਾਰ ਬਣਾਉਂਣ ਦੇ ਸੁਫ਼ਨੇ ਲੈ ਰਹੀ । ਭਾਜਪਾ ਦਾ ਪੰਜਾਬ ਅੰਦਰ ਹਰ ਥਾਂ ਭਾਰੀ ਵਿਰੋਧ ਹੋ ਰਿਹਾ ਹੈ । ਪੰਜਾਬ ਭਾਜਪਾ ਦੇ ਪ੍ਰਧਾਨ ਅਸ਼ਵਨੀ ਸ਼ਰਮਾ ਵਲੋਂ ਅੱਜ ਭਾਜਪਾ ਆਗੂਆਂ ਨਾਲ ਵਿਧਾਨ ਸਭਾ ਚੋਣਾਂ ਨੂੰ ਲੈ ਵੀਡੀਓ ਕਾਨਫਰੰਸ ਰਹੀ ਮੰਥਨ ਬੈਠਕ ਰੱਖੀ ਗਈ ਸੀ । ਕਿਸਾਨ ਦੇ ਵਿਰੋਧ ਦੇ ਚਲਦੇ ਪੰਜਾਬ ਭਾਜਪਾ ਦੇ ਪ੍ਰਧਾਨ ਸਮੇਤ ਵਾਲੇ ਨੇਤਾ ਜਨਤਕ ਮੀਟਿੰਗ ਕਰਨ ਤੋਂ ਡਰ ਰਹੇ ਹਨ । ਇਸ ਲਈ ਉਨ੍ਹਾਂ ਵਲੋਂ ਚੰਡੀਗੜ੍ਹ ਵਿਚ ਬੈਠਕ ਕੇ ਮੰਥਨ ਕੀਤਾ ਜਾ ਰਿਹਾ ਸੀ।
ਜਿਸ ਦੇ ਤਹਿਤ ਫਾਜਿਲਕਾ ਵਿਚ ਚੋਣ ਤਿਆਰੀ ਦਾ ਮੰਥਨ ਕਰ ਰਹੇ ਭਾਜਪਾ ਆਗੂਆਂ ਨੂੰ ਕਿਸਾਨਾਂ ਨੇ ਘੇਰ ਲਿਆ ਅਤੇ ਭਾਜਪਾ ਦੇ ਖਿਲਾਫ ਜਮ ਕੇ ਨਾਅਰੇਬਾਜ਼ੀ ਕੀਤੀ ਗਈ । ਕਿਸਾਨਾਂ ਦੇ ਰੋਹ ਨੂੰ ਦੇਖਦੇ ਹੋਏ ਭਾਰੀ ਪੁਲਿਸ ਸੁਰੱਖਿਆ ਦੇ ਇੰਤਜਾਮ ਕੀਤੇ ਗਏ ਹਨ । ਸਾਬਕਾ ਮੰਤਰੀ ਸੁਰਜੀਤ ਕੁਮਾਰ ਜਿਆਣੀ ਦੀ ਅਗਵਾਈ ਵਿਚ ਇਹ ਬੈਠਕ ਹੋ ਰਹੀ ਸੀ , ਜਿਸ ਦਾ ਜਦੋ ਕਿਸਾਨਾਂ ਨੂੰ ਪਤਾ ਲੱਗਿਆ ਤਾਂ ਕਿਸਾਨ ਹੋਟਲ ਦੇ ਬਾਹਰ ਪ ਪਹੁੰਚ ਗਏ । ਕਿਸਾਨਾਂ ਦੇ ਵਿਰੋਧ ਦੇ ਚਲਦੇ ਜਿਆਣੀ ਸਮੇਤ ਕਈ ਆਗੂਆਂ ਨੂੰ ਹੋਟਲ ਵਿਚ ਹੀ ਰਹਿਣਾ ਪੈ ਗਿਆ ਹੈ ।