ਪਵਿੱਤਰ ਸੀਟਾਂ ਦਾ ਮਾਮਲਾ : ਬਸਪਾ ਨੇ ਰਵਨੀਤ ਬਿੱਟੂ ਨੂੰ ਭੇਜਿਆ ਮਾਣਹਾਨੀ ਦਾ ਨੋਟਿਸ
ਲੁਧਿਆਣਾ ਤੋਂ ਕਾਂਗਰਸ ਦੇ ਸੰਸਦ ਰਵਨੀਤ ਸਿੰਘ ਬਿੱਟੂ ਦੇ ਵਿਵਾਦ ਬਿਆਨ ਤੋਂ ਬਾਅਦ ਬਸਪਾ ਦੇ ਪ੍ਰਧਾਨ ਜਸਵੀਰ ਸਿੰਘ ਗੜੀ ਨੇ ਰਵਨੀਤ ਬਿੱਟੂ ਨੂੰ ਨੂੰ ਮਾਣਹਾਨੀ ਦਾ ਨੋਟਿਸ ਭੇਜ ਦਿੱਤਾ ਹੈ । ਤਾਂ ਉਧਰ ਅਕਾਲੀ ਦਲ ਨੇ ਵੀ ਇਸ ਬਿਆਨ ਦੇ ਖਿਲਾਫ਼ ਐਸ ਸੀ ਕਮਿਸ਼ਨ ਨੂੰ ਕਾਰਵਾਈ ਲਈ ਮੰਗ ਪੱਤਰ ਵੀ ਦਿੱਤਾ ਹੈ । ਗੜੀ ਨੇ ਬੀਤੇ ਦਿਨ ਕਿਹਾ ਸੀ ਉਹ ਬਿੱਟੂ ਨੂੰ ਮਾਨਹਾਨੀ ਦਾ ਨੋਟਿਸ ਭੇਜ ਦਿੱਤਾ ਹੈ ।
ਰਵਨੀਤ ਬਿੱਟੂ ਨੇ ਬੀਤੇ ਦਿਨੀ ਬਿਆਨ ਦਿੱਤਾ ਸੀ ਕਿ ਅਕਾਲੀ ਦਲ ਨੇ ਸ੍ਰੀ ਅਨੰਦਪੁਰ ਸਾਹਿਬ , ਸ੍ਰੀ ਚਮਕੌਰ ਸਾਹਿਬ , ਐਸ ਏ ਐਸ ਨਗਰ ਦੀਆਂ ਪਵਿੱਤਰ ਸੀਟਾਂ ਬੀ ਐਸ ਪੀ ਨੂੰ ਦੇ ਦਿੱਤੀਆਂ ਹਨ । ਹਾਲਾਂਕਿ ਬਾਅਦ ਵਿਚ ਬਿੱਟੂ ਨੇ ਕਿਹਾ ਕਿ ਉਨ੍ਹਾਂ ਦੇ ਬਿਆਨ ਨੂੰ ਗੱਲ ਤਰੀਕੇ ਨਾਲ ਲਿਆ ਗਿਆ ਹੈ । ਪਰ ਬਿੱਟੂ ਦੇ ਬਿਆਨ ਤੋਂ ਬਾਅਦ ਪੰਜਾਬ ਦੀਆਂ ਸਾਰੀਆਂ ਰਾਜਨੀਤਿਕ ਪਾਰਟੀਆਂ ਨੇ ਨਿਸ਼ਾਨੇ ਤੇ ਬਿੱਟੂ ਆ ਗਿਆ ਹੈ ।
ਉਧਰ ਅਕਾਲੀ ਦਲ ਨੇ ਵੀ ਇਸ ਬਿਆਨ ਦੇ ਖਿਲਾਫ਼ ਐਸਸੀ ਕਮਿਸ਼ਨ ਨੂੰ ਕਾਰਵਾਈ ਕਰਨ ਲਈ ਮੰਗ ਪੱਤਰ ਦਿਤਾ ਹੈ । ਅਕਾਲੀ ਦਲ ਦੇ ਵਿਧਾਇਕ ਪਵਨ ਕੁਮਾਰ ਟੀਨੂੰ ਨੇ ਕਿਹਾ ਕਿ ਬਿੱਟੂ ਦਾ ਪਵਿੱਤਰ ਸੀਟਾਂ ਕਹਿਣ ਦਾ ਮਤਲਬ ਅਪਵਿੱਤਰ ਲੋਕਾਂ ਨੂੰ ਸੀਟਾਂ ਦਿੱਤੀਆਂ ਹਨ | ਅਕਾਲੀ ਦਲ ਵਲੋਂ ਦੁਆਬਾ ਤੋਂ ਇਲਾਵਾ ਮਾਝਾ ਤੇ ਮਾਲਵਾ ਵਿਚ ਵੀ ਬਸਪਾ ਨੂੰ ਸੀਟਾਂ ਦਿੱਤੀਆਂ ਹਨ ।