25 ਸਾਲ ਬਾਅਦ ਨਰੇਸ਼ ਗੁਜਰਾਲ ਨੇ ਕਰਵਾਇਆ ਅਕਾਲੀ ਦਲ ਤੇ ਬਸਪਾ ਦੇ ਮੇਲ
ਪੰਜਾਬ ਅੰਦਰ 25 ਸਾਲ ਬਾਅਦ ਅਕਾਲੀ ਦਲ ਤੇ ਬਸਪਾ ਦੇ ਵਿਚ ਗਠਜੋੜ ਹੋ ਗਿਆ ਹੈ । ਇਹ ਗਠਜੋੜ 97 -20 ਦੇ ਫਾਰਮੂਲੇ ਨਾਲ ਹੋਇਆ ਹੈ । ਭਾਜਪਾ ਨਾਲ ਨਾਤਾ ਤੋੜਨ ਤੋਂ ਬਾਅਦ ਅਕਾਲੀ ਨਾਲ ਹੁਣ ਪੰਜਾਬ ਵਿਚ ਭਾਜਪਾ ਦਾ ਬਦਲ ਲਾਭ ਲਿਆ ਹੈ । ਇਹ ਬਦਲ ਕਿੰਨਾ ਲਾਭਕਾਰੀ ਹੁੰਦਾ ਹੈ, ਇਹ ਤਾ ਆਉਣ ਵਾਲਾ ਸਮਾਂ ਦਸੇਗਾ । ਅਕਾਲੀ ਦਲ ਤੇ ਬਸਪਾ ਦਾ 25 ਸਾਲ ਬਾਅਦ ਆਪਸ ਵਿਚ ਮੇਲ ਕਰਾਉਣ ਦਾ ਸੇਹਰਾ ਰਾਜ ਸਭਾ ਮੈਂਬਰ ਨਰੇਸ਼ ਗੁਜਰਾਲ ਨੂੰ ਜਾਂਦਾ ਹੈ । ਜਿਨ੍ਹਾਂ ਨੇ ਇਸ ਗਠਜੋੜ ਵਿਚ ਅਹਿਮ ਭੂਮਿਕਾ ਨਿਭਾਈ ਹੈ । ਅਕਾਲੀ ਦਲ ਪ੍ਰਧਾਨ ਸੁਖਬੀਰ ਬਾਦਲ ਨੇ ਅਕਾਲੀ ਬਸਪਾ ਦੇ ਗਠਜੋੜ ਮੌਕੇ ਕਿਹਾ ਕਿ ਨਰੇਸ਼ ਗੁਜਰਾਲ ਨੇ ਇਸ ਵਿਚ ਕਾਫੀ ਵੱਡਾ ਯੋਗਦਾਨ ਦਿੱਤਾ ਹੈ ਜਿਸ ਦੀ ਬਦੋਲਤ ਇਹ ਗਠਜੋੜ ਸਿਰੇ ਚੜ੍ਹਿਆ ਹੈ ।
ਬਸਪਾ ਦੇ ਨੇਤਾ ਸਤੀਸ਼ ਚੰਦਰ ਮਿਸ਼ਰਾ ਨੇ ਕਿਹਾ ਕਿ ਪੰਜਾਬ ਵਿਚ ਬਸਪਾ ਦਾ ਅਕਾਲੀ ਦਲ ਨਾਲ ਗਠਜੋੜ ਹੋ ਗਿਆ ਹੈ । ਅੱਜ ਦਾ ਦਿਨ ਇਤਿਹਾਸਕ ਦਿਨ ਹੈ । ਇਹ 25 ਸਾਲ ਬਾਅਦ ਆਪਸ ਵਿਚ ਵਿਛੜਣ ਤੋਂ ਬਾਅਦ ਹੋਇਆ ਹੈ । ਜਿਸ ਤਰ੍ਹਾਂ ਸੁਖਬੀਰ ਬਾਦਲ ਨੇ ਕਿਹਾ ਕਿ ਇਹ ਗਠਜੋੜ ਹੁਣ ਟੁੱਟੇਗਾ ਨਹੀਂ ਹੈ ,ਇਹ ਗਠਜੋੜ ਹੁਣ ਹਮੇਸ਼ਾ ਕਾਇਮ ਰਹੇਗਾ । ਅਕਾਲੀ ਬਸਪਾ ਦਾ ਗਠਜੋੜ ਪੰਜਾਬ ਦੇ ਰਾਜਨੀਤਿਕ ਸਮੀਕਰਨ ਬਦਲ ਸਕਦਾ ਹੈ । ਅਕਾਲੀ ਦਲ ਪਹਿਲਾ ਹੀ ਕਹਿ ਚੁਕਾ ਹੈ ਕਿ ਅਕਾਲੀ ਦਲ ਦੀ ਸਰਕਾਰ ਬਣਨ ਤੇ ਦਲਿਤ ਨੂੰ ਉਪ ਮੁਖ ਮੰਤਰੀ ਬਣਾਇਆ ਜਾਵੇਗਾ । ਜਿਸ ਤੋਂ ਸਾਫ ਹੈ ਕਿ ਅਗਰ ਅਕਾਲੀ ਬਸਪਾ ਦੇ ਗਠਜੋੜ ਦੀ ਸਰਕਾਰ ਬਣਦੀ ਹੈ ਤਾਂ ਉਪ ਮੁਖ ਮੰਤਰੀ ਬਸਪਾ ਦਾ ਹੋਵੇਗਾ ?
ਸੁਖਬੀਰ ਬਾਦਲ ਨੇ ਕਿਹਾ ਕਿ ਅਸੀਂ ਜੁਬਾਨ ਦੇ ਪੱਕੇ ਹਨ ਜਿਸ ਨਾਲ ਇਕ ਬਾਰ ਜੁਬਾਨ ਕਰ ਲਈ ਪਿੱਛੇ ਨਹੀਂ ਹਟਦੇ ਹਾਂ । ਬਸਪਾ 20 ਸੀਟਾਂ ਤੇ ਚੋਣ ਲੜੇਗੀ ਅਤੇ ਅਕਾਲੀ ਦਲ 97 ਸੀਟਾਂ ਤੇ ਚੋਣ ਲੜੇਗਾ ।