ਪੰਜਾਬ ਦਾ ਕੋਵਿਡ ਡਾਟਾ ਸਭ ਤੋਂ ਭਰੋਸੇਮੰਦ ਅਤੇ ਸਹੀ ਪਾਇਆ ਗਿਆ
ਪੰਜਾਬ ਦਾ ਕੋਵਿਡ ਡਾਟਾ ਸਭ ਤੋਂ ਭਰੋਸੇਮੰਦ ਅਤੇ ਸਹੀ ਪਾਇਆ ਗਿਆ
ਮਹਾਂਮਾਰੀ ਸੰਬੰਧੀ ਅੰਕੜਿਆਂ ਦੀ ਸਟੀਕਤਾ ਵਿੱਚ ਉੱਚ ਮਾਪਦੰਡ ਸਥਾਪਤ ਕੀਤਾ
ਚੰਡੀਗੜ੍ਹ, 10 ਜੂਨ:
ਜਦੋਂ ਵਿਸ਼ਵ ਭਰ ਦੀਆਂ ਜਿਆਦਾਤਰ ਸਰਕਾਰਾਂ ਵੱਲੋਂ ਦਰਸਾਇਆ ਗਿਆ ਕੋਵਿਡ ਡਾਟਾ ਗਲਤ ਪਾਇਆ ਗਿਆ, ਤਾਂ ਕੋਰੋਨਾ ਮਹਾਂਮਾਰੀ ਦੌਰਾਨ ਪੰਜਾਬ ਦੇ ਅੰਕੜਿਆਂ ਨੇ ਭਰੋਸੇਯੋਗਤਾ ਅਤੇ ਕੁਸ਼ਲਤਾ ਪੱਖੋ ਉੱਚ ਮਾਪਦੰਡ ਸਥਾਪਤ ਕੀਤਾ ਹੈ।
ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦਿਆਂ ਸਰਕਾਰੀ ਬੁਲਾਰੇ ਨੇ ਦੱਸਿਆ ਕਿ ਕੋਵਿਡ ਦੇ ਸ਼ੁਰੂ ਹੋਣ ਦੇ ਸਮੇਂ ਤੋਂ ਹੀ, ਸੂਬੇ ਦੇ ਸਿਹਤ ਅਧਿਕਾਰੀਆਂ ਵੱਲੋਂ ਕੋਰੋਨਾ ਸਬੰਧੀ ਅੰਕੜਿਆਂ ਨੂੰ ਉਚਿਤ ਢੰਗ ਨਾਲ ਇਕੱਤਰ ਕਰਕੇ ਡਾਟਾ ਤਿਆਰ ਕੀਤਾ ਜਾ ਰਿਹਾ ਸੀ।
ਬੁਲਾਰੇ ਨੇ ਅੱਗੇ ਕਿਹਾ ਕਿ ਇਹਨਾਂ ਅੰਕੜਿਆਂ ਦਾ ਵਿਸ਼ਲੇਸ਼ਣ ਕਰਕੇ ਹੀ ਪੰਜਾਬ ਕੋਰੋਨਾ ਦੀਆਂ ਦੋਵਾਂ ਲਹਿਰਾਂ ਦੌਰਾਨ ਹੋਰਨਾਂ ਰਾਜਾਂ ਨਾਲੋਂ ਕਾਰਗਰ ਢੰਗ ਨਾਲ ਨਜਿੱਠ ਸਕਿਆ।
ਬੁਲਾਰੇ ਨੇ ਦ ਪ੍ਰਿੰਟ ਵਿਚ ਇਕ ਮੀਡੀਆ ਰਿਪੋਰਟ ਦਾ ਜ਼ਿਕਰ ਕਰਦਿਆਂ ਕਿਹਾ ਕਿ ਪੰਜਾਬ ਦੇ ਮਹਾਂਮਾਰੀ ਡਾਟਾ ਦੀ ਭਰੋਸੇਯੋਗਤਾ ਨੇ ਉੱਚ ਪੱਧਰੀ ਮਾਪਦੰਡਾਂ ਨੂੰ ਸਥਾਪਤ ਕੀਤਾ ਹੈ ਜਿਥੇ ਹੋਰਨਾਂ ਕਈ ਰਾਜਾਂ ਵਿੱਚ ਇਸ ਦੀ ਘਾਟ ਵੇਖਣ ਨੂੰ ਮਿਲੀ।