ਪ੍ਰਸਿੱਧ ਸਮਾਜ ਸੇਵੀ, ਮਰਚੈਂਟ ਨੇਵੀ ਅਫਸਰ ਅਤੇ ਵਾਤਾਵਰਣ ਪ੍ਰੇਮੀ ਅਸ਼ਵਨੀ ਜੋਸ਼ੀ ਦੁਆਰਾ ਲਿਖੀ ਗਈ ਅੰਤਰਰਾਸ਼ਟਰੀ ਪੱਧਰ ‘ਤੇ ਕਿਤਾਬ “ਫਾਈਂਡ ਯੂਅਰ ਇਕੀਗਾਈ” ਨੂੰ ਵੱਡੇ ਪੱਧਰ ਤੇ ਲਾਂਚ ਕਰਕੇ ਨਵਾਂਸ਼ਹਿਰ ਦਾ ਮਾਣ ਵਧਾਇਆ ਹੈ।
ਕਿਤਾਬ ਨੂੰ ਰਿਆਤ ਬਾਹਰਾ ਗਰੁੱਪ ਆਫ਼ ਇੰਸਟੀਚਿਊਟ, ਹੁਸ਼ਿਆਰਪੁਰ ਵਿਖੇ ਆਯੋਜਿਤ ਤੀਜੀ ਕਨਵੋਕੇਸ਼ਨ 2024 ਵਿੱਚ ਰਿਆਤ ਬਾਹਰਾ ਯੂਨੀਵਰਸਿਟੀ ਦੇ ਚਾਂਸਲਰ ਸ਼੍ਰੀ ਗੁਰਵਿੰਦਰ ਸਿੰਘ ਬਾਹਰਾ, ਪੰਜਾਬ ਟੈਕਨੀਕਲ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਪ੍ਰੋ. (ਡਾ.) ਸੁਸ਼ੀਲ ਮਿੱਤਲ ਅਤੇ ਭਾਜਪਾ ਦੇ ਕੌਮੀ ਮੀਤ ਪ੍ਰਧਾਨ ਅਤੇ ਸਾਬਕਾ ਸੰਸਦ ਮੈਂਬਰ ਰਾਜ ਸਭਾ ਅਵਿਨਾਸ਼ ਰਾਏ ਖੰਨਾ ਵੱਲੋਂ ਲਾਂਚ ਕੀਤਾ ਗਿਆ।
ਇਸ ਕੋਂਵੋਕੇਸ਼ਨ ਮੌਕੇ ਪੰਜਾਬ ਦੇ ਰਾਜਪਾਲ ਅਤੇ ਚੰਡੀਗੜ੍ਹ ਦੇ ਪ੍ਰਸ਼ਾਸਕ ਗੁਲਾਬ ਚੰਦ ਕਟਾਰੀਆ ਮੁੱਖ ਮਹਿਮਾਨ ਸਨ। ਸਾਬਕਾ ਸੰਸਦ ਮੈਂਬਰ ਅਵਿਨਾਸ਼ ਰਾਏ ਖੰਨਾ ਨੇ ਇਸ ਪੁਸਤਕ ਦਾ ਅਨੁਮੋਦਨ ਲਿਖਿਆ ਹੈ। ਇਹ ਕਿਤਾਬ ਕਿੱਤਾ, ਪੇਸ਼ੇ, ਜਨੂੰਨ ਅਤੇ ਮਿਸ਼ਨ ਦੇ ਵਿਲੱਖਣ ਸੁਮੇਲ ਨੂੰ ਵਿਲੱਖਣ ਰੂਪ ਵਿੱਚ ਬਿਆਨ ਕਰਦੀ ਹੈ ਜੋ ਵਿਅਕਤੀਆਂ ਨੂੰ ਜੀਵਨ ਵਿੱਚ ਉਹਨਾਂ ਦੇ ਅਸਲ ਉਦੇਸ਼ ਨੂੰ ਖੋਜਣ ਦੇ ਯੋਗ ਬਣਾਉਂਦੀ ਹੈ। ਇਹ ਇੱਕ ਸਿਹਤਮੰਦ ਜੀਵਨ ਜਿਊਣ ਅਤੇ ਖੁਸ਼ਹਾਲ, ਲੰਬੀ ਉਮਰ ਨੂੰ ਉਤਸ਼ਾਹਿਤ ਕਰਨ ਲਈ ਮਾਰਗਦਰਸ਼ਨ ਵੀ ਪ੍ਰਦਾਨ ਕਰਦਾ ਹੈ।
ਲੇਖਕ ਅਸ਼ਵਨੀ ਜੋਸ਼ੀ ਨੇ ਇਸ ਸਨਮਾਨ ਅਤੇ ਪਿਆਰ ਲਈ ਸਾਰਿਆਂ ਦਾ ਤਹਿ ਦਿਲੋਂ ਧੰਨਵਾਦ ਕੀਤਾ।