ਕੇਂਦਰੀ ਘੇਰੇ ਅੰਦਰ ਆਉਂਦੇ ਮੁਲਾਜ਼ਮਾਂ ਲਈ ਘੱਟੋ ਘੱਟ ਉਜਰਤ ਦਰ ਸੋਧੇ ਗਏ
ਉਸ ਵਕਤ ਜਦੋਂ ਦੇਸ਼ ਕੋਵਿਡ 19 ਮਹਾਮਾਰੀ ਦੀ ਦੂਜੀ ਲਹਿਰ ਨਾਲ ਸੰਘਰਸ਼ ਕਰ ਰਿਹਾ ਹੈ , ਭਾਰਤ ਸਰਕਾਰ ਦੇ ਕਿਰਤ ਅਤੇ ਰੁਜ਼ਗਾਰ ਮੰਤਰਾਲੇ ਨੇ ਕੇਂਦਰੀ ਘੇਰੇ ਵਿੱਚ ਵੱਖ ਵੱਖ ਸੂਚੀਬਧ ਰੁਜ਼ਗਾਰਾਂ ਵਿੱਚ ਲੱਗੇ ਕਾਮਿਆਂ ਦੀਆਂ ਵੱਖ ਵੱਖ ਸ਼੍ਰੇਣੀਆਂ ਲਈ ਵੱਡੀ ਰਾਹਤ ਦੇਣ ਲਈ ਵੇਰੀਏਬਲ ਡੀਅਰਨੈੱਸ ਅਲਾਉਂਸ ਦੀ ਦਰ ਨੋਟੀਫਾਈ ਅਤੇ ਸੋਧੀ ਹੈ । ਇਹ 01—04—2021 ਤੋਂ ਲਾਗੂ ਹੋ ਗਈ ਹੈ ।
ਵੀ ਡੀ ਏ ਉਦਯੋਗਿਕ ਕਾਮਿਆਂ ਲਈ ਖ਼ਪਤਕਾਰ ਮੁੱਲ ਅੰਕ , ਕਿਰਤ ਬਿਊਰੋ ਵੱਲੋਂ ਇਹ ਮੁੱਲ ਅੰਕ ਇਕੱਤਰ ਕੀਤਾ ਗਿਆ ਹੈ , ਦੀ ਔਸਤ ਦੇ ਅਧਾਰ ਤੇ ਸੋਧਿਆ ਗਿਆ ਹੈ । ਤਾਜ਼ਾ ਵੀ ਡੀ ਏ ਸੋਧਾਈ ਲਈ ਜੁਲਾਈ ਤੋਂ ਦਸੰਬਰ 2020 ਮਹੀਨਿਆਂ ਦੇ ਔਸਤਨ ਸੀ ਪੀ ਆਈ — ਆਈ ਡਬਲਯੁ ਵਰਤੇ ਗਏ ਹਨ ।
ਸ਼੍ਰੀ ਸੰਤੋਸ਼ ਗੰਗਵਾਰ ਕਿਰਤ ਅਤੇ ਰੁਜ਼ਗਾਰ ਮੰਤਰੀ ਨੇ ਕਿਹਾ ,”ਇਸ ਨਾਲ ਦੇਸ਼ ਭਰ ਵਿੱਚ ਕੇਂਦਰੀ ਘੇਰੇ ਵਿੱਚ ਵੱਖ ਵੱਖ ਸੂਚੀਬਧ ਰੁਜ਼ਗਾਰਾਂ ਵਿੱਚ ਲੱਗੇ 1.50 ਕਰੋੜ ਕਾਮਿਆਂ ਨੂੰ ਲਾਭ ਪਹੁੰਚੇਗਾ । ਵੀ ਡੀ ਏ ਵਿੱਚ ਇਹ ਵਾਧਾ ਇਹਨਾਂ ਕਾਮਿਆਂ ਨੂੰ ਵਿਸ਼ੇਸ਼ ਕਰਕੇ ਮੌਜੂਦਾ ਮਹਾਮਾਰੀ ਸਮੇਂ ਵਿੱਚ ਸਹਾਇਤਾ ਦੇਵੇਗਾ”।
ਸ਼੍ਰੀ ਗੰਗਵਾਰ ਨੇ ਇਸ ਦਾ ਵੀ ਜਿ਼ਕਰ ਕੀਤਾ ਕਿ ਸੀ ਐੱਲ ਸੀ (ਸੀ) ਵੱਲੋਂ ਇਸ ਨੂੰ ਲਾਗੂ ਕਰਨ ਦੇ ਹੁਕਮ ਜਾਰੀ ਕਰ ਦਿੱਤੇ ਗਏ ਹਨ ਅਤੇ ਇਸ ਨੂੰ 01 ਅਪ੍ਰੈਲ 2021 ਤੋਂ ਲਾਗੂ ਕੀਤਾ ਜਾਵੇਗਾ ।
Rates of wages for different categories of employees
Schedule employment |
Category of employees |
Rate of wages including Variable Dearness Allowance Area wise per day (in Rupees) |
||
A |
B |
C |
||
Construction or maintenance of roads or runways or building operations etc. |
Unskilled |
645 |
539 |
431 |
Semi-Skilled/Unskilled Supervisor |
714 |
609 |
505 |
|
Skilled/Clerical |
784 |
714 |
609 |
|
Highly Skilled |
853 |
784 |
714 |
|
Sweeping and Cleaning |
— |
645 |
539 |
431 |
Loading and Unloading workers |
— |
645 |
539 |
431 |
Watch and Ward |
Without Arms |
784 |
714 |
609 |
With Arms |
853 |
784 |
714 |
|
Agriculture |
Unskilled |
411 |
375 |
372 |
|
Semi-Skilled/Unskilled Supervisor |
449 |
413 |
379 |
|
Skilled/Clerical |
488 |
449 |
412 |
|
Highly Skilled |
540 |
502 |
449 |
For Mines employees
Category |
Above Ground |
Below Ground |
Unskilled |
431 |
539 |
Semi-Skilled/Unskilled Supervisor |
539 |
645 |
Skilled/Clerical |
645 |
752 |
Highly Skilled |
752 |
840 |
ਕੇਂਦਰੀ ਘੇਰੇ ਵਿੱਚ ਸੂਚੀਬਧ ਰੁਜ਼ਗਾਰ ਲਈ ਨਿਸ਼ਚਿਤ ਕੀਤੀਆਂ ਗਈਆਂ ਦਰਾਂ ਕੇਂਦਰ ਸਰਕਾਰ , ਰੇਲਵੇ ਪ੍ਰਸ਼ਾਸਨ , ਖਾਣਾ , ਤੇਲ ਫੀਲਡਸ , ਮੇਜਰ ਬੰਦਰਗਾਹਾਂ ਅਤੇ ਕੇਂਦਰ ਸਰਕਾਰ ਵੱਲੋਂ ਸਥਾਪਿਤ ਕਿਸੇ ਵੀ ਕਾਰਪੋਰੇਸ਼ਨ ਤਹਿਤ ਆਉਂਦੀਆਂ ਸੰਸਥਾਵਾਂ ਤੇ ਲਾਗੂ ਹੋਣਗੀਆਂ । ਇਹ ਦਰਾਂ ਕੰਟਰੈਕਟ ਤੇ ਕੈਜ਼ੂਅਲ ਮੁਲਾਜ਼ਮਾਂ / ਕਾਮਿਆਂ ਤੇ ਵੀ ਬਰਾਬਰ ਲਾਗੂ ਹੋਣਗੀਆਂ ।
ਕੇਂਦਰੀ ਘੇਰੇ ਵਿੱਚ ਘੱਟੋ ਘੱਟ ਉਜਰਤਾਂ ਐਕਟ ਨੂੰ ਚੀਫ ਕਿਰਤ ਕਮਿਸ਼ਨਰ (ਕੇਂਦਰ) ਦੇਸ਼ ਭਰ ਵਿੱਚ ਕੇਂਦਰ ਘੇਰੇ ਵਿੱਚ ਸੂਚੀਬਧ ਰੁਜ਼ਗਾਰ ਵਿੱਚ ਲੱਗੇ ਮੁਲਾਜ਼ਮਾਂ ਲਈ ਲਾਗੂ ਕਰਾਉਣਾ ਯਕੀਨੀ ਬਣਾਏਗਾ ।