Punjab

ਉਦਯੋਗ ਭਵਨ ਪਹੁੰਚੇ ਰੀਤ ਮਹਿੰਦਰ ਸਿੰਘ ਦਾ ਪਵਨ ਦੀਵਾਨ ਨੇ ਕੀਤਾ ਸਨਮਾਨ

ਚੰਡੀਗੜ੍ਹ, 22 ਮਈ: ਪੰਜਾਬ ਲਾਰਜ ਇੰਡਸਟਰੀਅਲ ਡਿਵੈਲਪਮੈਂਟ ਬੋਰਡ ਦੇ ਚੇਅਰਮੈਨ ਪਵਨ ਦੀਵਾਨ ਵੱਲੋਂ ਇੰਡੀਅਨ ਓਵਰਸੀਜ ਕਾਂਗਰਸ ਕਨੇਡਾ ਦੇ ਜਨਰਲ ਸਕੱਤਰ ਰੀਤ ਮਹਿੰਦਰ ਸਿੰਘ ਦਾ ਉਦਯੋਗ ਭਵਨ ਚ ਆਯੋਜਿਤ ਇਕ ਮੀਟਿੰਗ ਦੌਰਾਨ ਸਨਮਾਨ ਕੀਤਾ ਗਿਆ। ਜਿੱਥੇ ਐਨ.ਆਰ.ਆਈ ਸਮਾਜ ਨਾਲ ਜੁੜੇ ਵੱਖ-ਵੱਖ ਵਿਸ਼ਿਆਂ ਤੇ ਵੀ ਚਰਚਾ ਹੋਈ।
ਇਸ ਦੌਰਾਨ ਦੀਵਾਨ ਨੇ ਵਿਦੇਸ਼ਾਂ ਚ ਰਹਿ ਕੇ ਉਥੋਂ ਦੀ ਤਰੱਕੀ ਚ ਅਹਿਮ ਯੋਗਦਾਨ ਪਾਉਣ ਵਾਲੇ ਐੱਨ.ਆਰ.ਆਈ ਭਾਈਚਾਰੇ ਦੀ ਸ਼ਲਾਘਾ ਕੀਤੀ। ਦੀਵਾਨ ਨੇ ਕਿਹਾ ਕਿ ਵਿਦੇਸ਼ਾਂ ਚ ਵਸਣ ਵਾਲੇ ਪੰਜਾਬੀਆਂ ਨੇ ਆਪਣੀ ਮਿਹਨਤ ਨਾਲ ਭਾਰਤ ਤੇ ਖਾਸ ਕਰਕੇ ਪੰਜਾਬ ਦਾ ਨਾਂਮ ਵਿਦੇਸ਼ਾਂ ਚ ਰੋਸ਼ਨ ਕੀਤਾ ਹੈ ਜਿਹੜੇ ਸਮੇਂ ਸਮੇਂ ਤੇ ਆਪਣੇ ਪਿੰਡਾਂ ਦੇ ਵਿਕਾਸ ਚ ਵੀ ਯੋਗਦਾਨ ਪਾਉਂਦੇ ਹਨ। ਉਨ੍ਹਾਂ ਨੇ ਐਨ.ਆਰ.ਆਈ ਭਾਈਚਾਰੇ ਨੂੰ ਪੰਜਾਬ ਅਤੇ ਖ਼ਾਸ ਕਰਕੇ ਸਿੱਖਿਆ ਅਤੇ ਸਿਹਤ ਖੇਤਰਾਂ ਵਿੱਚ ਵੀ ਯੋਗਦਾਨ ਦੇਣ ਦੀ ਅਪੀਲ ਕੀਤੀ, ਤਾਂ ਜੋ ਲੋਕਾਂ ਦਾ ਜੀਵਨ ਪੱਧਰ ਹੋਰ ਉੱਚਾ ਕੀਤਾ ਜਾ ਸਕੇ। ਇਸ ਤਰ੍ਹਾਂ ਉਨ੍ਹਾਂ ਨੇ ਇੰਡੀਅਨ ਓਵਰਸੀਜ਼ ਕਾਂਗਰਸ ਕੈਨੇਡਾ ਦੇ ਪ੍ਰਧਾਨ ਅਮਰਪ੍ਰੀਤ ਔਲਖ ਵੱਲੋਂ ਕਰੋਨਾ ਕਾਲ ਵਿਚ ਕੈਨੇਡਾ ਚ ਕੀਤੇ ਗਏ ਸਮਾਜ ਸੇਵੀ ਕੰਮਾਂ ਨੂੰ ਸਰਾਹਿਆ।
ਜਦਕਿ ਰੀਤ ਮਹਿੰਦਰ ਸਿੰਘ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦਾ ਧੰਨਵਾਦ ਕੀਤਾ, ਜਿਨ੍ਹਾਂ ਨੇ ਪੰਜਾਬ ਅੰਦਰ ਐੱਨ.ਆਰ.ਆਈ ਸਮਾਜ ਦੇ ਹੱਕਾਂ ਦੀ ਮਜ਼ਬੂਤੀ ਵਾਸਤੇ ਕਦਮ ਚੁੱਕੇ ਹਨ, ਜਿਹੜੇ ਪਿਛਲੀ ਸਰਕਾਰ ਦੌਰਾਨ ਹੋ ਰਹੀ ਧੱਕੇਸ਼ਾਹੀ ਤੋਂ ਪ੍ਰੇਸ਼ਾਨ ਸਨ। ਇਸ ਮੌਕੇ ਈਸ਼ਵਿੰਦਰ ਸਿੰਘ ਗੁਰਾਇਆ ਅਤੇ ਗੁਰਦੀਪ ਸਿੰਘ ਆਹਲੂਵਾਲੀਆ ਵੀ ਮੌਜੂਦ ਸਨ।

Related Articles

Leave a Reply

Your email address will not be published. Required fields are marked *

Back to top button
error: Sorry Content is protected !!