PunjabRegional

ਭਾਜਪਾ ਐੱਮਪੀ ਪ੍ਰੱਗਿਆ ਠਾਕੁਰ ਵਿਰੁੱਧ ਲੋਕਾਂ ਨੂੰ ਕਰੋਨਾ ਦੇ ਇਲਾਜ਼ ਬਾਰੇ ਗੁੰਮਰਾਹ ਕਰਨ ਦਾ ਕੇਸ ਦਰਜ ਹੋਵੇ: ਰਾਜਿੰਦਰ ਸਿੰਘ ਬਡਹੇੜੀ

ਭਾਜਪਾ ਐੱਮਪੀ ਪ੍ਰੱਗਿਆ ਠਾਕੁਰ ਵਿਰੁੱਧ ਲੋਕਾਂ ਨੂੰ ਕਰੋਨਾ ਦੇ ਇਲਾਜ਼ ਬਾਰੇ ਗੁੰਮਰਾਹ ਕਰਨ ਦਾ ਕੇਸ ਦਰਜ ਹੋਵੇ: ਰਾਜਿੰਦਰ ਸਿੰਘ ਬਡਹੇੜੀ
ਚੰਡੀਗੜ੍ਹ:
ਪ੍ਰਮੁੱਖ ਕਿਸਾਨ ਆਗੂ, ਆਲ ਇੰਡੀਆ ਜੱਟ ਮਹਾਂਸਭਾ ਦੇ ਰਾਸ਼ਟਰੀ ਡੈਲੀਗੇਟ ਤੇ ਚੰਡੀਗੜ੍ਹ ਇਕਾਈ ਦੇ ਪ੍ਰਧਾਨ ਸਰਦਾਰ ਰਾਜਿੰਦਰ ਸਿੰਘ ਬਡਹੇੜੀ ਨੇ ਕਿਹਾ ਹੈ ਕਿ ਭਾਜਪਾ ਐੱਮਪੀ ਪ੍ਰੱਗਿਆ ਠਾਕੁਰ ਵਿਰੁੱਧ ਕੇਸ ਦਰਜ ਹੋਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਇਹ ਸੰਸਦ ਮੈਂਬਰ ਜਿਸ ਤਰੀਕੇ ਗਊ–ਮੂਤਰ ਨਾਲ ਕੋਰੋਨਾ–ਵਾਇਰਸ ਦਾ ਇਲਾਜ ਕਰਨ ਦੀ ਗੱਲ ਕਰਦੇ ਹਨ, ਉਹ ਆਮ ਜਨਤਾ ਲਈ ਪੂਰੀ ਤਰ੍ਹਾਂ ਗੁੰਮਰਾਹਕੁੰਨ ਹੈ। ਦੇਸ਼ ਦੀ ਭੋਲੀ–ਭਾਲੀ ਜਨਤਾ ਭਾਜਪਾ ਆਗੂਆਂ ਦੇ ਅਜਿਹੇ ਬਿਆਨਾਂ ਤੋਂ ਕੁਰਾਹੇ ਪੈ ਸਕਦੀ ਹੈ ਤੇ ਵੱਡਾ ਨੁਕਸਾਨ ਹੋ ਸਕਦਾ ਹੈ।
ਸ. ਰਾਜਿੰਦਰ ਸਿੰਘ ਬਡਹੇੜੀ ਨੇ ਕੇਂਦਰੀ ਸਿਹਤ ਮੰਤਰੀ ਡਾ. ਹਰਸ਼ ਵਰਧਨ ਤੋਂ ਮੰਗ ਕੀਤੀ ਕਿ ਉਹ ਇਸ ਮਾਮਲੇ ’ਚ ਤੁਰੰਤ ਦਖ਼ਲ ਦੇਣ ਤੇ ਲੋਕਾਂ ਨੂੰ ਸਮਝਾਉਣ ਕਿ ਉਹ ਵਿਗਿਆਨਕ ਤਰੀਕੇ ਨਾਲ ਮਾਸਕ ਪਹਿਨਣ, ਸਮਾਜਕ ਦੂਰੀ ਬਣਾ ਕੇ ਰੱਖਣ ਤੇ ਸੈਨੀਟਾਇਜ਼ੇਸ਼ਨ ਦਾ ਪੂਰਾ ਖ਼ਿਆਲ ਰੱਖਣ।
ਸ. ਬਡਹੇੜੀ ਨੇ ਇਹ ਵੀ ਕਿਹਾ ਕਿ ਹਰੇਕ ਵਿਅਕਤੀ ਨੂੰ ਆਪਣੇ ਨਿਜੀ ਜਾਂ ਪਰਿਵਾਰਕ ਡਾਕਟਰ ਦੀ ਸਲਾਹ ਨਾਲ ਜ਼ਰੂਰ ਹੀ ਕੋਰੋਨਾ ਵੈਕਸੀਨ ਲਗਵਾ ਲੈਣੀ ਚਾਹੀਦੀ ਹੈ।
ਉਨ੍ਹਾਂ ਕਿਹਾ ਕਿ ਬਾਬਾ ਰਾਮਦੇਵ ਵਾਂਗ ਹੁਣ ਪ੍ਰੱਗਿਆ ਠਾਕੁਰ ਵੀ ਲੋਕਾਂ ਨੂੰ ਗ਼ਲਤ ਤੇ ਗ਼ੈਰ–ਵਿਗਿਆਨਕ ਸਲਾਹਾਂ ਦੇਣ ਲੱਗ ਪਏ ਹਨ; ਉਨ੍ਹਾਂ ਵਿਰੁੱਧ ਜ਼ਰੂਰ ਹੀ ਕਾਨੂੰਨੀ ਕਾਰਵਾਈ ਹੋਣੀ ਚਾਹੀਦੀ ਹੈ। ਕਿਸਾਨ ਆਗੂ ਸ. ਬਡਹੇੜੀ ਨੇ ਕਿਹਾ ਕਿ ਕੋਰੋਨਾ–ਵਾਇਰਸ ਨਿੱਤ ਆਪਣਾ ਵੇਰੀਐਂਟ ਬਦਲ ਰਿਹਾ ਹੈ – ਇਸੇ ਲਈ ਕੁਝ ਮਾਮਲਿਆਂ ’ਚ ਵੈਕਸੀਨ ਤੋਂ ਬਾਅਦ ਵੀ ਕੋਰੋਨਾ–ਵਾਇਰਸ ਹਮਲਾ ਕਰ ਰਿਹਾ ਹੈ।
ਸ. ਬਡਹੇੜੀ ਨੇ ਲੋਕਾਂ ਨੂੰ ਸਲਾਹ ਦਿੱਤੀ ਕਿ ਇਹ ਵੇਲਾ ਬਹੁਤ ਨਾਜ਼ੁਕ ਹੈ ਤੇ ਕੋਰੋਨਾ ਵਾਇਰਸ ਦੇ ਮਾਮਲੇ ’ਚ ਬਿਲਕੁਲ ਵੀ ਕੋਤਾਹੀ ਨਹੀਂ ਵਰਤਣੀ ਚਾਹੀਦੀ; ਕੋਵਿਡ ਪ੍ਰੋਟੋਕੋਲ ਦਾ ਪੂਰਾ ਖ਼ਿਆਲ ਰੱਖਣਾ ਚਾਹੀਦਾ ਹੈ।
ਦੱਸ ਦੇਈਏ ਕਿ ਪ੍ਰੱਗਿਆ ਠਾਕੁਰ ਨੇ ਜਦ ਤੋਂ ਗਊ–ਮੂਤਰ ਨਾਲ ਕੋਰੋਨਾ–ਵਾਇਰਸ ਦਾ ਇਲਾਜ ਕਰਨ ਬਾਰੇ ਬਿਆਨ ਦਿੱਤਾ ਹੈ, ਤਦ ਤੋਂ ਸੋਸ਼ਲ ਮੀਡੀਆ ਅਤੇ ਵਿਦੇਸ਼ੀ ਅਖ਼ਬਾਰਾਂ ’ਚ ਇਸ ਦਾ ਮਜ਼ਾਕ ਉੱਡ ਰਿਹਾ ਹੈ। ਸ. ਬਡਹੇੜੀ ਨੇ ਕਿਹਾ ਕਿ ਅਜਿਹੀਆਂ ਗ਼ਲਤ ਬਿਆਨਬਾਜ਼ੀਆਂ ਨਾਲ ਭਾਰਤ ਦਾ ਅਕਸ ਸਮੁੱਚੇ ਵਿਸ਼ਵ ਵਿੱਚ ਖ਼ਰਾਬ ਹੁੰਦਾ ਹੈ। ਉਨ੍ਹਾਂ ਕਿਹਾ ਕਿ ਜੇ ਗਊ–ਮੂਤਰ ਨਾਲ ਕੋਰੋਨਾ–ਵਾਇਰਸ ਦਾ ਇਲਾਜ ਸੰਭਵ ਹੁੰਦਾ, ਤਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਕੋਰੋਨਾ–ਵੈਕਸੀਨ ਲਗਵਾਉਣ ਦੀਆਂ ਅਪੀਲਾਂ ਕਰਨ ਦੀ ਲੋੜ ਨਾ ਪੈਂਦੀ।

भाजपा सांसद प्रज्ञा ठाकुर के विरुद्ध लोगों को गुमराह करने का केस दर्ज होः राजिन्दर सिंह बडहेड़ी

चण्डीगढ़ः
प्रमुख किसान नेता, ऑल इण्डिया जट्ट महासभा के राष्ट्रीय डैलीगेट व चण्डीगढ़ के राज्याध्यक्ष स. राजिन्दर सिंह बडहेड़ी ने महा है कि भाजपा सांसद प्रज्ञा ठाकुर के विरुद्ध केस दर्ज होना चाहिए। उन्होंने कहा कि यह संसद सदस्य जिस ढंग से गौमूत्र से कोरोना-वायरस का उपचार करने की बात करती हैं, वह आम जनता हेतु पूर्णतया गुमराहकुन है। देश की भोली-भाली जनता भाजपा नेताओं के ऐसे वक्तव्यों से भटक सकती है तथा ऐसी परिस्थिति में बड़ी क्षति भी हो सकती है।

स. राजिन्दर सिंह बडहेड़ी ने केन्द्रीय स्वास्थ्य मंत्री डॉ. हर्षवर्द्धन से मांग की कि वह इस मामले में तत्काल दख़्ल दे व लोगों को समझाएं कि वे वैज्ञानिक ढंग से मास्क पहनें, सामाजिक दूरी बना कर रखें तथा सैनेटाईज़ेशन का पूर्णतया ख़्याल रखें।

स. बडहेड़ी ने यह भी कहा कि प्रत्येक व्यक्ति को अपनी निजी अथवा पारिवारिक चिकित्सक के परामर्श के पश्चात् अवश्य ही कोरोना वैक्सीन लगवा लेनी चाहिए।

उन्होंने कहा कि बाबा रामदेव की तरह अब प्रज्ञा ठाकुर भी लोगों को ग़लत व ग़ैर-वैज्ञानिक परामर्श देने लगे हैं; उनके विरुद्ध अवश्य ही कानूनी कार्यवाही होनी चाहिए। किसान नेता स. बडहेड़ी ने कहा कि कोरोना-वायरस नित्य अपना वेरिएन्ट परिवर्तित कर रहा है – अतः कुछ मामलों में वैक्सीन लगने के उपरान्त भी कोरोना-वायरस आक्रमण कर रहा है।

स. बडहेड़ी ने लोगों को सलाह दी कि यह समय अत्यंत नाज़ुक है तथा कोरोना वायरस के मामले में लापरवाही कदापि नहीं बरतनी चाहिए; कोविड प्रोटोकोल का पूर्णतया ख़्याल रखना चाहिए।

बता दें कि प्रज्ञा ठाकुर ने जब से गौमूत्र से कोरोना-वायरस का उपचार करने संबंधी ब्यान दिया है, तभी से सोशल मीडिया व विदेशी समाचार-पत्रों में इस का उपहास उड़ाया जा रहा है। स. बडहेड़ी ने कहा कि ऐसी ग़लत ब्यानबाज़ियों से भारत की छवि समस्त विश्व में ख़राब होती है। उन्होंने कहा कि यदि गौमूत्र से कोरोना-वायरस का उपचार संभव होता, तो प्रधान मंत्री नरेन्द्र मोदी को कोरोना-वैक्सीन लगवाने की अपीलें करने की आवश्यकता न पड़ती।

BJP MP Pragya Thakur should be booked for misleading people: Rajinder Singh Badheri

Chandigarh:
Prominent farmer leader, National Delegate of All India Jatt Mahasabha and President of Chandigarh unit S. Rajinder Singh Badheri has said that a case should be registered against BJP MP Pragya Thakur. He said that the manner in which the MP talked about treating Corona-Virus with cow urine – it was completely misleading to the general public. The naive masses of the country may be misled by such statements of the BJP leaders and may suffer great loss.

Mr. Rajinder Singh Badheri demanded from Union Health Minister Dr. Harsh Vardhan that should immediately intervene in the matter and persuade the people to wear masks in a scientific manner, maintain social distance and take full care of sanitation.

Mr. Badheri also said that everyone should get the corona vaccine on the advice of their personal or family doctor.

He said that like Baba Ramdev now Pragya Thakur has also started giving wrong and unscientific advice to the people; They must be prosecuted. Farmer leader S. Badheri said the corona-virus is changing its variant daily – that’s why in some cases the corona-virus is attacking even after the vaccine.

Mr. Badheri advised the people that this time is very critical and the corona virus should not be neglected at all; The COVID protocol must be taken into account.

It may be mentioned that ever since Pragya Thakur made a statement about treating corona virus with cow urine, it has been ridiculed on social media and in foreign newspapers. Mr. Badheri said that such misrepresentations tarnish India’s image in the world. He said that if it was possible to cure corona virus with cow urine, then there would be no need for Prime Minister Narendra Modi to appeal for having Corona vaccine.

Related Articles

Leave a Reply

Your email address will not be published. Required fields are marked *

Back to top button
error: Sorry Content is protected !!