ਮੁਲਾਜ਼ਮਾਂ ਜੱਥੇਬੰਦੀਆਂ ਵੱਲੋਂ ਕੋਵਿਡ-19 ਨਾਲ ਮ੍ਰਿਤਕ ਕਰਮਚਾਰੀਆਂ ਲਈ ਐਕਸ ਗ੍ਰੇਸ਼ੀਆਂ ਗ੍ਰਾਂਟ ਦੀ ਕੀਤੀ ਮੰਗ
ਚੰਡੀਗੜ੍ਹ 18 ਮਈਆਂ 2021 ( ) ਅੱਜ ਪੰਜਾਬ ਸਿਵਲ ਸਕੱਤਰੇਤ ਦੀ ਜੁਆਇੰਟ ਐਕਸ਼ਨ ਕਮੇਟੀ ਦਾ ਇੱਕ ਵਫਦ ਪ੍ਰਮੁੱਖ ਸਕੱਤਰ ਆਮ ਰਾਜ ਪ੍ਰਬੰਧ ਵਿਭਾਗ ਤੇ ਪ੍ਰਸੋਨਲ ਅਤੇ ਪ੍ਰਮੁੱਖ ਸਕੱਤਰ ਵਿੱਤ ਨੂੰ ਮਿਲੇ । ਉਨ੍ਹਾਂ ਵੱਲੋਂ ਵਿੱਤ ਵਿਭਾਗ ਦੀ ਪੈਨਸ਼ਨ ਪਾਲਿਸੀ ਅਤੇ ਤਾਲਮੇਲ ਸ਼ਾਖਾ ਵੱਲੋਂ ਜਾਰੀ ਪੱਤਰ ਮਿਤੀ 08.05.2020 ਵਿੱਚ ਫਰੰਟਲਾਈਨ ਵਰਕਰਾਂ ਲਈ 50 ਲੱਖ ਦੇ ਐਕਸ ਗ੍ਰੇਸ਼ੀਆ ਗ੍ਰਾਂਟ ਦੇਣ ਦੇ ਉਪਬੰਧ ਦਾ ਹਵਾਲਾ ਦਿੰਦਿਆਂ ਮੰਗ ਕੀਤੀ ਕਿ ਪੰਜਾਬ ਸਿਵਲ ਸਕੱਤਰੇਤ ਵਿਖੇ ਵੀ ਮੁਲਾਜ਼ਮ ਲਗਾਤਾਰ ਦਫਤਰ ਆ ਰਹੇ ਹਨ। ਇਹ ਮੁਲਾਜ਼ਮ ਵੀ ਪਲਲਿਕ ਡੀਲਿੰਗ ਕਰ ਰਹੇ ਹਨ ਅਤੇ ਕੋਰੋਨਾ ਨਾਲ ਸੰਕ੍ਰਮਿਤ ਹੋ ਰਹੇ ਹਨ। ਇਨ੍ਹਾਂ ਮੁਲਾਜ਼ਮਾਂ ਵਿੱਚੋਂ 3-4 ਮੁਲਾਜ਼ਮਾਂ ਦੀ ਕੋਰੋਨਾ ਕਰਕੇ ਮੌਤ ਵੀ ਹੋ ਚੁੱਕੀ ਹੈ। ਜੱਥੇਬੰਦੀ ਦੇ ਜਨਰਲ ਸਕੱਤਰ ਸੁਖਚੈਨ ਸਿੰਘ ਖਹਿਰਾ ਨੇ ਦੱਸਿਆ ਕਿ ਸਰਕਾਰ ਨੇ ਵਧੀਆ ਫੈਸਲਾ ਲੈਂਦਿਆਂ ਕੋਵਿਡ ਨਾਲ ਮ੍ਰਿਤਕ ਕਰਮਚਾਰੀਆਂ ਲਈ ਐਕਸ ਗ੍ਰੇਸ਼ੀਆ ਦਾ ਉਪਬੰਧ ਕੀਤਾ ਹੈ। ਹਾਲ ਵਿੱਚ ਹੀ ਮਾਨਤਾ ਪ੍ਰਾਪਤ ਪੱਤਰਕਾਰਾਂ ਨੂੰ ਵੀ, ਜੋ ਕਿ ਕੋਵਿਡ ਦੌਰਾਨ ਜੋਖਿਮ ਲੈਕੇ ਪੱਤਰਕਾਰਿਤਾ ਕਰ ਰਹੇ ਹਨ, ਐਕਸ ਗ੍ਰੇਸ਼ੀਆ ਦੇਣ ਦਾ ਉਪਬੰਧ ਕੀਤਾ ਹੈ ਜੋ ਕਿ ਸ਼ਲਾਘਾਯੋਗ ਹੈ। ਉਨ੍ਹਾਂ ਕਿਹਾ ਬਾਕੀ ਮੁਲਾਜ਼ਮ ਵੀ ਜਾਨ ਜੋਖਿਮ ਵਿੱਚ ਪਾਕੇ ਸਰਕਾਰ ਦੇ ਮੋਢੇ ਨਾਲ ਮੋਢਾ ਲਗਾਕੇ ਕੋਰੋਨਾ ਦੌਰਾਨ ਕੰਮ ਕਰ ਰਹੇ ਹਨ। ਇਸ ਲਈ ਬਾਕੀ ਮੁਲਾਜ਼ਮ ਜੋ ਕਿ ਕੋਰੋਨਾ ਕਰਕੇ ਫੌਤ ਹੋਏ ਹਨ, ਨੂੰ ਵੀ ਐਕਸ ਗ੍ਰੇਸ਼ੀਆ ਗ੍ਰਾਂਟ ਵਜੋਂ 50 ਲੱਖ ਰੁਪਏ ਦੇਣ ਦਾ ਉਪਬੰਧ ਕੀਤਾ ਜਾਵੇ। ਇਸ ਤੋਂ ਇਲਾਵਾ ਦਰਜਾ-4 ਕਰਮਚਾਰੀਆਂ ਦੀਆਂ ਪਦ ਉੱਨਤੀਆਂ ਅਤੇ ਖਾਲੀ ਅਸਾਮੀਆਂ ਭਰਨ ਸਬੰਧੀ ਵੀ ਬੇਨਤੀ ਕੀਤੀ।
ਸੁਖਚੈਨ ਸਿੰਘ ਖਹਿਰਾ ਨੇ ਦੱਸਿਆ ਕਿ ਰਾਜ ਵਿੱਚ ਕੰਮ ਕਰ ਰਹੇ ਆਊਟਸੋਰਸ/ਕਟਰੈਕਚੁਅਲ ਕਰਮਚਾਰੀਆਂ ਦੀਆਂ ਅਸਾਮੀਆਂ ਨੂੰ ਮਿਤੀ 01.04.2021 ਤੋਂ 31.03.2022 ਤੱਕ ਚੱਲਦਾ ਰੱਖਣ ਦੀ ਪ੍ਰਵਾਨਗੀ ਦੇਣ ਸੰਬਧੀ ਵੀ ਪ੍ਰਮੁੱਖ ਸਕੱਤਰ, ਵਿੱਤ ਜੀ ਨੂੰ ਦੁਬਾਰਾ ਬੇਨਤੀ ਕੀਤੀ। ਪ੍ਰਮੁੱਖ ਸਕੱਤਰ, ਵਿੱਤ ਵੱਲੋਂ ਸਹਿਮਤੀ ਪ੍ਰਗਾਟਾਉਂਦਿਆਂ ਇਸ ਸਬੰਧੀ ਸ਼੍ਰੀਘਰ ਲੋੜੀਂਦੀ ਕਾਰਵਾਈ ਕਰਨ ਦਾ ਭਰੋਸਾ ਦਿੱਤਾ। ਇਸ ਮੌਕੇ ਦਰਜਾ-4 ਕਰਮਚਾਰੀਆਂ ਐਸੋਸੀਏਸ਼ਨ ਦੇ ਪ੍ਰਧਾਨ ਬਲਰਾਜ ਸਿੰਘ ਦਾਊਂ, ਪੰਜਾਬ ਸਿਵਲ ਸਕੱਤਰੇਤ ਸਟਾਫ ਐਸੋਸੀਏਸ਼ਨ ਦੇ ਜਨਰਲ ਸਕੱਤਰ ਗੁਰਪ੍ਰੀਤ ਸਿੰਘ, ਕੋਆਰਡੀਨੇਟਰ ਸੁਸ਼ੀਲ ਕੁਮਾਰ, ਮਿਥੁਨ ਚਾਵਾਲਾ, ਆਫੀਸਰਜ਼ ਐਸੋਸੀਏਸ਼ਨ ਦੇ ਜਨਰਲ ਸਕੱਤਰ ਗੁਰਵਿੰਦਰ ਸਿੰਘ ਭਾਟੀਆ ਅਤੇ ਸੀਨੀਅਰ ਮੀਤ ਪ੍ਰਧਾਨ ਪੁਰਸ਼ੋਤਮ ਕੁਮਾਰ ਹਾਜਿਰ ਸਨ।