सांप्रदायिक विभाजन को तूल देने के भद्दे यत्न आपको उलटे पड़ेंगे-मुख्य मंत्री ने मलेरकोटला संबंधी की गईं टिप्पणियों के लिए भाजपा को लगाई फटकार
योगी की टिप्पणियों को तोते की तरह रटने के लिए भाजपा नेताओं की सख़्त आलोचना, योगी स्वयं अपने राज्य को तबाह करने के लिए तत्पर
भाजपा नेताओं को पंजाब और मलेरकोटला के इतिहास पढऩे के लिए कहा, ऐतिहासिक किताबें भेजने की भी की पेशकश
चंडीगढ़, 16 मई:
पंजाब के मुख्यमंत्री कैप्टन अमरिन्दर सिंह ने आज योगी आदित्यनाथ द्वारा मलेरकोटला के बारे में की गईं भडक़ाऊ टिप्पणियों को तोते की तरह रटने के लिए भाजपा के राष्ट्रीय और प्रांतीय नेताओं पर तीखा हमला बोलते हुए फटकार लगाई कि शान्ति प्रिय पंजाबियों के दरमियान सांप्रदायिक विभाजन डालने की आपकी भद्दी चालें आपको उलटी पड़ेंगी।
कैप्टन अमरिन्दर सिंह ने कहा कि भाजपा नेता पंजाब में सांप्रदायिक विभाजन को तूल देने के यत्न कर रहे हैं जो उनको उलटी पड़ेंगी। उन्होंने उत्तर प्रदेश के मुख्यमंत्री के हक में बिना सोचे समझे कूद पडऩे के लिए भाजपा नेताओं की आलोचना करते हुए कहा कि योगी जो स्वयं अपने राज्य को तबाह कर देने के लिए तत्पर है, और उसका राज्य पूरी तरह गैर-कानूनी, सांप्रदायिक और जाति विभाजन एवं शासन की नालायकी से जूझ रहा है और यहाँ तक यू.पी. सरकार द्वारा कोविड की स्थिति को भी बेहूदगी से निपटा जा रहा है, जहाँ अपने प्रियजनों की जान बचाने की मदद के लिए दुहाई डालने वालों के खि़लाफ़ केस दर्ज किए जा रहे हैं।
मुख्यमंत्री ने कहा, ‘‘डॉ. बी.आर. अम्बेदकर की अध्यक्षता अधीन संवैधानिक सभा ने हमें धर्म-निरपेक्ष लोकतंत्र प्रदान किया था, जबकि दूसरी ओर जो भी योगी प्राप्त कर रहे हैं, वह मुल्क के धर्म-निरपेक्ष ताने-बाने को तबाह कर रहा है। उन्होंने कहा कि भाजपा ने नसलभेदी, सांप्रदायिक नीतियाँ और राजनीति के द्वारा बड़े योजनाबद्ध ढंग से मुल्क के धर्म-निरपेक्ष चरित्र को तबाह करने की कोशिश की। उन्होंने सी.ए.ए. के साथ-साथ हाल ही में किसानों के शांतमयी आंदोलन को सांप्रदायिक रंगत देने की कोशिशों का हवाला दिया, जो अपनी जि़ंदगी और रोज़ी-रोटी के लिए जद्दोजहद कर रहे हैं।
साल 2002 में गुजरात से 2021 में पश्चिमी बंगाल के समय से लेकर मुल्क भर में सांप्रदायिक नफऱत और हिंसा फैलाने के लिए भाजपा के लहु से लथ-पथ इतिहास का जि़क्र करते हुए कैप्टन अमरिन्दर सिंह ने कहा कि यहाँ तक कि साल 1984 के दिल्ली दंगों में भी उन्होंने निजी तौर पर तुगलक रोड पुलिस थाने में 22 भाजपा समर्थकों के खि़लाफ़ शिकायतें देखीं थीं, जिन्होंने हिंसा को बढ़ावा दिया। मुख्यमंत्री ने कहा कि ऐसा नजऱ आता है कि पंजाब में भी राज्य की अमन-शान्ति को भंग करने के लिए बेअदबी के मामले भाजपा की निगरानी में घटे थे, जो उस समय पर शिरोमणि अकाली दल के साथ गठजोड़ के होते हुए सत्ता में था।
मुख्यमंत्री ने कहा कि जहाँ तक योगी के उत्तर प्रदेश का सम्बन्ध है, केंद्रीय गृह मंत्री के दिसंबर, 2018 में लोक सभा में दिए बयान के हवाले से मीडिया रिपोर्टों के मुताबिक साल 2014 के मुकाबले साल 2017 में मुल्क में सांप्रदायिक हिंसा के मामले 32 प्रतिशत बढ़े थे। रिपोर्टों के मुताबिक भारत में घटी कुल 822 घटनाओं में से उत्तर प्रदेश में सांप्रदायिक हिंसा की 195 घटनाएँ घटी थीं, जिनमें 44 व्यक्ति मारे गए और 542 लोग ज़ख्मी हुए थे। मुख्यमंत्री ने उस समय से स्थिति और भी बदतर हुई है।
अपने राज्य के साथ इसकी तुलना करते हुए मुख्यमंत्री ने कहा कि पंजाब का इतिहास एकजुटता के साथ रहने वाले समूहों में से एक है। ‘‘महाराजा रणजीत सिंह के समय से या हमारे सतलुज राज्यों में कभी सांप्रदायिक तनाव नहीं हुआ था। दरअसल, महाराजा रणजीत सिंह के बहुत से मंत्री मुसलमान और हिंदु थे। फक़ीर अज़ीज़ुद-दीन और उसके भाई, नूरुद-दीन और इमामूद-दीन रणजीत सिंह के दरबार में मंत्री थे। उनका कमांडर-इन-चीफ़ दीवान मोहकम चंद हिंदु था। उनके तोपखाने में भी मुसलमान थे और कोई भी और भाईचारा उनके तोपखाने का हिस्सा नहीं था। अपने पिता के समय को याद करते हुए कैप्टन अमरिन्दर ने कहा कि पटियाले के समकालीन प्रधानमंत्री एक मुसलमान नवाब लियाकत हयात खान थे, जबकि राजस्व मंत्री कश्मीरी राजा दयाकिशन कॉल और वित्त मंत्री श्री गौनलेट ब्रिटिश नागरिक थे। सरदार पानीकर (दक्षिणी भारतीय), जो बाद में चीन में भारत के राजदूत बने और श्री रैना, जो नहरू परिवार से सम्बन्धित थे, भी मंत्री थे। मुख्यमंत्री ने कहा, ‘‘उस समय सामथ्र्य पर ज़ोर था ना कि धर्म पर और इसी तरह अब तक है।’’ मुख्यमंत्री ने कहा कि उन्होंने और उनकी सरकार के धर्म निरपेक्ष अक्स को भाजपा की प्रामाणिकता की ज़रूरत नहीं थी। यह कहते हुए कि योगी के मूर्खता भरे बयान का समर्थन करने से पहले मेरे भाजपा साथियों को पंजाब का इतिहास पढ़ लेना चाहिए। मुख्यमंत्री ने कहा कि उनको यह नहीं भूलना चाहिए कि 1965 की लड़ाई में यह सी.क्यू.एम.एच. अब्दुल हामिद थे, जिसने असल उत्तर में अपनी जान का बलिदान दिया, जिसके लिए उसको ‘परमवीर चक्र’ से सम्मानित किया गया।
मुख्यमंत्री ने कहा कि मलेरकोटला के मामले में यह स्पष्ट है कि भाजपा के नेता यह नहीं जानते कि यह मलेरकोटला के नवाब शेर मोहम्मद खान थे, जिन्होंने खड़े होकर सरहिन्द के समकालीन शासक का विरोध किया था, जो श्री गुरु गोबिन्द सिंह जी के छोटे साहिबज़ादे को जीवित दीवारों में चिनवा रहा था।
मलेरकोटला को जि़ला घोषित किए जाने की आलोचना में बयान जारी कर रहे बी.जी.पी. नेताओं पर बरसते हुए जिसको उन्होंने लम्बे समय से चली आ रही माँग बताया, कैप्टन अमरिन्दर ने कहा कि ‘‘यदि आप में से कोई भी पंजाब के महान इतिहास को जानना चाहता है तो कृपा करके मुझे बताओ। मैं आपको इस विषय पर कुछ किताबें भेजूंगा। उन्होंने कहा, ‘‘मैं 2002-2007 में मुख्यमंत्री के तौर पर अपने पिछले कार्यकाल के दौरान यह मेरी वचनबद्धता थी और भाजपा के उलट, मैं अपने लोगों के साथ किए अपने वादे पूरे करने में विश्वास रखता हूँ।’’
ਫਿਰਕਾਪ੍ਰਸਤੀ ਨੂੰ ਤੂਲ ਦੇਣ ਦੇ ਕੋਝੇ ਯਤਨ ਤਹਾਨੂੰ ਪੁੱਠੇ ਪੈਣਗੇ-ਮੁੱਖ ਮੰਤਰੀ ਨੇ ਮਲੇਰਕੋਟਲਾ ਬਾਰੇ ਟਿੱਪਣੀਆਂ ਲਈ ਭਾਜਪਾ ਨੂੰ ਕੀਤੀ ਤਾੜਨਾ
ਯੋਗੀ ਦੀਆਂ ਟਿੱਪਣੀਆਂ ਨੂੰ ਤੋਤੇ ਵਾਂਗ ਰਟਣ ਲਈ ਭਾਜਪਾ ਨੇਤਾਵਾਂ ਦੀ ਸਖ਼ਤ ਆਲੋਚਨਾ, ਯੋਗੀ ਖੁਦ ਆਪਣੇ ਸੂਬੇ ਨੂੰ ਤਬਾਹ ਕਰਨ ਲਈ ਪੱਬਾਂ ਭਾਰ
ਭਾਜਪਾ ਨੇਤਾਵਾਂ ਨੂੰ ਪੰਜਾਬ ਅਤੇ ਮਲੇਰਕੋਟਲਾ ਦੇ ਇਤਿਹਾਸ ਪੜ੍ਹਨ ਲਈ ਆਖਿਆ, ਇਤਿਹਾਸਕ ਕਿਤਾਬਾਂ ਭੇਜਣ ਦੀ ਵੀ ਕੀਤੀ ਪੇਸ਼ਕਸ਼
ਚੰਡੀਗੜ੍ਹ, 16 ਮਈ
ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਅਦਿੱਤਿਆਨਾਥ ਯੋਗੀ ਵੱਲੋਂ ਮਲੇਰਕੋਟਲਾ ਬਾਰੇ ਕੀਤੀਆਂ ਭੜਕਾਊ ਟਿੱਪਣੀਆਂ ਨੂੰ ਤੋਤੇ ਵਾਂਗ ਰਟਣ ਲਈ ਭਾਜਪਾ ਦੇ ਕੌਮੀ ਤੇ ਸੂਬਾਈ ਨੇਤਾਵਾਂ ਉੱਤੇ ਤਿੱਖਾ ਹਮਲਾ ਬੋਲਦਿਆਂ ਤਾੜਨਾ ਕੀਤੀ ਕਿ ਸ਼ਾਂਤੀ ਪਸੰਦ ਪੰਜਾਬੀਆਂ ਦਰਮਿਆਨ ਫਿਰਕੂ ਪਾੜਾ ਪਾਉਣ ਦੀਆਂ ਕੋਝੀਆਂ ਚਾਲਾਂ ਉਲਟਾ ਤਹਾਨੂੰ ਪੁੱਠੀਆਂ ਪੈਣਗੀਆਂ।
ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਭਾਜਪਾ ਨੇਤਾ ਪੰਜਾਬ ਵਿਚ ਫਿਰਕਾਪ੍ਰਸਤੀ ਨੂੰ ਤੂਲ ਦੇਣ ਦੇ ਯਤਨ ਕਰ ਰਹੇ ਹਨ ਜੋ ਉਨ੍ਹਾਂ ਨੂੰ ਪੁੱਠੇ ਪੈਣਗੇ। ਉਨ੍ਹਾਂ ਨੇ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਦੇ ਹੱਕ ਵਿਚ ਬਿਨਾਂ ਸੋਚੇ ਸਮਝੇ ਕੁੱਦ ਪੈਣ ਲਈ ਭਾਜਪਾ ਨੇਤਾਵਾਂ ਦੀ ਆਲੋਚਨਾ ਕਰਦਿਆਂ ਕਿਹਾ ਕਿ ਯੋਗੀ ਜੋ ਖੁਦ ਆਪਣੇ ਸੂਬੇ ਨੂੰ ਤਬਾਹ ਕਰ ਦੇਣ ਲਈ ਪੱਬਾਂ ਭਾਰ ਹੈ, ਅਤੇ ਉਸ ਦਾ ਸੂਬਾ ਪੂਰੀ ਤਰ੍ਹਾਂ ਲਾਕਾਨੂੰਨੀ, ਫਿਰਕੂ ਅਤੇ ਜਾਤੀ ਵੰਡ ਅਤੇ ਸ਼ਾਸਨ ਦੀ ਨਲਾਇਕੀ ਨਾਲ ਜੂਝ ਰਿਹਾ ਹੈ ਅਤੇ ਇੱਥੋਂ ਤੱਕ ਯੂ.ਪੀ. ਸਰਕਾਰ ਵੱਲੋਂ ਕੋਵਿਡ ਦੀ ਸਥਿਤੀ ਨੂੰ ਵੀ ਬੇਹੂਦਗੀ ਨਾਲ ਨਜਿੱਠਿਆ ਜਾ ਰਿਹਾ ਹੈ ਜਿੱਥੇ ਕਿ ਆਪਣੇ ਪਿਆਰਿਆਂ ਦੀ ਜਾਨ ਬਚਾਉਣ ਦੀ ਮਦਦ ਲਈ ਦੁਹਾਈ ਪਾਉਣ ਵਾਲਿਆਂ ਖਿਲਾਫ਼ ਕੇਸ ਦਰਜ ਕੀਤੇ ਜਾ ਰਹੇ ਹਨ।
ਮੁੱਖ ਮੰਤਰੀ ਨੇ ਕਿਹਾ,“ਡਾ. ਬੀ.ਆਰ. ਅੰਬੇਦਕਰ ਦੀ ਪ੍ਰਧਾਨਗੀ ਹੇਠ ਸੰਵਿਧਾਨਕ ਸਭਾ ਨੇ ਸਾਨੂੰ ਧਰਮ ਨਿਰਪੱਖ ਜਮਹੂਰੀਅਤ ਪ੍ਰਦਾਨ ਕੀਤੀ ਸੀ ਜਦਕਿ ਦੂਜੇ ਪਾਸੇ ਜੋ ਵੀ ਯੋਗੀ ਪ੍ਰਾਪਤ ਕਰ ਰਹੇ ਹਨ, ਉਹ ਮੁਲਕ ਦੇ ਧਰਮ ਨਿਰਪੱਖ ਤਾਣੇ-ਬਾਣੇ ਨੂੰ ਖੇਰੂੰ-ਖੇਰੂੰ ਕਰ ਰਿਹਾ ਹੈ। ਉਨ੍ਹਾਂ ਕਿਹਾ ਕਿ ਭਾਜਪਾ ਨੇ ਨਸਲਕੁਸ਼ੀ, ਫਿਰਕੂ ਨੀਤੀਆਂ ਅਤੇ ਸਿਆਸਤ ਰਾਹੀਂ ਬੜੇ ਯੋਜਨਾਬੱਧ ਢੰਗ ਨਾਲ ਮੁਲਕ ਦੇ ਧਰਮ ਨਿਰਪੱਖ ਚਰਿੱਤਰ ਨੂੰ ਤਬਾਹ ਕਰਨ ਦੀ ਕੋਸ਼ਿਸ਼ ਕੀਤੀ। ਉਨ੍ਹਾਂ ਨੇ ਸੀ.ਏ.ਏ. ਦੇ ਨਾਲ-ਨਾਲ ਹਾਲ ਹੀ ਵਿਚ ਕਿਸਾਨਾਂ ਦੇ ਸ਼ਾਂਤਮਈ ਅੰਦੋਲਨ ਨੂੰ ਫਿਰਕੂ ਰੰਗਤ ਦੇਣ ਦੀਆਂ ਕੋਸ਼ਿਸ਼ਾਂ ਦਾ ਹਵਾਲਾ ਦਿੱਤਾ ਜੋ ਆਪਣੀ ਜਿੰਦਗੀ ਅਤੇ ਰੋਜੀ-ਰੋਟੀ ਲਈ ਜਦੋ-ਜਹਿਦ ਰਹੇ ਹਨ।
ਸਾਲ 2002 ਵਿਚ ਗੁਜਰਾਤ ਤੋਂ 2021 ਵਿਚ ਪੱਛਮੀ ਬੰਗਾਲ ਦੇ ਵੇਲੇ ਤੋਂ ਲੈ ਕੇ ਮੁਲਕ ਭਰ ਵਿਚ ਫਿਰਕੂ ਨਫ਼ਰਤ ਅਤੇ ਹਿੰਸਾ ਫੈਲਾਉਣ ਲਈ ਭਾਜਪਾ ਦੇ ਲਹੂ ਨਾਲ ਲੱਥ-ਪੱਥ ਇਤਿਹਾਸ ਦਾ ਜਿਕਰ ਕਰਦੇ ਹੋਏ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਇੱਥੋਂ ਤੱਕ ਕਿ ਸਾਲ 1984 ਦੇ ਦਿੱਲੀ ਦੰਗਿਆਂ ਵਿਚ ਵੀ ਉਨ੍ਹਾਂ ਨੇ ਨਿੱਜੀ ਤੌਰ ਉਤੇ ਤੁਗਲਕ ਰੋਡ ਪੁਲੀਸ ਥਾਣੇ ਵਿਚ 22 ਭਾਜਪਾ ਸਮਰਥਕਾਂ ਖਿਲਾਫ਼ ਸ਼ਿਕਾਇਤਾਂ ਦੇਖੀਆਂ ਸਨ ਜਿਨ੍ਹਾਂ ਨੇ ਹਿੰਸਾ ਨੂੰ ਸ਼ਹਿ ਦਿੱਤੀ। ਮੁੱਖ ਮੰਤਰੀ ਨੇ ਕਿਹਾ ਕਿ ਅਜਿਹਾ ਨਜ਼ਰ ਆਉਂਦਾ ਹੈ ਕਿ ਪੰਜਾਬ ਵਿਚ ਵੀ ਸੂਬੇ ਦੀ ਅਮਨ-ਸ਼ਾਂਤੀ ਨੂੰ ਭੰਗ ਕਰਨ ਲਈ ਬੇਅਦਬੀ ਦੇ ਮਾਮਲੇ ਭਾਜਪਾ ਦੀ ਨਿਗਰਾਨੀ ਵਾਪਰੇ ਸਨ ਜੋ ਉਸ ਵੇਲੇ ਸ਼੍ਰੋਮਣੀ ਅਕਾਲੀ ਦਲ ਨਾਲ ਗੱਠਜੋੜ ਹੁੰਦਿਆਂ ਸੱਤਾ ਵਿਚ ਸੀ।
ਮੁੱਖ ਮੰਤਰੀ ਨੇ ਕਿਹਾ ਕਿ ਜਿੱਥੋਂ ਤੱਕ ਯੋਗੀ ਦੇ ਉੱਤਰ ਪ੍ਰਦੇਸ਼ ਦਾ ਸਬੰਧ ਹੈ, ਕੇਂਦਰੀ ਗ੍ਰਹਿ ਰਾਜ ਮੰਤਰੀ ਦੇ ਦਸੰਬਰ, 2018 ਵਿਚ ਲੋਕ ਸਭਾ ਵਿਚ ਦਿੱਤੇ ਬਿਆਨ ਦੇ ਹਵਾਲੇ ਨਾਲ ਮੀਡੀਆ ਰਿਪੋਰਟਾਂ ਮੁਤਾਬਕ ਸਾਲ 2014 ਦੇ ਮੁਕਾਬਲੇ ਸਾਲ 2017 ਵਿਚ ਮੁਲਕ ਵਿਚ ਫਿਰਕੂ ਹਿੰਸਾ ਦੀਆਂ ਘਟਨਾਵਾਂ 32 ਫੀਸਦੀ ਵੱਧ ਸਨ। ਰਿਪੋਰਟਾਂ ਦੇ ਮੁਤਾਬਕ ਭਾਰਤ ਵਿਚ ਵਾਪਰੀਆਂ ਕੁੱਲ 822 ਘਟਨਾਵਾਂ ਵਿੱਚੋਂ ਉੱਤਰ ਪ੍ਰਦੇਸ਼ ਵਿਚ ਫਿਰਕੂ ਹਿੰਸਾ ਦੀਆਂ 195 ਘਟਨਾਵਾਂ ਵਾਪਰੀਆਂ ਸਨ ਜਿਨ੍ਹਾਂ ਵਿਚ 44 ਵਿਅਕਤੀ ਮਾਰੇ ਗਏ ਅਤੇ 542 ਲੋਕ ਜ਼ਖਮੀ ਹੋਏ ਸਨ। ਮੁੱਖ ਮੰਤਰੀ ਨੇ ਉਸ ਵੇਲੇ ਤੋਂ ਸਥਿਤੀ ਹੋਰ ਵੀ ਬਦਤਰ ਹੋਈ ਹੈ।
ਆਪਣੇ ਸੂਬੇ ਨਾਲ ਇਸ ਦੀ ਤੁਲਨਾ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਪੰਜਾਬ ਦਾ ਇਤਿਹਾਸ ਇਕਜੁਟਤਾ ਨਾਲ ਰਹਿਣ ਵਾਲੇ ਸਮੂਹਾਂ ਵਿੱਚੋਂ ਇਕ ਹੈ। “ਮਹਾਰਾਜਾ ਰਣਜੀਤ ਸਿੰਘ ਦੇ ਸਮੇਂ ਤੋਂ ਜਾਂ ਸਾਡੇ ਸਤਲੁਜ ਰਾਜਾਂ ਵਿੱਚ ਕਦੇ ਫਿਰਕੂ ਤਣਾਅ ਨਹੀਂ ਹੋਇਆ ਸੀ। ਦਰਅਸਲ, ਮਹਾਰਾਜਾ ਰਣਜੀਤ ਸਿੰਘ ਦੇ ਬਹੁਤ ਸਾਰੇ ਮੰਤਰੀ ਮੁਸਲਮਾਨ ਅਤੇ ਹਿੰਦੂ ਸਨ। ਫਕੀਰ ਅਜ਼ੀਜ਼ੁਦ-ਦੀਨ ਅਤੇ ਉਸ ਦੇ ਭਰਾ, ਨੂਰੁਦ-ਦੀਨ ਅਤੇ ਇਮਾਮੂਦ-ਦੀਨ ਰਣਜੀਤ ਸਿੰਘ ਦੇ ਦਰਬਾਰ ਵਿਚ ਮੰਤਰੀ ਸਨ। ਉਨ੍ਹਾਂ ਦਾ ਕਮਾਂਡਰ-ਇਨ-ਚੀਫ਼ ਦੀਵਾਨ ਮੋਹਕਮ ਚੰਦ ਹਿੰਦੂ ਸੀ। ਉਨ੍ਹਾਂ ਦੇ ਤੋਪਖਾਨੇ ਵਿੱਚ ਵੀ ਮੁਸਲਮਾਨ ਸਨ ਅਤੇ ਕੋਈ ਵੀ ਹੋਰ ਭਾਈਚਾਰਾ ਉਨ੍ਹਾਂ ਦੇ ਤੋਪਖਾਨੇ ਦਾ ਹਿੱਸਾ ਨਹੀਂ ਸੀ। ਆਪਣੇ ਪਿਤਾ ਦੇ ਸਮੇਂ ਨੂੰ ਯਾਦ ਕਰਦਿਆਂ, ਕੈਪਟਨ ਅਮਰਿੰਦਰ ਨੇ ਕਿਹਾ ਕਿ ਪਟਿਆਲੇ ਦੇ ਤਤਕਾਲੀ ਪ੍ਰਧਾਨ ਮੰਤਰੀ ਇਕ ਮੁਸਲਮਾਨ ਨਵਾਬ ਲਿਆਕਤ ਹਯਾਤ ਖ਼ਾਨ ਸਨ, ਜਦੋਂਕਿ ਮਾਲ ਮੰਤਰੀ ਕਸ਼ਮੀਰੀ ਰਾਜਾ ਦਯਾਕਿਸ਼ਨ ਕੌਲ ਅਤੇ ਵਿੱਤ ਮੰਤਰੀ ਸ੍ਰੀ ਗੌਨਟਲੇਟ ਬ੍ਰਿਟਿਸ਼ ਨਾਗਰਿਕ ਸਨ। ਸਰਦਾਰ ਪਾਨੀਕਰ (ਦੱਖਣੀ ਭਾਰਤੀ), ਜੋ ਬਾਅਦ ਵਿਚ ਚੀਨ ਵਿਚ ਭਾਰਤ ਦੇ ਰਾਜਦੂਤ ਬਣੇ ਅਤੇ ਸ੍ਰੀ ਰੈਨਾ, ਜੋ ਨਹਿਰੂ ਪਰਿਵਾਰ ਨਾਲ ਸਬੰਧਤ ਸਨ, ਵੀ ਮੰਤਰੀ ਸਨ। ਮੁੱਖ ਮੰਤਰੀ ਨੇ ਕਿਹਾ, “ ਉਸ ਸਮੇਂ ਸਮਰੱਥਾ `ਤੇ ਜ਼ੋਰ ਸੀ ਨਾ ਕਿ ਧਰਮ `ਤੇ ਅਤੇ ਇਸੇ ਤਰ੍ਹਾਂ ਹੁਣ ਤੱਕ ਹੈ।” ਮੁੱਖ ਮੰਤਰੀ ਨੇ ਕਿਹਾ ਕਿ ਉਨ੍ਹਾਂ ਅਤੇ ਉਨ੍ਹਾਂ ਦੀ ਸਰਕਾਰ ਦੇ ਧਰਮ ਨਿਰਪੱਖ ਅਕਸ ਨੂੰ ਭਾਜਪਾ ਦੀ ਪ੍ਰਮਾਣਿਕਤਾ ਦੀ ਜ਼ਰੂਰਤ ਨਹੀਂ ਸੀ।ਇਹ ਆਖਦਿਆਂ ਕਿ ਯੋਗੀ ਦੇ ਮੂਰਖਤਾ ਭਰੇ ਬਿਆਨ ਦਾ ਸਮਰਥਨ ਕਰਨ ਤੋਂ ਪਹਿਲਾਂ ਮੇਰੇ ਭਾਜਪਾ ਸਾਥੀਆਂ ਨੂੰ ਪੰਜਾਬ ਦਾ ਇਤਿਹਾਸ ਪੜ੍ਹ ਲੈਣਾ ਚਾਹੀਦਾ ਹੈ। ਮੁੱਖ ਮੰਤਰੀ ਨੇ ਕਿਹਾ ਕਿ ਉਨ੍ਹਾਂ ਨੂੰ ਇਹ ਨਹੀਂ ਭੁੱਲਣਾ ਚਾਹੀਦਾ ਕਿ 1965 ਦੀ ਲੜਾਈ ਵਿਚ ਇਹ ਸੀ.ਕਿਊ.ਐਮ.ਐੱਚ. ਅਬਦੁਲ ਹਮੀਦ ਸੀ ਜਿਸਨੇ ਅਸਲ ਉਤਾੜ ਵਿਚ ਆਪਣੀ ਜਾਨ ਦੀ ਕੁਰਬਾਨੀ ਦਿੱਤੀ ਜਿਸ ਲਈ ਉਸਨੂੰ ‘ਪਰਮ ਵੀਰ ਚੱਕਰ’ ਨਾਲ ਸਨਮਾਨਿਆ ਗਿਆ।
ਮੁੱਖ ਮੰਤਰੀ ਨੇ ਕਿਹਾ ਕਿ ਮਲੇਰਕੋਟਲਾ ਦੇ ਮਾਮਲੇ ਵਿੱਚ ਇਹ ਸਪੱਸ਼ਟ ਹੈ ਕਿ ਭਾਜਪਾ ਦੇ ਨੇਤਾ ਇਹ ਨਹੀਂ ਜਾਣਦੇ ਕਿ ਇਹ ਮਲੇਰਕੋਟਲਾ ਦੇ ਨਵਾਬ ਸ਼ੇਰ ਮੁਹੰਮਦ ਖ਼ਾਨ ਸਨ, ਜਿਨ੍ਹਾਂ ਨੇ ਖੜ੍ਹੇ ਹੋ ਕੇ ਸਰਹਿੰਦ ਦੇ ਤਤਕਾਲੀ ਹੁਕਮਰਾਨ ਦਾ ਵਿਰੋਧ ਕੀਤਾ ਸੀ, ਜੋ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਛੋਟੇ ਸਾਹਿਬਜ਼ਾਦਿਆਂ ਨੂੰ ਜਿੰਦਾ ਕੰਧਾਂ ਵਿੱਚ ਚਿਣਵਾ ਰਿਹਾ ਸੀ।
ਮਲੇਰਕੋਟਲਾ ਨੂੰ ਜ਼ਿਲ੍ਹਾ ਐਲਾਨੇ ਜਾਣ ਦੀ ਆਲੋਚਨਾ ਵਿੱਚ ਬਿਆਨ ਜਾਰੀ ਕਰ ਰਹੇ ਬੀ.ਜੀ.ਪੀ. ਆਗੂਆਂ `ਤੇ ਵਰ੍ਹਦਿਆਂ ਜਿਸ ਨੂੰ ਉਨ੍ਹਾਂ ਨੇ ਲੰਬੇ ਸਮੇਂ ਤੋਂ ਚੱਲੀ ਆ ਰਹੀ ਮੰਗ ਦੱਸਿਆ, ਕੈਪਟਨ ਅਮਰਿੰਦਰ ਨੇ ਕਿਹਾ ਕਿ “ਜੇਕਰ ਤੁਹਾਡੇ ਵਿੱਚੋਂ ਕੋਈ ਵੀ ਪੰਜਾਬ ਦੇ ਮਹਾਨ ਇਤਿਹਾਸ ਨੂੰ ਜਾਣਨਾ ਚਾਹੁੰਦਾ ਹੈ ਤਾਂ ਕਿਰਪਾ ਕਰਕੇ ਮੈਨੂੰ ਦੱਸੋ। ਮੈਂ ਤੁਹਾਨੂੰ ਇਸ ਵਿਸ਼ੇ `ਤੇ ਕੁਝ ਕਿਤਾਬਾਂ ਭੇਜਾਂਗਾ” ਉਨ੍ਹਾਂ ਕਿਹਾ, “ਮੈਂ 2002-2007 ਵਿਚ ਮੁੱਖ ਮੰਤਰੀ ਵਜੋਂ ਆਪਣੇ ਪਿਛਲੇ ਕਾਰਜਕਾਲ ਦੌਰਾਨ ਇਹ ਵਚਨਬੱਧਤਾ ਕੀਤੀ ਸੀ ਅਤੇ ਭਾਜਪਾ ਦੇ ਉਲਟ, ਮੈਂ ਆਪਣੇ ਲੋਕਾਂ ਨਾਲ ਕੀਤੇ ਆਪਣੇ ਵਾਅਦੇ ਪੂਰੇ ਕਰਨ ਵਿਚ ਵਿਸ਼ਵਾਸ ਕਰਦਾ ਹਾਂ।“