Punjab
ਸ਼ਹੀਦ ਕਾਂਸ਼ੀ ਰਾਮ ਮੈਮੋਰੀਅਲ ਕਾਲਜ ਦੇ ਹਿੰਦੀ ਵਿਭਾਗ ਵੱਲੋਂ ‘ ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਬਾਣੀ : ਵਰਤਮਾਨ ਪ੍ਰਸੰਗਕਤਾ’ ਵਿਸ਼ੇ ਤੇ ਸੈਮੀਨਾਰ ਦਾ ਆਯੋਜਨ
ਸ਼ਹੀਦ ਕਾਂਸ਼ੀ ਰਾਮ ਮੈਮੋਰੀਅਲ ਕਾਲਜ ਭਾਗੂ ਮਾਜਰਾ , ਖਰੜ ਦੇ ਹਿੰਦੀ ਵਿਭਾਗ ਵੱਲੋਂ ਗੁਰੂ ਤੇਗ ਬਹਾਦਰ ਜੀ ਦੀ ਬਾਣੀ ਦੀ ਵਰਤਮਾਨ ਸਮੇਂ ਵਿੱਚ ਪ੍ਰਸੰਗਿਕਤਾ ਵਿਸ਼ੇ ‘ਤੇ ਵੈੱਬੀਨਾਰ ਦਾ ਆਯੋਜਨ ਕੀਤਾ ਗਿਆ ।ਇਸ ਨੈਸ਼ਨਲ ਵੈਬੀਨਾਰ ਵਿੱਚ ਵੱਖ- ਵੱਖ ਯੂਨੀਵਰਸਿਟੀਆਂ ਅਤੇ ਕਾਲਜਾਂ ਦੇ ਵਿਦਵਾਨਾਂ ਅਤੇ ਖੋਜਾਰਥੀਆਂ ਵੱਲੋਂ ਆਪਣੇ ਪੇਪਰ ਪ੍ਰਸਤੁਤ ਕਰਦੇ ਹੋਏ ਵਡਮੁੱਲੇ ਵਿਚਾਰ ਪੇਸ਼ ਕੀਤੇ ਗਏ । ਇਸ ਵੈਬੀਨਾਰ ਦੀ ਸ਼ੁਰੂਆਤ ਦੌਰਾਨ ਕਾਲਜ ਦੇ ਕਾਰਜਕਾਰੀ ਪ੍ਰਿੰਸੀਪਲ ਡਾ. ਜਗਜੀਤ ਕੌਰ ਬਰਾੜ ਵੱਲੋਂ ਵੈਬੀਨਾਰ ਵਿੱਚ ਭਾਗ ਲੈ ਰਹੇ ਵਕਤਿਆਂ ਦਾ ਸਵਾਗਤ ਕੀਤਾ ਗਿਆ ।ਇਸ ਵੈਬੀਨਾਰ ਵਿਚ ਡਾ. ਕੁਲਵਿੰਦਰ ਕੌਰ , ਐਸੋਸੀਏਟ ਪ੍ਰੋਫ਼ੈਸਰ ,ਮਾਲਵਾ ਕਾਲਜ , ਬੌਂਦਲੀ, ਸਮਰਾਲਾ ਅਤੇ ਪ੍ਰੋਫ਼ੈਸਰ ਸੌਰਭ ਕੁਮਾਰ ,ਪੋਸਟ ਗ੍ਰੈਜੂਏਟ ਹਿੰਦੀ ਵਿਭਾਗ , S.C.D ਸਰਕਾਰੀ ਕਾਲਜ ਲੁਧਿਆਣਾ ਨੇ ਮੁੱਖ ਵਕਤਿਆਂ ਵਜੋਂ ਭਾਗ ਲਿਆ ।ਇਸ ਦੇ ਨਾਲ ਹੀ ਪੰਜਾਬ ਯੂਨੀਵਰਸਿਟੀ ਦੇ ਰਿਸਰਚ ਸਕਾਲਰ ਨਰੇਂਦਰ ਕੁਮਾਰ , ਕਮਲਜੀਤ ਕੌਰ ਅਤੇ ਮਨਪ੍ਰੀਤ ਕੌਰ ਵੱਲੋਂ ਵੀ ਆਪਣੇ ਰਿਸਰਚ ਪੇਪਰ ਪ੍ਰਸਤੁਤ ਕੀਤੇ ਗਏ ।
ਇਸ ਸੈਮੀਨਾਰ ਨੂੰ ਸੁਚਾਰੂ ਢੰਗ ਨਾਲ ਨੇਪਰੇ ਚਾੜ੍ਹਨ ਲਈ ਡਾ .ਜਗਜੀਤ ਕੌਰ ਵੱਲੋਂ ਕਨਵੀਨਰ ਅਤੇ ਡਾ. ਵੀਰਪਾਲ ਕੌਰ ਵੱਲੋਂ ਕੋ- ਕਨਵੀਨਰ ਦੀ ਭੂਮਿਕਾ ਨਿਭਾਈ ਗਈ । ਪ੍ਰੋਗਰਾਮ ਦੀ ਸਮਾਪਤੀ ਤੇ ਕਾਲਜ ਦੇ ਡਾਇਰੈਕਟਰ ਡਾ. ਐਮ. ਪੀ ਸਿੰਘ ਅਤੇ ਡਾ. ਜਗਜੀਤ ਕੌਰ ਵੱਲੋਂ ਇਸ ਵੈਬੀਨਾਰ ਵਿੱਚ ਭਾਗ ਲੈਣ ਵਾਲੇ ਸਾਰੇ ਬੁਲਾਰਿਆਂ ਦਾ ਧੰਨਵਾਦ ਕੀਤਾ ਗਿਆ ।ਇਸ ਸੈਮੀਨਾਰ ਵਿੱਚ ਕਾਲਜ ਦੇ ਸਮੂਹ ਸਟਾਫ ਅਤੇ ਸਾਰੇ ਵਿਭਾਗਾਂ ਦੇ ਵਿਦਿਆਰਥੀਆਂ ਵੱਲੋਂ ਵੱਡੀ ਗਿਣਤੀ ਵਿਚ ਹਿੱਸਾ ਲਿਆ ਗਿਆ ।