ਚੰਨੀ ਦੇ ਘਰ ਹੋਈ ਬੈਠਕ ਦਾ ਸਿੱਧੂ ਨਾਲ ਕੋਈ ਸਬੰਧ ਨਹੀਂ , ਕੈਪਟਨ ਅਮਰਿੰਦਰ ਦੇ ਸਮਰਥਨ ਵਿਚ ਖੜੀ ਹਾਂ : ਅਰੁਣਾ ਚੋਧਰੀ
ਪੰਜਾਬ ਦੀ ਸਮਾਜਿਕ ਸੁਰੱਖਿਆ ਮੰਤਰੀ ਅਰੁਣਾ ਚੋਧਰੀ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨਾਲ ਅਪਣੀ ਵਚਨਬੱਧਤਾ ਦੁਹਰਾਉਂਦੇ ਹੋਏ ਸਾਫ ਕੀਤਾ ਹੈ ਕਿ ਉਹ ਕੈਪਟਨ ਅਮਰਿੰਦਰ ਸਿੰਘ ਦੇ ਸਮਰਥਨ ਵਿਚ ਖੜੀ ਹੈ । ਪਿਛਲੇ ਦਿਨੀ ਚੰਨੀ ਦੇ ਘਰ ਹੋਈ ਦਲਿਤਾਂ ਨੇਤਾਵਾਂ ਦੀ ਬੈਠਕ ਤੋਂ ਬਾਅਦ ਚਰਚਾ ਸ਼ੁਰੂ ਹੋ ਗਈ ਸੀ ਕਿ ਦਲਿਤਾਂ ਨੇਤਾਵਾਂ ਨੇ ਵੀ ਮੁੱਖ ਮੰਤਰੀ ਕੈਪਟਨ ਅਮਰਿੰਦਰ ਦੇ ਖਿਲਾਫ ਮੋਰਚਾ ਖੋਲ ਦਿੱਤਾ ਹੈ । ਜਦੋ ਕਿ ਮਾਝੇ ਦੇ ਮੰਤਰੀ ਅਰੁਣਾ ਚੋਧਰੀ ਨੇ ਸਪਸ਼ਟ ਕੀਤਾ ਹੈ ਕਿ ਇਸ ਬੈਠਕ ਦਾ ਨਵਜੋਤ ਸਿੰਘ ਸਿੱਧੂ ਨਾਲ ਕੋਈ ਸਬੰਧ ਨਹੀਂ ਸੀ । ਅਰੁਣਾ ਚੋਧਰੀ ਨੇ ਸਾਫ ਕੀਤਾ ਹੈ ਕਿ ਉਹ ਕੈਪਟਨ ਅਮਰਿੰਦਰ ਸਿੰਘ ਦੇ ਸਮਰਥਨ ਵਿਚ ਪੂਰੀ ਤਰ੍ਹਾਂ ਖੜੀ ਹੈ । ਕੈਪਟਨ ਅਮਰਿੰਦਰ ਸਿੰਘ ਨਾਲ ਚਟਾਨ ਦੀ ਤਰ੍ਹਾਂ ਖੜੀ ਹੈ । ਅਰੁਣਾ ਚੋਧਰੀ ਨੇ ਅਪਡੇਟ ਪੰਜਾਬ ਨਾਲ ਗੱਲਬਾਤ ਕਰਦੇ ਹੋਏ ਸਾਫ ਕੀਤਾ ਕਿ ਇਹ ਬੈਠਕ ਕੈਪਟਨ ਅਮਰਿੰਦਰ ਸਿੰਘ ਦੇ ਖਿਲਾਫ ਮੋਰਚਾ ਖੋਲਣ ਲਈ ਨਹੀਂ ਬੁਲਾਈ ਗਈ ਸੀ ਇਸ ਬੈਠਕ ਦਾ ਅਸਲ ਉਦੇਸ਼ ਦਲਿਤਾਂ ਨਾਲ ਜੁੜੇ ਮੁੱਦਿਆਂ ਤੇ ਚਰਚਾ ਕਰਨਾ ਸੀ ।
ਅਰੁਣਾ ਚੋਧਰੀ ਨੇ ਕਿਹਾ ਹੈ ਬੀਤੇ ਦਿਨ ਕੈਬਿਨਟ ਦੀ ਬੈਠਕ ਵਿੱਚੋ 15 ਮਿੰਟ ਪਹਿਲਾ ਇਸ ਲਈ ਚਲੇ ਗਏ ਸੀ ਕਿਉਂਕਿ ਉਨ੍ਹਾਂ ਦੇ ਵਿਭਾਗ ਦੀ ਮੀਟਿੰਗ ਸੀ । ਇਸ ਬਾਰੇ ਮੁਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਵੀ ਸਪਸ਼ਟ ਕਰ ਦਿੱਤਾ ਹੈ ।
ਤਕਨੀਕੀ ਸਿਖਿਆ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਘਰ ਹੋਈ ਬੈਠਕ ਬਾਰੇ ਉਨ੍ਹਾਂ ਕਿਹਾ ਕਿ ਬੈਠਕ ਹੋਈ ਜਿਸ ਵਿਚ ਉਹ ਹਾਜਰ ਸਨ , ਇਸ ਬੈਠਕ ਦਾ ਨਵਜੋਤ ਸਿੰਘ ਸਿੱਧੂ ਨਾਲ ਕੋਈ ਸਬੰਧ ਨਹੀਂ ਹੈ । ਇਹ ਬੈਠਕ ਅਸਲ ਵਿਚ ਦਲਿਤ ਵਰਗ ਨਾਲ ਜੁੜੇ ਮੁਦਿਆਂ ਨੂੰ ਲੈ ਕੇ ਬੁਲਾਈ ਗਈ ਸੀ । ਉਨ੍ਹਾਂ ਕਿਹਾ ਕਿ 2022 ਦੀਆਂ ਵਿਧਾਨ ਸਭਾ ਚੋਣਾਂ ਵਿਚ ਘੱਟ ਸਮਾਂ ਰਹਿ ਗਿਆ ਹੈ । ਇਸ ਲਈ ਪਿਛਲੀਆਂ ਚੋਣਾਂ ਤੋਂ ਪਹਿਲਾ ਜੋ ਦਲਿਤ ਵਰਗ ਨਾਲ ਵਾਅਦੇ ਕੀਤੇ ਸਨ । ਉਨ੍ਹਾਂ ਨੂੰ ਹੁਣ ਪੂਰਾ ਕਰਨ ਦਾ ਸਮਾਂ ਆ ਗਿਆ ਹੈ । ਇਸ ਲਈ ਦਲਿਤਾਂ ਨਾਲ ਜੁੜੇ ਮੁਦਿਆਂ ਤੇ ਉਹ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਕੋਲ ਉਠਾਉਣਗੇ , ਇਸ ਲਈ ਮੁੱਖ ਮੰਤਰੀ ਤੋਂ ਸਮਾਂ ਮੰਗਿਆ ਹੈ ।
ਅਰੁਣਾ ਚੋਧਰੀ ਨੇ ਕਿਹਾ ਕਿ ਚੋਣਾਂ ਤੋਂ ਪਹਿਲਾ ਪਾਰਟੀ ਨੇ ਵਾਅਦਾ ਕੀਤਾ ਸੀ ਕਿ ਸਰਕਾਰ ਆਉਣ ਤੇ ਠੇਕੇਦਾਰੀ ਸਿਸਟਮ ਬੰਦ ਕੀਤਾ ਜਾਵੇਗਾ । ਇਸ ਤੋਂ ਇਲਾਵਾ ਕਈ ਰਾਜਾਂ ਵਲੋਂ 85 ਵੀ ਸੋਧ ਲਾਗੂ ਕਰ ਦਿੱਤਾ ਹੈ । ਉਨ੍ਹਾਂ ਦੀ ਮੰਗ ਹੈ ਕਿ ਪੰਜਾਬ ਅੰਦਰ ਵੀ ਇਸਨੂੰ ਲਾਗੂ ਕੀਤਾ ਜਾਵੇ । ਬੈਠਕ ਵਿਚ ਇਹ ਵੀ ਚਰਚਾ ਹੋਈ ਕਈ ਠੇਕੇਦਾਰੀ ਸਿਸਟਮ ਰਹੀ ਕਰਮਚਾਰੀਆ ਦਾ ਸੋਸ਼ਣ ਹੋ ਰਿਹਾ ਹੈ । ਸੀਵਰੇਜ ਸਾਫ ਕਰਨ ਵਾਲੇ ਕਰਮਚਾਰੀਆ ਨੂੰ 3000 ਰੁਪਏ ਭੱਤਾ ਮਿਲਦਾ ਹੈ । ਇਸ ਤਰ੍ਹਾਂ ਉਨ੍ਹਾਂ ਦਾ ਸੋਸ਼ਣ ਹੋ ਰਿਹਾ ਹੈ । ਇਸ ਤੋਂ ਇਲਾਵਾ ਜੋ ਬੀ ਕਲਾਸ ਦੀਆਂ ਪੋਸਟਾਂ ਹਨ ,ਉਹ ਠੇਕੇਦਾਰੀ ਸਿਸਟਮ ਰਹੀ ਭਰੀਆਂ ਜਾ ਰਹੀਆਂ ਹਨ । ਇਹਨਾਂ ਨੂੰ ਪੱਕੇ ਤੋਰ ਤੇ ਭਰਿਆ ਜਾਵੇ । ਅਰੁਣਾ ਚੋਧਰੀ ਨੇ ਕਿਹਾ ਕਿ ਇਸ ਬੈਠਕ ਦਾ ਮੁੱਦਾ ਦਲਿਤਾਂ ਨਾਲ ਜੁੜੇ ਮੁਦਿਆਂ ਤੇ ਚਰਚਾ ਕਰਨਾ ਸੀ । ਅਰੁਣਾ ਚੋਧਰੀ ਨੇ ਕਿਹਾ ਕਿ ਉਹ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨਾਲ ਚਟਾਨ ਦੀ ਤਰ੍ਹਾਂ ਖੜੀ ਹੈ ।