Punjab

ਮੰਤਰੀ ਚਰਨਜੀਤ ਸਿੰਘ ਚੰਨੀ ਦੇ ਘਰ ਦਲਿਤ ਵਿਧਾਇਕਾਂ ਦੀ ਬੈਠਕ

ਪੰਜਾਬ ਦੇ ਤਕਨੀਕੀ ਸਿੱਖਿਆ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਘਰ ਕਾਂਗਰਸ ਦੇ ਦਲਿਤ ਵਿਧਾਇਕ ਇਕੱਠੇ ਹੋ ਕੇ ਬੈਠਕ ਕਰ ਰਹੇ ਹਨ। ਕਾਂਗਰਸ ਅੰਦਰ ਬੇਅਦਬੀ ਮਾਮਲੇ ਤੇ ਹਾਈ ਕੋਰਟ ਦਾ ਫ਼ੈਸਲਾ ਆਉਣ ਤੋਂ ਬਾਅਦ ਇਕ ਤੂਫ਼ਾਨ ਖੜਾ ਹੋ ਗਿਆ ਹੈ। ਕੈਪਟਨ ਅਮਰਿੰਦਰ ਸਿੰਘ ਲਈ ਨਵੀਂ ਮੁਸੀਬਤ ਖੜੀ ਹੋ ਗਈ ਹੈ। ਕਰੋਨਾ ਕਾਲ ਵਿੱਚ ਕੈਪਟਨ ਅਮਰਿੰਦਰ ਸਿੰਘ ਅਪਣੇ ਘਰ ਤੋਂ ਬਾਹਰ ਨਹੀਂ ਨਿਕਲ ਰਹੇ ਹਨ। ਉਧਰ ਵਿਧਾਇਕ ਹੁਣ ਅਲੱਗ ਅਲੱਗ ਮੀਟਿੰਗਾਂ ਕਰ ਰਹੇ ਹਨ। ਅੱਜ ਜੋ ਚੰਨੀ ਦੇ ਘਰ ਮੀਟਿੰਗ ਹੋ ਰਹੀ ਹੈ। ਉਸ ਵਿੱਚ ਮੰਤਰੀ ਅਰੁਣਾ ਚੌਧਰੀ, ਕੁਲਦੀਪ ਸਿੰਘ ਵੈਦ, ਸੰਗਤ ਸਿੰਘ ਗਿਲਜੀਆਂ, ਬਲਵਿੰਦਰ ਸਿੰਘ ਲਾਡੀ, ਮਦਨ ਲਾਲ ਜਲਾਲਪੁਰ, ਮੋਗਾ ਦੇ ਵਿਧਾਇਕ ਸਮੇਤ ਕਈ ਵਿਧਾਇਕ ਹਾਜਰ ਹਨ।

ਬੇਅਦਬੀ ਦੇ ਮੁੱਦੇ ਤੇ ਕੈਪਟਨ ਸਰਕਾਰ ਮੁਸ਼ਕਲ ਵਿੱਚ ਫਸ ਗਈ ਹੈ। ਕੈਪਟਨ ਦੇ ਸਿਪਾਸਲਾਰ ਕਹੇ ਜਾਣ  ਵਾਲੇ ਸੁਖਜਿੰਦਰ ਸਿੰਘ ਰੰਧਾਵਾ ਵੀ ਪਰਤਾਪ ਸਿੰਘ ਬਾਜਵਾ ਨਾਲ਼ ਮਿਲ ਗਏ ਹਨ।

Related Articles

Leave a Reply

Your email address will not be published. Required fields are marked *

Back to top button
error: Sorry Content is protected !!