ਬੇਅਦਬੀ ਮਾਮਲੇ ਵਿਚ ਕੈਪਟਨ ਤੇ ਫਿਰ ਹਮਲਾਵਰ ਹੋਏ ਨਵਜੋਤ ਸਿੱਧੂ
ਗ੍ਰਹਿ ਮੰਤਰੀ ਦੀ ਨਾਕਾਮੀ ਕਾਰਨ ਹਾਈ ਕੋਰਟ ਦੇ ਆਦੇਸ਼ਾ ਨੂੰ ਪਿਆ ਮੰਨਣਾ
ਬੇਅਦਬੀ ਮਾਮਲੇ ਨੂੰ ਲੈ ਕੇ ਇਕ ਵਾਰ ਫਿਰ ਨਵਜੋਤ ਸਿੰਘ ਸਿੱਧੂ ਨੇ ਕੈਪਟਨ ਅਮਰਿੰਦਰ ਤੇ ਹਮਲਾ ਬੋਲ ਦਿੱਤਾ ਹੈ ਸਿੱਧੂ ਨੇ ਟਵੀਟ ਕਰ ਕੇ ਕਿਹਾ ਹੈ ਕਿ ਗ੍ਰਹਿ ਮੰਤਰੀ ਦੀ ਨਾਕਾਮੀ ਦੇ ਕਾਰਨ ਹਾਈ ਕੋਰਟ ਦੇ ਉਸ ਫੈਸਲੇ ਨੂੰ ਸਰਕਾਰ ਮਜਬੂਰੀ ਵਿਚ ਸਵੀਕਾਰ ਚੁਕੀ ਹੈ । ਜਿਸ ਦਾ ਰਾਜ ਦੇ ਲੋਕ ਵਿਰੋਧ ਕਰ ਰਹੇ ਹਨ । ਹੁਣ ਇਸ ਮਾਮਲੇ ਵਿਚ ਨਵੀ ਐਸ ਆਈ ਟੀ ਦਾ ਗਠਨ ਕਰ ਦਿੱਤਾ ਹੈ , ਜਿਸ ਨੂੰ ਅਗਲੇ 6 ਮਹੀਨੇ ਵਿਚ ਜਾਂਚ ਪੂਰੀ ਕਾਰਨ ਦੇ ਆਦੇਸ਼ ਦਿੱਤੇ ਹਨ । ਇਸ ਤੋਂ ਸਾਫ ਹੈ ਕਿ ਸਰਕਾਰ ਆਪਣੇ ਹੀ ਵੱਡੇ ਚੋਣ ਵਾਅਦੇ ਨੂੰ ਲਟਕਾ ਰਹੀ ਹੈ ਅਤੇ ਜਦੋ ਤਕ 6 ਮਹੀਨੇ ਪੂਰੇ ਹੋਣਗੇ । ਉਦੋਂ ਤਕ ਪੰਜਾਬ ਅੰਦਰ ਚੋਣ ਜਾਬਤਾ ਲੱਗ ਚੁਕਾ ਹੋਵੇਗਾ । ਸਿੱਧੂ ਨੇ ਟਵੀਟ ਨਾਲ ਕੈਪਟਨ ਅਮਰਿੰਦਰ ਸਿੰਘ ਦਾ 2017 ਦੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾ ਵਾਲਾ ਵੀਡੀਓ ਵੀ ਸ਼ੇਅਰ ਕੀਤਾ ਹੈ । ਜਿਸ ਵਿਚ ਕੈਪਟਨ ਅਮਰਿੰਦਰ ਸਿੰਘ ਬੇਅਦਬੀ ਮਾਮਲੇ ਵਿਚ ਪ੍ਰਕਾਸ਼ ਸਿੰਘ ਬਾਦਲ ਤੇ ਉਸ ਦੇ ਪਰਿਵਾਰ ਨੂੰ ਟੰਗਣ ਦੀ ਗੱਲ ਕਰ ਰਹੇ ਹਨ ।