ਉੱਘੇ ਸਿੱਖ ਕਿਸਾਨ ਨੇਤਾ ਰਾਜਿੰਦਰ ਸਿੰਘ ਬਡਹੇੜੀ ਵੱਲੋਂ ਜਾਟ ਨੇਤਾ ਚੌਧਰੀ ਅਜੀਤ ਸਿੰਘ ਸਾਬਕਾ ਕੇਂਦਰੀ ਮੰਤਰੀ ਦੀ ਕਰੋਨਾ ਕਾਰਨ ਹੋਈ ਮੌਤ ‘ਤੇ ਦੁੱਖ ਪ੍ਰਗਟਾਇਆ
ਉੱਘੇਸਿੱਖ ਕਿਸਾਨ ਨੇਤਾ ਅਤੇ ਆਲ ਇੰਡੀਆ ਜੱਟ ਮਹਾਂ ਸਭਾ ਦੇ ਕੌਮੀ ਡੈਲੀਗੇਟ ਅਤੇ ਚੰਡੀਗੜ੍ਹ ਦੇ ਸੂਬਾ ਪ੍ਰਧਾਨ ਰਾਜਿੰਦਰ ਸਿੰਘ ਬਡਹੇੜੀ ਨੇ ਜਥੇਬੰਦੀ ਦੇ ਸੀਨੀਅਰ ਨੇਤਾ ਚੌਧਰੀ ਅਜੀਤ ਸਿੰਘ ਕੌਮੀ ਨੇਤਾ ਸਾਬਕਾ ਕੇਂਦਰੀ ਖੇਤੀ-ਬਾੜੀ ਮੰਤਰੀ ਅਤੇ ਲੋਕ ਦਲ ਦੇ ਪ੍ਰਧਾਨ ਲੋਕ ਦਲ ਦੀ ਮੌਤ ‘ਤੇ ਗਹਿਰੇ ਦੁੱਖ ਦਾ ਇਜ਼ਹਾਰ ਕੀਤਾ ਹੈ ।ਪੱਛਮੀ ਯੂਪੀ ਦੇ ਮਸ਼ਹੂਰ ਜਾਟ ਨੇਤਾ ਚੌਧਰੀ ਅਜੀਤ ਸਿੰਘ ਦਾ ਕੋਰੋਨਾ ਕਾਰਨ ਦਿਹਾਂਤ ਹੋ ਗਿਆ ਹੈ ।ਚੌਧਰੀ ਅਜੀਤ ਸਿੰਘ ਅਤੇ ਉਸ ਦੀ ਪੋਤੀ ਕੋਰੋਨਾ ਪਾਜ਼ੀਟਿਵ ਪਾਏ ਗਏ ਸਨ । ਜਿਸ ਤੋਂ ਬਾਅਦ ਉਨ੍ਹਾਂ ਦਾ ਇਲਾਜ ਗੁਰੂਗ੍ਰਾਮ ਦੇ ਹਸਪਤਾਲ ਵਿੱਚ ਚੱਲ ਰਿਹਾ ਸੀ ਅਤੇ ਉਹ 4 ਮਈ ਤੋਂ ਵੈਂਟੀਲੇਟਰ ਦੀ ਸਪੋਰਟ ‘ਤੇ ਸਨ ਅਤੇ ਅੱਜ ਸਵੇਰੇ ਉਹਨਾਂ ਦੀ ਮੌਤ ਹੋ ਗਈ। ਹਾਲਾਂਕਿ ਅਜੀਤ ਸਿੰਘ ਦੀ ਪੋਤੀ ਦੀ ਸਿਹਤ ਠੀਕ ਦੱਸੀ ਜਾ ਰਹੀ ਹੈ।ਚੌਧਰੀ ਅਜੀਤ ਸਿੰਘ ਆਲ ਇੰਡੀਆ ਜੱਟ ਮਹਾਂ ਸਭਾ ਦੇ ਕੌਮੀ ਨੇਤਾ ਹਨ ਉਹਨਾਂ ਦੀ ਮੌਤ ਨਾਲ਼ ਜੱਟ ਮਹਾਂ ਸਭਾ ਨੂੰ ਕਦੇ ਵੀ ਨਾ ਪੂਰਿਆ ਜਾਣ ਵਾਲ਼ਾ ਘਾਟਾ ਪਿਆ ਹੈ ।ਚੌਧਰੀ ਅਜੀਤ ਸਿੰਘ ਦੇ ਪਿਤਾ ਸਵਰਗੀ ਚੌਧਰੀ ਚਰਨ ਸਿੰਘ 1979 ਵਿੱਚ ਭਾਰਤ ਦੇ ਪ੍ਰਧਾਨ ਮੰਤਰੀ ਰਹੇ ਸਨ। ਅਕਾਲੀ ਦਲ-1920 ਦੇ ਪ੍ਰਧਾਨ ਸਰਦਾਰ ਰਵੀ ਇੰਦਰ ਸਿੰਘ ਅਤੇ ਚੌਧਰੀ ਅਜੀਤ ਸਿੰਘ ਨੇ ਉਸ ਵਕਤ ਆਈ.ਆਈ.ਟੀ. ਖੜਗਪੁਰ ਤੋਂ 1958-1962 ਇਕੱਠਿਆਂ ਮਕੈਨੀਕਲ ਇੰਜਨੀਅਰਿੰਗ ਦੀ ਡਿਗਰੀ ਕੀਤੀ ਸੀ ਜਦੋਂ ਭਾਰਤ ਵਿੱਚ ਕੇਵਲ ਇੱਕੋ ਆਈ.ਆਈ.ਟੀ. ਇੰਸਟੀਚੀਊਟਸ਼ਨ ਸੀ। ਬਡਹੇੜੀ ਨੇ ਦੱਸਿਆ ਕਿ ਮੈਂ ਉਹਨਾਂ ਨੂੰ 1990 ਵਿੱਚ ਮਿਲਿਆ ਸੀ ਜਦੋਂ ਉਹ ਕਿਸਾਨਾਂ ਦੇ ਸੰਮੇਲਨ ਨੂੰ ਸੰਬੋਧਨ ਕਰਨ ਲਈ ਚੰਡੀਗੜ੍ਹ ਆਏ ਸਨ ਉਸ ਵਕਤ ਮੈਂ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲ਼ੇ ਸ਼ਰੋਮਣੀ ਅਕਾਲੀ ਦਲ ਪੰਥਕ ਦੇ ਯੂਥ ਵਿੰਗ ਦਾ ਰੋਪੜ ਜ਼ਿਲ੍ਹਾ ਪ੍ਰਧਾਨ ਸੀ ਅਸੀਂ ਸ੍ਰ ਭੁਪਿੰਦਰ ਸਿੰਘ ਮਾਨ ਪ੍ਰਧਾਨ ਭਾਰਤੀ ਕਿਸਾਨ ਯੂਨੀਅਨ ਦਾ ਸਮਰਥਨ ਕਰਦੇ ਸੀ। ਚੌਧਰੀ ਅਜੀਤ ਸਿੰਘ ਨਾਲ ਮੇਰੀ ਆਖਰੀ ਮੁਲਾਕਾਤ ਦਿੱਲੀ ਮਾਵਲੰਕਰ ਹਾਲ ਵਿਖੇ 14 ਮਾਰਚ 2014 ਨੂੰ ਹੋਈ ਸੀ ਜਦੋਂ ਆਲ ਇੰਡੀਆ ਜੱਟ ਮਹਾਂ ਸਭਾ ਨੇ ਵੱਡਾ ਸੰਮੇਲਨ ਕੀਤਾ ਸੀ ਜਿਸ ਵਿੱਚ ਕੈਪਟਨ ਅਮਰਿੰਦਰ ਸਿੰਘ ਕੌਮੀ ਪ੍ਰਧਾਨ ਆਲ ਇੰਡੀਆ ਜੱਟ ਮਹਾਂ ਸਭਾ ਦਾ ਸਨਮਾਨ ਕੀਤਾ ਗਿਆ ਸੀ ।ਚੌਧਰੀ ਰਾਕੇਸ਼ ਟਿਕੈਤ ਕੌਮੀ ਮੀਤ ਪ੍ਰਧਾਨ ਅਤੇ ਚੌਧਰੀ ਯੁੱਧਵੀਰ ਸਿੰਘ ਕੌਮੀ ਜਨਰਲ ਸਕੱਤਰ ਆਲ ਇੰਡੀਆ ਜੱਟ ਮਹਾਂ ਸਭਾ ਨਾਲ਼ ਚੌਧਰੀ ਅਜੀਤ ਸਿੰਘ ਦੀ ਬਹੁਤ ਜ਼ਿਆਦਾ ਨੇੜਤਾ ਸੀ ਜੱਟ ਸਮਾਜ ਅਤੇ ਉੱਤਰ ਪ੍ਰਦੇਸ਼ ਨੂੰ ਉਹਨਾਂ ਦੇ ਚਲੇ ਜਾਣ ਦਾ ਬਹੁਤ ਦੁੱਖ ਹੈ ਮੌਜੂਦਾ ਕਿਸਾਨ ਸੰਘਰਸ਼ ਵਿੱਚ ਉਹਨਾਂ ਨੇ ਬਹੁਤ ਹੀ ਅਹਿਮ ਭੂਮਿਕਾ ਨਿਭਾਈ । ਚੌਧਰੀ ਸਾਹਿਬ ਬਹੁਤ ਹੀ ਖੁਸ਼ਦਿਲ ਅਤੇ ਮਿਲਾਪੜੇ ਸੁਭਾਅ ਦੇ ਮਾਲਕ ਸਨ ਜਾਟ ਸਮਾਜ ਅਤੇ ਕਿਸਾਨ ਭਾਈਚਾਰਾ ਦੀ ਡਟ ਕੇ ਹਮਾਇਤ ਕਰਦੇ ਸਨ ਨਾਲ਼ੋਂ ਨਾਲ ਗਰੀਬ ਜਨਤਾ ਦੀ ਵੀ ਮੱਦਦ ਕਰਦੇ ਸਨ ਜਿਸ ਲਈ ਉਹਨਾਂ ਨੂੰ ਹਮੇਸ਼ਾ ਯਾਦ ਕੀਤਾ ਜਾਂਦਾ ਰਹੇਗਾ ।ਵਾਹਿਗੁਰੂ ਮਿਹਰ ਕਰੇ ਚੌਧਰੀ ਸਾਹਿਬ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਬਖ਼ਸ਼ੇ ਅਤੇ ਉਹਨਾਂ ਦੇ ਪਰਵਾਰ ਸਕੇ ਸੰਬੰਧੀ ,ਜੱਟ ਮਹਾਂ ਸਭਾ ਦੇ ਕਾਰਕੁੰਨਾਂ ਅਤੇ ਜੱਟ ਕਿਸਾਨ ਭਾਈਚਾਰੇ ਨੂੰ ਇਹ ਸਦਮਾ ਬਰਦਾਸ਼ਤ ਕਰਨ ਦਾ ਬੱਲ ਬਖ਼ਸ਼ੇ ।