Punjab

ਸ੍ਰੀ ਅਨੰਦਪੁਰ ਸਾਹਿਬ ਦੀਆਂ ਅਨਾਜ ਮੰਡੀਆਂ ਵਿਚ ਆਮਦ ਜਿਣਸ ਦੀ ਆਮਦ ਦੀ ਨਾਲੋ ਨਾਲ ਹੋ ਰਹੀ ਹੈ ਖਰੀਦ

 

ਸ੍ਰੀ ਅਨੰਦਪੁਰ ਸਾਹਿਬ ਦੀਆਂ ਅਨਾਜ ਮੰਡੀਆਂ ਵਿਚ ਆਮਦ ਜਿਣਸ ਦੀ ਆਮਦ ਦੀ ਨਾਲੋ ਨਾਲ ਹੋ ਰਹੀ ਹੈ ਖਰੀਦ

ਲਿਫਟਿੰਗ ਅਤੇ ਅਦਾਇਗੀ ਦੇ ਸੁਚੱਜੇ ਪ੍ਰਬੰਧਾਂ ਤੋ ਕਿਸਾਨਾਂ ਵਿਚ ਖੁਸ਼ੀ ਦੀ ਲਹਿਰ

ਕੋਵਿਡ ਦੇ ਨਿਯਮਾਂ ਦੀ ਪਾਲਣਾ ਦੇ ਨਾਲ ਨਾਲ ਅਨਾਜ ਮੰਡੀਆਂ ਵਿਚ ਮਿਲ ਰਹੀਆਂ ਹਨ ਬਿਹਤਰ ਸਹੂਲਤਾਂ

ਨੂਰਪੁਰ ਬੇਦੀ 27 ਅਪ੍ਰੈਲ ()

ਪੰਜਾਬ ਸਰਕਾਰ ਵਲੋਂ ਸੂਬੇ ਦੀਆਂ ਅਨਾਜ ਮੰਡੀਆਂ ਵਿਚ ਕਿਸਾਨਾਂ ਦੀ ਸਹੂਲਤ ਲਈ ਸਾਰੇ ਪ੍ਰਬੰਧ ਕੀਤੇ ਹੋਏ ਹਨ। ਸ੍ਰੀ ਅਨੰਦਪੁਰ ਸਾਹਿਬ ਮਾਰਕੀਟ ਕਮੇਟੀ ਦੀਆਂ ਸਾਰੀਆਂ 12 ਅਨਾਜ ਮੰਡੀਆਂ ਵਿਚ ਰੋਜ਼ਾਨਾ ਆ ਰਹੀ ਕਣਕ ਦੀ ਨਾਲੋ ਨਾਲ ਖਰੀਦ ਹੋ ਰਹੀ ਹੈ। ਲਿਫਟਿੰਗ ਦੇ ਸੁਚਾਰੂ ਪ੍ਰਬੰਧਾਂ ਅਤੇ ਸਿੱਧੀ ਕਿਸਾਨਾਂ ਦੇ ਖਾਤਿਆਂ ਵਿਚ ਹੋ ਰਹੀ ਜਿਣਸ ਦੀ ਅਦਾਇਗੀ ਤੋ ਕਿਸਾਨ ਪੂਰੀ ਤਰਾਂ ਸੰਤੁਸ਼ਟ ਹਨ।

ਮਾਰਕੀਟ ਕਮੇਟੀ ਸ੍ਰੀ ਅਨੰਦਪੁਰ ਸਾਹਿਬ ਅਧੀਨ 12 ਅਨਾਜ ਮੰਡੀਆਂ ਅਗੰਮਪੁਰ, ਕੀਰਤਪੁਰ ਸਾਹਿਬ, ਤਖਤਗੜ੍ਹ, ਨੂਰਪੁਰ ਬੇਦੀ, ਨੰਗਲ, ਸੂਰੇਵਾਲ, ਅਬਿਆਣਾ, ਸੁਖੇਮਾਜਰਾ, ਢੁੰਮੇਵਾਲ, ਅਜੋਲੀ, ਕਲਵਾ,ਮਹੈਣ ਵਿਚ ਹੁਣ ਤੱਕ 37370 ਮੀਟ੍ਰਿਕ ਟਨ ਕਣਕ ਦੀ ਆਮਦ ਹੋਈ ਹੈ। ਜਿਸ ਵਿਚੋ ਜਿਸ ਵਿਚੋ ਪਨਗਰੇਨ ਨੇ 10977, ਮਾਰਕਫੈਡ ਨੇ 14573 ਅਤੇ ਐਫ.ਸੀ.ਆਈ ਨੇ 11820 ਮੀਟ੍ਰਿਕ ਟਨ ਕਣਕ ਦੀ ਖਰੀਦ ਕਰ ਲਈ ਹੈ।ਕਿਸੇ ਵੀ ਕਿਸਾਨ ਨੂੰ ਅਨਾਜ ਮੰਡੀਆਂ ਵਿਚ ਬੇਲੋੜੀ ਖੱਜਲ ਖੁਆਰੀ ਨਹੀ ਹੋ ਰਹੀ ਹੈ। ਕਿਸਾਨਾਂ ਦੇ ਖਾਤੇ ਵਿਚ ਸਿੱਧੀ ਅਦਾਇਗੀ ਦੀ ਪ੍ਰਕਿਰੀਆਂ ਵੀ ਚੱਲ ਰਹੀ ਹੈ। ਪਨਗਰੇਨ ਨੇ 22 ਅਪ੍ਰੈਲ 2021 ਤੱਕ ਕਿਸਾਨਾਂ ਦੀ ਖਰੀਦੀ ਕਣਕ ਦੀ ਅਦਾਇਗੀ ਕਰ ਦਿੱਤੀ ਹੈ। ਮਾਰਕਫੈਡ ਅਤੇ ਐਫ.ਸੀ.ਆਈ ਨੇ 21 ਅਪ੍ਰੈਲ ਤੱਕ ਅਨਾਜ ਮੰਡੀਆਂ ਵਿਚ ਖਰੀਦ ਕੀਤੀ ਕਣਕ ਦੀ ਅਦਾਇਗੀ ਕਿਸਾਨਾਂ ਨੂੰ ਕਰ ਦਿੱਤੀ ਹੈ। ਆਮਦ, ਖਰੀਦ, ਲਿਫਟਿੰਗ ਅਤੇ ਅਦਾਇਗੀ ਦੇ ਪ੍ਰਬੰਧ ਸੁਚਾਰੂ ਹਨ।

ਸ੍ਰੀ ਅਨੰਦਪੁਰ ਸਾਹਿਬ ਦੀਆਂ ਇਨ੍ਹਾਂ ਸਾਰੀਆਂ ਅਨਾਜ ਮੰਡੀਆਂ ਵਿਚ ਫੁੱਟ ਆਪਰੇਟਡ, ਹੈਡ ਪੰਪ ਲਗਾ ਕੇ ਹੱਥਾ ਦੀ ਸਾਫ ਸਫਾਈ ਦੀ ਵਿਸ਼ੇਸ ਵਿਵਸਥਾ ਕੀਤੀ ਹੈ। ਮੰਡੀਆਂ ਨੂੰ ਸੈਨੇਟਾਈਜ ਕਰਨ ਦੇ ਨਾਲ ਨਾਲ ਆੜ੍ਹਤੀਆਂ,ਕਿਸਾਨਾ ਅਤੇ ਮਜਦੂਰਾਂ ਨੂੰ ਮੰਡੀਆਂ ਵਿਚ ਮਾਸਕ ਪਾਉਣ ਅਤੇ ਸਮਾਜਿਕ ਵਿੱਥ ਰੱਖਣ ਲਈ ਵੀ ਜਾਗਰੂਕ ਕੀਤਾ ਜਾ ਰਿਹਾ ਹੈ। ਮੰਡੀਆਂ ਵਿਚ ਕਿਸਾਨਾਂ ਦੀ ਖੱਜਲ ਖੁਆਰੀ ਨਹੀ ਹੋ ਰਹੀ ਹੈ। ਇਨ੍ਹਾਂ ਅਨਾਜ ਮੰਡੀਆਂ ਵਿਚ ਬਾਰਦਾਨੇ ਦੀ ਕੋਈ ਘਾਟ ਨਹੀ ਹੈ। ਸਕੱਤਰ ਮਾਰਕੀਟ ਕਮੇਟੀ ਸੁਰਿੰਦਰਪਾਲ ਨੇ ਦੱਸਿਆ ਕਿ ਪਨਗਰੇਨ, ਮਾਰਕਫੈਡ ਅਤੇ ਐਫ.ਸੀ.ਆਈ ਦੇ ਅਧਿਕਾਰੀ ਲਗਾਤਾਰ ਮੰਡੀਆਂ ਵਿਚ ਖਰੀਦ ਪ੍ਰਬੰਧਾਂ ਨੂੰ ਸੁਚਾਰੂ ਚਲਾ ਰਹੇ ਹਨ। ਸਿਹਤ ਵਿਭਾਗ ਵਲੋ ਵੀ ਕੋਵਿਡ ਵੈਕਸੀਨੇਸ਼ਨ ਪ੍ਰੋਗਰਾਮ ਅਧੀਨ ਯੋਗ ਵਿਅਕਤੀਆਂ ਨੂੰ ਟੀਕਾਕਰਣ ਲਈ ਪ੍ਰੇਰਿਤ ਕੀਤਾ ਜਾ ਰਿਹਾ ਹੈ।

 

Related Articles

Leave a Reply

Your email address will not be published. Required fields are marked *

Back to top button
error: Sorry Content is protected !!