Punjab
ਪੰਜਾਬ ਸਰਕਾਰ ਦੇ ਗ੍ਰਹਿ ਵਿਭਾਗ ਵੱਲੋਂ ਜਾਰੀ ਹਦਾਇਤਾਂ ਤਹਿਤ ਜ਼ਿਲ੍ਹਾ ਮੈਜਿਸਟਰੇਟ ਸੰਗਰੂਰ ਵੱਲੋਂ ਹੇਠ ਲਿਖੀਆਂ ਜ਼ਰੂਰੀ ਵਸਤਾਂ ਦੀਆਂ ਦੁਕਾਨਾਂ ਨੂੰ ਛੱਡ ਕੇ ਕੱਲ ਭਾਵ ਐਤਵਾਰ ਨੂੰ ਪੂਰੇ ਜ਼ਿਲ੍ਹੇ ਅੰਦਰ ਲਾਕਡਾਊਨ ਦੇ ਹੁਕਮ ਜਾਰੀ ਕੀਤੇ ਹਨ।
ਪੰਜਾਬ ਸਰਕਾਰ ਦੇ ਗ੍ਰਹਿ ਵਿਭਾਗ ਵੱਲੋਂ ਜਾਰੀ ਹਦਾਇਤਾਂ ਤਹਿਤ ਜ਼ਿਲ੍ਹਾ ਮੈਜਿਸਟਰੇਟ ਸੰਗਰੂਰ ਰਾਮਵੀਰ ਵੱਲੋਂ ਹੇਠ ਲਿਖੀਆਂ ਜ਼ਰੂਰੀ ਵਸਤਾਂ ਦੀਆਂ ਦੁਕਾਨਾਂ ਨੂੰ ਛੱਡ ਕੇ ਕੱਲ ਭਾਵ ਐਤਵਾਰ ਨੂੰ ਪੂਰੇ ਜ਼ਿਲ੍ਹੇ ਅੰਦਰ ਲਾਕਡਾਊਨ ਦੇ ਹੁਕਮ ਜਾਰੀ ਕੀਤੇ ਹਨ। ਜ਼ਰੂਰੀ ਵਸਤਾਂ ਦੀਆਂ ਦੁਕਾਨਾਂ ‘ਚ:
ਦਵਾਈਆਂ ਦੀਆਂ ਦੁਕਾਨਾਂ
ਲੈਬਾਰਟਰੀਆਂ
ਅਲਟਰਾਸਾਉਂਡ ਜਾਂ ਸਕੈਨ ਸੈਂਟਰ
ਦੁੱਧ ਤੇ ਕਰਿਆਨੇ ਦੀਆਂ ਦੁਕਾਨਾਂ
ਸਬਜ਼ੀਆਂ ਵਾਲ਼ੀਆਂ ਦੁਕਾਨਾਂ
ਪੈਟਰੋਲ ਪੰਪ
ਅਤੇ
ਆਵਾਜਾਈ ਵਾਲੇ ਸਾਧਨਾਂ ਦੀ ਮੁਰੰਮਤ ਵਾਲ਼ੀਆਂ ਦੁਕਾਨਾਂ ਸ਼ਾਮਲ ਹਨ।
ਵਿਸਥਾਰਤ ਪਾਬੰਦੀਆਂ ਲਈ ਨੱਥੀ ਹੁਕਮਾਂ ਦਾ ਹਵਾਲਾ ਲਿਆ ਜਾ ਸਕਦਾ ਹੈ।