ਬਾਹਰਲੇ ਸੂਬਿਆਂ ਤੋਂ ਪੰਜਾਬ ਵਿੱਚ ਕਣਕ ਆਉਣੀ ਜਾਰੀ : ਪੁਲਿਸ ਨੇ ਕਣਕ ਦੇ ਭਰੇ 27 ਟਰਾਲੇ ਕੀਤੇ ਕਾਬੂ
ਬਾਹਰਲੇ ਸੂਬਿਆਂ ਤੋਂ ਪੰਜਾਬ ਵਿੱਚ ਕਣਕ ਆਉਣੀ ਜਾਰੀ
ਪੁਲਿਸ ਨੇ ਕਣਕ ਦੇ ਭਰੇ 27 ਟਰਾਲੇ ਕੀਤੇ ਕਾਬੂ
ਕਿਸਾਨ ਯੂਨੀਅਨ ਲੀਡਰ ਗੁਰਧਿਆਨ ਸਿੰਘ ਵੱਲੋਂ ਪੁਲਿਸ ਦੀ ਸ਼ਲਾਘਾ
ਪਟਿਆਲਾ, 21 ਅਪ੍ਰੈਲ – ਅੱਜ ਕ੍ਰਾਂਤੀਕਾਰੀ ਕਿਸਾਨ ਯੂਨੀਅਨ(ਪਟਿਆਲਾ) ਦੇ ਪ੍ਰਧਾਨ ਗੁਰਧਿਆਨ ਸਿੰਘ ਨੇ ਇਕ ਪ੍ਰੈਸ ਨੋਟ ਰਾਹੀਂ ਦੱਸਿਆ ਕਿ ਲਗਭਗ ਚਾਰ ਮਹੀਨੇ ਤੋਂ ਚੱਲ ਰਹੇ ਕਿਸਾਨ ਮਜਦੂਰ ਸੰਘਰਸ਼ ਵਿੱਚ ਪੰਜਾਬ ਦਾ ਹਰ ਇਕ ਨਾਗਰਿਕ ਪੰਜਾਬ ਦੇ ਨਾਲ ਖੜਾ ਹੈ। ਪੰਜਾਬ ਵਿੱਚ ਕਣਕ ਦੀ ਖਰੀਦ 10 ਤਰੀਕ ਤੋਂ ਸ਼ੁਰੂ ਕੀਤੀ ਗਈ ਸੀ ਪਰ ਅੱਜ ਤੱਕ 21 ਤਰੀਕ ਤੱਕ ਮੰਡੀਆਂ ਵਿੱਚ ਬਾਰਦਾਨੇ ਦੀ ਘਾਟ ਪੂਰੀ ਨਹੀਂ ਹੋ ਸਕੀ। ਜਿਸ ਵਿੱਚ ਵੱਡੇ ਵਪਾਰੀ ਬਾਹਰਲੇ ਸੂਬਿਆਂ ਤੋਂ ਸਸਤੀ ਕਣਕ ਖਰੀਦ ਕੇ ਵੱਡੇ-ਵੱਡੇ ਟਰਾਲਿਆਂ ਰਾਹੀਂ ਪੰਜਾਬ ਦੀਆਂ ਮੰਡੀਆਂ ਵਿੱਚ ਭੇਜ਼ ਰਹੇ ਹਨ। ਜਿਸ ਦਾ ਨੁਕਸਾਨ ਪੰਜਾਬ ਦੇ ਕਿਸਾਨਾਂ ਨੂੰ ਝੱਲਣਾ ਪੈ ਰਿਹਾ ਹੈ। ਕਿਸਾਨਾ ਦੇ ਨਾਲ-ਨਾਲ ਬੈਰੀਅਰ ਤੇ ਪੁਲਿਸ ਵੀ ਮੋਢੇ ਨਾਲ ਮੋਢਾ ਜੋੜ ਕੇ ਖੜੀ ਹੈ। ਜਿਸ ਦੀ ਉਦਾਹਰਣ ਡੀ.ਐਸ.ਪੀ. ਜ਼ਸਵਿੰਦਰ ਸਿੰਘ ਟਿਵਾਣਾ ਇੰਚਾਰਜ ਹਲਕਾ ਘਨੌਰ ਦੀ ਟੀਮ ਨੇ ਸ਼ੰਭੂ ਬੈਰੀਅਰ ਤੇ 10 ਤਰੀਕ ਤੋਂ 21 ਤਰੀਕ ਤੱਕ ਬਾਹਰਲੇ ਸੂਬਿਆਂ ਤੋਂ ਕਣਕ ਦੇ ਭਰੇ 27 ਟਰਾਲਿਆਂ ਨੂੰ ਕਾਬੂ ਕਰਕੇ ਕਿਸਾਨਾਂ ਦਾ ਸਾਥ ਦਿੱਤਾ। ਜਿਸ ਦਾ ਪੰਜਾਬ ਦੇ ਕਿਸਾਨਾਂ ਨੂੰ ਬਹੁਤ ਰਾਹਤ ਮਿਲੀ ਅਤੇ ਬੀ.ਜੇ.ਪੀ. ਸਰਕਾਰ ਦੇ ਤਿੰਨੇ ਕਾਲੇ ਕਾਨੂੰਨਾਂ ਦੀ ਪੋਲ ਖੁੱਲੀ। ਗੁਰਧਿਆਨ ਸਿੰਘ (ਧੰਨਾ) ਪ੍ਰਧਾਨ ਪਟਿਆਲਾ—2 ਬਲਾਕ ਕ੍ਰਾਂਤੀਕਾਰੀ ਕਿਸਾਨ ਯੂਨੀਅਨ (ਪੰਜਾਬ) ਨੇ ਡੀ.ਐਸ.ਪੀ. ਜ਼ਸਵਿੰਦਰ ਸਿੰਘ ਟਿਵਾਣਾ ਅਤੇ ਉਹਨਾਂ ਦੀ ਟੀਮ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਕੀਤਾ।