ਕੁੰਵਰ ਵਿਜੇ ਪ੍ਰਤਾਪ ਦੇ ਅਸਤੀਫੇ ਨੂੰ ਮਨਜੂਰ ਕਰਨ ਤੋਂ ਬਾਅਦ ਪੰਜਾਬ ਸਰਕਾਰ ਕਿਵੇਂ ਕਰੇਗੀ ਹਾਈ ਕੋਰਟ ਦੇ ਫੈਸਲੇ ਦੇ ਖਿਲਾਫ ਅਪੀਲ ?
ਕੋਟਕਪੂਰਾ ਗੋਲੀ ਮਾਮਲੇ ਵਿਚ ਹਾਈ ਕੋਰਟ ਵਿਚ ਮਿਲੀ ਮਾਤ ਲਈ ਜਵਾਬਦੇਹ ਕੌਣ ?
ਕੋਟਕਪੂਰਾ ਗੋਲੀ ਮਾਮਲੇ ਵਿੱਚ ਜਾਂਚ ਅਧਿਕਾਰੀ ਰਹੇ ਆਈ ਜੀ ਕੁੰਵਰ ਵਿਜੇ ਪ੍ਰਤਾਪ ਦੇ ਅਸਤੀਫੇ ਨੂੰ ਮਨਜੂਰ ਕਰਨ ਤੋਂ ਬਾਅਦ ਪੰਜਾਬ ਸਰਕਾਰ ਕਿਵੇਂ ਹਾਈ ਕੋਰਟ ਦੇ ਫੈਸਲੇ ਦੇ ਖਿਲਾਫ ਅਪੀਲ ਕਰੇਗੀ ? ਇਹ ਇਕ ਪਹੇਲੀ ਬਣ ਗਈ ਹੈ । ਕੁੰਵਰ ਵਿਜੇ ਪ੍ਰਤਾਪ ਨੂੰ ਐਸ ਆਈ ਟੀ ਤੋਂ ਹਟਾਉਂਣ ਦੇ ਹਾਈ ਕੋਰਟ ਦੇ ਫੈਸਲੇ ਤੋਂ ਬਾਅਦ ਕੈਪਟਨ ਅਮਰਿੰਦਰ ਸਿੰਘ ਸਰਕਾਰ ਨੇ ਅਪੀਲ ਵਿੱਚ ਜਾਣ ਦਾ ਫੈਸਲਾ ਕੀਤਾ ਸੀ । ਹਾਈ ਕੋਰਟ ਨੇ ਆਪਣੇ ਆਦੇਸ਼ ਵਿੱਚ ਐਸ ਆਈ ਟੀ ਤੋਂ ਕੁੰਵਰ ਵਿਜੇ ਪ੍ਰਤਾਪ ਨੂੰ ਹਟਾ ਕੇ ਕਿਸੇ ਨਵੇਂ ਅਧਿਕਾਰੀ ਨੂੰ ਲਗਾਉਣ ਦੇ ਆਦੇਸ਼ ਦਿੱਤੇ ਸਨ ਪਰ ਇਸ ਤੋਂ ਪਹਿਲਾ ਸਰਕਾਰ ਇਸ ਫੈਸਲੇ ਦੇ ਖਿਲਾਫ ਅਪੀਲ ਵਿੱਚ ਜਾਂਦੀ , ਕੁੰਵਰ ਵਿਜੇ ਪ੍ਰਤਾਪ ਆਪਣਾ ਅਸਤੀਫਾ ਦੇ ਕੇ ਖੁਦ ਹੀ ਪਿੱਛੇ ਹਟ ਗਏ ਹਨ । ਹੁਣ ਦੇਖਣਾ ਹੈ ਕਿ ਸਰਕਾਰ ਹੁਣ ਇਸ ਮਾਮਲੇ ਵਿੱਚ ਕੀ ਕਦਮ ਚੁੱਕੇਗੀ ?
ਕੋਟਕਪੂਰਾ ਗੋਲੀ ਮਾਮਲੇ ਵਿੱਚ ਪੰਜਾਬ ਸਰਕਾਰ ਨੂੰ ਹਾਈਕੋਰਟ ਵਿੱਚ ਲਗੇ ਵੱਡੇ ਝਟਕੇ ਲਈ ਕੌਣ ਜਿੰਮੇਵਾਰ ਹੈ ? ਇਹ ਸਵਾਲ ਹਰ ਇਕ ਦੀ ਜੁਬਾਨ ਤੇ ਹੈ । ਇਸ ਮਾਮਲੇ ਦੀ ਜਾਂਚ ਕਰ ਰਹੇ ਆਈ ਜੀ ਕੁੰਵਰ ਵਿਜੇ ਪ੍ਰਤਾਪ ਦੇ ਅਸਤੀਫੇ ਤੋਂ ਬਾਅਦ ਇਸ ਮਾਮਲੇ ਵਿੱਚ ਸਮੀਕਰਣ ਬਦਲ ਗਏ ਹਨ । ਪੰਜਾਬ ਸਰਕਾਰ ਨੇ ਇਸ ਮਾਮਲੇ ਵਿੱਚ ਸੁਪਰੀਮ ਕੋਰਟ ਵਿੱਚ ਅਪੀਲ ਕਰਨ ਦਾ ਫੈਸਲਾ ਕੀਤਾ ਸੀ ਅਤੇ ਸਾਫ ਕਰ ਦਿੱਤਾ ਸੀ ਕਿ ਕੁੰਵਰ ਵਿਜੇ ਪ੍ਰਤਾਪ ਨੂੰ ਐਸ ਆਈ ਟੀ ਤੋਂ ਹਟਾਉਂਣ ਦੇ ਮਾਮਲੇ ਵਿੱਚ ਸਰਕਾਰ ਸੁਪਰੀਮ ਕੋਰਟ ਜਾਏਗੀ , ਜੋ ਇਸ ਮਾਮਲੇ ਦੀ ਜਾਂਚ ਕਰਨਗੇ । ਮੁਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ਕੁੰਵਰ ਵਿਜੇ ਪ੍ਰਤਾਪ ਦਾ ਅਸਤੀਫਾ ਮਨਜੂਰ ਕਰਨ ਤੋਂ ਬਾਅਦ ਹੁਣ ਸਰਕਾਰ ਦੀ ਇਸ ਮਾਮਲੇ ਵਿੱਚ ਅਪੀਲ ਕਰਨ ਦੀ ਯੋਜਨਾ ਧਰੀ ਦੀ ਧਰੀ ਰਹਿ ਗਈ ਹੈ ।
ਪੰਜਾਬ ਦੀ ਰਾਜਨੀਤਿਕ ਪਾਰਟੀਆਂ ਇਸ ਮਾਮਲੇ ਵਿੱਚ ਐਡਵੋਕੇਟ ਜਰਨਲ ਅਤੁਲ ਨੰਦਾ ਤੇ ਸਵਾਲ ਉਠਾ ਰਹੀਆਂ ਹਨ ਕਿ ਨੰਦਾ ਦੇ ਕਾਰਨ ਇਹ ਮਾਮਲਾ ਕਮਜ਼ੋਰ ਹੋ ਗਿਆ ਹੈ । ਮੁਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਇਸ ਮਾਮਲੇ ਵਿੱਚ ਅਤੁਲ ਨੰਦਾ ਦਾ ਬਚਾਅ ਕਰ ਰਹੇ ਹਨ ਤੇ ਕਹਿ ਰਹੇ ਹਨ ਕਿ ਇਸ ਮਾਮਲੇ ਵਿੱਚ ਅਤੁਲ ਨੰਦਾ ਪੇਸ਼ ਨਹੀਂ ਹੋਇਆ ਹੈ । ਦਿੱਲੀ ਦੀ ਟੀਮ ਇਸ ਮਾਮਲੇ ਵਿੱਚ ਪੇਸ਼ ਹੋਈ ਸੀ । ਸਵਾਲ ਇਹ ਹੈ ਕਿ ਇਸ ਮਾਮਲੇ ਲਈ ਅਤੁਲ ਨੰਦਾ ਜਿਮੇਦਾਰ ਨਹੀਂ ਹਨ ਪਰ ਇਸ ਮਾਮਲੇ ਵਿੱਚ ਜਵਾਬਦੇਹੀ ਅਤੁਲ ਨੰਦਾ ਦੀ ਬਣਦੀ ਹੈ । ਦਿਲੀ ਤੋਂ ਜੋ ਵਕੀਲਾਂ ਦੀ ਟੀਮ ਹਾਇਰ ਕੀਤੀ ਗਈ ਸੀ ,ਉਹ ਨੰਦਾ ਵਲੋਂ ਹਾਇਰ ਕੀਤੀ ਗਈ ਸੀ । ਅਤੁਲ ਨੰਦਾ ਵਲੋਂ ਉਨ੍ਹਾਂ ਨੂੰ ਇਸ ਮਾਮਲੇ ਤੋਂ ਜਾਣੂ ਕਰਵਾਇਆ ਗਿਆ ਸੀ ਇਸ ਲਈ ਜਵਾਬਦੇਹੀ ਤਾ ਹਰ ਹਾਲਤ ਵਿੱਚ ਅਤੁਲ ਨੰਦਾ ਦੀ ਬਣਦੀ ਹੈ । ਐਡਵੋਕੇਟ ਜਰਨਲ ਹੋਣ ਦੀ ਨਾਤੇ ਇਸ ਮਾਮਲੇ ਵਿੱਚ ਸਭ ਤੋਂ ਵੱਡੀ ਜਵਾਬਦੇਹੀ ਅਤੁਲ ਨੰਦਾ ਦੀ ਬਣਦੀ ਹੈ ।
ਕੈਪਟਨ ਸਰਕਾਰ ਵਲੋਂ ਪਿਛਲੇ 4 ਸਾਲ ਵਿੱਚ ਇਸ ਮਾਮਲੇ ਦੀ ਜਾਂਚ ਨੂੰ ਅਮਲ ਦਿੱਤੀ ਗਿਆ ਪਰ ਇਸ ਮਾਮਲੇ ਵਿੱਚ ਹੁਣ ਹਾਈ ਕੋਰਟ ਨੇ ਐਸ ਆਈ ਟੀ ਦੀ ਰਿਪੋਰਟ ਤੇ ਸਵਾਲ ਖੜੇ ਕਰ ਦਿੱਤੇ ਹਨ । ਦਿਲੀ ਦੀ ਵਕੀਲਾਂ ਦੀ ਟੀਮ ਤੇ 3 ਕਰੋੜ ਰੁਪਏ ਖਰਚ ਕਰ ਦਿੱਤੇ ਗਏ ਪਰ ਨਤੀਜਾ ਸਭ ਦੇ ਸਾਹਮਣੇ ਹੈ । ਅੱਜ ਪੰਜਾਬ ਅੰਦਰ ਸਰਕਾਰ ਤੇ ਸਵਾਲ ਉੱਠ ਰਹੇ ਹਨ । ਵਿਰੋਧੀ ਪਾਰਟੀਆਂ ਤੋਂ ਇਲਾਵਾ ਸਰਕਾਰ ਨੂੰ ਉਹਨਾਂ ਦੀ ਪਾਰਟੀ ਦੇ ਨੇਤਾ ਘੇਰ ਰਹੇ ਹਨ । ਚਾਹੇ ਉਹ ਪ੍ਰਤਾਪ ਸਿੰਘ ਬਾਜਵਾ ਹੋਵੇ, ਚਾਹੇ ਨਵਜੋਤ ਸਿੰਘ ਸਿੱਧੂ ਜਾਂ ਰਵਨੀਤ ਸਿੰਘ ਬਿੱਟੂ ਹੋਵੇ । ਸਾਰੇ ਰਿਪੋਰਟ ਜਨਤਕ ਕਰਨ ਦੀ ਮੰਗ ਕਰ ਰਹੇ ਹਨ ।