ਗੂੜੀਆਂ ਦੋਸਤੀਆਂ ਦੇ ਨਾਮ ਆਉਣ ਵਾਲੀ ਫਿਲਮ ‘ਯਾਰਾ ਵੇ’ ਦਾ ਟਾਇਟਲ ਗੀਤ ਹੋਇਆ ਰਿਲੀਜ਼ ਫਿਲਮ 5 ਅਪ੍ਰੈਲ 2019 ਨੂੰ ਰਿਲੀਜ਼ ਹੋਵੇਗੀ

ENTERTAINMENT
By Admin

ਚੰਡੀਗੜ੍ਹ 14 ਮਾਰਚ 2019. ਪੰਜਾਬੀ ਫਿਲਮ ਇੰਡਸਟਰੀ ਉੱਚੀ ਉਡਾਣ ਭਰ ਰਹੀ ਹੈ ਕਿਉਂਕਿ ਅੱਜ ਕੱਲ ਨਿਰਦੇਸ਼ਕ ਕਹਾਣੀਆਂ ਦੇ ਨਾਲ ਪ੍ਰਯੋਗ ਕਰ ਰਹੇ ਹਨ ਅਤੇ ਅਦਾਕਾਰ ਵੀ ਅਜਿਹੇ ਕਿਰਦਾਰ ਨਿਭਾਉਣ ਨੂੰ ਉਤਸ਼ਾਹਿਤ ਰਹਿੰਦੇ ਹਨ ਜੋ ਉਹਨਾਂ ਨੂੰ ਕੁਝ ਚੁਣੌਤੀਪੂਰਨ ਲੱਗੇ। ਅਜਿਹਾ ਹੀ ਇੱਕ ਜ਼ੋਨਰ ਹੈ ਪੀਰਿਅਡ ਫ਼ਿਲਮਾਂ ਬਣਾਉਣਾ। ਇੱਕ ਪੀਰਿਅਡ ਫਿਲਮ ਜੋ ਬਿਲਕੁਲ ਰਿਲੀਜ਼ ਹੋਣ ਲਈ ਤਿਆਰ ਹੈ ਉਹ ਹੈ ‘ਯਾਰਾ ਵੇ’। ਫਿਲਮ ਦਾ ਟ੍ਰੇਲਰ ਪਹਿਲਾਂ ਹੀ ਲੋਕਾਂ ਦੇ ਦਿਲਾਂ ਨੂੰ ਜਿੱਤ ਰਿਹਾ ਹੈ ਅਤੇ ਹੁਣ ਇਸਦਾ ਟਾਇਟਲ ਟਰੈਕ ਦੇ ਰਿਲੀਜ਼ ਨਾਲ ਵੀ ਉਤਸ਼ਾਹ ਹੋਰ ਵੀ ਵੱਧ ਗਿਆ ਹੈ।
‘ਯਾਰਾ ਵੇ’ ਟਾਇਟਲ ਟਰੈਕ ਦੇ ਗਾਇਕ ਹਨ ਫ਼ਿਰੋਜ਼ ਖਾਨ ਅਤੇ ਗੁਰਮੀਤ ਸਿੰਘ ਨੇ। ਗਾਣੇ ਦੇ ਬੋਲ ਲਿਖੇ ਹਨ ਹੈਪੀ ਰਾਏਕੋਟੀ ਨੇ ਅਤੇ ਇਸਦਾ ਸੰਗੀਤ ਦਿੱਤਾ ਹੈ ਗੁਰਮੀਤ ਸਿੰਘ ਨੇ। ਇਹ ਗਾਣਾ ਜੱਸ ਰਿਕਾਰਡਸ ਲੇਬਲ ਤੋਂ ਰਿਲੀਜ਼ ਹੋਇਆ ਹੈ।
ਇਸ ਫਿਲਮ ਵਿੱਚ ਯੁਵਰਾਜ ਹੰਸ, ਗਗਨ ਕੋਕਰੀ, ਮੋਨਿਕਾ ਗਿੱਲ ਅਤੇ ਰਘਵੀਰ ਬੋਲੀ ਨਿਭਾਉਣਗੇ ਮੁੱਖ ਭੂਮਿਕਾ।ਇਸਦੀ ਲੀਡ ਸਟਾਰ ਕਾਸਟ ਤੋਂ ਇਲਾਵਾ ਯੋਗਰਾਜ ਸਿੰਘ, ਸਰਦਾਰ ਸੋਹੀ, ਨਿਰਮਲ ਰਿਸ਼ੀ, ਹੌਬੀ ਧਾਲੀਵਾਲ, ਮਲਕੀਤ ਰੌਣੀ, ਸੀਮਾ ਕੌਸ਼ਲ, ਬੀ ਐਨ ਸ਼ਰਮਾ, ਗੁਰਪ੍ਰੀਤ ਭੰਗੂ ਅਤੇ ਰਾਣਾ ਜੰਗ ਬਹਾਦਰ, ਖਾਸ ਕਿਰਦਾਰਾਂ ਵਿੱਚ ਨਜ਼ਰ ਆਉਣਗੇ। ਇਸ ਫਿਲਮ ਨੂੰ ਡਾਇਰੈਕਟ ਕੀਤਾ ਹੈ ਰਾਕੇਸ਼ ਮਹਿਤਾ ਨੇ। ਇਸ ਫਿਲਮ ਨੂੰ ਲਿਖਿਆ ਹੈ ਰੁਪਿੰਦਰ ਇੰਦਰਜੀਤ ਨੇ ਅਤੇ ਇਸਨੂੰ ਪ੍ਰੋਡਿਊਸ ਕੀਤਾ ਹੈ ਬੱਲੀ ਸਿੰਘ ਕਕਾਰ ਨੇ।
ਫਿਲਮ ਦੇ ਡਾਇਰੈਕਟਰ, ਰਾਕੇਸ਼ ਮਹਿਤਾ ਨੇ ਕਿਹਾ, “ਫ਼ਿਲਮਾਂ ਬਣਾਉਣਾ ਮੇਰਾ ਜਨੂਨ ਹੈ ਅਤੇ ਮੈਂ ਹਮੇਸ਼ਾ ਕੋਸ਼ਿਸ਼ ਕਰਦਾ ਹਾਂ ਕਿ ਹੈ ਕਿ ਹਕੀਕਤ ਅਤੇ ਸਚਾਈ ਦੇ ਜਿਆਦਾ ਤੋਂ ਜਿਆਦਾ ਕਰੀਬ ਰਹਿ ਸਕਾਂ। ਯਾਰਾ ਵੇ ਇੱਕ ਅਜਿਹੀ ਹੀ ਫਿਲਮ ਹੈ ਜੋ ਯਕੀਨਨ ਦਰਸ਼ਕਾਂ ਨੂੰ ਪ੍ਰਭਾਵਿਤ ਕਰੇਗੀ। ਜਿਵੇਂ ਕਿ ਇਹ ਇੱਕ ਪਰਿਵਾਰਿਕ ਫਿਲਮ ਹੈ ਜੋ ਇੱਕ ਖਾਸ ਸਮੇਂ ਨੂੰ ਦਰਸਾਉਂਦੀ ਹੈ ਤਾਂ ਸਭ ਤੋਂ ਵੱਡੀ ਚੁਣੌਤੀ ਹੁੰਦੀ ਹੈ ਉਸ ਸਮੇਂ ਦੇ ਮੁਤਾਬਿਕ ਬਣਾਉਣੀ। ਫਿਲਮ ਦੇ ਟ੍ਰੇਲਰ ਨੂੰ ਮਿਲ ਰਹੇ ਹੁੰਗਾਰੇ ਤੋਂ ਅਸੀਂ ਬੇਹੱਦ ਖੁਸ਼ ਹਾਂ ਤੇ ਉਮੀਦ ਕਰਦੇ ਹਾਂ ਕਿ ਦਰਸ਼ਕ ਇਸਦੇ ਟਾਇਟਲ ਗੀਤ ਨੂੰ ਵੀ ਬਹੁਤ ਪਿਆਰ ਦੇਣਗੇ।“
ਫਿਲਮ ਦੇ ਪ੍ਰੋਡੂਸਰ, ਬੱਲੀ ਸਿੰਘ ਕਕਾਰ ਨੇ ਕਿਹਾ, “ਮੈਂ ਲੰਡਨ ਤੋਂ ਹਾਂ ਤੇ ਪੰਜਾਬ ਦੇ ਸਭਿਆਚਾਰ ਬਾਰੇ ਬਾਰੀਕੀਆਂ ਜਾਨਣਾ ਬਹੁਤ ਹੀ ਚੁਣੌਤੀਪੂਰਨ ਸੀ ਉਹ ਵੀ ਕਿਸੇ ਹੋਰ ਸਮੇਂ ਬਾਰੇ। ਇਸ ਲਈ ਮੈਂਨੂੰ ਇਸ ਬਾਰੇ ਚ ਰਾਕੇਸ਼ ਮਹਿਤਾ ਅਤੇ ਉਹਨਾਂ ਦੀ ਰਿਸਰਚ ਟੀਮ ਤੇ ਪੂਰਾ ਵਿਸ਼ਵਾਸ ਹੈ। ਮੈਂ ਫਿਲਮ ਦੀ ਰਿਲੀਜ਼ ਨੂੰ ਲੈਕੇ ਬਹੁਤ ਹੀ ਉਤਸ਼ਾਹਿਤ ਹਾਂ।“
‘ਯਾਰਾ ਵੇ’ ਦਾ ਟਾਇਟਲ ਗੀਤ ਜੱਸ ਰਿਕਾਰਡਸ ਦੇ ਔਫ਼ਿਸ਼ਲ ਯੂਟਿਊਬ ਚੈਨਲ ਤੇ ਰਿਲੀਜ਼ ਹੋਇਆ ਹੈ। ਫਿਲਮ ਦਾ ਵਿਸ਼ਵ ਵਿਤਰਣ ਮੁਨੀਸ਼ ਸਾਹਨੀ ਦੇ ਓਮਜੀ ਗਰੁੱਪ ਨੇ ਕੀਤਾ ਹੈ। ਯਾਰਾ ਵੇ 5 ਅਪ੍ਰੈਲ 2019 ਨੂੰ ਸਿਨੇਮਾਘਰਾਂ ਚ ਰਿਲੀਜ਼ ਹੋਵੇਗੀ।

Leave a Reply