‘ਪ੍ਸੰਨਤਾ’ ਨੇ ਸਟੇਟ ਅੈਵਾਰਡ ਵਾਪਸ ਨਾ ਕਰਨ ਦਾ ਫੈਸਲਾ ਐਲਾਨਿਆ

Punjab
By Admin

 

ਐਸ ਏ ਐਸ ਨਗਰ 22 ਅਕਤੂਬਰ ( ) ਸਿੱਖਿਆ ਵਿਭਾਗ ਪੰਜਾਬ ਵੱਲੋਂ ਸਮੇਂ-ਸਮੇਂ ‘ਤੇ ਜਿਨ੍ਹਾਂ ਅਧਿਅਾਪਕਾਂ ਨੂੰ ਸਿੱਖਿਆ ਦੇ ਖੇਤਰ ਵਿੱਚ ਸਕੂਲਾਂ ਅੰਦਰ ਵਧੀਆ ਕੰਮ ਕਰਨ ਲਈ ਅਧਿਆਪਕ ਰਾਜ ਅੈਵਾਰਡ ਦਿੱਤੇ ਗਏ ਸਨ, ੳੁਹਨਾਂ ਨੇ ‘ਪ੍ਸੰਨਤਾ’ ਪੰਜਾਬ ਰੀਜਨ ਸਟੇਟ ਅੈਂਡ ਨੈਸ਼ਨਲ ਅੈਵਾਰਡ ਟੀਚਰ ਅਸੋਸੀਏਸ਼ਨ ਦੇ ਪ੍ਰਧਾਨ ਰੌਸ਼ਨ ਖੇੜਾ ਦੀ ਅਗਵਾਈ ਵਿੱਚ ਇੱਕ ਵਫਦ ਸਕੱਤਰ ਸਕੂਲ ਸਿੱਖਿਆ ਸੀ੍ ਕਿ੍ਸ਼ਨ ਕੁਮਾਰ ਨੂੰ ਮਿਲਿਆ |
ਵਫਦ ਨੇ ਸਿੱਖਿਅਾ ਵਿਭਾਗ ਦੇ ਵੱਲੋਂ ਸਕੂਲਾਂ ਦੇ ਬੱਚਿਆਂ ਦੇ ਸਿੱਖਣ ਪੱਧਰ ਵਿੱਚ ਸੁਧਾਰ ਲਿਆਉਣ ਲਈ ਕੀਤੀਆਂ ਜਾ ਰਹੀਆਂ ਕਿਰਿਅਾਵਾਂ ਦਾ ਭਰਪੂਰ ਸਹਿਯੋਗ ਦੇਣ ਦੀ ਹਾਮੀ ਭਰੀ |ਸਭ ਨੇ ਸਟੇਟ ਅੈਵਾਰਡ ਵਾਪਸ ਨਾ ਕਰਨ ਦਾ ਫੈਸਲਾ ਵੀ ਮੀਟਿੰਗ ਵਿੱਚ ਘੋਸ਼ਿਤ ਕੀਤਾ |
ਵਫਦ ਨੇ ਸਟੇਟ ਅੈਵਾਰਡ ਲੈਣ ਵਾਲੇ ਅਧਿਆਪਕਾਂ ਦੀਆਂ ਮੈਡੀਕਲ ਸਬੰਧੀ ਸਮੱਸਿਆਵਾਂ ਦੀ ਵੀ ਗੱਲ ਰੱਖੀ ਜਿਸ ਨੂੰ ਸਕੱਤਰ ਸਕੂਲ ਸਿੱਖਿਆ ਪੰਜਾਬ ਨੇ ਹੱਲ ਕਰਨ ਦਾ ਭਰੋਸਾ ਦਿਵਾਇਆ | ਇਸ ਮੌਕੇ ਅਾਲ ਇੰਡੀਆ ਸਟੇਟ ਅੈਂਡ ਨੈਸ਼ਨਲ ਅੈਵਾਰਡੀ ਟੀਚਰਜ ਅਸੋਸੀਏਸ਼ਨ ਦੇ ਰਾਸ਼ਟਰੀ ਪ੍ਰਧਾਨ ਡਾ. ਪਰਮਜੀਤ ਸਿੰਘ ਕਲਸੀ, ਬਲਜੀਤ ਸਿੰਘ, ਜਸਪਾਲ ਸਿੰਘ ਪਟਿਆਲਾ, ਲਵਜੀਤ ਸਿੰਘ ਫਾਜਿਲਕਾ, ਜਤਿੰਦਰ ਸਿੰਘ ਸਿੱਧੂ ਅੰਮ੍ਰਿਤਸਰ ਅਤੇ ਹੋਰ ਹਾਜਰ ਸਨ|

Leave a Reply