UPDATE SPECIAL : ਕੋਰੋਨਾ ਸੰਕਟ ਤੋਂ ਪਹਿਲਾ ਪੰਜਾਬ ਸਰਕਾਰ ਦਾ ਵਿਤੀ ਹਾਲ , 13480 ਕਰੋੜ ਦਾ ਲਿਆ ਕਰਜ਼ਾ ਤੇ 13038 ਕਰੋੜ ਵਿਆਜ ਵਿਚ ਗਿਆ

punjab Web Location
By Admin

ਪਿਛਲੇ ਸਾਲ ਦੇ ਮੁਕਾਬਲੇ 1497 .34 ਕਰੋੜ ਦਾ ਜ਼ਿਆਦਾ ਕਰਜ਼ਾ ਲਿਆ
ਕਰਮਚਾਰੀਆਂ ਦੇ ਖਰਚ ਵਿਚ ਆਈ ਕਮੀ , ਪੈਨਸ਼ਨ ਦਾ ਖਰਚ ਵੀ ਘਟਿਆ
ਚੰਡੀਗੜ੍ਹ , 1 ਜੁਲਾਈ (ਪ੍ਰਸ਼ਾਂਤ ਸ਼ਰਮਾ ) :
ਪਹਿਲਾ ਹੀ ਪਿਛਲੇ 3 ਸਾਲ ਤੋਂ ਵਿੱਤੀ ਸੰਕਟ ਦਾ ਸਾਹਮਣਾ ਕਰ ਰਹੀ ਕੈਪਟਨ ਅਮਰਿੰਦਰ ਸਿੰਘ ਸਰਕਾਰ ਨੇ ਚੋਣ ਮੈਨੀਫੈਸਟੋ ਵਿਚ ਲੋਕਾਂ ਨਾਲ ਵੱਡੇ ਵਾਅਦੇ ਕੀਤੇ ਹੋਏ ਹਨ । ਮਨਪ੍ਰੀਤ ਬਾਦਲ ਨੇ ਇਸ ਬਾਰ ਜਿਸ ਤਰ੍ਹਾਂ ਨਾਲ ਬਜਟ ਪੇਸ਼ ਕੀਤਾ ਸੀ, ਉਸ ਤੋਂ ਲੱਗ ਰਿਹਾ ਸੀ ਜਿਵੇ ਮਨਪ੍ਰੀਤ ਬਾਦਲ ਦੇ ਹੱਥ ਕੋਈ ਪਾਰਸ ਮਨੀ ਲੱਗ ਗਈ ਹੈ । ਕੰਪਟਰੋਲਰ ਐਡੀਟਰ ਜਰਨਲ ਆਫ ਇੰਡੀਆ (ਕੈਗ ) ਦੇ ਤਾਜਾ ਪਿਛਲੇ 2019 – 20 ਦੇ ਅੰਕੜਿਆਂ ਤੇ ਨਜ਼ਰ ਮਾਰੀ ਜਾਵੇ ਤਾਂ ਹੈਰਾਨੀ ਜਨਕ ਤੱਥ ਸਾਹਮਣੇ ਆਏ ਹਨ ।
ਅੰਕੜਿਆਂ ਦੇ ਅਨੁਸਾਰ ਸਰਕਾਰ ਨੇ ਮਾਰਕੀਟ ਤੋਂ 13480 .48 ਕਰੋੜ ਦਾ ਕਰਜ਼ਾ ਲਿਆ ਹੈ ਜਦੋਕਿ 13038 .30 ਕਰੋੜ ਵਿਆਜ ਚਕਾਉਂਣ ਵਿਚ ਚਲੇ ਗਏ । ਸਰਕਾਰ ਕੋ 442 . 18 ਕਰੋੜ ਹੀ ਬਾਕੀ ਬਚੇ ਹਨ , ਪਿਛਲੇ ਸਾਲ ਸਰਕਾਰ ਨੇ 11540 .86 ਕਰੋੜ ਦਾ ਕਰਜ਼ਾ ਲਿਆ ਸੀ । ਇਸ ਸਾਲ ਸਰਕਾਰ ਨੇ ਪਿਛਲੇ ਸਾਲ ਦੇ ਮੁਕਾਬਲੇ 1497 .34 ਕਰੋੜ ਦਾ ਜ਼ਿਆਦਾ ਕਰਜ਼ਾ ਲਿਆ ਹੈ ।
ਪਿਛਲੇ ਵਿੱਤੀ ਸਾਲ ਵਿਚ ਪੰਜਾਬ ਸਰਕਾਰ ਦਾ ਟੈਕਸ ਰੈਵਨਿਊ ਤੇ ਨਾਨ ਟੈਕਸ ਰੈਵਨਿਊ ਦੋਨਾਂ ਹੀ ਘੱਟ ਹੋਏ ਹਨ ।ਨਾਨ ਟੈਕਸ ਰੈਵਨਿਊ ਵਿਚ 12 ਫ਼ੀਸਦੀ ਦੀ ਕਮੀ ਆਈ ਹੈ । ਜਦੋਕਿ ਟੈਕਸ ਰੈਵਨਿਊ ਵਿਚ 3 ਫ਼ੀਸਦੀ ਦੀ ਕਮੀ ਆਈ ਹੈ । ਪੰਜਾਬ ਸਰਕਾਰ ਨੇ ਪਿਛਲੇ ਬਜਟ ਵਿਚ 78509 .70 ਕਰੋੜ ਦੀ ਆਮਦਨ ਦਾ ਟੀਚਾ ਰੱਖਿਆ ਸੀ ।ਸਰਕਾਰ ਨੂੰ ਲੇਕਿਨ 59261 .75 ਦਾ ਆਮਦਨ ਹੋਈ ਹੈ । ਯਾਨੀ ਸਰਕਾਰ ਨੂੰ ਨਿਰਧਾਰਿਤ ਟੀਚੇ ਤੋਂ 19247 . 75 ਕਰੋੜ ਦੀ ਘੱਟ ਆਮਦਨ ਹੋਈ ਹੈ । ਸਰਕਾਰ ਦੀ ਆਮਦਨ ਵਿਚ 8 .64 ਫ਼ੀਸਦੀ ਘੱਟ ਆਮਦਨ ਹੋਈ ਹੈ ।
ਸਰਕਾਰ ਤੋਂ ਸ਼ਰਾਬ ਤੋਂ 8 ਫ਼ੀਸਦੀ ਘੱਟ ਆਮਦਨ ਹੋਈ ਹੈ । ਸਟੈਪ ਡਿਊਟੀ ਵਿਚ 7 .12 ਫ਼ੀਸਦੀ ਦੀ ਕਮੀ ਆਈ ਹੈ । ਪੈਟਰੋਲ ਤੋਂ 21 . 56 ਫ਼ੀਸਦੀ ਦੀ ਕਮੀ ਆਈ ਹੈ ।
ਸਰਕਾਰ ਦੇ ਮਾਲੀ ਘਾਟੇ ਵਿਚ 2018 -19 ਦੇ ਮੁਕਾਬਲੇ 2019 – 20 ਵਿਚ 17 . 41 ਫ਼ੀਸਦੀ ਦਾ ਵਾਧਾ ਹੋਇਆ ਹੈ ਵਿਤੀ ਘਾਟੇ ਵਿਚ 11 . 94 ਫ਼ੀਸਦੀ ਦਾ ਵਾਧਾ ਹੋਇਆ ਹੈ । ਸਰਕਾਰ ਦੇ ਪੂੰਜੀਗਤ ਖਰਚ ਵਿਚ 29 . 25 ਫ਼ੀਸਦੀ ਦੀ ਕਮੀ ਆਈ ਹੈ , ਇਸ ਵਿਚ ਤਨਖਾਹ ਤੇ ਭੱਤੇ ਦੇ ਖਰਚ ਵਿਚ 19 . 73 ਫ਼ੀਸਦੀ ਦੀ ਕਮੀ ਆਈ ਹੈ । ਸੂਤਰਾਂ ਦਾ ਕਹਿਣਾ ਹੈ ਕਿ ਪਿਛਲੇ ਸਮੇ ਵਿਚ ਜ਼ਿਆਦਾ ਭਰਤੀ ਹੋਈ ਨਹੀਂ ਹੈ । ਪਿਛਲੇ 2 ਸਾਲ ਕਾਫੀ ਕਰਮਚਾਰੀ ਸੇਵਾ ਮੁਕਤ ਹੋ ਗਏ ਹਨ, ਇਸ ਲਈ ਖਰਚ ਵਿਚ ਕਮੀ ਆ ਗਈ ਹੈ । ਦੂਸਰਾ ਪਹਿਲੂ ਇਕ ਹੈ ਕਿ ਪੈਨਸ਼ਨ ਦੇ ਖਰਚ ਵਿਚ ਵੀ 2018 – 19 ਦੇ ਮੁਕਾਬਲੇ 2019 – 20 ਕਮੀ ਆਈ ਹੈ ।
ਕੋਰੋਨਾ ਸੰਕਟ ਨੇ ਪੰਜਾਬ ਸਰਕਾਰ ਦੀ ਵਿਤੀ ਹਾਲਤ ਦਾ ਹੁਣ ਹੋਰ ਬੇੜਾ ਗਰਕ ਕਰ ਕੇ ਰੱਖ ਦਿੱਤਾ ਹੈ । ਸਰਕਾਰ ਦੀ ਆਮਦਨ ਵਿਚ ਕਾਫੀ ਕਮੀ ਆਈ ਹੈ । ਇਸ ਬਾਰ ਬਜਟ ਵਿਚ ਕਾਫੀ ਵਾਅਦੇ ਕੀਤੇ ਗਏ ਹਨ । ਸਰਕਾਰ ਲਈ ਮੁਸਕਲ ਇਹ ਹੈ ਕਿ ਸਰਕਾਰ ਨੇ ਇਸ ਵਾਰ ਕੇਂਦਰ ਸਰਕਾਰ ਤੋਂ ਕਰਜੇ ਲੈਣ ਲਈ ਲਿਮਿਟ ਤਾਂ ਵਧਾ ਲਈ ਹੈ , ਪਰ ਇਸ ਨਾਲ ਸਰਕਾਰ ਨੇ ਵਿਆਜ ਦਾ ਬੋਝ ਵੀ ਵੱਧ ਜਾਵੇਗਾ । ਸੂਤਰਾਂ ਦਾ ਕਹਿਣਾ ਹੈ ਕਿ ਸਰਕਾਰ ਨੇ ਇਸ ਵਾਰ ਜੋ ਕਰਜ਼ ਲਿਆ ਗਏ ਉਹ ਤਾਂ ਵਿਆਜ ਚੁਕਾਉਣ ਵਿਚ ਚਲਾ ਗਿਆ ਹੈ । ਇਸ ਲਈ ਅਗਲੀ ਵਾਰ ਸਰਕਾਰ ਤੇ ਵਿਆਜ ਦੀ ਦੇਣਦਾਰੀ ਹੋਰ ਵੱਧ ਜਾਏਗੀ , ਜਿਸ ਨਾਲ ਸਰਕਾਰ ਨੂੰ ਨੁਕਸਾਨ ਇਹ ਹੋਵੇਗਾ ਕਿ ਹੁਣ ਤਾਂ ਸਰਕਾਰ ਕਰਜ਼ਾ ਲੈ ਕੇ ਵਿਆਜ ਅਦਾ ਕਰ ਰਹੀ ਹੈ । ਫਿਰ ਸਰਕਾਰ ਦੀ ਆਪਣੀ ਆਮਦਨ ਵਿਚੋਂ ਵੀ ਵਿਆਜ ਦਾ ਪੈਸੇ ਜਾਣਾ ਸ਼ੁਰੂ ਹੋ ਜਾਵੇਗਾ , ਜੋ ਕਿ ਚਿੰਤਾ ਦਾ ਵਿਸ਼ਾ ਹੈ । ਸਰਕਾਰ ਦੇ ਆਮਦਨ ਵਿੱਚੋ ਪੈਸਾ ਜਾਣ ਨਾਲ ਰਾਜ ਦੇ ਵਿਕਾਸ ਤੇ ਅਸਰ ਪਵੇਗਾ ਜੇ ਸਰਕਾਰ ਨੇ ਆਮਦਨ ਵਿਚ ਵਾਧਾ ਕਰਨ ਲਈ ਕੋਈ ਕਦਮ ਨਾ ਚੁਕੇ । ਸਾਂਝਾ ਮੁਲਾਜਮ ਫ਼ਰੰਟ ਦੇ ਅਗੂ ਸੁਖਚੈਨ ਸਿੰਘ ਖਹਿਰਾ ਨੇ ਕਿਹਾ ਹੈ ਕਿ ਸਰਕਾਰ ਵਲੋਂ ਕਾਫੀ ਸਮੇ ਵਿਚ ਨਵੀ ਭਰਤੀ ਨਹੀਂ ਕੀਤੀ ਗਈ ਹੈ , ਦੂਜਾ ਕਾਫੀ ਕਰਮਚਾਰੀ ਪਿਛਲੇ ਦੋ ਸਾਲ ਵਿਚ ਸੇਵਾ ਮੁਕਤ ਹੋ ਗਏ ਹਨ । ਸਰਕਾਰ ਵਲੋਂ ਕਰਮਚਾਰੀਆਂ ਨੂੰ ਡੀ ਏ ਵੀ ਪੂਰਾ ਨਹੀਂ ਦਿੱਤਾ ਗਿਆ ਹੈ । ਵਿੱਤ ਮੰਤਰੀ ਮਨਪ੍ਰੀਤ ਬਾਦਲ ਹਮੇਸ਼ਾ ਕਹਿੰਦੇ ਹਨ ਕਿ ਸਰਕਾਰ ਸੇ ਕਰਮਚਾਰੀਆ ਦਾ ਬੋਝ ਜ਼ਿਆਦਾ ਹੈ ਜਦੋਕਿ ਮੰਤਰੀ ਆਪ ਕਈ ਭੱਤੇ ਲੈ ਰਹੇ ਹਨ ਉਨ੍ਹਾਂ ਦੀ ਮੰਗ ਹੈ ਕਿ ਸਰਕਾਰ ਕਰਮਚਾਰੀ ਦੀ ਮੰਗ ਨੂੰ ਜਲਦੀ ਲਾਗੂ ਕਰੇ ।

Leave a Reply