ਕੇਂਦਰੀ ਵਣਜ ਸਕੱਤਰ ਵੱਲੋਂ ਮੁੱਖ ਸਕੱਤਰ, ਪੰਜਾਬ ਨਾਲ ਸੂਬੇ ਦੇ ਐਕਸਪੋਰਟਰਾਂ ਨਾਲ ਸਬੰਧਤ ਮੁੱਦਿਆਂ ਬਾਰੇ ਮੀਟਿੰਗ

Punjab REGIONAL
By Admin

੍ਹ        ਐਕਸਪੋਰਟਰਾਂ ਦੇ ਮੁੱÎਦਿਆਂ ਨੂੰ ਈ.ਐਕਸ.ਆਈ.ਐਮ. ਟਰੇਡ, ਜੀ.ਐਸ.ਟੀ  ਤੇ ਬੁਨਿਆਦੀ ਢਾਂਚਾ ਸ਼੍ਰੇਣੀਆਂ ਵਿੱਚ ਵੰਡਿਆ ਗਿਆ

ਚੰਡੀਗੜ੍ਹ, 11 ਜਨਵਰੀ :

ਸੂਬੇ ਦੇ ਐਕਸਪੋਰਟਰਾਂ ਦੇ ਵਿਭਿੰਨ ਮੁੱਦੇ ਅਤੇ ਸਮੱਸਿਆਵਾਂ ਨੂੰ ਵਿਚਾਰਨ ਲਈ ਕੇਂਦਰੀ ਵਣਜ ਸਕੱਤਰ ਡਾ. ਅਨੂਪ, ਵਧਾਵਨ, ਆਈ.ਏ.ਐਸ. ਵੱਲੋਂ ਕਾਮਰਸ ਮੰਤਰਾਲੇ ਦੇ ਆਪਣੇ ਸਾਥੀ ਅਧਿਕਾਰੀਆਂ ਦੀ ਟੀਮ ਸਮੇਤ ਡਾ. ਕਰਨ ਅਵਤਾਰ ਸਿੰਘ, ਆਈ.ਏ.ਐਸ, ਮੁੱਖ ਸਕੱਤਰ, ਪੰਜਾਬ ਨਾਲ ਚੰਡੀਗੜ੍ਹ ਵਿਖੇ 11/01/2019 ਨੂੰ ਇੱਕ ਉੱਚ ਪੱਧਰੀ ਮੀਟਿੰਗ ਕੀਤੀ ਗਈ। ਇੰਡਸਟਰੀਜ਼ ਐਂਡ ਕਮਰਸ, ਪੰਜਾਬ ਦੇ ਵਧੀਕ ਮੁੱਖ ਸਕੱਤਰ, ਸ੍ਰੀਮਤੀ ਵਿੰਨੀ ਮਹਾਜਨ, ਆਈ.ਏ.ਐਸ. ਵੱਲੋਂ ਪੰਜਾਬ ਸਰਕਾਰ ਦੀ ਤਰਫੋਂ ਇਸ ਮੀਟਿੰਗ ਦਾ ਪ੍ਰਬੰਧ ਕੀਤਾ ਗਿਆ।

ਕੇਂਦਰੀ ਵਣਜ ਸਕੱਤਰ ਨਾਲ ਸ਼ਾਮਲ ਅਧਿਕਾਰੀਆਂ ਵਿੱਚ ਕਾਮਰਸ ਵਿਭਾਗ ਦੇ ਵਧੀਕ ਸਕੱਤਰ ਸ੍ਰੀ ਸੰਜੇ ਚੱਢਾ, ਆਈ.ਏ.ਐਸ, ਜੁਆਇੰਟ ਸਕੱਤਰ, ਕਾਮਰਸ ਸ੍ਰੀ ਬੀ.ਐਸ. ਭੱਲਾ, ਆਈ.ਏ.ਐਸ, ਕਮਿਸ਼ਨਰ ਜੀ.ਐਸ.ਟੀ. ਐਂਡ ਕਸਮਜ਼ ਸ੍ਰੀ ਸੁਨੀਲ ਸਿੰਘ ਕਟਿਆਰ, ਵਧੀਕ ਡੀ.ਜੀ.ਐਫ.ਟੀ, ਲੁਧਿਆਣਾ ਸ੍ਰੀ ਐਮ.ਐਸ. ਢਿੱਲੋਂ, ਡੀ.ਸੀ., ਐਸ.ਈ.ਜੈੱਡ, ਨੋਇਡਾ ਸ੍ਰੀ ਐਲ.ਬੀ. ਸਿੰਘਾਲ, ਸੀ.ਐਮ.ਡੀ, ਸੀ.ਓ.ਐਨ.ਸੀ.ਓ.ਆਰ, ਸ੍ਰੀ ਕਲਿਆਣਾ ਰਾਮਾ, ਚੇਅਰਮੈਨ, ਏ.ਪੀ.ਈ.ਡੀ.ਏ. ਸ੍ਰੀ ਪਵਨ ਕੇ ਬੋਰਠਾਕੁਰ, ਸੀ.ਈ.ਓ., ਏ.ਏ.ਆਈ-ਸੀ.ਐਲ.ਏ.ਐਸ. ਸ੍ਰੀ ਕੇਕੂ ਬੋਮੀ ਗਜ਼ਦਰ ਅਤੇ ਕਾਮਰਸ ਵਿਭਾਗ ਦੇ ਡਾਇਰੈਕਟਰ ਸ੍ਰੀ ਟੀ.ਵੀ. ਰਵੀ ਸ਼ਾਮਲ ਸਨ।

ਸੂਬਾ ਸਰਕਾਰ ਤਰਫੋਂ ਜਿਨ੍ਹਾਂ ਅਧਿਕਾਰੀਆਂ ਨੇ ਇਸ ਮੀਟਿੰਗ ਵਿੱਚ ਹਿੱਸਾ ਲਿਆ, ਉਨ੍ਹਾਂ ਵਿੱਚ ਪਸ਼ੂ ਪਾਲਣ ਵਿਭਾਗ ਦੇ ਵਧੀਕ ਮੁੱਖ ਸਕੱਤਰ, ਸ੍ਰੀ ਨਿਰਮਲਜੀਤ ਸਿੰਘ ਕਲਸੀ, ਆਈ.ਏ.ਐਸ, ਆਬਕਾਰੀ ਅਤੇ ਕਰ ਵਿਭਾਗ ਦੇ ਵਧੀਕ ਮੁੱਖ ਸਕੱਤਰ ਸ੍ਰੀ ਐਮ.ਪੀ. ਸਿੰਘ, ਆਈ.ਏ.ਐਸ, ਪ੍ਰਮੁੱਖ ਸਕੱਤਰ, ਵਿੱਤ, ਸ੍ਰੀ ਅਨਿਰੁਧ ਤਿਵਾੜੀ, ਆਈ.ਏ.ਐਸ, ਪ੍ਰਮੁੱਖ ਸਕੱਤਰ, ਸਾਇੰਸ ਤਕਨਾਲੋਜੀ ਅਤੇ ਵਾਤਾਵਰਣ ਸ੍ਰੀ ਆਰ.ਕੇ.ਵਰਮਾ, ਸਕੱਤਰ, ਸੈਰ-ਸਪਾਟਾ ਤੇ ਸੱਭਿਆਚਾਰਕ ਮਾਮਲੇ, ਸ੍ਰੀ ਵਿਕਾਸ ਪ੍ਰਤਾਪ, ਆਈ.ਏ.ਐਸ, ਸਕੱਤਰ, ਬੀ ਐਂਡ ਆਰ ਸ੍ਰੀ ਹੁਸਨ ਲਾਲ, ਆਈ.ਏ.ਐਸ, ਐਮ.ਡੀ, ਪੀ.ਐਸ.ਆਈ.ਈ.ਸੀ. ਸ੍ਰੀ ਰਾਹੁਲ ਭੰਡਾਰੀ, ਆਈ.ਏ.ਐਸ ਅਤੇ ਡਾਇਰੈਕਟਰ, ਇੰਡਸਟਰੀਜ਼ ਅਤੇ ਕਾਮਰਸ ਸ੍ਰੀ ਡੀ.ਪੀ.ਐਸ. ਖਰਬੰਦਾ ਸ਼ਾਮਲ ਸਨ।

ਮੁੱਖ ਸਕੱਤਰ ਨਾਲ ਵਿਚਾਰ ਚਰਚਾ ਤੋਂ ਪਹਿਲਾਂ, ਸੂਬੇ ਦੇ ਐਕਸਪੋਰਟਰਾਂ ਨਾਲ ਮੀਟਿੰਗ ਕੀਤੀ ਗਈ ਜੋ ਕਿ ਐਫ.ਆਈ.ਈ.ਓ. ਅਤੇ ਇੰਡਸਟਰੀਜ਼ ਅਤੇ ਕਾਮਰਸ ਵਿਭਾਗ, ਪੰਜਾਬ ਵੱਲੋਂ  ਹੋਟਲ, ਮਾਊਂਟ ਵਿਊ ਚੰਡੀਗੜ੍ਹ ਵਿਖੇ ਆਯੋਜਿਤ ਕੀਤੀ ਗਈ ਸੀ ਜਿਸ ਵਿੱਚ ਈ.ਈ.ਪੀ.ਸੀ., ਸੀ.ਆਈ.ਸੀ.ਯੂ., ਸੀ.ਆਈ.ਆਈ., ਐਫ.ਆਈ.ਸੀ.ਸੀ.ਆਈ., ਏ.ਐਸ.ਐਸ.ਓ.ਸੀ.ਐਚ.ਏ.ਐਮ. ਅਤੇ ਪੀ.ਐਚ.ਡੀ.ਸੀ.ਸੀ.ਆਈ. ਦੇ ਨੁਮਾਇੰਦਿਆਂ ਨੇ ਹਾਜ਼ਰੀ ਲਵਾਈ।

ਐਕਸਪੋਰਟਰਾਂ ਵੱਲੋਂ ਉਠਾਏ ਗਏ ਮੁੱਦਿਆਂ ਨੂੰ ਈ.ਐਕਸ.ਆਈ.ਐਮ. ਟਰੇਡ, ਜੀ.ਐਸ.ਟੀ. ਅਤੇ ਬੁਨਿਆਦੀ ਢਾਂਚੇ ਜਿਹੀਆਂ ਤਿੰਨ ਸ਼੍ਰੇਣੀਆਂ ਵਿੱਚ ਵੰਡਿਆ ਗਿਆ।

Leave a Reply