Punjab

ਪੰਜਾਬ ਦਾ ਹਰੇਕ ਵਿਦਿਆਰਥੀ ਹਰ ਸਾਲ ਕਰੇਗਾ ਸਾਇੰਸ ਸਿਟੀ ਦਾ ਦੌਰਾ – ਕੋਟਲੀ

ਪੰਜਾਬ ਦਾ ਹਰੇਕ ਵਿਦਿਆਰਥੀ ਹਰ ਸਾਲ ਕਰੇਗਾ ਸਾਇੰਸ ਸਿਟੀ ਦਾ ਦੌਰਾ – ਕੋਟਲੀ
ਵਿਗਿਆਨ ਅਤੇ ਤਕਨਾਲੌਜੀ ਮੰਤਰੀ ਵਲੋਂ ਸਾਇੰਸ ਸਿਟੀ ਵਿਖੇ ਗਣਿਤ ਗੈਲਰੀ ਦਾ ਉਦਘਾਟਨ
ਚੰਡੀਗੜ/ਕਪੂਰਥਲਾ, 24 ਨਵੰਬਰ
ਪੰਜਾਬ ਵਿਚ ਵਿਗਿਆਨ, ਤਕਨਾਲੌਜੀ, ਇੰਜੀਨੀਅਰਿੰਗ ਅਤੇ ਗਣਿਤ ਦੀ ਸਿਖਿਆ  (ਐਸ.ਟੀ.ਈ.ਐਮ) ਨੂੰ ਹੋਰ ਉਤਸ਼ਾਹਿਤ ਕਰਨ ਅਤੇ ਗਣਿਤ ਦੀ ਸਿੱਖਿਆ ਬੱਚਿਆਂ ਲਈ ਰੌਚਕ ਬਣਾਉਣ ਦੇ ਆਸ਼ੇ ਨਾਲ ਸ. ਗੁਰਕੀਰਤ ਸਿੰਘ ਕੋਟਲੀ ਮਾਣਯੋਗ ਮੰਤਰੀ ਵਿਗਿਆਨ ਅਤੇ ਤਕਨਾਲੌਜੀ, ਪੰਜਾਬ ਵਲੋਂ ਪੁਸ਼ਪਾ ਗੁਜਰਾਲ ਸਾਇੰਸ ਸਿਟੀ ਵਿਖੇ “ਗਣਿਤ” ਗੈਲਰੀ ਦਾ ਉੁਦਘਾਟਨ ਕੀਤਾ ਗਿਆ।
ਇਸ ਮੌਕੇ ਪੱਤਰਕਾਰਾਂ ਨੂੰ ਸੰਬੋਧਨ ਕਰਦਿਆਂ ਸ. ਕੋਟਲੀ ਨੇ ਕਿਹਾ ਕਿ ਇਹ ਗੈਲਰੀ ਜਿੱਥੇ ਵਿਸ਼ੇ ਨੂੰ ਅਭਿਆਸੀ ਤੇ ਦਿਲਚਸਪ ਬਣਾਏਗੀ ਉੱਥੇ ਇਹ ਪੰਜਾਬ ਦੇ ਆਮ ਲੋਕਾਂ ਖਾਸ ਕਰਕੇ ਵਿਦਿਆਰਥੀ ਲਈ ਬਹੁਤ ਲਾਭਦਾਇਕ ਹੋਵੇਗੀ ਹੈ।
ਉਨਾਂ ਕਿਹਾ ਕਿ ਸਾਇੰਸ ਸਿਟੀ ਵਿਖੇ ਵਿਸ਼ਵ ਪੱਧਰੀ ਸਹੂਲਤਾਵਾਂ ਹਨ, ਇੱਥੇ ਵਿਗਿਆਨ ਦੇ ਗੁੰਝਲਦਾਰ ਸਿਧਾਂਤਾਂ ਨੂੰ ਬਹੁਤ ਹੀ ਅਸਾਨ ਤਰੀਕੇ ਨਾਲ ਸਮਝਾਇਆ ਜਾਂਦਾ ਹੈ। ਉਨਾਂ ਦੰਸਿਆ ਕਿ ਲੋਕਾਂ ਨੂੰ ਅੰਧਵਿਸ਼ਵਾਸ਼ਾ ਵਿਚੋਂ ਕੱਢਣ, ਅਤੇ ਸਮਾਜ ਵਿਚ ਵਿਗਿਆਨਕ ਸੋਚ ਪੈਦਾ ਕਰਨ ਲਈ ਸਾਇੰਸ ਸਿਟੀ ਵਲੋਂ ਕੀਤੇ ਜਾ ਰਹੇ ਉਪਰਾਲਿਆਂ ਤੋਂ ਉਹ ਬਹੁਤ ਪ੍ਰਭਾਵਿਤ ਹੋਏ ਹਨ। ਉਨਾਂ ਕਿਹਾ ਕਿ ਸਮਾਜ ਨੂੰ ਇਕ ਨਵੀਂ ਦਿਖ ਦੇਣ ਲਈ ਅਜਿਹੇ ਉਪਰਾਲੇ ਜ਼ਿਲਾ ਪੱਧਰ *ਤੇ ਹੋਣੇ ਚਾਹੀਦੇ ਹਨ ਭਾਵ ਕਿ ਹਰ ਜ਼ਿਲੇ ਵਿਚ ਬੱਚਿਆਂ ਨੂੰ ਰਸਮੀ ਅਤੇ ਅਭਿਆਸੀ ਸਿੱਖਿਆ ਨਾਲ ਜੋੜਨ ਲਈ ਇਕ ਵਿਗਿਆਨ ਕੇਂਦਰ ਹੋਣਾ ਚਾਹੀਦਾ ਹੈ। ਅੱਜ ਦੀ ਵਿਜ਼ਿਟ ਤੋਂ ਬਾਅਦ ਮੈਂ ਮੁੱਖ ਮੰਤਰੀ ਜੀ ਨਾਲ ਗੱਲ ਕਰਾਂਗਾਂ ਅਤੇ ਅਸੀਂ ਸਭ ਤੋਂ ਪਹਿਲਾ ਚੰਡੀਗੜ ਦੇ ਨੇੜੇ ਮੋਹਾਲੀ ਵਿਖੇ ਇਕ ਵਿਗਿਆਨ ਕੇਂਦਰ ਦਾ ਨੀਂਹ ਪੱਥਰ ਰੱਖ ਕੇ ਸ਼ੁਰੂਆਤ ਕਰਾਂਗੇ । ਉਨਾ ਕਿਹਾ ਕਿ ਮਾਣਯੋਗ ਮੁੱਖ ਮੰਤਰੀ ਜੀ ਨਾਲ ਗੱਲ ਕਰਕੇ ਇਹ ਵੀ ਯਕੀਨੀ ਬਣਾਇਆ ਜਾਵੇਗਾ ਯੂ.ਜੀ.ਸੀ ਦੀਆਂ ਸੇਧ ਲੀਹਾਂ ਅਤ ਏ.ਆਂਈ .ਸੀ ਟੀ ਨੀਤੀ ਤਹਿਤ ( ਜੋ ਕਿ ਮਾਣਯੋਗ ਸੁਪਰੀਮ ਕੋਰਟ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਬਣਾਈ ਗਈ ਹੈ) ਵਤਾਵਰਣ ਵਿਸੇ ਦੇ ਵਿਦਿਆਰਥੀਆਂ ਲਈ ਸਾਇੰਸ ਸਿਟੀ ਦੀ ਹਰ ਸਾਲ ਵਿਜ਼ਿਟ ਲਾਜ਼ਮੀ ਕੀਤੀ ਜਾਵੇਗੀ।
ਹਰ ਵਿਦਿਆਰਥੀ ਨੂੰ ਗਿਆਨਵਾਨ ਬਣਾਉਣ ਲਈ ਸਾਇੰਸ ਸਿਟੀ ਦੀ ਵਿਜ਼ਿਟ ਨੂੰ ਸੈਕੰਡਰੀ ਸਿੱਖਿਆ, ਉਚੇਰੀ ਅਤੇ ਤਕਨੀਕੀ ਸਿੱਖਿਆ ਦੇ ਪਾਠਕ੍ਰਮ ਦਾ ਵੀ ਹਿੱਸਾ ਬਣਾਇਆ ਜਾਵੇਗਾ। ਇਸ ਨਾਲ ਹੀ ਵਿਦਿਆਰਥੀ ਪੰਜਾਬ ਦੇ ਟਿਕਾਊ ਵਿਕਾਸ ਤੋ ਚੰਗੀ ਤਰਾਂ ਜਾਣੂ ਹੋਣਗੇ।
ਉਨਾਂ ਕਿਹਾ ਪੰਜਾਬ ਸਰਕਾਰ ਵਲੋਂਂ ਮੁੱਖ ਮੰਤਰੀ ਵਿਗਿਆਨ ਯਾਤਰਾ ਅਤੇ ਹੋਰ ਸਕੀਮਾਂ ਦੇ ਤਹਿਤ ਭਾਵੇਂ ਹਰ ਸਾਲ ਵਿਦਿਆਰਥੀਆਂ ਨੂੰ ਸਾਇੰਸ ਸਿਟੀ ਦੀ ਵਿਜ਼ਿਟ ਕਰਵਾਈ ਜਾਂਦੀ ਹੈ ਪਰ ਫ਼ਿਰ ਵਿਦਿਆਰਥੀਆਂ ਦੀ ਵੱਡੀ ਗਿਣਤੀ ਸਾਇੰਸ ਸਿਟੀ ਦਾ ਲਾਹਾ ਲੈਣ ਤੋਂ ਵਾਂਝੀ ਹੈ। ਇਸ ਸਬੰਧੀ ਮੁੱਖ ਮੰਤਰੀ ਅਤੇ ਸਿੱਖਿਆ ਮੰਤਰੀ ਨਾਲ ਸਲਾਹ ਕਰਕੇ ਸਾਰੇ ਵਿਦਿਆਰਥੀਆਂ ਦੀ ਸਾਇੰਸ ਸਿਟੀ ਵਿਜ਼ਿਟ ਯਕੀਨੀ ਬਣਾਈ ਜਾਵੇਗੀ।
ਇਸ ਮੌਕੇ ਪ੍ਰਮੁੱਖ ਸਕੱਤਰ, ਵਿਗਿਆਨ,ਤਕਨਾਲੌਜੀ ਅਤੇ ਵਾਤਾਵਰਣ, ਪੰਜਾਬ ਸ੍ਰੀ ਦਲੀਪ ਕੁ੍ਰਮਾਰ ਆਈ.ਏ.ਐਸ ਵੀ ਹਾਜ਼ਰ ਸਨ। ਉਨਾਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਵਿਸ਼ਵੀਕਰਨ ਦੇ ਦੌਰ ਵਿਚ ਦੇਸ਼ ਦੇ ਲਗਾਤਾਰ ਵਿਕਾਸ ਲਈ ਨਵੀਆਂ ਨਵੀਆਂ ਕਾਢਾਂ ਅਹਿਮ ਸਰੋਤ ਹਨ।
ਅੱਜ ਦੇ ਆਧੁਨਿਕ ਯੁੱਗ ਵਿਚ ਕਾਢਾਂ ਅਤੇ ਸਿਰਜਣਾਤਮਿਕ ਸੋਚ ਸਦਕਾ ਬਹੁਤ ਗੁੰਝਲਦਾਰ ਤੇ ਮਹਿੰਗੀਆਂ ਪ੍ਰਕਿਰਿਆਵਾਂ ਨੂੰ ਸਰਲ ਅਤੇ ਸਸਤਾ ਬਣਾ ਲਿਆ ਗਿਆ ਹੈੇ।
ਸਿਰਫ਼ ਨਵੀਂਆਂਨਵੀਂਆਂ ਖੋਜਾਂ ਹੀ ਨਵੇਂ ਖੇਤਰ,ਪ੍ਰੋਜੈਕਟ ਤਕਨਾਲੌਜੀ ਅਤੇ ਮੌਕੇ ਪੈਦਾ ਕਰਦੀਆਂ ਹਨ, ਜਿਹੜੇ ਕਿ ਅੱਗੋਂ ਜਾ ਕੇ ਦੇਸ਼ ਦੇ ਵਿਕਾਸ ਤੇ ਉਨਤੀ ਨੂੰ ਯਕੀਨੀ ਬਣਾਉਂਦੇ ਹਨ। ਉਨਾਂ ਕਿਹਾ ਕਿ ਅਜਿਹਾ ਯਤਨਾਂ ਦੇ ਸੱਦਕਾ ਹੀ ਅਸੀਂ ਆਪਣੇ ਸੂਬੇ ਨੂੰ ਦੁਨੀਆਂ ਵਿਚ ਮੋਹਰੀ ਬਣਾ ਸਕਦੇ ਹਨ। ਉਨਾਂ ਜ਼ੋਰ ਦੇਕੇ ਕਿਹਾ ਕਿ ਖੇਤਰ ਚਾਹੇ ਕੋਈ ਵੀ ਹੋਵੇ, ਜਿਵੇਂਕਿ ਖੇਤੀਬਾੜੀ, ਸਿਹਤ ਸਹੂਲਤਾ, ਸੰਚਾਰ ਆਦਿ ਦੀ ਤਰੱਕੀ ਵਿਗਿਆਨ ਅਤੇ ਤਕਨਾਲੌਜੀ *ਤੇ ਹੀ ਨਿਰਭਰ ਹੈ। ਪੁਸ਼ਪਾ ਗੁਜਰਾਲ ਸਾਇੰਸ ਸਿਟੀ ਨਾ ਸਿਰਫ਼ ਪੰਜਾਬ ਦੇ ਹੀ ਸਗੋਂ ਗੁਆਢੀ ਸੂਬਿਆ ਦੇ ਬੱਚਿਆਂ ਅਤੇ ਨੌਜਵਾਨਾਂ ਨੂੰ ਵਿਗਿਆਨ ਤੇ ਤਕਨਾਲੌਜ਼ੀ ਦੇ ਖੇਤਰ ਵਿਚ ਆਪਣਾ ਭਵਿੱਖ ਬਣਾਉਣ ਲਈ ਅਗਰਸਰ ਕਰਨ ਵੱਲ ਇਕ ਚਾਨਣ ਮੁਨਾਰੇ ਦਾ ਕੰਮ ਕਰ ਰਿਹਾ ਹੈ।
ਇਸ ਮੌਕੇ ਸਾਇੰਸ ਸਿਟੀ ਦੀ ਡਾਇਰੈਕਟਰ ਜਨਰਲ ਡਾ.ਨੀਲਿਮਾ ਜੈਰਥ ਨੇ ਪੁਸ਼ਪਾ ਗੁਜਰਾਲ ਸਾਇੰਸ ਸਿਟੀ ਵਿਖੇ ਗਣਿਤ ਆਧਾਰਤ ਗੈਲਰੀ ਦੀ ਸਥਾਪਨਾਂ ਲਈ ਪੰਜਾਬ ਸਰਕਾਰ ਅਤੇ ਕੇਂਦਰ ਸਰਕਾਰ ਵਲੋਂ ਫ਼ੰਡ ਜਾਰੀ ਕੀਤੇ ਜਾਣ *ਤੇ ਧੰਨਵਾਦ ਕੀਤਾ। ਉਨਾਂ ਕਿਹਾ ਕਿ ਇਸ ਗੈਲਰੀ ਦਾ ਉਦੇਸ਼ ਗਣਿਤ ਦੀ ਸਿੱਖਿਆ ਨੂੰ ਵੱਖਵੱਖ ਪ੍ਰਦਰਸ਼ਨੀਆਂ ਰਾਹੀ ਰੌਚਕ ਤੇ ਦਿਲਚਸਪ ਬਣਾਉਣਾ ਹੈ। ਇਹ ਸਾਰੀਆ ਪ੍ਰਦਰਸ਼ਨੀਆਂ ਬੱਚੇ ਖੁਦ ਚਲਾ ਕੇ ਵੇਖਣਗੇ। ਇੱਥੇ ਗਣਿਤ ਦੀਆਂ ਬਰੀਕੀਆਂ ਨੂੰ ਇਨੇ ਜ਼ਿਆਦਾ ਰੋਚਕ ਅਤੇ ਦਿਲਚਸਪ ਤਰੀਕਿਆਂ ਨਾਲ ਸਮਝਾਇਆ ਗਿਆ ਹੈ ਕਿ ਇਕ ਵਿਦਿਆਰਥੀ ਇੱਥੇ ਆ ਕੇ ਸਮਝ ਲਵੇ ਤਾਂ ਉਹ ਸਾਰੀ ਉਮਰ ਨਹੀਂ ਭੁੱਲ ਸਕਦਾ ਹੈੇ। ਵਰਗਾਕਾਰ ਪਹੀਏ ਵਾਲਾ ਸਾਇਕਲ, ਯੁਗਮ ਅੰਕ ਤੇ ਇਸ਼ਾਰੀਆ ਪ੍ਰਣਾਲੀ, ਗਣਿਤ ਵਿਚ ਸਿਫ਼ਰ ਦੀ ਭੂਮਿਕਾ, ਸਥਾਨਕ ਮੁੱਲ, ਗੁਣਾਂ, ਪਾਇਥਾਗੋਰਸ ਥਿਊਰਮ, ਤਿੰਨ ਪਸਾਰੀ ਆਕਾਰ ਦਾ ਆਇਤਨ, ਪਾਣੀ ਵਾਲੀ ਘੜੀ, ਰੋਲਕੋਸਟਰ ਆਦਿ ਪ੍ਰਦਰਸ਼ਨੀਆਂ ਇਸ ਗੈਲਰੀ ਦੇ ਮੁੱਖ ਆਕਰਸ਼ਣ ਹਨ। ਉਨਾਂ ਕਿਹਾ ਕਿ ਗੈਲਰੀ ਵਿਦਿਆਰਥੀਆ ਦੀ ਗਣਿਤ ਪ੍ਰਤੀ ਰੁੱਚੀ ਪੈਦਾ ਕਰਨ ਦੇ ਨਾਲਨਾਲ ਇਸ ਖੇਤਰ ਵਿਚ ਉਨਾਂ ਕੇਰੀਅਰ ਬਣਾਉਣ ਲਈ ਵੀ ਵਰਦਾਨ ਸਾਬਤ ਹੋਵੇਗੀ। ਉਨਾਂ ਕਿਹਾ ਇਸ ਗੈਲਰੀ ਤੋਂ ਇਲਾਵਾ ਸਾਇੰਸ ਸਿਟੀ ਵਿਖੇ ਇਲੈਕਟ੍ਰੀਸਿਟੀ ਗੈਲਰੀ ਅਤੇ ਸਪਾਰਕ ਥੀਏਟਰ ਵੀ ਜਲਦ ਹੀ ਬਣਾਏ ਜਾ ਰਹੇ ਹਨ। ਇਸ ਮੌਕੇ ਉਦਯੋਗਪਤੀ ਭਵਦੀਪ ਸਰਦਾਨਾ, ਐਡੋਵੇਕਟ ਹਰਪ੍ਰੀਤ ਸੰਧੂ,ਆਦਿ ਹਾਜ਼ਰ ਸਨ ।

Visit of Each student to Science City a must: Kotli

 

Cabinet Minister of Industries & Commerce, Information Technology, Science & Technology inaugurates Mathematics Gallery at Science City

 

Chandigarh/Kapurthala, November 24:

 

In an effort to further promote STEM education in the State and ensure that Mathematics learning is fun for children, Sh. Gurkirat Singh Kotli, Minister for Science & Technology inaugurated the ‘Mathematics Gallery’ at Pushpa Gujral Science City.

 

The gallery supports interactive learning and would be beneficial for general public especially the students of the State.

 

These were the views expressed by the Minister while Inaugurating the “Mathematic Gallery “at Science City Kapurthala. He said that the facilities at Science City are world class and he is impressed with its activities in building scientific temper, dispelling superstitions prevailing in the society and in simplifying complex scientific concepts for general people. “I feel that such facilities in the form of Science Centres should be set up in every district of the state to supplement formal education. To begin with, one more science centre should be set up at Mohali for which I will take up with the Chief Minister for requisite support. I will also take up with the Chief Minister to ensure that as per guidelines of UGC and AICTE Policy (framed under Hon’ble Supreme Court orders), mandatory Environment Education studies should, henceforth, include mandatory visit to Science City as a compulsory part of curriculum of secondary, higher and technical education in Punjab so that each and every student becomes well informed and knowledgeable about Sustainable Development and is abreast with latest skills”. He said that though Punjab Government organizes visit of Govt. school students to Science City under Mukh Mantri Vigyan Yatra every year, however, a large number of students still remain deprived of this facility.

 

Sh. Dilip Kumar, I,A.S Principal Secretary to Government of Punjab, Science, Technology and Environment, present at this occasion said that innovations are incredible source for the sustainable development of the country in today’s era. Inventions and creative thinking have made many complex and expensive processes simpler and cheaper. Only new discoveries create new technologies and ensure the growth and development of the country. He emphasized that regardless of the sector, the advancement of agriculture, healthcare, communication, etc. depends on science and technology. Pushpa Gujral Science City is working as a beacon not only for Punjab but also for the children and youth of neighbouring states to build their future in the field of Science and Technology.

 

Dr. Neelima Jerath, Director General, Science City thanked the State Govt. and Govt. of India for providing funds for setting up the Mathematics Gallery. The main objective is to help students understand Maths in a fun and interesting way through interactive exhibits and hands on activities.

 

The main attractions of this gallery square wheel cycle, understanding Binary and Decimal numbers system, history & role of zero in Mathematics, Pythagoras theorem, Fractal tree, water clock, roller coaster etc. The gallery will help in developing interest of students towards Mathematics and making career in this field.

 

Apart from Mathematics Gallery, an Electricity Gallery and Spark theatre are soon coming up.

 

Prominent amongst present on the occasion included MLA Sushil kumar Rinku, chairman CII Punjab Bhavdeep sardana.

—————–

 

पंजाब का हर विद्यार्थी हर साल करेगा साईंस सिटी का दौरा – कोटली

विज्ञान और प्रौद्यौगिकी मंत्री ने साईंस सिटी में गणित गैलरी का किया उद्घाटन

चंडीगढ़/कपूरथला, 24 नवंबरः

पंजाब में विज्ञान, प्रौद्यौगिकी, इंजीनियरिंग और गणित की शिक्षा (एस.टी.ई.एम) को और उत्साहित करने और गणित की शिक्षा बच्चों के लिए रोचक बनाने के उद्देश्य के साथ स. गुरकीरत सिंह कोटली माननीय मंत्री विज्ञान और प्रौद्यौगिकी, पंजाब की तरफ से पुष्पा गुजराल साईंस सिटी में ‘‘गणित गैलरी’’ का उद्घाटन किया गया।

इस अवसर पर पत्रकारों को संबोधन करते हुए स. कोटली ने कहा कि यह गैलरी जहाँ विषय को अभियासी और दिलचस्प बनाएगी ,वहीं यह पंजाब के आम लोगों विशेष कर विद्यार्थीयों के लिए बहुत लाभदायक होगी ।

उन्होंने कहा कि साईंस सिटी में विश्व स्तरीय सुविधाएँ है, यहाँ विज्ञान के जटिल सिद्धांतों को बहुत ही आसान तरीके से समझाया जाता है। उन्होंने बताया कि लोगों को अंधकृविश्वास में से निकालने, और समाज में वैज्ञानिक सोच पैदा करने के लिए साईंस सिटी की तरफ से किये जा रहे प्रयासों से वह बहुत प्रभावित हुए है ।उन्होंने कहा कि समाज को एक नई दिशा देने के लिए ऐसे प्रयास ज़िला स्तर पर होने चाहिए,  हर ज़िले में बच्चों को रस्मी और अभियास शिक्षा के साथ जोड़ने के लिए एक विज्ञान केंद्र होना चाहिए। आज की विजीट के बाद मैं मुख्यमंत्री जी के साथ बात करूँगा और हम सबसे पहला चण्डीगढ़ के नज़दीक मोहाली में एक विज्ञान केंद्र का नींव पत्थर रख कर शुरुआत करेंगे। उन्होंने कहा कि माननीय मुख्यमंत्री जी के साथ बात करके यह भी यकीनी बनाया जाएगा कि यू.जी.सी की सेध पर ए.आई.सी.टी नीति के अंतर्गत ( जो कि माननीय सुप्रीम कोर्ट के दिशा निर्देशों अनुसार बनाई गई है) वतावरण विषय के विद्यार्थियों के लिए साईंस सिटी की हर साल विजीट जरूर की जाएगी।

हर विद्यार्थी को ज्ञानवान बनाने के लिए साईंस सिटी की विजीट को सकैंडरी शिक्षा, उच्च और तकनीकी शिक्षा के कोर्स का भी हिस्सा बनाया जाएगा। इससे विद्यार्थी पंजाब के विकास से अच्छी तरह अवगत होंगे।

उन्होंने कहा पंजाब सरकार की तरफ से मुख्यमंत्री विज्ञान यात्रा और अन्य योजनाओं के अंतर्गत चाहे हर साल विद्यार्थियों को साईंस सिटी की विजीट करवाई जाती है, परन्तु फिर भी विद्यार्थियों की बड़ी संख्या साईंस सिटी का लाभ लेने से वचिंत है। इस सम्बन्धित मुख्यमंत्री और शिक्षा मंत्री के साथ सलाह करके सभी विद्यार्थियों की साईंस सिटी विजीट यकीनी बनाई जाएगी।

इस अवसर पर प्रमुख सचिव, विज्ञान,प्रौद्यौगिकी और वातावरण, पंजाब श्री दलीप कु्रमार आई.ए.एस भी उपस्थित थे। उन्होंने पत्रकारों के साथ बातचीत करते हुए कहा विश्वीकरण के दौर में देश के लगातार विकास के लिए नए-नए अविष्कार अहम स्रोत है।

आज के आधुनिक युग में खोज और सृजनातमिक सोच से बहुत जटिल और महँगी प्रक्रियाएं को सरल और सस्ता बना लिया गया है।

केवल नएकृनए अविष्कार ही नए क्षेत्र,प्रोजैक्ट प्रौद्यौगिकी और मौके पैदा करते है, जो कि आगे जा कर देश के विकास और उन्नति को यकीनी बनाते है। उन्होंने कहा कि इस प्रका के प्रयत्नों से ही हम अपने राज्य को दुनिया में अग्रणी बना सकते है। उन्होंने कहा कि क्षेत्र चाहे कोई भी हो, जैसे कृषि, स्वास्थ्य सुविधाएं, संचार आदि की तरक्की विज्ञान और प्रौद्यौगिकी पर ही निर्भर है। पुष्पा गुजराल साईंस सिटी न सिर्फ़ पंजाब के ही बल्कि पड़ोसी राज्य के बच्चों और युवाओं को विज्ञान और प्रौद्यौगिकी क्षेत्र में अपना भविष्य बनाने के लिए अग्रसर करने की तरफ काम कर रही है।

इस अवसर पर साईंस सिटी की डायरैक्टर जनरल डॉ. नीलिमा जैरथ ने पुष्पा गुजराल साईंस सिटी में गणित आधारित गैलरी की स्थापना के लिए पंजाब सरकार और केंद्र सरकार की तरफ से निधि जारी किये जाने पर धन्यवाद किया। उन्होंने कहा कि इस गैलरी का उद्देश्य गणित की शिक्षा को अलगकृअलग प्रदर्शनियों से रोचक और दिलचस्प बनाना है। यह सभी प्रदर्शनियाँ बच्चे ख़ुद चला कर देखेंगे। यहाँ गणित की बारीकियों को इतने ज़्यादा रोचक और दिलचस्प तरीकें के साथ समझाया गया है कि एक विद्यार्थी यहाँ आ कर समझ ले तो वह सारा जीवन इसे भूल नहीं सकता। वर्गाकार पहिये वाला साइकिल, युग्म अंक और इशारीया प्रणाली, गणित में सिफ़र की भूमिका, स्थानीक मूल्य, गुणां, पायथागोरस थ्यूरम, तीन पंसारी आकार का आयतन, पानी वाली घड़ी, रोलकोस्टर आदि प्रदर्शनियाँ इस गैलरी के मुख्य आकर्षण है। उन्होंने कहा कि गैलरी विद्यार्थी की गणित प्रति रुचि पैदा करने के साथ इस क्षेत्र में उनका कैरियर बनाने के लिए भी वरदान साबित होगी। उन्होंने कहा इस गैलरी के इलावा साईंस सिटी में इलैक्ट्रीसिटी गैलरी और स्पार्क थियेटर भी जल्द ही बनाऐ जा रहे है। इस अवसर पर उद्योगपति भवदीप सरदाना, ऐडोवेकट हरप्रीत संधू,आदि उपस्थित थे।

Related Articles

Leave a Reply

Your email address will not be published. Required fields are marked *

Back to top button
error: Sorry Content is protected !!