ਦਿ ਰੌਇਲ ਗਰੱੁਪ ਆਫ ਕਾਲਜਿਜ਼ ਬੋੜਾਵਾਲ ਵਿਖੇ ਯੁਵਕ ਅਤੇ ਖੇਤਰੀ ਮੇਲੇ ਦਾ ਉਦਘਾਟਨ

Punjab
By Admin

ਪੰਜਾਬੀ ਯੂਨੀਵਰਸਿਟੀ ਪਟਿਆਲਾ ਨਾਲ ਸਬੰਧਿਤ ਮਾਨਸਾ ਖੇਤਰ ਦੇ ਖੇਤਰੀ ਯੁਵਕ ਤੇ ਲੋਕ ਮੇਲੇ ਦਾ ਪਹਿਲਾ ਦਿਨ ਦਿ ਰੌਇਲ ਗਰੁੱਪ ਆਫ ਕਾਲਜਿਜ਼, ਬੋੜਾਵਾਲ (ਮਾਨਸਾ) ਵਿਖੇ ਬੜੀ ਧੁਮ-ਧਾਮ-ਧੜੱਕੇ ਨਾਲ ਸ਼ੁਰੂ ਹੋਇਆ ਅਤੇ ਬੜਾ ਰੌਣਕ ਭਰਿਆ ਰਿਹਾ ਹੈ। ਇਹ ਯੁਵਕ ਮੇਲਾ ਲਗਾਤਾਰ ਦੂਜੀ ਵਾਰ ਪੰਜਾਬੀ ਯੂਨੀਵਰਸਿਟੀ ਵਲੋਂ ਦਿ ਰੌਇਲ ਕਾਲਜਿਜ਼ ਦੇ ਵਿਹੜੇ ਵਿਚ ਕਰਵਾਇਆ ਜਾ ਰਿਹਾ ਹੈ। ਸਮਾਗਮ ਦੇ ਮੁੱਖ ਮਹਿਮਾਨ ਸ੍ਰ. ਰਣਬੀਰ ਸਿੰਘ ਖਟੜਾ ਡਿਪਟੀ ਇੰਸਪੈਕਟਰ ਜਰਨਲ ਆਫ ਪੁਲਿਸ (ਲੁਧਿਆਣਾ ਰੇਂਜ) ਸਨ ਅਤੇ ਵਿਸ਼ੇਸ਼ ਮਹਿਮਾਨ ਵਜੋਂ ਵਰਿੰਦਰ ਸਿੰਘ ਵਾਲੀਆ ਸੰਪਾਦਕ ਪੰਜਾਬੀ ਜਾਗਰਣ ਤੇ ਡਾ. ਗੁਰਸੇਵਕ ਸਿੰਘ ਲੰਬੀ ਇੰਚਾਰਜ ਯੁਵਕ ਭਲਾਈ ਵਿਭਾਗ ਪੰਜਾਬੀ ਯੂਨੀਵਰਸਿਟੀ ਪਟਿਆਲਾ ਨੇ ਵਿਸ਼ੇਸ਼ ਤੌਰ ‘ਤੇ ਪ੍ਰੋਗਰਾਮ ਵਿਚ ਸ਼ਿਰਕਤ ਕੀਤੀ ਅਤੇ ਪ੍ਰੋਗਰਾਮ ਨੂੰ ਚਾਰ ਚੰਨ ਲਗਾ ਦਿੱਤੇ।

 

ਪ੍ਰੋਗਰਾਮ ਦੀ ਸ਼ੁਰੂਆਤ ਕਾਲਜ ਦੇ ਡਾਇਰੈਕਟਰ ਡਾ. ਸਰਬਜੀਤ ਕੌਰ ਸੋਹਲ ਪ੍ਰਧਾਨ ਪੰਜਾਬ ਸਾਹਿਤ ਅਕਾਦਮੀ ਦੇ ਸਵਾਗਤੀ ਸ਼ਬਦਾਂ ਨਾਲ ਹੋਈ। ਆਏ ਹੋਏ ਮਹਿਮਾਨਾਂ ਦਾ ਸੁਆਗਤ ਕਰਦੇ ਹੋਏ ਉਹਨਾਂ ਕਾਲਜ ਦੀਆਂ ਪ੍ਰਾਪਤੀਆਂ ਬਾਰੇ ਦੱਸਿਆ ਅਤੇ ਕਿਹਾ ਕਿ ਵਿਿਦਆਰਥੀਆਂ ਦੇ ਸਰਵ-ਪੱਖੀ ਵਿਕਾਸ ਲਈ ਕਾਲਜ ਹਮੇਸ਼ਾਂ ਤੋਂ ਹੀ ਯਤਨਸ਼ੀਲ਼ ਰਿਹਾ ਹੈ, ਨਾਲ ਹੀ ਉਹਨਾਂ ਨੇ ਇਸ ਲਈ ਵੀ ਫਖਰ ਮਹਿਸੂਸ ਕੀਤਾ ਕਿ ਯੂਨੀਵਰਸਿਟੀ ਵਲੋਂ ਲਗਾਤਾਰ ਦੂਜੀ ਵਾਰ ਇਹ ਯੁਵਕ ਮੇਲਾ ਕਾਲਜ ਵਿਚ ਕਰਵਾਇਆ ਜਾ ਰਿਹਾ ਹੈ। ਡਾ. ਗੁਰਸੇਵਕ ਸਿੰਘ ਲੰਬੀ ਇੰਚ. ਯੁਵਕ ਭਲ਼ਾਈ ਵਿਭਾਗ, ਪੰਜਾਬੀ ਯੂਨੀਵਰਸਿਟੀ ਪਟਿਆਲਾ ਨੇ ਕਿਹਾ ਕਿ ਇਸ ਯੁਵਕ ਤੇ ਖੇਤਰੀ ਮੇਲੇ ਵਿਚ ਪਹਿਲੀ ਵਾਰ ਯੁਵਕ ਮੇਲੇ ਦੇ ਨਾਲ ਖੇਤਰੀ ਮੇਲੇ ਦਾ ਆਨੰਦ ਮਾਨਣ ਨੂੰ ਮਿਲ ਰਿਹਾ ਹੈ, ਨਾਲ ਹੀ ਲਗਾਤਾਰ ਦੂਸਰੀ ਵਾਰ ਰੌਇਲ ਕਾਲਜ ਦੇ ਹਿੱਸੇ ਆਏ ਇਸ ਪ੍ਰੋਗਰਾਮ ਲਈ ਵਧਾਈ ਦਿੱਤੀ। ਮੱੁਖ ਮਹਿਮਾਨ ਸ੍ਰ. ਰਣਬੀਰ ਸਿੰਘ ਖਟੜਾ ਡੀ.ਆਈ.ਜੀ. ਨੇ ਮੁਖ਼ਾਤਿਬ ਹੁੰਦਿਆ ਕਿਹਾ ਕਿ ਇਸ ਤਰ੍ਹਾਂ ਦੇ ਸੱਭਿਆਚਾਰਕ ਪ੍ਰੋਗਰਾਮ ਵਿਿਦਆਰਥੀਆਂ ਦਾ ਸਰਵ-ਪੱਖੀ ਵਿਕਾਸ ਕਰਨ ਵਿਚ ਸਹਾਈ ਹੁੰਦੇ ਹਨ, ਜਿਨ੍ਹਾ ਤੋਂ ਨਵੀਂ ਪੀੜ੍ਹੀ ਨੂੰ ਆਪਣੇ ਗੌਰਵ-ਮਈ ਵਿਰਸੇ ਦੀ ਜਾਣਕਾਰੀ ਮਿਲਦੀ ਹੈ। ਕਾਲਜ ਦੀਆਂ ਗਤੀ-ਵਿਧੀਆਂ ਬਾਰੇ ਜਾਣ ਕੇ ਉਹਨਾਂ ਖੁਸ਼ੀ ਦਾ ਪ੍ਰਗਟਾਵਾ ਕੀਤਾ ਅਤੇ ਨਾਲ ਹੀ ਨੌਜਵਾਨ ਪੀੜ੍ਹੀ ਨੂੰ ਨਸ਼ਿਆਂ ਤੋਂ ਦੂਰ ਰਹਿਣ ਲਈ ਪ੍ਰੇਰਿਤ ਕੀਤਾ।ਵਿਸ਼ੇਸ਼ ਮਹਿਮਾਨ ਸ੍ਰ. ਵਰਿੰਦਰ ਵਾਲੀਆ ਐਡੀਟਰ ਪੰਜਾਬੀ ਜਾਗਰਣ ਅਤੇ ਸ੍ਰ. ਰਾਜਿੰਦਰ ਸਿੰਘ ਸੋਹਲ ਐਸ.ਪੀ. ਮੋਹਾਲੀ ਨੇ ਕਿਹਾ ਕਿ ਅੱਜ ਦੇ ਦੌਰ ਵਿਚ ਜੋ ਵੀ ਨਾਮੀ ਸ਼ਖਸ਼ੀਅਤਾਂ ਹਨ ਉਹ ਸਭ ਦੀਆਂ ਸਭ ਇਹਨਾਂ ਯੁਵਕ ਮੇਲਿਆਂ ਦੀ ਪੈਦਾਇਸ਼ ਹਨ। ਪ੍ਰੋਗਰਾਮ ਕੋ-ਆਰਡੀਨੇਟਰ ਪ੍ਰੋ.ਕਿਰਨਜੀਤ ਕੌਰ ਚੌਹਾਨ ਨੇ ਦੱਸਿਆ ਕਿ ਇਸ ਪ੍ਰੋਗਰਾਮ ਵਿਚ 64 ਕਾਲਜਾਂ ਨੇ ਭਾਗ ਲਿਆ ਅਤੇ ਅਲੱਗ-ਅਲੱਗ ਵੰਨਗੀਆਂ ਦੀ ਪੇਸ਼ਕਾਰੀ ਕੀਤੀ।ਕਾਲਜ ਪਿੰ੍ਰਸੀਪਲ ਪ੍ਰੋ. ਕੇ.ਕੇ. ਸ਼ਰਮਾਂ ਦੀ ਅਗਵਾਈ ਵਿਚ ਹੋ ਰਹੇ ਇਸ ਯੁਵਕ ਮੇਲੇ ਦੇ ਪਹਿਲੇ ਦਿਨ ਦੇ ਪ੍ਰੋਗਰਾਮ ਵਿਚ ਗਿੱਧਾ, ਕਾਲਸੀਕਲ ਡਾਂਸ, ਲੋਕ ਸਾਜਾਂ ‘ਤੇ ਆਧਾਰਿਤ ਆਰਕੈਸਟਰਾ, ਗਰੁੱਪ ਸ਼ਬਦ, ਕਲਾਸੀਕਲ ਵੋਕਲ, ਗੀਤ-ਗਜ਼ਲ, ਸਮੂਹ ਗਾਇਨ, ਲੋਕ ਗੀਤ, ਲੋਕ ਸਾਜ਼, ਸੱਭਿਆਚਾਰ ਕੁਇਜ, ਕਲੇਅ ਮਾਡਲੰਿਗ, ਰੰਗੋਲੀ, ਮੌਕੇ ‘ਤੇ ਚਿੱਤਰਕਾਰੀ, ਇੰਸਟਾਲੇਸ਼ਨ, ਕਾਰਟੂਨਿੰਗ, ਕੋਲਾਜ ਬਣਾਉਣਾ, ਪੋਸਟਰ ਬਣਾਉਣ ਅਤੇ ਫੋਟੋਗ੍ਰਾਫੀ ਦੇ ਮੁਕਾਬਲੇ ਕਰਵਾਏ ਗਏ।____ਮੁਕਾਬਲੇ_____ । ਸੁਖਵਿੰਦਰ ਸਿੰਘ ਸੋਹਲ, ਸ੍ਰ. ਸੁੱਚਾ ਸਿੰਘ ਸੋਹਲ ਅਤੇ ਐਡਵੋਕੇਟ ਬਲਵੰਤ ਭਾਟੀਆ ਨੇ ਵੀ ਵਿਸ਼ੇਸ਼ ਤੌਰ ‘ਤੇ ਸ਼ਿਰਕਤ ਕੀਤੀ। ਕਾਲਜ ਤੇ ਫੈਕੇਲਟੀ ਦੇ ਮੈਂਬਰਾਂ ਵਲੋਂ ਮਿਆਰੀ ਅਤੇ ਕਦਰਾਂ ਕੀਮਤਾਂ ਭਰਪੂਰ ਉਦਾਤ ਵਿਿਦਆ ਪ੍ਰਦਾਨ ਕਰਵਾਉਣ ਦੀ ਪ੍ਰਤੀਬੱਧਤਾ ਦਾ ਨਿਸ਼ਚਾ ਕਰਵਾਇਆ। ਪ੍ਰੋਗਰਾਮ ਵਿਚ ਵੱਖ-ਵੱਖ ਕਾਲਜਾਂ ਦੇ ਪ੍ਰੋਫੈਸਰ ਅਤੇ ਪਿੰ੍ਰਸੀਪਲ ਸਹਿਬਾਨ ਵਰਿੰਦਰ ਕੌਰ, ਟੀ.ਕੇ. ਸਾਹੂ, ਸੁਖਦੇਵ ਸਿੰਘ, ਪ੍ਰੋ. ਗੁਰਦੀਪ ਸਿੰਘ, ਪ੍ਰੋ. ਸਤਿਗੁਰ ਸਿੰਘ, ਗੀਤਕਾਰ ਬਲਜਿੰਦਰ ਸੰਗੀਲਾ ਆਦਿ ਇਸ ਮੌਕੇ ਹਾਜ਼ਰ ਸਨ।

Leave a Reply