ਮਿਸ਼ਨ ਤੰਦਰੁਸਤ ਤਹਿਤ ਦੁੱਧ ਖ਼ਪਤਕਾਰ ਜਾਗਰੂਕਤਾ ਕੈਂਪ ਆਯੋਜਤ

Punjab
By Admin

ਦੁੱਧ ਦੀ ਗੁਣਵੱਤਾ ਬਾਰੇ ਕਰਵਾਇਆ ਲੋਕਾਂ ਨੂੰ ਜਾਣੂ
ਡੇਅਰੀ ਵਿਭਾਗ ਨੇ ਦੁੱਧ ਦੇ ਲਏ 18 ਸੈਂਪਲ
ਬਠਿੰਡਾ, 11 ਜੁਲਾਈ  :
 ਡਿਪਟੀ ਕਮਿਸ਼ਨਰ ਸ਼੍ਰੀ ਬੀ. ਸ੍ਰੀਨਿਵਾਸਨ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਮਿਸ਼ਨ ਤੰਦਰੁਸਤ ਪੰਜਾਬ ਤਹਿਤ ਡੇਅਰੀ ਵਿਭਾਗ ਵਲੋਂ ਆਮ ਲੋਕਾਂ ਨੂੰ ਦੁੱਧ ਦੀ ਗੁਣਵੱਤਾ ਬਾਰੇ ਜਾਣਕਾਰੀ ਦੇਣ ਲਈ ਵਿਸ਼ੇਸ਼ ਉਪਰਾਲੇ ਕੀਤੇ ਜਾ ਰਹੇ ਹਨ। ਇਸੇ ਲੜੀ ਤਹਿਤ ਡੇਅਰੀ ਵਿਭਾਗ ਵਲੋਂ ਹਾਜ਼ੀਰਤਨ ਚੌਂਕ ਵਿਖੇ ਦੁੱਧ ਖ਼ਪਤਕਾਰ ਜਾਗਰੂਕਤਾ ਕੈਂਪ ਦਾ ਆਯੋਜਨ ਕੀਤਾ ਗਿਆ।
ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦਿਆਂ ਇੰਸਪੈਕਟਰ ਸ਼੍ਰੀ ਦੇਵਰਾਜ ਨੇ ਦੱਸਿਆ ਕਿ ਕੈਂਪ ਦੌਰਾਨ ਆਮ ਲੋਕਾਂ ਨੂੰ ਦੁੱਧ ਅਤੇ ਦੁੱਧ ਤੋਂ ਬਨਣ ਵਾਲੀਆਂ ਚੀਜਾਂ ਦੀ ਗੁਣਵੱਤਾ ਬਾਰੇ ਜਾਣੂ ਕਰਵਾਇਆ ਗਿਆ। ਇਸ ਦੌਰਾਨ ਖ਼ਪਤਕਾਰਾਂ ਵਲੋਂ ਲਿਆਂਦੇ ਗਏ ਦੁੱਧ ਦੇ ਵੱਖ-ਵੱਖ 18 ਸੈਂਪਲ ਵੀ ਲਏ ਗਏ। ਜਿਨਾ ਵਿਚ 12 ਸੈਂਪਲ ਸਹੀ ਪਾਏ ਗਏ ਅਤੇ 6 ਦੁੱਧ ਦੇ ਸੈਂਪਲਾਂ ਵਿੱਚ ਪਾਣੀ ਦੀ ਮਿਲਾਵਟ ਪਾਈ ਗਈ।
ਕੈਂਪ ਦੌਰਾਨ ਡੇਅਰੀ ਫੀਲਡ ਸਹਾਇਕ ਮੈਡਮ ਪਰਮਜੀਤ ਕੌਰ ਅਤੇ ਸੁਰਿੰਦਰ ਸਿੰਘ ਵਲੋਂ ਵੀ ਆਮ ਲੋਕਾਂ ਨੂੰ ਦੁੱਧ ਦੀ ਗੁਣਵਤਾ ਅਤੇ ਇਸ ਦੀ ਸਹੀ ਵਰਤੋਂ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੱਤੀ ਗਈ। ਉਨਾਂ ਵਲੋਂ ਆਮ ਲੋਕਾਂ ਨੂੰ ਮਿਲਾਵਟਖ਼ੋਰੀ ਤੋਂ ਬਚਣ ਦੀ ਅਪੀਲ ਕੀਤੀ ਗਈ।

Leave a Reply