-22 ਜੁਲਾਈ ਨੂੰ ਰੋਜ਼ ਗਾਰਡਨ ਵਿਖੇ ਬਜ਼ੁਰਗਾਂ ਲਈ ਵਾਕਾਥਨ ਸਮਾਗਮ ਮਨਾਇਆ ਜਾ ਰਿਹਾ ਹੈ-ਵਧੀਕ ਡਿਪਟੀ ਕਮਿਸ਼ਨਰ

Punjab
By Admin
-ਬਜੁਰਗਾਂ ਲਈ ਕਰਵਾਈ ਜਾ ਰਹੀ ਹੈ ਵਾਕਾਥਨ ਬਠਿੰਡਾ
-ਬਜ਼ੁਰਗ ਦਾਦਾ, ਦਾਦੀ, ਨਾਨਾ, ਨਾਨੀ ਨੂੰ ਇਸ ਸਮਾਗਮ ਦਾ ਹਿੱਸਾ ਬਨਣ ਦਾ ਦਿੱਤਾ ਨਿੱਘਾ ਸੱਦਾ
-ਵਾਕਾਥਨ ਬਠਿੰਡਾ 22 ਜੁਲਾਈ ਦੀ ਟੀ-ਸ਼ਰਟਾਂ ਜਾਰੀ
ਬਠਿੰਡਾ, ਜੁਲਾਈ 16 (ਅਪਡੇਟ ਪੰਜਾਬ  ):
22 ਜੁਲਾਈ 2018 ਨੂੰ ਜ਼ਿਲਾ ਬਠਿੰਡਾ ਦੇ ਬਜ਼ੁਰਗਾਂ ਲਈ ਸਮਾਗਮ ਵਾਕਾਥਨ ਬਠਿੰਡਾ ਰੋਜ਼ ਗਾਰਡਨ ਵਿਖੇ ਕਰਵਾਇਆ ਜਾ ਰਿਹਾ ਹੈ। ਇਸ ਸਮਾਗਮ ਵਿੱਚ ਬਜ਼ੁਰਗਾਂ ਲਈ ਅੱਧਾ ਕਿਲੋਮੀਟਰ ਦੀ ਦੌੜ ਆਯੋਜਿਤ ਕੀਤੀ ਜਾ ਰਹੀ ਹੈ ਜਿਹੜੀ ਕਿ ਸਵੇਰੇ 06:00 ਵਜੇ ਤੋਂ 08:00 ਵਜੇ ਤੱਕ ਕਰਵਾਈ ਜਾਵੇਗੀ।
ਇਸ ਗੱਲ ਦਾ ਪ੍ਰਗਟਾਵਾ ਵਧੀਕ ਡਿਪਟੀ ਕਮਿਸ਼ਨਰ ਬਠਿੰਡਾ ਸ਼੍ਰੀਮਤੀ ਸਾਕਸ਼ੀ ਸਾਹਨੀ ਨੇ ਅੱਜ ਵਾਕਾਥਨ ਬਠਿੰਡਾ ਸਬੰਧੀ ਕਰਵਾਈ ਗਈ ਬੈਠਕ ਨੂੰ ਸੰਬੋਧਨ ਕੀਤਾ। ਇਸ ਮੌਕੇ ਉਨਾ ਨੇ ਵਾਕਾਥਨ ਬਠਿੰਡਾ 2018 ਦੀਆ ਟੀ-ਸ਼ਰਟਾਂ ਵੀ ਜਾਰੀ ਕੀਤੀਆਂ।
ਉਨਾਂ ਦੱਸਿਆ ਕਿ ਮਿਸ਼ਨ ਤੰਦਰੁਸਤ ਪੰਜਾਬ ਤਹਿਤ ਜਿੱਥੇ ਪੰਜਾਬ ਸਰਕਾਰ ਨੌਜਵਾਨਾਂ ਲਈ ਖੇਡ ਮੇਲੇ ਆਦਿ ਕਰਵਾ ਰਹੀ ਹੈ ਉੱਥੇ ਹੀ ਬਜ਼ੁਰਗਾਂ ਨੂੰ ਵੀ ਇਸ ਲੋਕ ਲਹਿਰ ਦਾ ਹਿੱਸਾ ਬਣਾਉਂਦਿਆਂ ਇਹ ਸਮਾਗਮ ਕਰਵਾਇਆ ਜਾ ਰਿਹਾ ਹੈ। ਬਜ਼ੁਰਗਾਂ ਦੀ ਸਿਹਤ ਦਾ ਖਿਆਲ ਰੱਖਦੇ ਹੋਏ ਸਿਹਤ ਵਿਭਾਗ ਦੀਆਂ ਟੀਮਾਂ ਵੀ ਰੋਜ਼ ਗਾਰਡਨ ਵਿਖੇ ਤਾਇਨਾਤ ਰਹਿਣਗੀਆਂ। ਇਸੇ ਤਰਾਂ ਵਿਭਾਗਾਂ ਨੂੰ ਹਦਾਇਤਾਂ ਦਿੱਤੀਆਂ ਗਈਆਂ ਹਨ ਕਿ ਬਜ਼ੁਰਗਾਂ ਲਈ ਖਾਣ-ਪੀਣ ਦਾ ਵੀ ਵਿਸ਼ੇਸ਼ ਪ੍ਰਬੰਧ ਕੀਤਾ ਜਾਵੇਗਾ।
ਸ਼੍ਰੀਮਤੀ ਸਾਹਨੀ ਨੇ ਦੱਸਿਆ ਕਿ ਵਾਕਾਥਨ ਸਬੰਧੀ ਪੰਜੀਕਰਣ (ਰਜਿਸਟਰੇਸ਼ਨ) www.tandarustbathinda.com ‘ਤੇ ਕੀਤਾ ਜਾ ਸਕਦਾ ਹੈ। ਇਸ ਤੋਂ ਇਲਾਵਾ 22 ਜੁਲਾਈ ਨੂੰ ਮੌਕੇ ‘ਤੇ ਵੀ ਰਜਿਸਟਰੇਸ਼ਨ ਕਰਵਾਈ ਜਾ ਸਕਦੀ ਹੈ।
ਇਸ ਮੌਕੇ ਸਕੱਤਰ ਰੈਡ ਕਰਾਸ ਸੁਸਾਇਟੀ ਸ਼੍ਰੀ ਨਵੀਨ ਗਡਵਾਨ, ਉਪ ਮੰਡਲ ਮੈਜਿਸਟਰੇਟ ਬਠਿੰਡਾ ਸ਼੍ਰੀ ਬਲਵਿੰਦਰ ਸਿੰਘ, ਐਸ.ਪੀ. ਸ਼੍ਰੀ ਗੁਰਮੀਤ ਸਿੰਘ, ਵੱਖ ਵੱਖ ਵਿਭਾਗ ਦੇ ਮੁੱਖੀ ਵੀ ਹਾਜ਼ਰ ਸਨ।

Leave a Reply