ਸੁਖਬੀਰ ਬਾਦਲ ਤੋਂ ਬਾਗੀ ਟਕਸਾਲੀ ਨੇਤਾ ਬਣਾ ਸਕਦੇ ਨੇ ਨਵੀ ਪਾਰਟੀ , ਬ੍ਰਹਮਪੁਰਾ ਦੇ ਦਿੱਤਾ ਸੰਕੇਤ

Punjab
By Admin

ਧਰਨਾ ਦੇਣ ਤੋਂ ਪਹਿਲਾ ਸੁਖਬੀਰ ਬਾਦਲ ਨੇ ਪੱਤਰਕਾਰਾਂ ਨੂੰ ਵੀ ਸਿੱਟਾ ਚਕਮਾ

ਸੁਖਬੀਰ ਬਾਦਲ ਨੂੰ ਅਕਾਲੀ ਦਲ ਦੀ ਪ੍ਰਧਾਨਗੀ ਤੋਂ ਹਟਾਉਂਣ ਅਤੇ ਬਿਕਰਮ ਮਜੀਠੀਆ ਨੂੰ ਪਾਰਟੀ ਵਿੱਚੋ ਬਾਹਰ ਕਰਨ ਦੀ ਮੰਗ ਨੂੰ ਲੈ ਕੇ ਅਕਾਲੀ ਦਲ ਵਿਚ ਬਗਾਵਤ ਕਰਨ ਵਾਲੇ ਟਕਸਾਲੀ ਨੇਤਾ ਰਣਜੀਤ ਸਿੰਘ ਬ੍ਰਹਮਪੁਰਾ ਨਵੀ ਪਾਰਟੀ ਬਣਾ ਸਕਦੇ ਹਨ ਟਕਸਾਲੀ ਨੇਤਾ ਮੰਗ ਕਰ ਰਹੇ ਹਨ ਕੇ ਸੁਖਬੀਰ ਬਾਦਲ ਨੂੰ ਪਾਰਟੀ ਦੀ ਪ੍ਰਧਾਨਗੀ ਤੋਂ ਹਟਾਇਆ ਜਾਵੇ ਬ੍ਰਹਮਪੁਰਾ ਨੇ ਆਪਣੇ ਸਮਰਥਕਾਂ ਨਾਲ ਮਿਲ ਕੇ ਪਿਛਲੇ ਦਿਨੀ ਸ਼ਕਤੀ ਪ੍ਰਦਰਸ਼ਨ ਕੀਤਾ ਆਪਣੇ ਸ਼ਕਤੀ ਪ੍ਰਦਰਸ਼ਨ ਤੋਂ ਕਾਫੀ ਖੁਸ ਨਜਰ ਆ ਰਹੇ ਹਨ ਬ੍ਰਹਮਪੁਰਾ , ਸੇਵਾ ਸਿੰਘ ਸੇਖਵਾ ਤੇ ਹੋਰ ਟਕਸਾਲੀ ਨੇਤਾ ਪਾਰਟੀ ਦੇ ਸਾਰੇ ਅਹੁਦੇ ਛੱਡ ਚੁਕੇ ਹਨ ਅਕਾਲੀ ਦਲ ਦੀ ਹਾਲਤ ਇਸ ਕਦਰ ਪਤਲੀ ਹੋ ਚੁਕੀ ਕਿ ਉਸਨੂੰ ਕੋਈ ਮੁਦਾ ਨਹੀਂ ਮਿਲ ਰਿਹਾ ਹੈ ਪੰਜਾਬ ਸਰਕਾਰ ਇਤਿਹਾਸ ਦੀਆਂ ਕਿਤਾਬ ਨੂੰ ਪਹਿਲਾ ਹੀ ਵਾਪਿਸ਼ ਲੈ ਚੁਕੀ ਹੈ ਤੇ ਪੂਰਾਨੀਆ ਕਿਤਾਬ ਹੀ ਲਗਾ ਦਿੱਤੀਆਂ ਹਨ ਇਸ ਦੇ ਬਾਵਜੂਦ ਅਕਾਲੀ ਦਲ ਅੱਜ ਮੁਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਕੋਠੀ ਤੇ ਕਿਤਾਬ ਦੇ ਮਾਮਲੇ ਵਿਚ ਧਰਨਾ ਦੇਣ ਚਲਾ ਗਿਆ ਓਧਰ ਟਕਸਾਲੀ ਨੇਤਾ ਸ੍ਰੀ ਗੁਰੂ ਗਰੰਥ ਸਾਹਿਬ ਦੀ ਬੇਅਦਵੀ ਮਾਮਲੇ ਵਿਚ ਸੁਖਬੀਰ ਬਾਦਲ ਤੇ ਸਵਾਲ ਉਠਾ ਰਹੇ ਹੈ ਅਤੇ ਡੇਰਾ ਸੱਚਾ ਸੌਦਾ ਨੂੰ ਮਾਫੀ ਦਿੱਤੇ ਜਾਣ ਦਾ ਮਾਮਲਾ ਵੀ ਉਠਾ ਰਹੇ ਹਨ ਕਿ ਉਹ ਡੇਰਾ ਮਾਫੀ ਦੇ ਖਿਲਾਫ ਸਨ
ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਨੇ ਅੱਜ 12 . 30 ਤੇ ਪ੍ਰੈਸ ਕਾਨਫਰੰਸ ਬੁਲਾਈ ਤੇ ਆਪ ਸਿਧੇ ਮੁਖ ਮੰਤਰੀ ਦੀ ਕੋਠੀ ਧਰਨਾ ਦੇਣ ਚਲੇ ਗਏ ਤੇ ਪਤਰਕਾਰ ਉਨ੍ਹਾਂ ਦਾ ਇੰਤਜਾਰ ਕਰ ਰਹੇ ਸਨ ਕਿ ਅਚਾਨਕ ਸੰਦੇਸ਼ ਆਇਆ ਕਿ ਪ੍ਰੋਗਰਾਮ ਬਦਲ ਗਿਆ ਹੈ ਸੁਖਬੀਰ ਬਦਲ ਮੁਖ ਮੰਤਰੀ ਦੀ ਕੋਠੀ ਧਰਨਾ ਦੇਣ ਜਾ ਰਹੇ ਹਨ ਪਰ ਧਰਨੇ ਦੌਰਾਨ ਉਹ ਬ੍ਰਹਮਪੁਰਾ ਨੂੰ ਲੈ ਕਿ ਕੁਝ ਨਹੀਂ ਬੋਲੇ ਤੇ ਕਿਤਾਬ ਦੇ ਮੁਦੇ ਤੇ ਬੋਲਦੇ ਨਜਰ ਆਏ ਅਕਾਲੀ ਦਲ ਇਸ ਸਮੇ ਬਰਗਾੜੀ ਘਟਨਾ ਤੋਂ ਖਹਿੜਾ ਛਡਾਉਣ ਲਈ ਕਿਤਾਬ ਦਾ ਮੁੱਦਾ ਉਛਾਲ ਰਿਹਾ ਹੈ ਇਸ ਲਈ ਉਸ ਨੇ ਅੱਜ ਧਰਨਾ ਦਿੱਤਾ ਹੈ

Leave a Reply