ਜ਼ੀ ਸਟੂਡੀਓਜ਼ ਦੀ ਫਿਲਮ ‘ਸੁਰਖੀ ਬਿੰਦੀ‘ 30 ਅਗਸਤ, 2019 ਨੂੰ ਹੋ ਰਹੀ ਹੈ ਰਿਲੀਜ਼

ENTERTAINMENT
By Admin

ਜ਼ੀ ਸਟੂਡੀਓਜ਼, ਸ਼੍ਰੀ ਨਰੋਤਮ ਜੀ ਫ਼ਿਲਮਜ਼ ਦੇ ਨਾਲ ਮਿਲਕੇ ਆਪਣੀ ਆਉਣ ਵਾਲੀ ਪੰਜਾਬੀ ਫ਼ਿਲਮ ‘ਸੁਰਖੀ
ਬਿੰਦੀ‘ ਨੂੰ ਰਿਲੀਜ਼ ਕਰਨ ਲਈ ਪੂਰੇ ਤਿਆਰ ਹਨ। ਫ਼ਿਲਮ 30 ਅਗਸਤ, 2019 ਨੂੰ ਰਿਲੀਜ਼ ਹੋਣ ਜਾ ਰਹੀ
ਹੈ। ਹਾਲ ਹੀ ਵਿੱਚ ਉਨ੍ਹਾਂ ਨੇ ਇੱਕ ਵਿਸ਼ੇਸ਼ ਪ੍ਰੈਸ ਕਾਨਫਰੰਸ ਕੀਤੀ।
‘ਸੁਰਖੀ ਬਿੰਦੀ‘ ਰੋਮਾਂਚਕ ਰੋਮਾਂਸ ਨਾਲ ਭਰਪੂਰ ਫ਼ਿਲਮ ਅਤੇ ਇਹ ਰੂਹਾਨੀ ਸੰਗੀਤ ਦਾ ਵੀ ਫ਼ੁੱਲ ਪੈਕ
ਹੈ।


ਅਦਾਕਾਰ ਸਰਗੁਣ ਮਹਿਤਾ ਨੇ ਕਿਹਾ, “ਇੱਕ ਅਭਿਨੇਤਾ ਹੋਣ ਦੇ ਨਾਤੇ ਅਸੀਂ ਆਪਣੇ ਹਰ ਪ੍ਰੋਜੈਕਟ
ਵਿੱਚ ਆਪਣੀ ਪੂਰੀ ਵਾਹ ਲਾਉਂਦੇ ਹਾਂ ਪਰ ਕੁਝ ਪ੍ਰੋਜੈਕਟਸ ਹੁੰਦੇ ਹਨ ਜੋ ਤੁਹਾਡੀ ਜ਼ਿੰਦਗੀ ਦਾ
ਹਿੱਸਾ ਬਣ ਜਾਂਦੇ ਹਨ ਅਤੇ ‘ਸੁਰਖੀ ਬਿੰਦੀ‘ ਇਕ ਅਜਿਹੀ ਹੀ ਫਿਲਮ ਹੈ। ਲੋਕ ਰਾਣੋ ਨੂੰ ਪਿਆਰ
ਕਰਨਗੇ ਅਤੇ ਉਸ ਨੂੰ ਆਪਣੇ ਆਪ ਨਾਲ ਜੁੜਿਆ ਮਹਿਸੂਸ ਕਰਨਗੇ ਤੇ ਮੈਂਨੂੰ ਯਕੀਨ ਹੈ ਕਿ ਲੋਕ
ਇਸ ਫ਼ਿਲਮ ਨੂੰ ਪਿਆਰ ਦੇਣਗੇ। ਮੈਂ ਜ਼ੀ ਸਟੂਡੀਓਜ਼ ਅਤੇ ਪ੍ਰੋਡੂਸਰ-ਡਾਇਰੇਕਟਰ ਦੀ ਜੋੜੀ ਨਾਲ ਸਾਡੀ
ਪਿਛਲੀ ਹਿੱਟ ਫ਼ਿਲਮ ਦੇ ਬਾਅਦ ਦੂਜੀ ਵਾਰ ਇਕੱਠੇ ਹੋਣ ਲਈ ਬਹੁਤ ਉਤਸ਼ਾਹਿਤ ਹਾਂ।”
ਅਦਾਕਾਰ ਗੁਰਨਾਮ ਭੁੱਲਰ ਨੇ ਟਿੱਪਣੀ ਕੀਤੀ, “ਇਹ ਮੇਰੀ ਦੂਜੀ ਫ਼ਿਲਮ ਹੈ ਪਰ ਸਰਗੁਣ ਮਹਿਤਾ ਅਤੇ
ਜਗਦੀਪ ਸਿੱਧੂ ਨਾਲ ਕੰਮ ਕਰਕੇ ਜੋ ਮੈਂ ਸਿੱਖਿਆ ਹੈ ਉਹ ਤਜ਼ੁਰਬਾ ਹਮੇਸ਼ਾ ਲਈ ਮੇਰੇ ਕੋਲ ਰਹੇਗਾ।
ਮੈਂ ਅਜਿਹੇ ਪ੍ਰੋਜੈਕਟ ਨਾਲ ਜੁੜੇ ਹੋਣ ਲਈ ਆਪਣੇ ਆਪ ਨੂੰ ਖੁਸ਼ ਕਿਸਮਤ ਸਮਝਦਾ ਹਾਂ ਅਤੇ ਮੈਂ
ਆਸ ਕਰਦਾ ਹਾਂ ਕਿ ਮੇਰੇ ਪਿਛਲੇ ਕੰਮਾਂ ਦੀ ਤਰ੍ਹਾਂ ਲੋਕ ਇਸ ਫ਼ਿਲਮ ਨੂੰ ਵੀ ਪਸੰਦ ਕਰਨਗੇ।”
ਡਾਇਰੈਕਟਰ ਜਗਦੀਪ ਸਿੱਧੂ ਨੇ ਆਪਣੇ ਵਿਚਾਰ ਸਾਂਝੇ ਕਰਦਿਆਂ ਕਿਹਾ ਕਿ, “ ‘ਸੁਰਖੀ ਬਿੰਦੀ ਹਰ
ਲੜਕੀ ਅਤੇ ਉਨ੍ਹਾਂ ਦੇ ਅਧੂਰੇ ਸੁਪਨਿਆਂ ਦੀ ਕਹਾਣੀ ਹੈ ਅਤੇ ਕਿਸ ਤਰਾਂ ਇੱਕ ਸਾਥੀ ਦਾ ਸਾਥ ਇਹ
ਸੁਪਨੇ ਪੂਰੇ ਕਰਨ ਚ ਸਹਿਯੋਗ ਦੇ ਸਕਦਾ ਹੈ। ਇਹ ਫ਼ਿਲਮ ਉਨ੍ਹਾਂ ਨੂੰ ਕਦੇ ਵੀ ਹਿੰਮਤ ਨਾ ਹਾਰਨ
ਅਤੇ ਆਪਣੇ ਸਾਥੀ ਤੇ ਵਿਸ਼ਵਾਸ ਕਰਨ ਲਈ ਪ੍ਰੇਰਿਤ ਕਰੇਗੀ। ਇਸ ਕਿਸਮ ਦੀ ਕਹਾਣੀ ਪੰਜਾਬੀ ਸਿਨੇਮਾ
ਲਈ ਨਵੀਂ ਹੈ ਜੋ ਇਸ ਫ਼ਿਲਮ ਨੂੰ ਵੇਖਣ ਦੇਯੋਗ ਬਣਾਉਂਦੀ ਹੈ। ”
ਫ਼ਿਲਮ ਦੇ ਨਿਰਮਾਤਾਵਾਂ ਨੇ ਕਿਹਾ, “ਅੱਜ ਕੱਲ੍ਹ ਦੇ ਟਰੇਂਡ ਨੂੰ ਧਿਆਨ ਵਿਚ ਰੱਖਦਿਆਂ ਇਸ ਫਿਲਮ
ਦੇ ਨਾਲ ਅਸੀਂ ਕੁਝ ਅਲੱਗ ਪੇਸ਼ ਕਰਨ ਦੀ ਪੂਰੀ ਕੋਸ਼ਿਸ਼ ਕੀਤੀ ਹੈ। ਸਾਨੂੰ ਯਕੀਨ ਹੈ ‘ਸੁਰਖੀ ਬਿੰਦੀ‘
ਨਿਸ਼ਚਤ ਤੌਰ‘ ਤੇ ਪੰਜਾਬੀ ਸਿਨੇਮਾ ਚ ਨਾਰੀ ਸ਼ਸ਼ਕਤੀਕਰਨ ਤੇ ਫ਼ਿਲਮਾਂ ਬਣਾਉਣ ਦਾ ਦੌਰ ਸ਼ੁਰੂ ਕਰੇਗਾ।

ਇਹ ਫ਼ਿਲਮ ਕਾਮੇਡੀ, ਡਰਾਮੇ, ਰੋਮਾਂਸ ਅਤੇ ਭਾਵਨਾਵਾਂ ਦਾ ਪੂਰਾ ਪੈਕੇਜ ਹੈ ਜਿਸ ਵਿੱਚ ਸਭ ਤੋਂ
ਮਹੱਤਵਪੂਰਣ ਤੌਰ ਤੇ ਸਾਡੇ ਸਮਾਜ ਦੀਆਂ ਕੁੜੀਆਂ ਨੂੰ ਸ਼ਕਤੀਸ਼ਾਲੀ ਬਣਾਉਣ ਅਤੇ ਕਿਸੇ ਵੀ ਰਿਸ਼ਤੇ
ਵਿੱਚ ਇਕ ਦੂਸਰੇ ਨੂੰ ਸਮਝਣ ਅਤੇ ਇਕ ਦੂਸਰੇ ਦਾ ਸਾਥ ਦੇਣ ਵਾਰੇ ਇਕ ਸਮਾਜਿਕ ਸੰਦੇਸ਼ ਦਿੱਤਾ
ਗਿਆ ਹੈ।
ਫ਼ਿਲਮ ‘ਸੁਰਖੀ ਬਿੰਦੀ‘ ਜਗਦੀਪ ਸਿੱਧੂ ਦੁਆਰਾ ਡਾਇਰੈਕਟ ਕੀਤੀ ਜਾ ਰਹੀ ਹੈ ਜਿਨ੍ਹਾਂ ਨੇ ‘ਕਿਸਮਤ‘
ਅਤੇ ‘ਛੜਾ‘ ਵਰਗੀਆਂ ਹਿੱਟ ਫ਼ਿਲਮਾਂ ਨੂੰ ਡਾਇਰੈਕਟ ਕੀਤਾ ਹੈ ਅਤੇ ਅੰਕਿਤ ਵਿਜਨ, ਨਵਦੀਪ ਨਰੂਲਾ,
ਗੁਰਜੀਤ ਸਿੰਘ ਅਤੇ ਸੰਤੋਸ਼ ਸੁਭਾਸ਼ ਥੀਟੇ ਨੇ ਇਸਨੂੰ ਪ੍ਰੋਡਿਊਸ ਕੀਤਾ ਹੈ। ਜ਼ੀ ਸਟੂਡੀਓਜ਼ ਦੁਆਰਾ
ਇਸ ਫ਼ਿਲਮ ਨੂੰ ਪੇਸ਼ ਕੀਤਾ ਜਾ ਰਿਹਾ ਹੈ। ਫ਼ਿਲਮ ਵਿਚ ਸਰਗੁਣ ਮਹਿਤਾ ਅਤੇ ਗੁਰਨਾਮ ਭੁੱਲਰ ਮੁੱਖ
ਕਿਰਦਾਰ ਵਿਚ ਨਜ਼ਰ ਆਉਣਗੇ ਅਤੇ ਫ਼ਿਲਮ 30 ਅਗਸਤ, 2019 ਨੂੰ ਰਿਲੀਜ਼ ਹੋਵੇਗੀ।

 

Leave a Reply