ਪੰਜਾਬ ਹੁਨਰ ਵਿਕਾਸ ਮਿਸ਼ਨ ਵੱਲੋਂ ਦੋ ਦਿਨਾਂ ਵਰਕਸ਼ਾਪ ਕਰਵਾਈ ਗਈ

Punjab
By Admin


ਅੈਸ . ਏ. ਐਸ . ਨਗਰ, ਜਨਵਰੀ 19:
ਪੰਜਾਬ ਹੁਨਰ ਵਿਕਾਸ ਮਿਸ਼ਨ ਵੱਲੋ ਜ਼ਿਲ•ਾ ਪੰ੍ਰਬਧਕੀ ਕੰਪਲੈਕਸ, ਐਸ. ਏ. ਐਸ. ਨਗਰ ਵਿਖੇ ਵਧੀਕ ਡਿਪਟੀ ਕਮਿਸ਼ਨਰ (ਵਿਕਾਸ)  ਦੀ  ਅਗਵਾਈ ਹੇਠ ਸੰਕਲਪ ਸਕੀਮ ਅਧੀਨ ਦੋ ਦਿਨਾਂ ਦੀ ਵਰਕਸ਼ਾਪ ਕਰਵਾਈ ਗਈ। ਪੰਜਾਬ ਹੁਨਰ ਵਿਕਾਸ ਮਿਸ਼ਨ  ਚੰਡੀਗੜ੍ਹ ਵੱਲੋਂ ਮੈਡਮ ਪਰਵਿੰਦਰ ਕੌਰ ਅਤੇ ਰਾਜੇਸ਼ ਕੁਮਾਰ ,ਮਿਸ਼ਨ ਮੈਨੇਜਰ ਵੱਲੋਂ ਵਰਕਸ਼ਾਪ ਦੀ ਸ਼ਰੂਆਤ ਕੀਤੀ ਗਈ। 
ਇਸ ਵਰਕਸ਼ਾਪ ਵਿਚ ਨੈਸ਼ਨਲ ਸਕਿੱਲ ਡਿਵੈਲਪਮੈਂਟ ਕਾਰਪੋਰੇਸਨ ਅਧੀਨ ਕੰਮ ਕਰ ਰਹੇ ਵੱਖ ਵੱਖ ਸੈਕਟਰਾਂ ਵੱਲੋਂ ਚਲਾਏ ਜਾ ਰਹੇ ਕੋਰਸਾਂ ਬਾਰੇ ਦੱਸਿਆ ਗਿਆ। ਇਸ ਵਰਕਸ਼ਾਪ ਵਿਚ ਅਪੈਰਲ, ਕੈਪੀਟਲ ਗੁਡਸ, ਇਲੈਕਟਰੋਨਿਕ, ਐਗਰੀਕਲਚਰ, ਹੈਲਥ ਕੇਅਰ, ਟੇਲੀਕੌਮ, ਡੋਮੈਸਟਿਕ ਵਰਕਰ ਅਤੇ ਹੋਰ ਬਹੁਤ ਸਾਰੀਆਂ ਸੈਕਟਰ ਸਕਿੱਲ ਕੌੌਂਸਲ ਵੱਲੋਂ ਭਾਗ ਲਿਆ ਅਤੇ ਆਪਣੇ ਸੈਕਟਰ ਅਧੀਨ ਚੱਲ ਰਹੇ ਕੋਰਸਾਂ ਬਾਰੇ ਅਤੇ ਕੋਰਸ ਕਰਨ ਤੋਂ ਬਾਦ ਹੋਣ ਵਾਲੇ ਲਾਭ ਬਾਰੇ ਵੀ ਦੱਸਿਆ ਗਿਆ। 
ਇਸ ਵਰਕਸ਼ਾਪ ਵਿਚ ਪੰਜਾਬ ਹੁਨਰ ਵਿਕਾਸ ਮਿਸ਼ਨ ਅਧੀਨ ਕੰਮ ਕਰ ਰਹੇ ਵੱਖ ਟਰੇਨਿੰੰਗ  ਪਾਰਟਨਰਾਂ  ਵੱਲੋਂ  ਭਾਗ ਲਿਆ ਗਿਆ। ਇਸ ਵਿਚ ਇੰਡਸਟਰੀਜ ਵੱਲੋਂ ਈ.ਟੀ.ਈ ਇਲਕਟ੍ਰੋਗੇਅਰ, ਸੋਲੀਟੇਅਰ ਇਨਫੋਸਿਸ, ਰੋਕਮੇਨ, ਐਨ.ਕੈ.ਸ਼ਰਮਾ ਗਰੁੱਪ, ਸ਼ਾਰਪ ਇੰਜੀਨੀਅਰ, ਸਤਗੁਰੂ ਇੰਟਰਪ੍ਰਾਇਜਸ ਆਦਿ ਨੇ ਭਾਗ ਲਿਆ। ਇਹਨਾ ਇੰਡਸਟਰੀਜ ਵੱਲੋਂ ਆਪਣੇ ਕੰਮ ਪ੍ਰਤੀ ਅਤੇ ਭਵਿੱਖ ਵਿਚ ਹੋਰ ਕਿੰਨੇ ਕਾਮਿਆਂ ਦੀ ਲੋੜ ਹੋਵੇਗੀ ਇਸ ਬਾਰੇ ਵੀ ਦੱਸਿਆ ਗਿਆ। ਇਸ ਵਰਕਸ਼ਾਪ  ਨੂੰ ਅਯੋਜਿਤ ਕਰਨ ਵਿਚ ਗੁਰਪ੍ਰੀਤ ਸਿੰਘ, ਮਾਨਸੀ ਭਾਂਬਰੀ ਅਤੇ ਜਗਪ੍ਰੀਤ ਸਿੰਘ, ਡੀਪੀਐਮਯੂ ਸਟਾਫ ਅਤੇ ਮੈਡਮ ਹਰਪ੍ਰੀਤ ਕੋਰ ਬਰਾੜ, ਜਿਲ੍ਹਾ  ਰੋਜਗਾਰ ਅਫਸਰ, ਅਤੇ ਸ੍ਰੀ ਮੰਜੇਸ਼ ਕੁਮਾਰ, ਡਿਪਟੀ ਸੀਈਓ, ਵੱਲੋੋਂ  ਯੋਗਦਾਨ ਪਾਇਆ ਗਿਆ।

Leave a Reply