ਸਿੱਖਿਆ ਸਕੱਤਰ ਨੇ ਕੀਤਾ ਸਕੂਲ ਮੁਖੀਆਂ ਦੀ ਠਹਿਰ ਸਥਾਨ ਦਾ ਦੇਰ ਸ਼ਾਮ ਨੂੰ ਦੌਰਾ ਸਕੂਲ ਮੁਖੀਆਂ ਨੂੰ ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਨੂੰ ਮਿਅਾਰੀ ਸਿੱਖਿਆ ਦੇਣ ਲਈ ਕੀਤਾ ੳੁਤਸ਼ਾਹਿਤ

Punjab
By Admin

ਅੈੱਸ.ਏ.ਅੈੱਸ. ਨਗਰ 13 ਫਰਵਰੀ ( ) ਸਿੱਖਿਆ ਸਕੱਤਰ ਕਿ੍ਸ਼ਨ ਕੁਮਾਰ ਨੇ ਸਿੱਧੀ ਭਰਤੀ ਰਾਹੀਂ ਨਵ ਨਿਯੁਕਤ ਪਿ੍ੰਸੀਪਲਾਂ ਦੀ ਲੀਡਰਸ਼ਿਪ ਡਿਵੈਲਪਮੈਂਟ ਵਰਕਸ਼ਾਪ ਦੇ ਤੀਜੇ ਗੇੜ ਵਿੱਚ ਭਾਗ ਲੈ ਰਹੇ ਪਿ੍ੰਸੀਪਲਾਂ ਦਿ ਠਹਿਰ ਵਾਲੀ ਥਾਂ ‘ਤੇ ਜਾ ਕੇ ਸਰਕਾਰੀ ਸਕੂਲਾਂ ਦੀ ਨੁਹਾਰ ਬਦਲਣ ਅਤੇ ਵਿਦਿਆਰਥੀਆਂ ਨੂੰ ਗੁਣਾਤਮਕ ਸਿੱਖਿਆ ਦੇਣ ਲਈ ਪ੍ਰੇਰਿਤ ਕੀਤਾ| ਜਿਕਰਯੋਗ ਹੈ ਕਿ ਸਿੱਖਿਆ ਵਿਭਾਗ ਵੱਲੋਂ ਸਿੱਧੀ ਭਰਤੀ ਰਾਹੀਂ ਨਵ ਨਿਯੁਕਤ ਪਿ੍ੰਸੀਪਲਾਂ ਨੂੰ ਸੰਸਾਰ ਭਰ ਵਿੱਚ ਪ੍ਸਿੱਧ ਸਿਖਲਾਈ ਸੰਸਥਾ ਇੰਡੀਅਨ ਸਕੂਲ ਆਫ ਬਿਜ਼ਨਸ ਮੁਹਾਲੀ ਵਿਖੇ ਅੰਤਰ-ਰਾਸ਼ਟਰੀ ਮਾਹਿਰ ਫੈਕਲਟੀ ਰਾਹੀਂ ਲੀਡਰਸ਼ਿਪ, ਸਕੂਲ ਪ੍ਬੰਧ ਲਈ ਟੀਮ ਵਰਕ, ੳੁਤਸ਼ਾਹ ਨਾਲ ਕੰਮ ਕਰਕੇ ਸਕੂਲਾਂ ਦੀ ਨੁਹਾਰ ਬਦਲਣ ਅਤੇ ਅਜੋਕੇ ਸਮੇਂ ਦੇ ਹਾਣ ਦੀ ਸਿੱਖਿਆ ਵਿਦਿਆਰਥੀਆਂ ਨੂੰ ਦੇਣ ਲਈ ਵਿਸ਼ੇਸ਼ ਪੰਜ ਰੋਜ਼ਾ ਸਿਖਲਾਈ ਵਰਕਸ਼ਾਪ ਕਰਵਾਈ ਜਾ ਰਹੀ ਹੈ|ਸਕੱਤਰ ਸਕੂਲ ਸਿੱਖਿਆ ਪੰਜਾਬ ਨੇ ਦੇਰ ਸ਼ਾਮ ਪਿ੍ੰਸੀਪਲਾਂ ਦੇ ਠਹਿਰਨ ਵਾਲੇ ਸਥਾਨ ਨਾਈਪਰ ਮੁਹਾਲੀ ਵਿਖੇ ਜਾ ਕੇ ਸਕੂਲ ਮੁਖੀਆਂ ਨਾਲ ਗੱਲਬਾਤ ਕੀਤੀ ਅਤੇ ਸਿਖਲਾਈ ਵਰਕਸ਼ਾਪ ਦੀ ਫੀਡਬੈਕ ਬੈਕ ਲਈ| ੳੁਪ ੳੁਹਨਾਂ ਕਿਹਾ ਕਿ ਪੰਜਾਬ ਦੇ ਸਕੂਲ ਮੁਖੀਆਂ ਨੂੰ ਦਿੱਤੀ ਜਾ ਰਹੀ ਇਸ ਸਿਖਲਾਈ ਦਾ ਮੁੱਖ ਮੰਤਵ ਹੈ ਕਿ ਇਹ ਸਕੂਲ ਮੁਖੀ ਪ੍ਰਤੀਕੂਲ ਹਾਲਾਤਾਂ ਵਿੱਚ ਵੀ ਸਿੱਖਿਅਾ ਦੇ ਮਿਅਾਰ ਨੂੰ ਤਾਂ ਅਾਪਣੇ ਗੁਣਾਂ ਨਾਲ ੳੁਚੇਰਾ ਕਰਨ ਅਤੇ ਨਾਲ ਹੀ ਦੂਜੇ ਸਕੂਲ ਮੁਖੀਆਂ ਲਈ ਵਿਲੱਖਣ ਮਿਸਾਲ ਬਣ ਕੇ ਸਾਹਮਣੇ ਆਉਣ| ੳੁਹਨਾਂ ਕਿਹਾ ਕਿ ਇਹਨਾਂ ਸਕੂਲਾਂ ਦੇ ਵਿੱਚ ਵਿਸ਼ੇਸ਼ ਅਨੁਸ਼ਾਸਨ ਦੇਖਣ ਲਈ ਸਮਾਜ ਦੀ ਨਿਗ੍ਹਾ ਹੈ ਅਤੇ ਸਮੂਹ ਸਕੂਲ ਮੁਖੀਆਂ ਨੇ ਇਸ ਕਸਵੱਟੀ ‘ਤੇ ਖਰਾ ਉਤਰਨਾ ਹੈ|ਇਸ ਮੌਕੇ ਮੌਜੂਦ ਪਿ੍ੰਸੀਪਲਾਂ ਨੇ ਸਕੱਤਰ ਸਕੂਲ ਸਿੱਖਿਆ ਪੰਜਾਬ ਕਿ੍ਸ਼ਨ ਕੁਮਾਰ ਨੂੰ ਸਿਖਲਾਈ ਪ੍ਰੋਗਰਾਮ ਦੀ ਫੀਡਬੈਕ ਦਿੱਤੀ ਅਤੇ ਵਿਸ਼ਵਾਸ ਦਿਵਾਇਆ ਕਿ ਉਹ ਪੂਰੀ ਤਨਦੇਹੀ ਨਾਲ ਅਾਪਣੀ ਡਿੳੂਟੀ ਨਿਭਾਉਣਗੇ ਅਤੇ ਸਰਕਾਰੀ ਸਕੂਲਾਂ ਵਿੱਚ ਮਿਸ਼ਨ ਸ਼ਤ-ਪ੍ਤੀਸ਼ਤ, ਦਾਖਲਿਅਾਂ ਵਿੱਚ ਵਾਧਾ, ਸਮਾਰਟ ਸਕੂਲ ਮੁਹਿੰਮ, ਵਿਦਿਆਰਥੀਆਂ ਦੀ ਲਾਇਬੇ੍ਰੀ ਦੀਆਂ ਕਿਤਾਬਾਂ ਪੜ੍ਹਨ ਦੀ ਰੁਚੀ ਵਧਾਉਣ ਅਤੇ ਮਾਪਿਅਾਂ ਦਾ ਸਰਕਾਰੀ ਸਕੂਲਾਂ ਪ੍ਤੀ ਵਿਸ਼ਵਾਸ ਵਧਾੳੁਣ ਲਈ ਕਾਰਜ ਕਰਨਗੇ| ਇਸ ਮੌਕੇ ੳੁਹਨਾਂ ਨਾਲ ਡਿਪਟੀ ਅੈੱਸ.ਪੀ.ਡੀ. ਮਨੋਜ ਕੁਮਾਰ ਵੀ ਮੌਜੂਦ ਰਹੇ|

Leave a Reply