ਜਨਵਰੀ ਤੋਂ ਮਾਰਚ 2019 ਤੱਕ ਪਰਾਲੀ ਨਾ ਸਾੜਨ ਬਾਰੇ ਜਾਗਰੂਕਤਾ ਮੁਹਿੰਮ

Punjab
By Admin

ਬਠਿੰਡਾ, 12 ਜਨਵਰੀ:ਸਕੱਤਰ, ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਪੰਜਾਬ ਸ. ਕਾਹਨ ਸਿੰਘ ਪੰਨੂ ਦੇ ਦਿਸI ਨਿਰਦੇਸ ਅਨੁਸਾਰ ਅਤੇ  ਡਿਪਟੀ ਕਮਿਸ.ਨਰ ਬਠਿੰਡਾ  ਪ੍ਰਨੀਤ ਦੀ ਅਗਵਾਈ ਹੇਠ ਮਹੀਨਾ ਜਨਵਰੀ 2019 ਤੋਂ ਮਾਰਚ 2019 ਤੱਕ ਪਰਾਲੀ ਨਾ ਸਾੜਨ ਬਾਰੇ ਜਾਗਰੂਕਤਾ ਮੁਹਿੰਮ ਚਲਾਈ ਗਈ ਹੈ |

ਮੁੱਖ ਖੇਤੀਬਾੜੀ ਅਫ.ਸਰ, ਬਠਿ.ੰਡਾ ਡਾ. ਗੁਰਾਦਿੱਤਾ ਸਿੰਘ ਸਿੱਧੂ ਨੇ ਦੱਸਿਆ ਕਿ ਇਸ ਜਾਗਰੂਕਤਾ ਮੁਹਿੰਮ ਤਹਿਤ ਜਿ.ਲ੍ਹੇ ਦੇ ਪਿੰਡਾਂ ਵਿੱਚ 52 ਖੇਤ ਦਿਵਸ ਆਯੋਜਿਤ ਕੀਤੇ ਜਾਣੇ ਹਨ ਜਿਨ੍ਹਾਂ ਤਹਿਤ ਜਿਹੜੇ ਕਿਸਾਨਾਂ ਨੇ ਅੱਗ ਲਗਾਈ ਹੈ, ਉਨ੍ਹਾਂ ਨੂੰ ਵਿਸ.ੇਸ. ਤੌਰ ਤੇ ਇਸ ਮੁਹਿੰਮ ਵਿਚ ਸ.ਾਮਿਲ ਕਰਕੇ ਖੇਤ ਦਿਵਸ ਦੌਰਾਨ ਬਿਨਾਂ ਅੱਗ ਲਗਾਏ ਖੇਤਾਂ ਵਿੱਚ ਹੈਪੀ ਸੀਡਰ ਨਾਲ ਬੀਜੀ ਕਣਕ ਦੀ ਭਰਵੀਂ ਫਸਲ ਦਿਖਾਈ ਜਾਵੇਗੀ ਤਾਂ ਜੋ ਇਹ ਕਿਸਾਨ ਇਸ ਤਕਨੀਕ ਤੋਂ ਪ੍ਰੇਰਨਾ ਲੈ ਕੇ ਘੱਟ ਖਰਚੇ ਨਾਲ ਕਣਕ ਪੈਦਾ ਕਰ ਸਕਣ|ਉਨ੍ਹਾਂ ਦੱਸਿਆ ਕਿ ਕੰਬਾਈਨ ਨਾਲ ਝੋਨੇ ਦੀ ਕਟਾਈ ਕਰਕੇ ਨਾਲ ਹੀ ਹੈਪੀ ਸੀਡਰ ਨਾਲ ਕਣਕ ਦੀ ਬਿਜਾਈ ਕੀਤੀ ਜਾਂਦੀ ਹੈ|ਇਸ ਨਾਲ ਜਿੱਥੇ ਬਹੁਤ ਵੱਡਾ ਖਰਚਾ ਘਟੇਗਾ ਉਥੇ ਨਦੀਨਾਂ ਦੀ ਰੋਕਥਾਮ ਅਤੇ ਪਾਣੀ ਦੀ ਬੱਚਤ ਵੀ ਹੋਵੇਗੀ|ਇਸ ਨਾਲ ਕਣਕ ਦੇ ਡਿੱਗਣ ਦਾ ਬਚਾਅ ਵੀ ਰਹੇਗਾ|ਜਿਹੜੇ ਤੱਤਾਂ ਦਾ ਨੁਕਸਾਨ (ਯੂਰੀਆ 36 ਕਿੱਲੋ, ਡੀ.ਏ.ਪੀ. 15 ਕਿਲੋ, ਪੋਟਾਸ. 1 ਕੁਇੰਟਲ) ਪਰਾਲੀ ਸਾੜਨ ਨਾਲ ਹੁੰਦਾ ਹੈ, ਉਹ ਤੱਤ ਮਿੱਟੀ ਵਿੱਚ ਜਜ.ਬ ਹੋ ਜਾਣਗੇ ਅਤੇ ਛੋਟੇ ਤੱਤਾਂ ਦੀ ਘਾਟ ਬਿਲਕੁਲ ਖਤਮ ਹੋ ਜਾਵੇਗੀ ਅਤੇ ਵੱਡੇ ਤੱਤਾਂ ਦੀ ਮਾਤਰਾ ਘੱਟ ਵਰਤਣੀ ਪਵੇਗੀ ਅਤੇ ਜ.ਮੀਨ ਦੀ ਸਿਹਤ ਵੀ ਸੁਧਰੇਗੀ|

ਉਨ੍ਹਾਂ ਦੱਸਿਆ ਕਿ ਇਸ  ਮੁਹਿੰਤ ਤਹਿਤ ਲਗਭਗ 10,000 ਕਿਸਾਨਾਂ ਨੂੰ ਜਾਗਰੂਕ ਕੀਤਾ ਜਾਵੇਗਾ ਅਤੇ ਜਿ.ਲ੍ਹੇ ਦੇ ਸਾਰੇ ਪਿੰਡਾਂ ਦੇ ਕਿਸਾਨ ਸ.ਾਮਿਲ ਕੀਤੇ ਜਾਣਗੇ|ਇਸ ਲੜੀ ਤਹਿਤ ਹੁਣ ਤਕ ਪਿੰਡ ਬੱਲ੍ਹੋ (ਰਾਮਪੁਰਾ), ਕਾਲਝਰਾਣੀ (ਸੰਗਤ), ਰਾਜਗੜ੍ਹ ਕੁੱਬੇ (ਮੌੜ), ਸ.ੇਖਪੁਰਾ (ਤਲਵੰਡੀ ਸਾਬੋ) ਅਤੇ ਸਿਰੀਏਵਾਲਾ (ਫੂਲ) ਵਿੱਚ ਖੇਤ ਦਿਵਸ ਮਨਾਏ ਜਾ ਚੁੱਕੇ ਹਨ|  ਇਨ੍ਹਾਂ ਖੇਤਾਂ ਵਿੱਚ ਹੈਪੀ ਸੀਡਰ ਨਾਲ ਬੀਜੀ ਕਣਕ ਦੀ ਭਰਵੀ ਂਫਸਲ ਦੇਖ ਕੇ ਕਿਸਾਨ ਬਹੁਤ ਉਤਸ.ਾਹਿਤ ਹੋ ਰਹੇ ਹਨ ਅਤੇ ਵਿਸ.ਵਾਸ. ਵੀ ਦਿਵਾ ਰਹੇ ਹਨ ਕਿ ਘੱਟ ਖਰਚੇ ਨਾਲ ਵਧੀਆ ਫਸਲ ਪੈਦਾ ਕਰਨ ਵਾਸਤੇ ਉਹ ਭਵਿੱਖ ਵਿੱਚ ਇਨ੍ਹਾਂ ਤਕਨੀਕਾਂ ਨੂੰ ਤਰਜ.ੀਹ ਦੇਣਗੇ|

Leave a Reply