ਵਿਰੋਧੀ ਪਾਰਟੀਆਂ ਰਾਜਸੀ ਹਿੱਤਾਂ ਲਈ ਬੇਲੋੜੇ ਮੁੱਦੇ ਉਛਾਲ ਰਹੀਆਂ-ਵਿਧਾਇਕ ਸੰਜੇ ਤਲਵਾੜ ਅਤੇ ਕੁਲਦੀਪ ਸਿੰਘ ਵੈਦ

Punjab

ਕਿਹਾ! ਵਿਰੋਧੀ ਪਾਰਟੀਆਂ ਦੇ ਆਗੂਆਂ ਨੂੰ ਭਾਰਤ ਭੂਸ਼ਣ ਆਸ਼ੂ ਵੱਲੋਂ ਕਰਵਾਏ ਜਾ ਰਹੇ ਵਿਕਾਸ ਕਾਰਜਾਂ ਨੂੰ ਦੇਖਣਾ ਚਾਹੀਦਾ
ਕਿਹਾ! ਆਸ਼ੂ ਸ਼ਹਿਰ ਦੇ ਵਿਕਾਸ ਪੁਰਸ਼ ਵਜੋਂ ਜਾਣੇ ਜਾਂਦੇ ਹਨ
ਮੁਅੱਤਲ ਡੀ. ਐੱਸ. ਪੀ. ਸੇਖੋਂ ਵਿਰੋਧੀ ਪਾਰਟੀਆਂ ਦੇ ਇਸ਼ਾਰੇ ‘ਤੇ ਕੰਮ ਕਰ ਰਿਹੈ
ਵਿਧਾਇਕ ਕੁਲਦੀਪ ਸਿੰਘ ਵੈਦ ਵੀ ਭਾਰਤ ਭੂਸ਼ਣ ਆਸ਼ੂ ਦੀ ਹਿਮਾਇਤ ‘ਤੇ ਉੱਤਰੇ
ਕਿਹਾ! ਮੁਅੱਤਲ ਡੀ. ਐੱਸ. ਪੀ. ਨੂੰ ਆਸ਼ੂ ਖ਼ਿਲਾਫ਼ ਬੇਲੋੜੇ ਝੂਠ ਬੋਲਣ ਤੋਂ ਬਾਜ ਆਉਣਾ ਚਾਹੀਦਾ
ਚੰਡੀਗੜ•, 24 ਫਰਵਰੀ
ਲੁਧਿਆਣਾ (ਪੂਰਬੀ) ਹਲਕੇ ਦੇ ਵਿਧਾਇਕ ਸ੍ਰੀ ਸੰਜੇ ਤਲਵਾੜ ਅਤੇ ਹਲਕਾ ਗਿੱਲ ਦੇ ਵਿਧਾਇਕ ਸ੍ਰ. ਕੁਲਦੀਪ ਸਿੰਘ ਵੈਦ ਨੇ ਪੰਜਾਬ ਦੇ ਖੁਰਾਕ, ਸਿਵਲ ਸਪਲਾਈ ਅਤੇ ਖ਼ਪਤਕਾਰ ਮਾਮਲੇ ਵਿਭਾਗ ਦੇ ਕੈਬਨਿਟ ਮੰਤਰੀ ਸ੍ਰੀ ਭਾਰਤ ਭੂਸ਼ਣ ਆਸ਼ੂ ਦੀ ਖੁੱਲ ਕੇ ਹਮਾਇਤ ਕਰਦਿਆਂ ਕਿਹਾ ਹੈ ਕਿ ਵਿਰੋਧੀ ਪਾਰਟੀਆਂ ਆਪਣੇ ਰਾਜਸੀ ਹਿੱਤਾਂ ਲਈ ਬੇਲੋੜੇ ਮੁੱਦੇ ਉਛਾਲਣ ਲੱਗੀਆਂ ਹੋਈਆਂ ਹਨ।
ਅੱਜ ਇੱਕ ਪ੍ਰੈੱਸ ਬਿਆਨ ਜਾਰੀ ਕਰਦਿਆਂ ਸ੍ਰੀ ਤਲਵਾੜ ਨੇ ਕਿਹਾ ਕਿ ਭਾਰਤ ਭੂਸ਼ਣ ਆਸ਼ੂ ਇੱਕ ਅਜਿਹੀ ਪਾਰਟੀ ਦੇ ਆਗੂ ਹਨ, ਜੋ ਕਿ ਸੂਬੇ ਵਿੱਚ ਕੁਰਬਾਨੀਆਂ ਦੇ ਸਿਰ ‘ਤੇ ਅਮਨ ਅਤੇ ਸ਼ਾਂਤੀ ਲਿਆਉਣ ਵਾਲੀ ਪਾਰਟੀ ਹੈ। ਉਨ•ਾਂ ਕਿਹਾ ਕਿ ਆਸ਼ੂ ਉਹ ਨੇਤਾ ਹਨ, ਜੋ ਕਿ ਸ਼ਹਿਰ ਵਿੱਚ ਵਿਕਾਸ ਪੁਰਸ਼ ਵਜੋਂ ਜਾਣੇ ਜਾਂਦੇ ਹਨ। ਇਹ ਸ਼ਹਿਰ ਪਿਛਲੀ ਅਕਾਲੀ ਭਾਜਪਾ ਸਰਕਾਰ ਵੇਲੇ• ਵਿਕਾਸ ਪੱਖੋਂ ਅੱਖੋਂ ਪਰੋਖੇ ਕੀਤਾ ਹੋਇਆ ਸੀ।
ਸ੍ਰੀ ਤਲਵਾੜ ਨੇ ਕਿਹਾ ਕਿ ਉਹ ਸ੍ਰੀ ਆਸ਼ੂ ਨੂੰ ਪਿਛਲੇ ਕਈ ਦਹਾਕਿਆਂ ਤੋਂ ਵਿਕਾਸ ਪੁਰਸ਼ ਵਜੋਂ ਜਾਣਦੇ ਹਨ। ਜਦਕਿ ਮੁਅੱਤਲ ਡੀ. ਐੱਸ. ਪੀ. ਬਲਵਿੰਦਰ ਸੇਖੋਂ ਅੱਜ ਰਾਜਸੀ ਲੋਕਾਂ ਦੇ ਹੱਥਾਂ ਵਿੱਚ ਖੇਡ ਰਿਹਾ ਹੈ। ਉਨ•ਾਂ ਕਿਹਾ ਕਿ ਵਿਰੋਧੀ ਪਾਰਟੀਆਂ ਦੇ ਆਗੂਆਂ ਵੱਲੋਂ ਇੱਕ ਦਾਗੀ ਅਧਿਕਾਰੀ ਦੀ ਪਿੱਠ ਥਾਪੜਨ ਨਾਲ ਉਨ•ਾਂ ਦੀ ਵੀ ਭਰੋਸੇਯੋਗਤਾ ‘ਤੇ ਸਵਾਲੀਆ ਨਿਸ਼ਾਨ ਖੜ•ੇ ਹੁੰਦੇ ਹਨ। ਉਨ•ਾਂ ਕਿਹਾ ਕਿ ਸ਼੍ਰੀ ਆਸ਼ੂ ਨੂੰ ਡੀ. ਐੱਸ. ਪੀ. ਸੇਖੋਂ ਖ਼ਿਲਾਫ਼ ਕਈ ਸ਼ਿਕਾਇਤਾਂ ਮਿਲੀਆਂ ਸਨ, ਜਿਸ ਕਰਕੇ ਹੀ ਉਸ ਨੂੰ ਮੁਅੱਤਲ ਕੀਤਾ ਜਾ ਚੁੱਕਾ ਹੈ। ਉਨ•ਾਂ ਕਿਹਾ ਕਿ ਸ੍ਰੀ ਆਸ਼ੂ ਇੱਕ ਜ਼ਮੀਨੀ ਨੇਤਾ ਵਜੋਂ ਜਾਣੇ ਜਾਂਦੇ ਹਨ ਅਤੇ ਲੋਕਾਂ ਨਾਲ ਹਮੇਸ਼ਾਂ ਖੜ•ਦੇ ਹਨ। ਜਦਕਿ ਡੀ. ਐੱਸ. ਪੀ. ਸੇਖੋਂ ਦਾ ਨਾਮ ਹਮੇਸ਼ਾਂ ਭ੍ਰਿਸ਼ਟ ਅਧਿਕਾਰੀ ਵਜੋਂ ਲਿਆ ਜਾਂਦਾ ਹੈ।
ਇਸ ਤੋਂ ਇਲਾਵਾ ਵਿਧਾਇਕ ਸ੍ਰ. ਵੈਦ ਨੇ ਵੀ ਮੁਅੱਤਲ ਡੀ. ਐੱਸ. ਪੀ. ਬਲਵਿੰਦਰ ਸੇਖੋਂ ਨੂੰ ਵਰਜਦਿਆਂ ਭਾਰਤ ਭੂਸ਼ਣ ਆਸ਼ੂ ਖ਼ਿਲਾਫ਼ ਝੂਠੀ ਬਿਆਨਬਾਜ਼ੀ ਬੰਦ ਕਰਨ ਬਾਰੇ ਕਿਹਾ ਹੈ। ਉਨ•ਾਂ ਕਿਹਾ ਕਿ ਹਰੇਕ ਸ਼ਹਿਰ ਵਾਸੀ ਸ੍ਰੀ ਆਸ਼ੂ ਦੀ ਭਰੋਸੇਯੋਗਤਾ ਤੋਂ ਚੰਗੀ ਤਰ•ਾਂ ਜਾਣੂ ਹੈ। ਸ੍ਰੀ ਆਸ਼ੂ ਨੂੰ ਅਜਿਹੇ ਮੁਅੱਤਲ ਡੀ. ਐੱਸ. ਪੀ. ਤੋਂ ਕਿਸੇ ਵੀ ਤਰ•ਾਂ ਦੇ ਸਰਟੀਫਿਕੇਟ ਦੀ ਜ਼ਰੂਰਤ ਨਹੀਂ ਹੈ, ਜਿਸ ਦਾ ਖੁਦ ਦਾ ਰਿਕਾਰਡ ਬਹੁਤ ਮਾੜਾ ਹੈ।

By Admin

Leave a Reply