ਸਾਂਝਾ ਮੁਲਾਜਮ ਮੰਚ  ਵੱਲੋ  ਤਨਖਾਹਾਂ ਦੀ ਅਦਾਇਗੀ ਨਾ ਹੋਣ ਕਾਰਨ ਕਲਮਛੋੜ ਹੜਤਾਲ ਅਤੇ ਰੋਸ ਰੈਲੀ

Punjab REGIONAL
By Admin

ਚੰਡੀਗੜ੍ਹ  9 ਦਸਬੰਰ
ਸਾਂਝਾ ਮੁਲਾਜਮ ਮੰਚ ਪੰਜਾਬ ਤੇ ਯੂ.ਟੀ ਦੀ ਚੰਡੀਗੜ੍ਹ ਯੂਨਿਟ ਵੱਲੋ ਮਹੀਨਾ ਨਵੰਬਰ,2019 ਦੀ ਤਨਖਾਹ ਦੀ ਅਦਾਇਗੀ ਨਾ ਹੋਣ ਕਾਰਨ ਅੱਜ ਕਲਮ ਛੋੜ ਹੜਤਾਲ ਕੀਤੀ ਗਈ ਅਤੇ ਦੁਪਿਹਰ 1.00 ਵਜੇ ਤੋ 2.30 ਵਜੇ ਤੱਕ ਸੈਕਟਰ^17 (ਪੁੱਲ ਦੇ ਹੇਠਾ) ਰੋਸ ਰੈਲੀ ਕੀਤੀ ਗਈ|ਇਸ ਰੈਲੀ ਵਿੱਚ ਚੰਡੀਗੜ੍ਹ ਵਿੱਚ ਸਥਿਤ ਪੰਜਾਬ ਦੇ ਵੱਖ^2 ਆਗੂਆਂ ਨੇ ਹੁੰਮ^ਹਮਾ ਕੇ ਸਿ.ਰਕਤ ਕੀਤੀ|ਸੁਖਚੈਨ ਖਹਿਰਾ ਅਤੇ ਗੁਰਮੇਲ ਸਿੰਘ ਸਿੱਧੂ, ਕਨਵੀਨਰ, ਸਾਂਝਾ ਮੁਲਾਜਮ ਮੰਚ ਪੰਜਾਬ ਅਤੇ ਯੂ.ਟੀ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋ ਤੁਗਲੁਕੀ ਫਰਮਾਨ ਜਾਰੀ ਕਰਦੇ ਹੋਏ ਪੰਜਾਬ ਸਟੇਟ ਦੇ ਕਈ ਵਿਭਾਗਾਂ ਜਿਵੇ ਜਲ ਸਰੋਤ ਵਿਭਾਗ, ਉਦਯੋਗ ਵਿਭਾਗ ਪੰਜਾਬ, ਤਕਨੀਕੀ ਸਿੱਖਿਆ ਵਿਭਾਗ, ਖੇਤੀਬਾੜੀ ਵਿਭਾਗ ਪੰਜਾਬ, ਆਈ.ਟੀ ਵਿੰਗ ਪੁਲਿਸ ਵਿਭਾਗ ਪੰਜਾਬ ਆਦਿ ਦੀ ਨਵੰਬਰ ਮਹੀਨੇ ਦੀ ਤਨਖਾਹ ਅਦਾਇਗੀ ਨਹੀ ਕੀਤੀ| ਸਰਕਾਰ ਦੇ ਇਸ ਮੁਲਾਜਮ ਮਾਰੂ ਰਵੱਈਏ ਦੀ ਸਮੂਹ ਮੁਲਾਜਮਾਂ ਨੇ ਨਖੇਦੀ ਕੀਤੀ| ਤਨਖਾਹ ਦੀ ਅਦਾਇਗੀ ਨਾ ਹੋਣ ਕਾਰਨ ਮੁਲਾਜਮ ਵਰਗ ਵਿੱਚ ਰੋਸ. ਦੀ ਲਹਿਰ ਉਤਪਨ ਹੋ ਗਈ ਹੈ|ਤਨਖਾਹਾਂ ਦੀ ਹਰ ਮਹੀਨੇ ਲੇਟ ਅਦਾਇਗੀ ਹੋਣ ਕਾਰਨ ਮੁਲਾਜਮਾਂ ਨੂੰ ਬੈਕ ਦੀਆਂ ਕਿਸ.ਤਾਂ, ਬੱਚਿਆਂ ਦੀਆਂ ਫੀਸਾਂ ਅਤੇ ਰੋਜਾਨਾ ਦੇ ਖਰਚੇ ਕਰਨ ਵਿੱਚ ਭਾਰੀ ਮੁਸ.ਕਿਲ ਆ ਰਹੀ ਹੈ|ਇਸ ਗੱਲ ਦਾ ਪ੍ਰਗਟਾਵਾ ਸ੍ਰੀ ਸੁਖਵਿੰਦਰ ਸਿੰਘ, ਪ੍ਰਧਾਨ ਪਿਸਕਾ ਅਤੇ ਹੋਰ ਆਗੂਆਂ ਨੇ ਕੀਤਾ|

ਪ੍ਰੈਸ ਬਿਆਨ ਕਰਦਿਆ ਸਮੂਹ ਮੁਲਾਜਮਾਂ ਨੇ ਇਸ ਗੱਲ ਦੀ ਹਾਮੀ ਭਰੀ ਕਿ ਪੰਜਾਬ ਸਰਕਾਰ ਵੱਲੋ ਜੇਕਰ ਤੁਰੰਤ ਤਨਖਾਹ ਦੀ ਅਦਾਇਗੀ ਨਹੀ ਕੀਤੀ ਤਾਂ ਸਮੂਚੇ ਪੰਜਾਬ ਸਟੇਟ ਵਿੱਚ ਕਲਮਛੋੜ ਹੜਤਾਲ ਕਰਕੇ ਸਰਕਾਰੀ ਕੰਮ^ਕਾਜ ਠੱਪ ਕੀਤਾ ਜਾਵੇਗਾ| ਇਸ ਦੀ ਨਿਰੋਲ ਜਿੰਮੇਵਾਰੀ ਪੰਜਾਬ ਸਰਕਾਰ ਦੀ ਹੋਵੇਗੀ| ਸਾਂਝਾ ਮੁਲਾਜਮ ਮੰਚ ਦੀ ਚੰਡੀਗੜ੍ਹ ਯੂਨਿਟ ਦੇ ਕੁਆਰਡੀਨੇਟਰ ਸ੍ਰੀ ਰੰਜੀਵ ਸ.ਰਮਾ ਪੰਜਾਬ ਉਦਯੋਗ ਵਿਭਾਗ, ਅਮਰਜੀਤ ਸਿੰਘ, ਜਰਨਲ ਸਕੱਤਰ, ਬਲਵਿੰਦਰ ਕੋਰ, ਸੁਰਿੰਦਰ ਕੁਮਾਰ ਸੂਦ, ਪ੍ਰਧਾਨ ਡਰਾਇੰਗ ਐਸੋਸੀਏਸ.ਨ, ਸ.ਵਿੰਦਰ ਕੋਰ ਵਾਲੀਆ, ਪ੍ਰਧਾਨ ਤਕਨੀਕੀ ਸਿੱਖਿਆ ਵਿਭਾਗ, ਨਵਰਾਜ ਸਿੰਘ, ਮੀਡੀਆ ਇੰਚਾਰਜ, ਅਮਿਤ ਕਟੌਚ, ਪ੍ਰਿਸ ਕੋਹਲੀ, ਜਸਵਿੰਦਰ ਸਿੰਘ ਕਾਈਨੌਰ, ਗੁਰਪ੍ਰੀਤ ਸਿੰਘ ਹੀਰ, ਮਨਦੀਪ ਸਿੰਘ ਸਿੱਧੂ, ਸੁਸੀਲ ਕੁਮਾਰ ਅਤੇ ਯੋਗੇਸ. ਕੁਮਾਰ ਨੇ ਕਰੜੇ ਸ.ਬਦਾ ਵਿੱਚ ਸਰਕਾਰ ਦੀ ਨਿੰਦਾ ਕੀਤੀ ਅਤੇ ਚਿਤਾਵਨੀ ਦਿੱਤੀ ਕਿ ਨਵੰਬਰ ਮਹੀਨੇ ਦੀ ਤਨਖਾਹ ਤੁਰੰਤ ਰਲੀਜ ਕੀਤੀ ਜਾਵੇ ਨਹੀ ਤਾਂ ਮਜਬੂਰਨ ਮੁਲਾਜਮ ਤਿੱਖਾ ਸੰਘਰਸ. ਕਰਨ ਲਈ ਮਜਬੂਰ ਹੋਣਗੇ|

Leave a Reply